ਕੇਂਦਰ ਤੇ ਰਾਜਾਂ ’ਚ ਤਾਲਮੇਲ

Center And States

ਸੰਵਿਧਾਨ ਨਿਰਮਾਤਾਵਾਂ ਨੇ ਦੇਸ਼ ਅੰਦਰ ਸੰਘੀ ਸ਼ਾਸਨ ਪ੍ਰਣਾਲੀ ਦੀ ਸਥਾਪਨਾ ਕੀਤੀ ਹੈ ਜਿਸ ਦੇ ਤਹਿਤ ਕੇਂਦਰ ਅਤੇ ਰਾਜਾਂ ’ਚ ਤਾਲਮੇਲ ਰੱਖਿਆ ਗਿਆ ਹੈ ਤੇ ਅਧਿਕਾਰਾਂ ਦੀ ਵੰਡ ਕੀਤੀ ਗਈ ਹੈ ਇਸ ਦੇ ਬਾਵਜ਼ੂਦ ਕੇਂਦਰ ਤੇ ਰਾਜਾਂ ਦਰਮਿਆਨ ਟਕਰਾਅ ਦਾ ਮਾਹੌਲ ਰਹਿੰਦਾ ਹੈ ਜੋ ਸ਼ਾਸਨ ਚਲਾਉਣ ਤੇ ਜਨਤਾ ਦੀ ਬਿਹਤਰੀ ਲਈ ਚੱੁਕੇ ਜਾਣ ਵਾਲੇ ਕਦਮਾਂ ’ਚ ਰੁਕਾਵਟ ਬਣਦਾ ਹੈ ਦਿੱਲੀ ਸਰਕਾਰ ਤੇ ਉਪ ਰਾਜਪਾਲ ਵਿਨੈ ਸਕਸੈਨਾ ਤੇ ਇੱਧਰ ਪੰਜਾਬ ਅੰਦਰ ਵੀ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਰਮਿਆਨ ਟਕਰਾਅ ਦੇ ਆਸਾਰ ਲਗਾਤਾਰ ਵਧ ਰਹੇ ਹਨ। (Center And Statesਇਹ ਵੀ ਪੜ੍ਹੋ : )

ਦਿੱਲੀ ’ਚ ਅਧਿਕਾਰੀਆਂ ਦੀ ਤਾਇਨਾਤੀ ਸਬੰਧੀ ਕੇਂਦਰ ਸਰਕਾਰ ਵੱਲੋਂ ਜਾਰੀ ਆਰਡੀਨੈਂਸ ਦੇ ਖਿਲਾਫ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁਹਿੰਮ ਚਲਾਈ ਹੋਈ ਹੈ ਤੇ ਕਾਂਗਰਸ ਨੇੇ ਦਿੱਲੀ ਸਰਕਾਰ ਦੀ ਹਮਾਇਤ ਕਰ ਦਿੱਤੀ ਹੈ ਪੰਜਾਬ ’ਚ ਰਾਜਪਾਲ ਨੇ ਸੂਬਾ ਸਰਕਾਰ ਵੱਲੋਂ ਸੱਦੇ ਗਏ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੀ ਮਨਤਾ ’ਤੇ ਸੁਆਲ ਖੜ੍ਹੇ ਕੀਤੇ ਹਨ ਅਤੇ ਸਰਕਾਰ ਵੱਲੋਂ ਪਾਸ ਚਾਰ ਬਿੱਲਾਂ ਨੂੰ ਰੋਕ ਲਿਆ ਹੈ ਹਾਲ ਦੀ ਘੜੀ ’ਚ ਇਸ ਸੰਵਿਧਾਨਕ ਸੰਕਟ ਦੇ ਹੱਲ ਦਾ ਕਿਧਰੇ ਵੀ ਜ਼ਿਕਰ ਨਹੀਂ ਹੋ ਰਿਹਾ ਹੈ ਜੇਕਰ ਆਉਣ ਵਾਲੇ ਦਿਨਾਂ ’ਚ ਦੋਵੇਂ ਧਿਰਾਂ ਆਪੋ-ਆਪਣੇ ਰੁਖ ’ਤੇ ਕਾਇਮ ਰਹੀਆਂ ਤਾਂ ਵੱਡੀ ਸਮੱਸਿਆ ਪੈਦਾ ਹੋ ਸਕਦੀ ਹੈ। (Center And States)

ਇਹ ਵੀ ਪੜ੍ਹੋ : ਪੰਜਾਬ ’ਚ ਐਸਐਸਪੀ, ਆਈ.ਏ.ਐਸ ਅਤੇ ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ

ਉੱਧਰ 2024 ਦੀਆਂ ਲੋਕ ਸਭਾ ਚੋਣਾਂ ਸਬੰਧੀ ਕਾਂਗਰਸ ਸਮੇਤ 26 ਪਾਰਟੀਆਂ ਵੱਲੋਂ ਮਹਾਂਗਠਜੋੜ ਬਣਾਉਣ ਦੀ ਤਿਆਰੀ ਚੱਲ ਰਹੀ ਹੈ ਬਿਨਾਂ ਸ਼ੱਕ ਰਾਜਪਾਲ ਤੇ ਸਰਕਾਰ ’ਚ ਤਾਲਮੇਲ ਲਈ ਜਿੰਮੇਵਾਰੀ ਤੇ ਗੰਭੀਰਤਾ ਨਾਲ ਕੰਮ ਕਰਨ ਦੀ ਸਖਤ ਜ਼ਰੂਰਤ ਹੈ ਰਾਜਪਾਲ ਦੇ ਅਹੁਦੇ ਦੀ ਸੰਵਿਧਾਨਕ ਮਹੱਤਤਾ ਹੈ ਸੂਬੇ ਦੀ ਮਸ਼ੀਨਰੀ ਦੇ ਸੰਵਿਧਾਨਕ ਢੰਗ-ਤਰੀਕੇ ਨਾਲ ਕੰਮ ਕਰਨ ’ਤੇ ਨਜ਼ਰ ਰੱਖ ਕੇ ਰਾਜਪਾਲ ਸੰਵਿਧਾਨਕ ਵਿਵਸਥਾ, ਲੋਕਤੰਤਰ ਤੇ ਜਨਤਾ ਦੇ ਹਿੱਤਾਂ ਦੀ ਪਹਿਰੇਦਾਰੀ ਕਰ ਸਕਦਾ ਜੇਕਰ ਰਾਜਪਾਲ ਆਪਣੇ ਸਿਆਸੀ ਪਿਛੋਕੜ ਦੀ ਪਕੜ ’ਚ ਰਹਿੰਦਾ ਹੈ ਤਾਂ ਉਹ ਪੱਖਪਾਤੀ ਵਿਹਾਰ ਕਰਨ ਕਰਕੇ ਸਾਰੀ ਵਿਵਸਥਾ ਨੂੰ ਪਟੜੀ ਤੋਂ ਲਾਹ ਦਿੰਦਾ ਹੈ। (Center And States)

ਅਸਲ ’ਚ ਸੰਸਦੀ ਪ੍ਰਣਾਲੀ ਸਿਆਸੀ ਨਿਰਪੱਖਤਾ ਤੇ ਸੰਵਿਧਾਨ ਦੇ ਨਿਯਮਾਂ ਪ੍ਰਤੀ ਵਚਨਬੱਧਤਾ ’ਤੇ ਨਿਰਭਰ ਕਰਦੀ ਹੈ ਰਾਜਪਾਲ ਨੂੰ ਸੰਵਿਧਾਨਕ ਵਿਵਸਥਾ ਦੀ ਸਮਝ ਦੇ ਨਾਲ-ਨਾਲ ਸੂਬਾ ਸਰਕਾਰ ਪ੍ਰਤੀ ਨਿਰਪੱਖਤਾ ਜ਼ਰੂਰੀ ਹੈ ਚੰਗਾ ਹੋਵੇ ਜੇਕਰ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਸਵਾਰਥਾਂ ਤੋਂ ੳੱੁਪਰ ਉੱਠ ਕੇ ਸੰਸਦੀ ਤੇ ਲੋਕਤੰਤਰੀ ਸਾਧਨ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਰਾਜਪਾਲ ਤੇ ਮੁੱਖ ਮੰਤਰੀ ਦੀ ਬਿਆਨਬਾਜ਼ੀ ਦੋ ਵਿਰੋਧੀ ਪਾਰਟੀ ਦੇ ਆਗੂਆਂ ਵਾਲੀ ਨਹੀਂ ਹੋਣੀ ਚਾਹੀਦੀ ਰਾਜਨੀਤਿਕ ਢਾਂਚੇ ਦੀ ਮਜ਼ਬੂਤੀ ਤੇ ਪਰੰਪਰਾਵਾਂ ਦਾ ਸੁਚੱਜਾ ਨਿਰਵਾਹ ਸੂਬਾ ਸਰਕਾਰ ਦੇ ਕੰਮ ਨੂੰ ਸੁਚੱਜਾ ਤੇ ਕਲਿਆਣਕਾਰੀ ਬਣਾ ਸਕਦਾ ਹੈ ਨਿਰਵਿਘਨ ਤੇ ਲੋਕ ਹਿਤੈਸ਼ੀ ਸ਼ਾਸਨ ਲਈ ਨੇਕ ਨੀਤੀ ਨਾਲ ਕੰਮ ਕਰਨਾ ਪਵੇਗਾ। (Center And States)