ਸਤਿਗੁਰੂ ਜੀ ਨੇ ਦਇਆ ਮਿਹਰ ਨਾਲ ਬਚਾਈ ਜੀਵ ਦੀ ਜ਼ਿੰਦਗੀ

Shah Satnam Ji Maharaj

ਬੀਬੀ ਭੁਪਿੰਦਰ ਕੌਰ ਨਿਵਾਸੀ ਲੁਧਿਆਣਾ ਸ਼ਹਿਰ (ਪੰਜਾਬ) ਤੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ (Shah Satnam Singh Ji Maharaj) ਦੀ ਆਪਣੇ ਭਾਈ ’ਤੇ ਹੋਈ ਅਪਾਰ ਦਇਆ-ਮਿਹਰ ਦਾ ਇੱਕ ਪ੍ਰਤੱਖ ਪ੍ਰਮਾਣ ਇਸ ਤਰ੍ਹਾਂ ਬਿਆਨ ਕਰਦੀ ਹੈ:-

16 ਮਾਰਚ 1977 ਨੂੰ ਉਸ ਦਾ ਭਾਈ ਕਰਤਾਰ ਸਿੰਘ ਕੁਝ ਗਲਤ ਵਿਅਕਤੀਆਂ ਦੇ ਹੱਥੇ ਚੜ੍ਹਕੇ ਉਨ੍ਹਾਂ ਦੇ ਝੂਠੇ ਝਾਂਸੇ ਵਿੱਚ ਫਸ ਗਿਆ ਕਿ ਉਹ ਇਕੱਠੇ ਮਿਲਕੇ ਮੁਜ਼ੱਫਰਨਗਰ (ਉੱਤਰ ਪ੍ਰਦੇਸ਼) ਵਿੱਚ ਜਾ ਕੇ ਕੋਈ ਵਪਾਰ ਕਰਨਗੇ। ਕਰਤਾਰ ਸਿੰਘ ਨੇ ਉਨ੍ਹਾਂ ਦੇ ਇਸ ਉਦੇਸ਼ ਦੇ ਲਈ ਆਪਣੇ ਵੱਲੋਂ ਤਿੰਨ ਹਜ਼ਾਰ ਰੁਪਏ ਦੇ ਦਿੱਤੇ। ਅਸਲ ਵਿੱਚ ਉਹ ਠੱਗ-ਬਦਮਾਸ਼ ਕਰਤਾਰ ਸਿੰਘ ਤੋਂ ਰੁਪਏ ਠੱਗ ਕੇ ਉਸ ਨੂੰ ਜਾਨੋਂ ਖਤਮ ਕਰਨਾ ਚਾਹੁੰਦੇ ