ਦੇਸ਼ ਅੰਦਰ ਵਧ ਰਹੀ ਰਾਜਨੀਤਿਕ ਹਿੰਸਾ ਖਤਰਨਾਕ ਰੂਪ ਅਖਤਿਆਰ ਕਰ ਰਹੀ ਹੈ ਜਿਸ ਨਾਲ ਸਦਭਾਵਨਾ, ਭਾਈਚਾਰਾ ਤੇ ਮਿਲਵਰਤਣ ਖਤਮ ਹੋ ਰਿਹਾ ਹੈ ਭਾਵੇਂ ਸਿਆਸੀ ਹਿੰਸਾ, ਬਦਲੇਖੋਰੀ ਦੀ ਸਮੱਸਿਆ ਲਗਭਗ ਹਰ ਸੂਬੇ ’ਚ ਘੱਟ-ਵੱਧ ਰਹੀ ਹੈ ਪਰ ਪਿਛਲੇ ਸਾਲਾਂ ’ਚ ਸਿਆਸੀ ਹਿੰਸਾ ਨੇ ਜੋ ਰੂਪ ਕੇਰਲ ’ਚ ਧਾਰਨ ਕੀਤਾ ਉਹ ਹੌਲੀ-ਹੌਲੀ ਹੋਰਨਾਂ ਸੂਬਿਆਂ ’ਚ ਨਜ਼ਰ ਆਉਣ ਲੱਗਾ ਪੱਛਮੀ ਬੰਗਾਲ ਵੀ ਪਿਛਲੇ ਸਾਲਾਂ ’ਚ ਸਿਆਸੀ ਅੱਗ ’ਚ ਬੁਰੀ ਤਰ੍ਹਾਂ ਬਲ਼ਿਆ ਹੈ ਕਦੇ ਬਿਹਾਰ ਚੋਣਾਵੀ ਹਿੰਸਾ ਲਈ ਮਸ਼ਹੂਰ ਹੁੰਦਾ ਸੀ ਹੁਣ ਕਈ ਬਿਹਾਰ ਬਣਦੇ ਜਾ ਰਹੇ ਹਨ ਅਸਲ ’ਚ ਹੇਠਲੇ ਪੱਧਰ ਦੀਆਂ ਚੋਣਾਂ ਸਥਾਨਕ ਸਰਕਾਰਾਂ, ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਤੇ ਪੇਂਡੂ ਪੰਚਾਇਤਾਂ ਦੀਆਂ ਚੋਣਾਂ ’ਚ ਹਿੰਸਾ ਸਭ ਤੋਂ ਜ਼ਿਆਦਾ ਹੁੰਦੀ ਹੈ। (Political)
ਇਹ ਵੀ ਪੜ੍ਹੋ : ਗਰੀਨ ਐਸ ਦੇ ਸੇਵਾਦਾਰਾਂ ਨੂੰ ਸਲੂਟ, ਸਭ ਤੋਂ ਵੱਡਾ ਪੂਰਿਆ ਪਾੜ, ਵੇਖੋ ਤਸਵੀਰਾਂ
ਸਿਆਸੀ ਪਾਰਟੀਆਂ ਇਹਨਾਂ ਚੋਣਾਂ ਰਾਹੀਂ ਆਪਣਾ ਆਧਾਰ ਪਿੰਡ-ਪਿੰਡ, ਵਾਰਡ-ਵਾਰਡ ਵਿਚ ਬਣਾਉਣ ਦੇ ਚੱਕਰ ’ਚ ਆਪਣੀਆਂ ਇਕਾਈਆਂ ਪਿੰਡ ਪੱਧਰ ’ਤੇ ਲੈ ਜਾਂਦੀਆਂ ਹਨ ਪਿੰਡਾਂ ਤੱਕ ਰਾਜਨੀਤੀ ਨੂੰ ਲੈ ਕੇ ਜਾਣਾ ਕੋਈ ਮਾੜੀ ਗੱਲ ਨਹੀਂ ਪਰ ਇਸ ਦਾ ਇੱਕੋ-ਇੱਕ ਮਕਸਦ ਸਿਰਫ ਪਾਰਟੀ ਨੂੰ ਮਜ਼ਬੂਤ ਕਰਨ ਜਾਂ ਜਿੱਤ ਯਕੀਨੀ ਬਣਾਉਣਾ ਸਹੀ ਨਹੀਂ ਹਰ ਨਾਗਰਿਕ ਦੀ ਸਿਆਸਤ ’ਚ ਸ਼ਮੂਲੀਅਤ ਜ਼ਰੂਰੀ ਹੈ ਵੋਟ ਦੇ ਅਧਿਕਾਰ ਦੀ ਵਰਤੋਂ ਤੇ ਚੋਣਾਂ ’ਚ ਹਿੱਸਾ ਲੈਣਾ ਦੇਸ਼ ਦੀ ਸੇਵਾ ਦਾ ਹੀ ਅੰਗ ਹੈ ਪਰ ਲੋਕਾਂ ਨੂੰ ਪਾਰਟੀ ਦੇ ਨਾਂਅ ’ਤੇ ਪਿੰਡਾਂ ਨੂੰ ਵੰਡਣਾ ਤੇ ਇੱਕ-ਦੂਜੇ ਦੇ ਦੁਸ਼ਮਣ ਬਣਨਾ ਸਹੀ ਨਹੀਂ ਇਸ ਦਾ ਨਤੀਜਾ ਸਭ ਦੇ ਸਾਹਮਣੇ ਹੈ ਇੱਕ ਪੰਚ ਦੀ ਚੋਣ ਹਾਰਨ ਵਾਲਾ ਉਮੀਦਵਾਰ ਜਿੱਤੇ ਹੋਏ ਉਮੀਦਵਾਰ ਨੂੰ ਕਤਲ ਕਰ ਦਿੰਦਾ ਹੈ। (Political)
ਰਾਜਨੀਤੀ ਸੰਵਿਧਾਨ ਦਾ ਅਹਿਮ ਹਿੱਸਾ ਹੈ ਪਰ ਰਾਜਨੀਤੀ ਨੂੰ ਸਾਫ-ਸੁਥਰਾ ਰੱਖਣਾ ਜ਼ਰੂਰੀ ਹੈ ਪਾਰਟੀਆਂ ਨੂੰ ਇੱਥੇ ਸਿਧਾਂਤਾਂ, ਵਿਚਾਰਾਂ ਤੇ ਆਦਰਸ਼ਾਂ ’ਤੇ ਪਹਿਰਾ ਦਿੰਦੇ ਹੋਏ ਸੰਜਮ ਤੇ ਵਿਵੇਕ ਤੋਂ ਕੰਮ ਲੈਣਾ ਚਾਹੀਦਾ ਹੈ ਸਿਆਸੀ ਆਗੂ ਪਾਰਟੀ ਦੀ ਚੜ੍ਹ੍ਹਤ ਲਈ ਲਗਨ ਤੇ ਮਿਹਨਤ ਨਾਲ ਕੰਮ ਕਰਨ, ਆਪਣੇ ਵਿਚਾਰ ਤੇ ਟੀਚੇ ਲੋਕਾਂ ਤੱਕ ਪਹੁੰਚਾਉਣ ਪਰ ਜਿੱਤ ਲਈ ਸਿਧਾਂਤਾਂ ਤੇ ਮਾਨਵੀ ਮੁੱਲਾਂ ਨੂੰ ਦਾਅ ’ਤੇ ਨਾ ਲਾਉਣ ਜਿੱਤ ਕੇ ਜਨਤਾ ਦੀ ਬਿਹਤਰੀ ਲਈ ਕੰਮ ਕੀਤਾ ਜਾਵੇ ਜੇਕਰ ਹਾਰ ਜਾਣ ਤਾਂ ਵੀ ਹਾਰ ਨੂੰ ਸਵੀਕਾਰ ਕਰਕੇ ਜਨਤਾ ਦੀਆਂ ਉਮੀਦਾਂ ਨੂੰ ਸਮਝਿਆ ਜਾਵੇ ਜਿੱਤ ਨੂੰ ਆਪਣਾ ਅਧਿਕਾਰ ਨਾ ਸਮਝਿਆ ਜਾਵੇ ਰਾਜਨੀਤੀ ਸਿਹਤਮੰਦ ਤੇ ਸਦਭਾਵਨਾ ਭਰਿਆ ਮੁਕਾਬਲਾ ਹੋਵੇ ਚੋਟੀ ਦੇ ਆਗੂ ਵਿਰੋਧੀ ਆਗੂਆਂ ਦੀ ਜਿੱਤ ’ਤੇ ਵਧਾਈ ਭੇਜਣਾ ਨਹੀਂ ਭੁੱਲਦੇ, ਬੱਸ ਇਸੇ ਸੋਚ ਨੂੰ ਪੰਚਾਇਤੀ ਚੋਣਾਂ ਤੱਕ ਲਿਆਉਣ ਦੀ ਜ਼ਰੂਰਤ ਹੈ। (Political)