ਹਮਲੇ ‘ਚ ਦੁਕਾਨਦਾਰ ਸਮੇਤ ਉਸਦੇ ਤਿੰਨ ਪੁੱਤਰ ਗੰਭੀਰ ਰੂਪ ‘ਚ ਜ਼ਖ਼ਮੀ
(ਭੂਸਨ ਸਿੰਗਲਾ) ਪਾਤੜਾਂ। ਸਥਾਨਕ ਸ਼ਹਿਰ ਦੇ ਜਾਖਲ ਰੋਡ ’ਤੇ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਿੱਥੇ ਇੱਕ ਟਾਇਰਾਂ ਨੂੰ ਪੈਂਚਰ ਲਾਉਣ ਵਾਲੀ ਦੁਕਾਨ ‘ਤੇ ਮੋਟਰਸਾਈਕਲ ਦੇ ਟਾਇਰ ‘ਚ ਹਵਾ ਪਵਾਉਣ ਆਏ ਗਾਹਕ ਤੋਂ ਦਸ ਰੁਪਏ ਮੰਗੇ ਜਾਣ ‘ਤੇ ਹੋਈ ਬਹਿਸ ਕਾਰਨ ਉਕਤ ਵਿਅਕਤੀ ਨੇ ਆਪਣੇ ਸਾਥੀਆਂ ਦੀ (Attacked The Shopkeeper) ਮੱਦਦ ਨਾਲ ਦੁਕਾਨਦਾਰ ’ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ‘ਚ ਦੁਕਾਨਦਾਰ ਸਮੇਤ ਉਸਦੇ ਤਿੰਨ ਪੁੱਤਰ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਪਾਤੜਾਂ ਵਿੱਖੇ ਭਰਤੀ ਕਰਵਾਇਆ ਗਿਆ। ਜਿਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪਟਿਆਲਾ ਭੇਜ ਦਿੱਤਾ ਗਿਆ। Attacked The Shopkeeper
ਇਹ ਵੀ ਪੜ੍ਹੋ : ਇਸ ਜ਼ਿਲ੍ਹੇ ’ਚ 29 ਜੁਲਾਈ ਨੂੰ ਰਹੇਗੀ ਛੁੱਟੀ
ਜਾਣਕਾਰੀ ਦਿੰਦਿਆਂ ਹਸਪਤਾਲ ‘ਚ ਜ਼ੇਰੇ ਇਲਾਜ ਵਰਮਾ ਟਾਇਰ ਵਰਕਸ ਦੇ ਮਾਲਕ ਪ੍ਰਕਾਸ਼ ਚੰਦ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਸਦੇ ਪੁੱਤਰ ਨੇ ਸਵੇਰੇ ਹਾਲੇ ਦੁਕਾਨ ਖੋਲ੍ਹੀ ਹੀ ਸੀ ਕਿ ਇਕ ਵਿਅਕਤੀ ਮੋਟਰਸਾਇਕਲ ਦੇ ਟਾਇਰ ‘ਚ ਹਵਾ ਭਰਵਾਉਣ ਆਇਆ। ਜਦੋਂ ਉਸ ਤੋਂ ਪੈਸਿਆਂ ਦੀ ਮੰਗ ਕੀਤੀ ਤਾਂ ਉਕਤ ਵਿਅਕਤੀ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਹੋਈ ਤਕਰਾਰਬਾਜੀ ਮਗਰੋਂ ਉਸਨੇ ਪੈਸੇ ਦੇ ਦਿੱਤੇ ਪਰ ਕੁਝ ਸਮੇਂ ਬਾਅਦ ਦਰਜਨ ਦੇ ਕਰੀਬ ਹੋਰ ਵਿਅਕਤੀਆਂ ਸਮੇਤ ਤਲਵਾਰਾਂ ਨਾਲ ਲੈਸ ਹੋ ਕੇ ਦੁਕਾਨ ‘ਤੇ ਹਮਲਾ ਕਰ ਦਿੱਤਾ।
ਹਮਲੇ ਦੌਰਾਨ ਪ੍ਰਕਾਸ਼ ਸਿੰਘ ਉਸਦੇ ਪੁੱਤਰ ਹਰਵਿੰਦਰ ਸਿੰਘ ਟਿੰਕੂ, ਜਸਵਿੰਦਰ ਸਿੰਘ ਸੋਨੂੰ ਤੇ ਸੁਖਵਿੰਦਰ ਸਿੰਘ ਰਾਜੂ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ। ਸਿਟੀ ਪੁਲਿਸ ਚੌਕੀ ਪਾਤੜਾਂ ਦੇ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਕਥਿਤ ਹਮਲਾਵਾਰਾਂ ‘ਚੋਂ ਦੋ ਦੀ ਪਛਾਣ ਹੋ ਚੁੱਕੀ ਹੈ। ਜਿਹਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਅਤੇ ਦੂਜੀ ਧਿਰ ਦੇ ਵੀ ਕੁਝ ਵਿਅਕਤੀਆਂ ਦੇ ਸੱਟਾਂ ਲੱਗੀਆਂ ਹਨ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਵਿੱਚ ਲੱਗੀ ਹੋਈ ਹੈ। ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।