ਹੜ੍ਹ ਦਾ ਸ਼ਿਕਾਰ ਹੋਏ ਡਰਾਇਵਰ ਦੀ ਲਾਸ਼ ਰੱਖ ਕੇ ਬੱਸ ਅੱਡੇ ਅੱਗੇ ਲਾਇਆ ਜਾਮ

Bus Stand Patiala

ਮਾਮਲਾ ਹੜ੍ਹਾਂ ’ਚ ਡੁੱਬ ਕੇ ਮੌਤ ਦਾ ਸ਼ਿਕਾਰ ਹੋਏ ਡਰਾਇਵਰ ਅਤੇ ਕੰਡਕਟਰ ਦਾ (Bus Stand Patiala)

  • ਜਥੇਬੰਦੀ ਪਰਿਵਾਰਾਂ ਨੂੰ 1 ਕਰੋੜ ਰੁਪਏ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਤੇ ਅੜ੍ਹੀ ਬੱਸ ਅੱਡਾ ਕੀਤਾ ਬੰਦ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੀਆਰਟੀਸੀ, ਪਨਬਸ ਦੇ ਕੱਚੇ ਕਾਮਿਆਂ ਵੱਲੋਂ ਹੜ੍ਹ ਦਾ ਸ਼ਿਕਾਰ ਹੋਏ ਡਰਾਇਵਰ ਸਤਗੁਰ ਸਿੰਘ ਦੀ ਲਾਸ਼ ਚੌਕ ਵਿੱਚ ਰੱਖਕੇ ਬੱਸ ਅੱਡਾ ਬੰਦ ਕਰ ਦਿੱਤਾ ਗਿਆ। (Bus Stand Patiala) ਇਸ ਦੌਰਾਨ ਕੱਚੇ ਕਾਮਿਆਂ ਵੱਲੋਂ ਆਪਣੀਆ ਬੱਸਾਂ ਵੀ ਰੋਕ ਦਿੱਤੀਆਂ ਗਈਆਂ। ਇਨ੍ਹਾਂ ਕੱਚੇ ਕਾਮਿਆਂ ਦੀ ਮੰਗ ਹੈ ਕਿ ਹੜ੍ਹਾਂ ’ਚ ਮੌਤ ਦਾ ਸ਼ਿਕਾਰ ਹੋਏ ਡਰਾਇਵਰ ਅਤੇ ਕੰਡਕਟਰ ਦੇ ਪਰਿਵਾਰਾਂ ਦੇ ਇੱਕ ਜੀਅ ਨੂੰ ਨੌਕਰੀ ਅਤੇ ਇੱਕ-ਇੱਕ ਕਰੋੜ ਰੁਪਏ ਮੁਆਵਜਾ ਦਿੱਤਾ ਜਾਵੇ।

ਦੱਸਣਯੋਗ ਹੈ ਕਿ ਪੀਆਰਟੀਸੀ ਦੀ ਚੰਡੀਗੜ੍ਹ ਡਿੱਪੂ ਦੀ ਇੱਕ ਬੱਸ ਜੋਂ ਕਿ ਮਨਾਲੀ ਵਿਖੇ ਗਈ ਸੀ ਅਤੇ ਉੱਥੇ ਡਰਾਇਵਰ ਸਤਗੁਰ ਸਿਘ ਅਤੇ ਕੰਡਕਟਰ ਜਗਸੀਰ ਸਿੰਘ ਸਮੇਤ ਸਮੇਤ ਬੱਸ ਹੜ੍ਹ ਦੇ ਪਾਣੀ ਵਿੱਚ ਵਹਿ ਗਏ ਸਨ। ਡਰਾਇਵਰ ਸਤਗੁਰ ਸਿੰਘ ਵਾਸੀ ਰਾਏਧਰਾਨਾ ਜ਼ਿਲ੍ਹਾ ਸੰਗਰੂਰ ਦੀ ਲਾਸ਼ ਬੀਤੇ ਕੱਲ ਮਿਲ ਗਈ ਸੀ ਜਦਕਿ ਕੰਡਕਟਰ ਜਗਸੀਰ ਸਿੰਘ ਵਾਸੀ ਖੇੜੀ ਵਰਨਾ ਜ਼ਿਲ੍ਹਾ ਪਟਿਆਲਾ ਦੀ ਲਾਸ਼ ਵੀ ਬਰਾਮਦ ਹੋ ਗਈ ਹੈ, ਜਿਸ ਨੂੰ ਕਿ ਉੱਥੋਂ ਲਿਆਦਾ ਜਾ ਰਿਹਾ ਹੈ। ਹੜ੍ਹਾਂ ’ਚ ਮੌਤ ਦਾ ਸ਼ਿਕਾਰ ਹੋਏ ਇਹ ਦੋਵੇਂ ਕੱਚੇ ਮੁਲਾਜ਼ਮ ਸਨ।

