ਗਰੀਨ ਐਸ ਸੇਵਾਦਾਰ ਹੜ੍ਹ ਪੀੜਤਾਂ ਲਈ ਬਣੇ ਮਸੀਹਾ, ਪਸ਼ੂਆਂ ਦੀ ਵੀ ਲੈ ਰਹੇ ਹਨ ਸਾਰ 

Flood Rescue Operation
ਪਸ਼ੂਆਂ ਲਈ ਹਰਾ ਚਾਰਾ ਵੰਡਦੇ ਹੋਏ ਗਰੀਨ ਐਸ ਦੇ ਸੇਵਾਦਾਰ।

ਪਸ਼ੂ ਲਈ ਹਰਾ ਚਾਰਾ ਵੰਡਿਆ (Flood Rescue Operation)

(ਵਿਜੈ ਹਾਂਡਾ) ਗੁਰੂਹਰਸਹਾਏ। ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਹਰ ਵਕਤ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਸਮਰਪਿਤ ਰਹੇ ਹਨ। ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਸਮੇਤ ਦਿੱਲੀ ਪੂਰੀ ਤਰ੍ਹਾਂ ਪਾਣੀ ਦੀ ਮਾਰ ਹੇਠ ਆਏ ਹੋਏ ਹਨ। (Flood Rescue Operation)

ਇਹ ਵੀ ਪੜ੍ਹੋ : ਮੁਫ਼ਤ ’ਚ ਮਿਲੇਗੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਕਿਸਾਨਾਂ ਨੂੰ ਪਨੀਰੀ, ਜਾਣੋ ਕਿੱਥੋਂ 

Flood Rescue Operation
ਗਰੀਨ ਐਸ ਦੇ ਸੇਵਾਦਾਰ ਪਸ਼ੂਆਂ ਲਈ ਹਰੇ ਚਾਰੇ ਦੀ ਵੰਡ ਕਰਦੇ ਹੋਏ।

Flood Rescue Operation

ਓਧਰ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵਲੋਂ ਹੜ ਪੀੜਤਾਂ ਦੀ ਹਰ ਸੰਭਵ ਮੱਦਦ ਲਈ ਮੋਰਚਾ ਸੰਭਾਲਿਆ ਹੋਇਆ ਹੈ ਤੇ ਦਿਨ ਰਾਤ ਸੇਵਾ ਕਾਰਜਾਂ ਵਿੱਚ ਜੁਟੇ ਹੋਏ ਹਨ। ਬਲਾਕ ਸੈਦੇਕੇ ਮੋਹਨ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਸਤਲੁਜ ਦਰਿਆ ਦੀ ਮਾਰ ਹੇਠ ਆਏ ਪਿੰਡਾਂ ਨੋ ਬਹਿਰਾਮ ਸ਼ੇਰ ਸਿੰਘ ਵਾਲਾ, ਨੱਥੂ ਦੁਲੇ ਕੇ ਵਿਖੇ ਪਸ਼ੂਆਂ ਲਈ ਹਰਾ ਚਾਰੇ ਦਾ ਪ੍ਰਬੰਧ ਕੀਤਾ ਗਿਆ ਤੇ ਪਸ਼ੂ ਪਾਲਕਾਂ ਨੂੰ ਹਰਾ ਚਾਰਾ ਵੰਡਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਹੜ੍ਹਾਂ ਨੇ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਤੇ ਸਤਲੁਜ ਦਰਿਆ ਦੀ ਮਾਰ ਹੇਠ ਕਈ ਪਿੰਡ‌ ਆਏ ਹਨ ਤੇ ਸਾਡੀ ਟੀਮ ਵੱਲੋਂ ਉਨ੍ਹਾਂ ਹੜ ਪੀੜਤਾਂ ਨੂੰ ਪਸ਼ੂਆਂ ਲਈ ਹਰਾ ਚਾਰਾ ਮਹੁੱਇਆ ਕਰਵਾਇਆ ਜਾ ਰਿਹਾ ਹੈ।‌ ਉਹਨਾਂ ਕਿਹਾ ਇਹ ਸੇਵਾ ਕਾਰਜਾਂ ਦਾ ਕਾਰਵਾਂ ਨਿਰੰਤਰ ਜਾਰੀ ਰਹੇਗਾ।