ਸੰਗਰੂਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਪਹੁੰਚੇ ਮੁੱਖ ਮੰਤਰੀ ਮਾਨ
ਸੰਗਰੂਰ (ਸੱਚ ਕਹੂੰ ਨਿਊਜ਼) ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਅੱਜ ਸੰਗਰੂਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਪਹੁੰਚੇ। ਮੁੱਖ ਮੰਤਰੀ ਖੁਦ ਹੜ੍ਹ ਦੇ ਪਾਣੀ ’ਚ ਉਤਰ ਗਏ ਤੇ ਲੋਕਾਂ ਨਾਲ ਪਾਣੀ ’ਚ ਖੜ੍ਹ ਕੇ ਹੀ ਗੱਲਬਾਤ ਕੀਤੀ। ਲੋਕਾਂ ਦਾ ਕਹਿਣਾ ਹੈ ਕਿ ਇਹ ਪਹਿਲਾ ਮੁੱਖ ਮੰਤਰੀ ਜੋ ਹੜ੍ਹ ਪ੍ਰਭਾਵਿਤ ਲੋਕਾਂ ਵਿਚਕਾਰ ਘੁੰਮ ਰਿਹਾ ਹੈ ਨਹੀਂ ਤਾਂ ਪਹਿਲਾਂ ਵਾਲੇ ਹਵਾਈ ਜਹਾਜ਼ ਰਾਹੀਂ ਸਰਵੇਖਣ ਕਰਕੇ ਉਪਰੋਂ ਹੀ ਮੁੜ ਜਾਂਦੇ ਸਨ।
ਇਸ ਮੌਕੇ ਮੁੱਖ ਮੰਤਰੀ ਮਾਨ (CM Bhagwant Mann) ਨੇ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਹਰ ਮੁਸ਼ਕਿਲ ਸਮੇਂ ‘ਚ ਪੰਜਾਬ ਦੇ ਲੋਕਾਂ ਦੇ ਨਾਲ ਹੈ। ਇਹ ਲੋਕਾਂ ਦੀ ਸਰਕਾਰ ਹੈ। ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਨਾਂ ਕਿਹਾ ਮੈਂ ਆਪਣੇ ਮੰਤਰੀ ਨੂੰ ਕਿਹਾ ਕਿ ਉਹ ਲੋਕਾਂ ਦੇ ਵਿਚਕਾਰ ਰਹਿਣ ਤੇ ਲੋਕਾਂ ਨੂੰ ਕਿਤੇ ਵੀ ਕੋਈ ਪ੍ਰੇਸ਼ਾਨੀ ਆਉਂਦਾ ਹੈ ਤਾਂ ਤੁਰੰਤ ਹੱਲ ਕਰਨ।
ਸਰਕਾਰ ਹਰ ਮੁਸ਼ਕਿਲ ਸਮੇਂ 'ਚ ਪੰਜਾਬ ਦੇ ਲੋਕਾਂ ਦੇ ਨਾਲ ਹੈ… ਸੰਗਰੂਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਪਹੁੰਚੇ ਹਾਂ… Live https://t.co/9xRKYdAvS8
— Bhagwant Mann (@BhagwantMann) July 13, 2023
ਸੰਗਰੂਰ-ਖਨੌਰੀ-ਦਿੱਲੀ ਕੌਮੀ ਮੁੱਖ ਮਾਰਗ ਦਾ ਸੰਪਰਕ ਟੁੱਟਿਆ | Ghaggar River