ਇਹ ਵੀ ਪੜ੍ਹੋ : ਬਾਦਸ਼ਾਹਪੁਰ-ਸਮਾਣਾ ਰੋਡ ਟੁੱਟਣ ਕਾਰਨ ਭਾਰੀ ਵਾਹਨਾਂ ਦੀ ਆਵਾਜਾਈ ਹੋਈ ਬੰਦ

ਪੀਆਰਟੀਸੀ, ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਅੱਜ ਪਹਿਲਾ ਪਟਿਆਲਾ ਦੇ ਬੱਸ ਅੱਡੇ ਤੇ ਆਪਣਾ ਧਰਨਾ ਲਗਾਇਆ ਗਿਆ ਅਤੇ ਉਸ ਤੋਂ ਬਾਅਦ ਆਪਣੇ ਮ੍ਰਿਤਕ ਸਾਥੀ ਸਤਗੁਰ ਸਿੰਘ ਦੀ ਲਾਸ਼ ਨੂੰ ਪਟਿਆਲਾ ਦੇ ਬੱਸ ਅੱਡੇ ਅੱਗੇ ਚੌਂਕ ਵਿੱਚ ਰੱਖਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਬੱਸ ਅੱਡਾ ਬੰਦ ਕਰ ਦਿੱਤਾ ਗਿਆ। ਬੱਸ ਅੱਡੇ ਅੰਦਰ ਨਾ ਕੋਈ ਬੱਸ ਦਾਖਲ ਹੋ ਸਕੀ ਅਤੇ ਨਾ ਹੀ ਬਾਹਰ ਨਿਕਲ ਸਕੀ। ਯੂਨੀਅਨ ਦੇ ਸੂਬਾ ਆਗੂ ਹਰਕੇਸ਼ ਕੁਮਾਰ ਵਿੱਕੀ ਨੇ ਦੱਸਿਆ ਕਿ ਉਨ੍ਹਾਂ ਦੇ ਬਾਕੀ ਮੁਲਾਜ਼ਮਾਂ ਵੱਲੋਂ ਆਪਣੀਆਂ ਬੱਸਾਂ ਰੋਕ ਦਿੱਤੀਆਂ ਹਨ ਅਤੇ ਉਨ੍ਹਾਂ ਦੀ ਮੰਗ ਹੈ ਕਿ ਸਰਕਾਰ ਦੋਵੇਂ ਮਿ੍ਰਤਕ ਡਰਾਇਵਰ ਅਤੇ ਕੰਡਕਟਰ ਦੇ ਪਰਿਵਾਰਾਂ ਨੂੰ ਇੱਕ ਇੱਕ ਕਰੋੜ ਰੁਪਏ ਦੀ ਰਾਸ਼ੀ ਦਾ ਐਲਾਨ ਕਰੇ ਅਤੇ ਨਾਲ ਹੀ ਦੋਵੇਂ ਪਰਿਵਾਰਾਂ ਚੋਂ ਇੱਕ ਇੱਕ ਨੂੰ ਨੌਕਰੀ ਦੇਵੇ। (Bus Stand Patiala)

