ਸਤਲੁਜ ਦਰਿਆ ਦਾ ਪਾਣੀ ਤਾਂ ਘਟਿਆ ਪਰ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਖਰਾਬ

River Satluj

ਕਿਸਾਨ ਵਾਹਣ ਲੱਗੇ ਝੋਨੇ | River Satluj

  • ਖੇਤਾਂ ਵਿੱਚ ਫਸੀ ਕਲਾਲ ਬੂਟੀ ਅਤੇ ਟੁੱਟੇ ਬੰਨ ਨੂੰ ਪੂਰਨ ਦੀ ਐੱਸਡੀਐੱਮ ਨੇ ਕਿਸਾਨਾਂ ਨੂੰ ਦਵਾਇਆ ਵਿਸ਼ਵਾਸ

ਗੁਰੂਹਰਸਹਾਏ (ਸਤਪਾਲ ਥਿੰਦ): ਜਿਲ੍ਹੇ ਫਿਰੋਜ਼ਪੁਰ ਅੰਦਰ ਹੜ੍ਹ ਦੀ ਕਰੋਪੀ ਨੇ ਜਿੱਥੇ ਕਿਸਾਨਾਂ ਦੇ ਸਾਹ ਸੂਤੇ ਰੱਖੇ ਉੱਥੇ ਹੀ ਹੁਣ ਫਸਲਾਂ ਤੋਂ ਉਤਰੇ ਪਾਣੀ ਨਾਲ ਕਈ ਹੈਰਾਨੀ ਜਨਕ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਕਿ ਸਤਲੁਜ ਦੇ ਪਾਣੀ ਨੇ ਜਿਸ ਤਰੀਕੇ ਫ਼ਸਲਾਂ ਨੂੰ ਆਪਣੀ ਲਪੇਟ ਵਿੱਚ ਲਿਆ ਹੁਣ ਫਸਲਾਂ ਤੋਂ ਪਾਣੀ ਹੇਠਾ ਉਤਰ ਗਿਆ ਤੇ ਝੋਨੇ ਦੀ ਫਸਲ ਪੂਰੀ ਤਰਾਂ ਪਾਣੀ ਵਿੱਚ ਗੱਬ ਗਈ ਹੈ ਤੇ ਝੋਨਾ ਖਰਾਬ ਹੋ ਗਿਆ ਹੈ। (River Sutlej)

River Satluj

ਜਿਸ ਸਬੰਧੀ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਜਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਧਰਮ ਸਿੱਘ ਸਿੱਧੂ ,ਪਿੰਡ ਸ਼ਿਕਾਰਗਾਹ ਦੀ ਇਕਾਈ ਦੇ ਪ੍ਰਧਾਨ ਹਰਜੀਤ ਸਿੰਘ ਅਤੇ ਕਿਸਾਨ ਆਗੂ ਮੰਗਲ ਸਿੰਘ ਨੇ ਦੱਸਿਆ ਕਿ ਗਜਨੀ ਵਾਲਾ, ਦੋਨਾ ਮੱਤੜ, ਦੋਨਾ ਰਾਜਾ ਦੀਨਾ ਨਾਥ ਅਤੇ ਚੱਕ ਸ਼ਿਕਾਰ ਗਾਹ ,ਦੋਨਾ ਬਹਾਦਰ ਕੇ ਆਦਿ ਪਿੰਡਾਂ ਦੀ ਹਜਾਰਾਂ ਏਕੜ ਜਮੀਨਾਂ ਤੇ ਜਿੱਥੇ ਕਲਾਲ ਬੂਟੀ ਚੜ ਗਈ ਹੈ ਜਿਸ ਨਾਲ ਹਰੀਆਂ ਸਬਜੀਆਂ ਝੋਨੇ ਦੀ ਫਸਲ ਬਰਬਾਦ ਹੋ ਗਈ ਕਿਸਾਨਾਂ ਨੇ ਪ੍ਰਸਾਸਨ ਤੋਂ ਕਿਸਾਨਾਂ ਦੇ ਖੇਤਾਂ ਵਿੱਚੋ ਕਲਾਲ ਬੂਟੀ ਪਾਸੇ ਕਰਨ ਦਾ ਇੱਕ ਮੰਗ ਪੱਤਰ ਐੱਸਡੀਐੱਮ ਗੁਰੂਹਰਸਹਾਏ ਸੁਰਜ ਕੁਮਾਰ ਨੂੰ ਦਿੱਤਾ ਸੀ ਕਿ ਮੌਕੇ ਦਾ ਜਾਇਜਾ ਲਿਆ ਜਾਵੇ ਤੇ ਕਿਸਾਨਾਂ ਦਾ ਮਸਲਾ ਹੱਲ ਕੀਤਾ ਜਾਵੇ। (River Satluj)

River Satluj

ਜਿਸ ‘ਤੇ ਐੱਸਡੀਐੱਮ ਗੁਰੂਹਰਸਹਾਏ ਅਤੇ ਬੀਡੀਪੀਉ ਮਮਦੋਟ, ਤਹਿਸੀਲ ਦਾਰ ਲਖਵਿੰਦਰ ਸਿੰਘ, ਨਾਇਬ ਤਹਿਸੀਲ ਦਾਰ ਬਲਵਿੰਦਰ ਸਿੰਘ ਗੁਰੂਹਰਸਹਾਏ ਨੇ ਮੌਕੇ ਤੇ ਪੁੱਜ ਕੇ ਕਿਸਾਨਾਂ ਦੀ ਗੱਲ ਸੁਣੀ ਤੇ ਇਸ ਮੌਕੇ ਕਿਸਾਨਾਂ ਨੇ ਖੇਤਾਂ ਵਿੱਚ ਫਸੀ ਕਲਾਲੀ ਦਿਖਾਈ ਤੇ ਦੋਨਾਂ ਰਾਜਾ ਦੀਨਾ ਨਾਥ ਅਤੇ ਦੋਨਾਂ ਮੱਤੜ ਦੀ ਹੱਦ ਤੇ ਟੁੱਟੇ ਬੰਨ ਨੂੰ ਪੂਰਨ ਦਾ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਅਤੇ ਇਸ ਮੌਕੇ ਐੱਸਡੀਐੱਮ ਨੇ ਡਰੇਨ ਵਿਭਾਗ ਬੀ ਡੀ ਪੀ ਉ ਨੂੰ ਮੋਕੇ ਤੇ ਹੀ ਬੰਨ ਪੂਰ ਕੇ ਪਾਣੀ ਰੋਕੇ ਜਾਣ ਤੇ ਕਲਾਲੀ ਸਾਫ਼ ਕਰਨ ਦਾ ਹੁਕਮ ਦਿੱਤਾ।

ਇਹ ਵੀ ਪੜ੍ਹੋ : ਮਨੀਪੁਰ ’ਚ ਪੀੜਤ ਔਰਤਾਂ ਦੀ ਵੀਡੀਓ ਸੋਸ਼ਲ ਮੀਡੀਆ ਤੋਂ ਹਟਾਉਣ ਦੀ ਲੋੜ