- ਖੇਤਾਂ ਤੋਂ ਪਾਣੀ ਦਾ ਵਹਾਅ ਘਰਾਂ ਵੱਲ ਨੂੰ ਹੋਇਆ | Ghaggar River
- ਵੱਡੀ ਗਿਣਤੀ ਲੋਕ ਪਾੜ ਪੂਰਨ ਦੇ ਕੰਮ ਤੇ ਲੱਗੇ, ਫੌਜ ਬਚਾਅ ਕਾਰਜਾਂ ਵਿੱਚ ਉਤਰੀ | Ghaggar River
ਮੂਣਕ/ਖਨੌਰੀ (ਮੋਹਨ ਸਿੰਘ/ਬਲਕਾਰ ਸਿੰਘ)। ਪਰਸੋਂ ਤੋਂ ਘੱਗਰ ਦਰਿਆ ਵਿੱਚ ਪਏ ਵੱਡੇ ਪਾੜ ਕਾਰਨ ਸਥਿਤੀ ਗੰਭੀਰ ਬਣ ਚੁੱਕੀ ਹੈ। ਅੱਜ ਹਾਲਾਤ ਇਹ ਪੈਦਾ ਹੋ ਗਏ ਹਨ ਕਿ ਮੂਣਕ ਤੇ ਖਨੌਰੀ ਦੇ ਲਗਭਗ ਸਾਰੇ ਇਲਾਕੇ ਹੀ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬ ਚੁੱਕੇ ਹਨ। ਦਰਿਆ ਦਾ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚਣਾ ਸ਼ੁਰੂ ਗਿਆ ਹੈ ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਹੋਰ ਵੀ ਖਰਾਬ ਹੋਣ ਦਾ ਡਰ ਪੈਦਾ ਹੋ ਗਿਆ ਹੈ। ਪਾਣੀ ਦਾ ਪੱਧਰ ਖ਼ਤਰੇ ਦੇ ਸਾਰੇ ਨਿਸ਼ਾਨ ਪਾਰ ਕਰ ਚੁੱਕਿਆ ਹੈ। ਘੱਗਰ ਦੇ ਵਿਕਰਾਲ ਰੂਪ ਦੇ ਸਾਹਮਣੇ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਬਚਾਅ ਕਾਰਜ ਨਿਗੂਣੇ ਸਾਬਤ ਹੋ ਰਹੇ ਹਨ। ਪਾਣੀ ਦਾ ਪੱਧਰ ਵਧਣ ਕਾਰਨ ਸੰਗਰੂਰ-ਖਨੌਰੀ ਦਿੱਲੀ ਦਾ ਸੰਪਰਕ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ। ਪਾਤੜਾਂ ਕੋਲ ਸੜਕ ਤੇ ਕਈ ਕਈ ਫੁੱਟ ਪਾਣੀ ਨਜ਼ਰ ਆ ਰਿਹਾ ਹੈ।
ਹਾਸਲ ਹੋਈ ਜਾਣਕਾਰੀ ਮੁਤਾਬਕ ਮਕੋਰੜ ਸਾਹਿਬ ਲਾਗੇ ਜਿਹੜਾ ਪਾੜ ਪਿਆ ਸੀ, ਉਹ ਹੁਣ ਵਧ ਕੇ 80 ਫੁੱਟ ਤੋਂ ਵੀ ਜ਼ਿਆਦਾ ਦਾ ਹੋ ਗਿਆ। ਇਸ ਤਰ੍ਹਾਂ ਫੂਲਦ ਪਿੰਡ ਲਾਗੇ ਪਏ ਪਾੜ ਨੇ 80 ਫੁੱਟ ਦਾ ਖੱਪਾ ਪਾ ਦਿੱਤਾ। ਹਾਲਾਂ ਕਿ ਚਾਂਦੂ ਪਿੰਡ ਕੋਲ ਪਏ ਪਾੜ ਨੂੰ ਪੂਰਨ ਵਿੱਚ ਸਫ਼ਲਤਾ ਹਾਸਲ ਹੋ ਚੁੱਕੀ ਸੀ। ਨਰੇਗਾ ਮਜ਼ਦੂਰਾਂ ਦੇ ਨਾਲ ਐਨ.