ਪਿਛਲੇ ਸਾਲ ਫਰਵਰੀ ’ਚ ਫ਼ਿਲਮੀ ਸਿਤਾਰੇ ਅੱਕੀਨੇਨੀ ਨਾਗਾਅਰਜੁਨ ਨੇ ਤੇਲੰਗਾਨਾ ’ਚ 1080 ਏਕੜ ਜੰਗਲ ਨੂੰ ਗੋਦ ਲੈ ਕੇ ਕੁਦਰਤ ਦੀ ਸੰਭਾਲ ਦੀ ਵਧੀਆ ਮਿਸਾਲ ਪੇਸ਼ ਕੀਤੀ ਸੀ ਨਾਗਾਅਰਜੁਨ ਕੋਲ 900 ਕਰੋੜ ਦੀ ਜਾਇਦਾਦ ਹੈ ਅਜਿਹੇ ਸ਼ਖਸ ਜੰਗਲ ਦੀ ਸੰਭਾਲ ਸਹੀ ਢੰਗ ਨਾਲ ਕਰ ਸਕਣਗੇ ਤੇ ਨਾਲ ਹੀ ਇਹ ਵਾਤਾਵਰਨ ਬਾਰੇ ਸਹੀ ਸੰਦੇਸ਼ ਜਾਵੇਗਾ ਪਰ ਨਾਗਾਅਰਜੁਨ ਦੀ ਮਿਸਾਲ ਲਹਿਰ ਨਹੀਂ ਬਣ ਸਕੀ ਕਿਸੇ ਹੋਰ ਅਮੀਰ ਹਸਤੀ ਵੱਲੋਂ ਅਜਿਹਾ ਕਦਮ ਨਹੀਂ ਚੁੱਕਿਆ ਗਿਆ ਚਾਹੀਦਾ ਦਾ ਤਾਂ ਇਹ ਸੀ ਕਿ ਹੋਰ ਸੂਬਾ ਸਰਕਾਰਾਂ ਵੀ ਨਾਗਾਅਰਜੁਨ ਵਰਗੇ ਹੋਰ ਵਿਅਕਤੀਆਂ ਨੂੰ ਅੱਗੇ ਲਿਆਉਂਦੀਆਂ ਅਸਲ ’ਚ ਵਾਤਾਵਰਨ ਦੀ ਬਿਹਤਰੀ ਲਈ ਅਜਿਹੇ ਬਹੁਤ ਸਾਰੇ ਕਦਮ ਚੁੱਕੇ ਜਾਣ ਦੀ ਸਖਤ ਜ਼ਰੂਰਤ ਹੈ ਸਰਕਾਰਾਂ ਨੂੰ ਇਸ ਖੇਤਰ ’ਚ ਚਾਹਵਾਨ ਲੋਕਾਂ ਅਤੇ ਸੰਸਥਾਵਾਂ ਨੂੰ ਜੋੜਨ ਲਈ ਫੈਸਲੇ ਤੇਜ਼ੀ ਨਾਲ ਲੈਣੇ ਚਾਹੀਦੇ ਹਨ।
ਇਹ ਵੀ ਪੜ੍ਹੋ : IND vs WI ਦੂਜਾ ਟੈਸਟ : ਟੀਮ ਇੰਡੀਆ ਜਿੱਤ ਤੋਂ 8 ਵਿਕਟਾਂ ਦੂਰ
ਦੇਸ਼ ਅੰਦਰ ਕਈ ਅਮੀਰ ਹਸਤੀਆਂ ਹਨ ਜਿਨ੍ਹਾਂ ਕੋਲ ਹਜ਼ਾਰਾਂ ਕਰੋੜ ਹੀ ਨਹੀਂ ਸਗੋਂ ਲੱਖਾਂ ਕਰੋੜਾਂ ਦੀ ਜਾਇਦਾਦ ਹੈ ਜੇਕਰ ਇਹ ਲੋਕ ਕੁਝ ਪੈਸਾ ਵਾਤਾਵਰਨ ਲਈ ਲਾ ਦੇਣ ਤਾਂ ਇਹ ਪੈਸੇ ਦੀ ਸਹੀ ਵਰਤੋਂ ਤੇ ਦੇਸ਼ ਸੇਵਾ ਹੋਵੇਗੀ ਇਸ ਦੇ ਨਾਲ ਹੀ ਰੁੱਖਾਂ ਨੂੰ ਵਧਾਉਣ ਲਈ ਸਰਕਾਰਾਂ ਨੂੰ ਕੋਈ ਠੋਸ ਮਾਡਲ ਅਪਣਾਉਣਾ ਚਾਹੀਦਾ ਹੈ ਅੱਜ ਰੁੱਖਾਂ ਦੀ ਘਾਟ ਕਾਰਨ ਗਰਮੀ ਲਗਾਤਾਰ ਵਧ ਰਹੀ ਹੈ ਗਲੋਬਲ ਵਾਰਮਿੰਗ ਦੀ ਸਮੱਸਿਆ ਹੋਣ ਕਾਰਨ ਸੋਕਾ, ਬੇਮੌਸਮੀ ਬਰਸਾਤ ਤੇ ਜ਼ਰੂਰਤ ਤੋਂ ਵੱਧ ਬਰਸਾਤ ਨੇ ਕਰੋੜਾਂ ਲੋਕ ਪ੍ਰਭਾਵਿਤ ਕੀਤੇ ਹਨ ਜੰਗਲਾਂ ਹੇਠ ਰਕਬੇ ’ਚ ਵਾਧਾ ਹੋਣ ਨਾਲ ਕਾਫੀ ਸਮੱਸਿਆਵਾਂ ਖਤਮ ਹੋ ਸਕਦੀਆਂ ਹਨ ਜ਼ਰੂਰਤ ਇਸ ਗੱਲ ਦੀ ਵੀ ਸਰਕਾਰ ਜੰਗਲ ਗੋਦ ਲੈਣ ਵਰਗੀ ਸ਼ੁਰੂਆਤ ਦੇ ਨਾਲ ਹੀ ਪਹਾੜ ਤੇ ਦਰਿਆ ਗੋਦ ਦੇਣ ਦੀ ਮੁਹਿੰਮ ਚਲਾਵੇ ਅੱਜ ਸਤਲੁਜ ਸਮੇਤ ਕਈ ਦਰਿਆ ਸੀਵਰੇਜ ਦਾ ਰੂਪ ਧਾਰਨ ਕਰ ਚੁੱਕੇ ਹਨ।
ਕਈ ਦਰਿਆ ਲਗਭਗ ਖਤਮ ਹੋ ਗਏ ਹਨ ਤੇ ਉਹਨਾਂ ਦੀ ਹੋਂਦ ਸਿਰਫ ਮੌਨਸੂਨ ਦੌਰਾਨ ਇੱਕ ਬਰਸਾਤੀ ਨਾਲੇ ਦੇ ਰੂਪ ’ਚ ਰਹਿ ਗਿਆ ਹੈ ਡੇਰਾ ਸੱਚਾ ਸੌਦਾ ਵੱਲੋਂ ਵੀ ਸਰਕਾਰ ਨੂੰ ਪੇਸ਼ਕਸ਼ ਕੀਤੀ ਗਈ ਸੀ ਕਿ ਦੇਸ਼ ਦੀਆਂ ਨਦੀਆਂ ਦੀ ਸਫਾਈ ਦੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪ ਦਿੱਤੀ ਜਾਵੇ ਡੇਰਾ ਸੱਚਾ ਸੌਦਾ ਨੇ ਇਸ ਕਾਰਜ ਦੀ ਸਫਲਤਾ ਪੂਰਵਕ ਮਿਸਾਲ ਵੀ ਪੇਸ਼ ਕੀਤੀ ਸੀ ਜਦੋਂ 2012 ’ਚ ਰਿਸ਼ੀਕੇਸ਼ ਤੋਂ ਹਰਿਦੁਆਰ ਤੱਕ ਪਵਿੱਤਰ ਨਦੀ ਗੰਗਾ ਦੀ ਸਫਾਈ ਕਰਕੇ ਨਦੀ ’ਚੋਂ ਹਜ਼ਾਰਾਂ ਟਨ ਕੂੜਾ ਕੱਢਿਆ ਗਿਆ ਸੀ ਸਾਰੀ ਦੁਨੀਆ ਇਸ ਮੁਹਿੰਮ ਨੂੰ ਵੇਖ-ਵੇਖ ਵਾਹ-ਵਾਹ ਕਰ ਉੱਠੀ ਸੀ ਜੇਕਰ ਜੰਗਲਾਂ ਤੇ ਨਦੀਆਂ ਦੀ ਸਹੀ ਸੰਭਾਲ ਹੋ ਜਾਵੇ ਤਾਂ ਅੱਜ ਹੜ੍ਹਾਂ ਵਰਗੀ ਇੰਨੀ ਭਿਆਨਕ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਕੁਦਰਤ ਦੀ ਸੰਭਾਲ ਤੋਂ ਬਿਨਾਂ ਮਨੁੱਖ ਨੂੰ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਵਰਤਮਾਨ ਮੁਸੀਬਤਾਂ ਸਿੱਖ ਲੈਣ ਲਈ ਕਾਫੀ ਹਨ। (Rivers)