ਕੰਡਕਟਰ ਦੀ ਵੀ ਲਾਸ਼ ਮਿਲੀ, ਬੱਸ ਅੱਡਾ ਕੀਤਾ ਬੰਦ, ਬੱਸਾਂ ਦੀ ਸਰਵਿਸ ਵੀ ਰੋਕੀ

ਉਨ੍ਹਾਂ ਦੱਸਿਆ ਕਿ ਇਹ ਕੱਚੇ ਕਾਮੇ 15-15 ਹਜ਼ਾਰ ਉੱਪਰ ਆਪਣਾ ਗੁਜਾਰਾ ਕਰ ਰਹੇ ਹਨ ਜਦਕਿ ਪਿਛਲੀਆਂ ਅਤੇ ਮੌਜੂਦਾ ਸਰਕਾਰ ਨਾਲ ਰੈਗੂਲਰ ਦੀ ਮੰਗ ਨੂੰ ਲੈ ਕੇ ਅਨੇਕਾਂ ਵਾਰ ਮੀਟਿੰਗਾਂ ਹੋਣ ਅਤੇ ਮੰਗਾਂ ਮੰਨਣ ਤੋਂ ਬਾਅਦ ਵੀ ਲਾਗੂ ਨਹੀਂ ਕੀਤੀਆਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਸਾਡੇ ਇਹ ਸਾਥੀ ਕੁਦਰਤੀ ਆਫ਼ਤ ਦਾ ਸ਼ਿਕਾਰ ਹੋਏ ਹਨ, ਪਰ ਮੈਨੇਜਮੈਂਟ ਵੱਲੋਂ ਸਾਡੇ ਇਨ੍ਹਾਂ ਸਾਥੀਆਂ ਦੀ ਕੋਈ ਗੋਰ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਮੈਨੇਜਮੈਂਟ ਅਤੇ ਸਰਕਾਰ ਇੱਕ ਇੱਕ ਕਰੋੜ ਰੁਪਏ ਅਤੇ ਨੌਕਰੀ ਦਾ ਐਲਾਨ ਨਾ ਕੀਤਾ ਤਾ ਉਹ ਪੰਜਾਬ ਭਰ ਅੰਦਰ ਸਾਰੇ ਡਿਪੂਆਂ ਵਿੱਚ ਹੜ੍ਹਤਾਲ ਦਾ ਐਲਾਨ ਕਰਨਗੇ।

Bus Stand Patiala

ਕਈ ਮੀਟਿੰਗਾਂ ਹੋ ਚੁੱਕੀਆਂ, ਸਰਕਾਰ ਅਤੇ ਮੈਨੇਜਮੈਂਟ ਪਰਿਵਾਰਾਂ ਨਾਲ-ਚੇਅਰਮੈਂਨ ਹਡਾਣਾ

ਪੀਆਰਟੀਸੀ ਦੇ ਚੇਅਰਮੈਂਨ ਰਣਜੋਧ ਸਿੰਘ ਹਡਾਣਾ ਦਾ ਕਹਿਣਾ ਹੈ ਕਿ ਅੱਜ ਸਵੇਰ ਤੋਂ ਹੀ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਪਰਿਵਾਰਾਂ ਨਾਲ ਮੁਆਵਜੇ ਆਦਿ ਦੀ ਸਾਰੀ ਪ੍ਰੋਸੀਡਿੰਗ ਹੋ ਚੁੱਕੀ ਸੀ ਅਤੇ ਪਰਿਵਾਰ ਸਹਿਮਤ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਪਟਿਆਲਾ ਵਿਖੇ ਯੂਨੀਅਨ ਦੇ ਆਗੂਆਂ ਸਮੇਤ ਕੁਝ ਕਿਸਾਨ ਆਗੂਆਂ ਵੱਲੋਂ ਮਾਮਲੇ ਨੂੰ ਹੋਰ ਪਾਸੇ ਤੋਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਮੈਨੇਜਮੈਂਟ ਆਪਣੇ ਪਰਿਵਾਰ ਦੇ ਵਿੱਛੜੇ ਸਾਥੀਆਂ ਲਈ ਨਾਲ ਖੜ੍ਹੀ ਹੈ।