ਡੀ.ਆਰ.ਐਫ. ਦੀਆਂ ਟੀਮਾਂ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਹੁਣ ਇਹ ਵੀ ਖ਼ਬਰ ਮਿਲੀ ਹੈ ਭਾਰਤੀ ਫੌਜ ਦੇ ਜਵਾਨ ਵੀ ਬਚਾਅ ਕਾਰਜਾਂ ਵਿੱਚ ਜੁਟ ਗਏ ਹਨ ਅਤੇ ਪਾਏ ਗਏ ਪਾੜ ਨੂੰ ਪੂਰਨ ਲਈ ਯਤਨ ਜਾਰੀ ਹਨ ਪਰ ਪਾਣੀ ਦੇ ਅਣਮਿਣੇ ਵਹਾਅ ਕਾਰਨ ਬੌਣੇ ਸਾਬਤ ਹੋ ਰਹੇ ਹਨ।
ਇਹ ਵੀ ਪੜ੍ਹੋ : ਹੁਣ ਪੰਜਾਬ ‘ਚ ਇਸ ਦਿਨ ਤੱਕ ਵਧੀਆਂ ਫਿਰ ਛੁੱਟੀਆਂ
ਘੱਗਰ ਦਾ ਪਾਣੀ ਪਿੰਡਾਂ ਵੱਲ ਨੂੰ ਵਧਣ ਕਾਰਨ ਪ੍ਰਸ਼ਾਸਨ ਵੱਲੋਂ ਲੋਕਾਂ ਲਈ ਆਰਜੀ ਰਹਿਣ ਬਸੇਰੇ ਤਿਆਰ ਕੀਤੇ ਗਏ ਹਨ ਅਤੇ ਲਗਾਤਾਰ ਮੁਨਿਆਦੀ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਪਸ਼ੂ ਜਾਂ ਹੋਰ ਧਨ ਨੂੰ ਸੁਰੱਖਿਅਤ ਥਾਵਾਂ ਵੱਲ ਲੈ ਜਾਣ ਕਿਉਂਕਿ ਕਿਸੇ ਵੀ ਵੇਲੇ ਪਾਣੀ ਘਰਾਂ ’ਚ ਦਾਖ਼ਲ ਹੋ ਸਕਦਾ ਹੈ ਅਤੇ ਵੱਡੀ ਮੁਸੀਬਤ ਖੜ੍ਹੀ ਹੋ ਸਕਦੀ ਹੈ। ਘੱਗਰ ਦਰਿਆ ਦੇ ਪਾਣੀ ਦਾ ਪੱਧਰ 752 ਫੁੱਟ ਤੇ ਚੱਲ ਰਿਹਾ ਹੈ ਜਿਹੜਾ ਖ਼ਤਰੇ ਦੇ ਨਿਸ਼ਾਨ ਤੋਂ ਦੋ ਫੁੱਟ ਉੱਪਰ ਹੈ। ਪਾਣੀ ਦਾ ਪੱਧਰ ਘਟਣ ਤੋਂ ਬਾਅਦ ਹੀ ਰਾਹਤ ਕਾਰਜਾਂ ਵਿੱਚ ਤੇਜੀ ਆਵੇਗੀ ਅਤੇ ਪਾੜ ਪੂਰਨ ਵਿੱਚ ਮੱਦਦ ਮਿਲੇਗੀ। ਦੂਜੇ ਪਾਸੇ ਖਨੌਰੀ ਇਲਾਕੇ ਵਿੱਚ ਘੱਗਰ ਦੇ ਪਾਣੀ ਨੇ ਹਾਹਾਕਾਰ ਮਚਾ ਰੱਖੀ ਹੈ। ਖਨੌਰੀ ਇਲਾਕੇ ਦੀ ਹਜ਼ਾਰਾਂ ਏਕੜ ਖੜ੍ਹੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ। ਖਨੌਰੀ ਨੇੜਲੇ ਪਿੰਡ ਹੋਤੀਪੁਰ, ਸਾਦਰਾ, ਤੇਈਪੁਰ, ਨਾਈਵਾਲਾ, ਬਾਉਪਰ, ਨਵਾਂ ਗਾਊਂ, ਚਾਂਦੂ ਆਦਿ ਪਿੰਡ ਪਾਣੀ ਵਿੱਚ ਬੁਰੀ ਤਰ੍ਹਾਂ ਘਿਰੇ ਹੋਏ ਹਨ।