ਪਾਣੀ ਦਾ ਪੱਧਰ ਘਟਿਆ, ਪਰ ਮੀਂਹ ਦੇ ਹਾਈ ਅਲਰਟ ਨੇ ਚਿੰਤਾ ਵਧਾਈ

Weather Alert

ਦਿੱਲੀ ਵਿੱਚ ਪੈ ਸਕਦੈ ਦਰਮਿਆਨਾ ਮੀਂਹ | Weather Alert

ਨਵੀਂ ਦਿੱਲੀ। ਪਹਾੜਾਂ ’ਤੇ ਪਏ ਭਾਰੀ ਮੀਂਹ ਨੇ ਅੱਧੇ ਦੇਸ਼ ਨੂੰ ਹੜ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ। ਇਸ ਦੌਰਾਨ ਦਿੱਲੀ ਨੂੰ ਯਮੁਨਾ ਨੇ ਡੁਬੋ ਕੇ ਰੱਖ ਦਿੱਤਾ ਹੈ। ਰਾਹਤ ਦੀ ਖ਼ਬਰ ਹੈ ਕਿ ਦਿੱਲੀ ’ਚ ਸ਼ਨਿੱਚਰਵਾਰ ਨੂੰ ਯਮੁਨਾ ਦਾ ਵਾਟਰ ਲੈਵਲ ਘਟਿਆ ਹੈ। ਸਵੇਰੇ 9 ਵਜੇ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਘਟ ਕੇ 207.53 ਮੀਟਰ ’ਤੇ ਆ ਗਿਆ। ਇਸ ਦੇ ਅਜੇ ਹੋਰ ਘੱਟ ਹੋਣ ਦੀ ਉਮੀਦ ਹੈ। (Weather Alert)

ਉੱਧਰ ਮੌਸਮ ਵਿਭਾਗ ਨੇ ਦਿੱਲੀ ਵਾਸੀਆਂ ਦੀ ਚਿੰਤਾ ਵਧਾ ਦਿੱਤੀ ਹੈ। ਮੌਸਮ ਵਿਭਾਗ ਵੱਲੋਂ ਅੱਜ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ 15 ਜੁਲਾਈ ਨੂੰ ਦਿੱਲੀ ’ਚ ਹਲਕਾ ਮੀਂਹ ਪੈ ਸਕਦਾ ਹੈ।

ਰਾਜਧਾਨੀ ਦੇ ਇੱਦਰਪ੍ਰਸਥ ਇਲਾਕੇ ’ਚ ਯਮੁਨਾ ਨਦੀ ’ਚ ਬਣੇ ਡ੍ਰੇਨੇਜ਼ ਦਾ ਰੈਗੁਲੇਟਰ ਟੁੱਟ ਗਿਆ ਸੀ। ਇਸ ਨੂੰ ਸ਼ੁੱਕਰਵਾਰ ਰਾਤ ਫੌਜ ਦੀ ਮੱਦਦ ਨਾਲ ਠੀਕ ਕਰ ਦਿੱਤਾ ਗਿਆ। ਆਈਟੀਓ ਬੈਰਾਜ ਦਾ ਇੱਕ ਗੇਟ ਵੀ ਖੋਲ੍ਹ ਦਿੱਤਾ ਗਿਆ।

ਇਹ ਵੀ ਪੜ੍ਹੋ : ਘੱਗਰ ਦਾ ਚਾਂਦਪੁਰਾ ਬੰਨ੍ਹ ਟੁੱਟਿਆ, ਪਿੰਡ ਰੋੜਕੀ ਨੇੜੇ ਵੀ ਪਿਆ ਪਾੜ

ਹਾਲਾਂਕਿ ਅਜੇ ਵੀ ਹੜ੍ਹ ਦਾ ਪਾਣੀ ਯਮੁਨਾ ਬਜ਼ਾਰ, ਲਾਲ ਕਿਲਾ, ਆਈਟੀਓ, ਬੇਲਾ ਰੋਡ ਅਤੇ ਨੇੜੇ ਤੇੜੇ ਦੇ ਇਲਾਕਿਆਂ ਵਿੱਚ ਭਰਿਆ ਹੋਇਆ ਹੈ। ਰਾਹਤ ਤੇ ਬਚਾਅ ਕਾਰਜ ਐੱਨਡੀਆਰਐੱਫ਼ ਦੀਆਂ 16 ਟੀਮਾਂ ਕਰ ਰਹੀਆਂ ਹਨ।