ਹਲਕਾ ਸ਼ੁਤਰਾਣਾ ਦੇ ਕਸਬਾ ਬਾਦਸ਼ਾਹਪੁਰ ਅਧੀਨ ਪਿੰਡਾਂ ਵਿੱਚ ਅੱਜ ਤੀਸਰੇ ਦਿਨ ਚਲਾਏ ਰਾਹਤ ਕਾਰਜ (Flood Relief)
- ਬਲਾਕ ਘੱਗਾ, ਬਲਾਕ ਸਮਾਣਾ ਅਤੇ ਬਲਾਕ ਮਵੀਕਲਾ ਵੱਲੋਂ ਪਿੰਡਾਂ ਅੰਦਰ ਲਗਾਤਾਰ ਚਲਾਏ ਜਾ ਰਹੇ ਰਾਹਤ ਕਾਰਜ
(ਭੂਸ਼ਣ ਸਿੰਗਲਾ) ਬਾਦਸ਼ਾਹਪੁਰ। ਡੇਰਾ ਸੱਚਾ ਦੇ ਸੌਦਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਹਲਕਾ ਸ਼ੁਤਰਾਣਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਅੰਦਰ ਲਗਾਤਾਰ ਰਾਹਤ ਕਾਰਜ ਚਲਾਏ ਜਾ ਰਹੇ ਹਨ। ਸੇਵਾਦਾਰ ਲਗਾਤਾਰ ਰਾਹਤ ਸਮੱਗਰੀ ਅਤੇ ਹਰਾ ਚਾਰਾ ਪਾਣੀ ਦੀ ਮਾਰ ’ਚ ਆਏ ਘਰਾਂ ’ਚ ਪਹੁੰਚਾ ਰਹੇ ਹਨ। (Flood Relief)
ਇਹ ਵੀ ਪੜ੍ਹੋ : ਹੜ੍ਹ ਦੇ ਪਾਣੀ ’ਚ ਘਿਰੇ ਕਿਸਾਨ ਪਰਿਵਾਰ ਲਈ ਫਰਿਸ਼ਤਾ ਬਣ ਬਹੁੜੇ ਡੇਰਾ ਸ਼ਰਧਾਲੂ
ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਜਿੱਥੇ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਅਤੇ ਪਸ਼ੂਆਂ ਦੇ ਪਾਉਣ ਲਈ ਹਰਾ ਚਾਰਾਂ ਤੱਕ ਵੀ ਨਹੀਂ ਬਚਿਆ ਉੱਥੇ ਇਹ ਮਾਨਵਤਾ ਦੇ ਮਸੀਹੇ ਪਸ਼ੂਆਂ ਲਈ ਹਰਾ ਚਾਰਾ ਪਹੁੰਚਾ ਰਹੇ ਹਨ। ਕਈ ਪਿੰਡਾਂ ਤੋਂ ਦੂਰ ਡੇਰਿਆਂ ਵਿੱਚ ਬੈਠੇ ਲੋਕਾਂ ਘਰ ਘਰ ਹਰਾ ਚਾਰਾ ਪਹੁੰਚਾਇਆ। ਘੱਗਰ ਦਰਿਆ ਨੇ ਕਹਿਰ ਢਾਹਿਆ ਹੋਇਆ ਹੈ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ ਤੇ ਲੋਕਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ ਇਸ ਮੁਸੀਬਤ ਦੀ ਘੜੀ ’ਚ ਹੜ੍ਹ ਦੇ ਪਾਣੀ ’ਚ ਘਿਰੇ (Flood ) ਲੋਕਾਂ ਲਈ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਫਰਿਸ਼ਤਾ ਬਣ ਕੇ ਆਏ ਹਨ। Flood Relief