ਘਟਨਾ ਸੀਸੀਟੀਵੀ ਕੈਮਰਿਆਂ ‘ਚ ਕੈਦ, ਪੁਲਿਸ ਜਾਂਚ ‘ਚ ਜੁਟੀ (Crime)
(ਗੁਰਪ੍ਰੀਤ/ਰੇਣੂਕਾ) ਸੰਗਰੂਰ/ਅਹਿਮਦਗੜ੍। ਅਹਿਮਦਗੜ੍ਹ ਤੋਂ 2 ਕਿਲੋਮੀਟਰ ਦੂਰ ਲੁਧਿਆਣਾ-ਮਲੇਰਕੋਟਲਾ ਮੁੱਖ ਸੜਕ ‘ਤੇ ਪਿੰਡ ਜੰਗੇੜਾ ਸਥਿੱਤ ਨਾਮ ਚਰਚਾ ਘਰ ਵਿੱਚ ਅੱਜ ਦੇਰ ਸ਼ਾਮ ਨਕਾਬਪੋਸ਼ਾਂ ਨੇ ਡੇਰਾ ਸੱਚਾ ਸੌਦਾ ਸਰਸਾ ਦੇ ਦੋ ਸ਼ਰਧਾਲੂਆਂ ਪਿਓ-ਪੁੱਤ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਅਤੇ ਕਾਤਲ ਘਟਨਾ ਨੂੰ ਅੰਜਾਮ (Crime) ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ।
ਜਾਣਕਾਰੀ ਅਨੁਸਾਰ ਸੱਤਪਾਲ ਇੰਸਾਂ (65) ਪੁੱਤਰ ਜਗਨ ਨਾਥ ਅਤੇ ਉਸ ਦਾ ਪੁੱਤਰ ਰਮੇਸ਼ ਕੁਮਾਰ ਇੰਸਾਂ (38) ਵਾਸੀ ਅਹਿਮਦਗੜ੍ਹ ਅੱਜ ਦੇਰ ਸ਼ਾਮ ਬਲਾਕ ਦੇ ਨਾਮ ਚਰਚਾ ਘਰ ਦੀ ਕੰਟੀਨ ਵਿੱਚ ਸੇਵਾ ਕਰ ਰਹੇ ਸਨ, ਨੂੰ ਕੁਝ ਨਕਾਬਪੋਸ਼ਾਂ ਨੇ ਗੋਲ਼ੀਆਂ ਮਾਰ ਦਿੱਤੀਆਂ, ਜਿਸ ਕਰਨ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਘਟਨਾ ਸਥਾਨ ਨੇੜੇ ਕੋਈ ਵਸੋਂ ਨਾ ਹੋਣ ਕਾਰਨ ਕੋਈ ਵੀ ਵਿਅਕਤੀ ਉੱਥੇ ਮੌਜੂਦ ਨਹੀ ਸੀ। ਘਟਨਾ ਦਾ ਪਤਾ ਲਗਦਿਆਂ ਹੀ ਵੱਡੀ ਗਿਣਤੀ ਡੇਰਾ ਸ਼ਰਧਾਲੂ ਨਾਮ ਚਰਚਾ ਘਰ ਵਿੱਚ ਪੁੱਜਣੇ ਸ਼ੁਰੂ ਹੋ ਗਏ।
ਉੱਧਰ ਪੁਲਿਸ ਜਿਲ੍ਹਾ ਖੰਨ੍ਹਾ ਦੇ ਐਸ.ਐਸ.ਪੀ ਸ. ਸਤਿੰਦਰ ਸਿੰਘ ਅਤੇ ਐਸ.ਪੀ ਸਤਨਾਮ ਸਿੰਘ ਵੱਡੀ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ। ਦੱਸਿਆ ਜਾਂਦਾ ਹੈ ਕਿ ਇਸ ਨਾਮ ਚਰਚਾ ਘਰ ‘ਚ ਕਈ ਸਾਲ ਤੱਕ ਭਾਰੀ ਪੁਲਿਸ ਫੋਰਸ ਤੈਨਾਤ ਰਹੀ ਹੈ ਪਰ ਅੱਜ ਕੱਲ੍ਹ ਇਹ ਪੁਲਿਸ ਫੋਰਸ ਹਟੀ ਹੋਈ ਸੀ ਪੁਲਿਸ ਨੇ ਘਟਨਾ ਤੋਂ ਬਾਅਦ ਨਾਮ ਚਰਚਾ ਘਰ ਦੀ ਪੂਰੀ ਘੇਰਾਬੰਦੀ ਕਰ ਲਈ ਪੁਲਿਸ ਨੇ ਨਾਮ ਚਰਚਾ ਘਰ ‘ਚ ਲੱਗੇ ਸੀ.ਸੀ.ਟੀਵੀ ਕੈਮਰਿਆਂ ਦੀ ਜਾਂਚ ਕਰਦਿਆਂ ਘਟਨਾ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ।
ਪੁਲਿਸ ਸੂਤਰਾਂ ਅਤੇ ਸੀ.ਸੀ.ਟੀ .ਵੀ ਕੈਮਰਿਆਂ ਚੋ ਕੈਦ ਹੋਈਆਂ ਤਸਵੀਰਾਂ ਅਨੁਸਾਰ ਦੋ ਨਕਾਬਪੋਸ਼ ਨੌਜਵਾਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਜਿਹਨਾਂ ਨੇ ਗੋਲੀਆਂ ਚਲਾਉਣ ਬਾਅਦ ਦਹਿਸ਼ਤ ਫੈਲਾਉਂਦਿਆਂ ਰਿਵਾਲਵਰ ਵੀ ਲਹਿਰਾਏ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅਤੇ ਅੱਜ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਮਖੂ ਅਤੇ ਕਸਬਾ ਮੱਲਾਂਵਾਲਾ ‘ਚ ਵੀ ਸ਼ਰਾਰਤੀ ਅਨਸਰਾਂ ਨੇ ਡੇਰਾ ਸ਼ਰਧਾਲੂਆਂ ਨੂੰ ਨਾਮ ਚਰਚਾ ਕਰਨ ਤੋਂ ਰੋਕਣ ਲਈ ਹਮਲੇ ਕੀਤੇ ਹਨ।
ਪੁਲਿਸ ਤੇਜ਼ੀ ਨਾਲ ਕਰ ਰਹੀ ਐ ਕੰਮ
ਫਿਰੋਜ਼ਪੁਰ ਤੇ ਸੰਗਰੂਰ ‘ਚ ਅੱਜ ਜੋ ਘਟਨਾਵਾਂ ਵਾਪਰੀਆਂ ਹਨ, ਉਸ ਨੂੰ ਲੈ ਕੇ ਪੰਜਾਬ ਪੁਲਿਸ ਆਪਣਾ ਕੰਮ ਤੇਜੀ ਨਾਲ ਕਰ ਰਹੀ ਹੈ ਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਲੱਗੇ ਹੋਏ ਹਾਂ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਇਸ ਦੇ ਪਿੱਛੇ ਭਾਵੇਂ ਕੋਈ ਵੀ ਕਿਉਂ ਨਾ ਹੋਵੇ ਇਨ੍ਹਾਂ ਘਟਨਾਵਾਂ ਦੇ ਕੀ ਰਾਜ਼ ਹਨ ਤੇ ਹਮਲਾਵਰ ਕੌਣ ਹਨ, ਇਸ ਬਾਰੇ ਉਹ ਅਜੇ ਕੁਝ ਵੀ ਕਹਿਣ ਦੀ ਪੁਜੀਸ਼ਨ ‘ਚ ਨਹੀਂ ਹਨ ਇੱਕ ਹਫ਼ਤੇ ਵਿੱਚ ਸਾਰਾ ਕੁਝ ਸਾਫ਼ ਕਰਕੇ ਪਰਦਾਫਾਸ਼ ਕਰ ਦਿੱਤਾ ਜਾਵੇਗਾ।
ਸੁਰੇਸ਼ ਅਰੋੜਾ, ਡੀਜੀਪੀ ਪੰਜਾਬ ਪੁਲਿਸ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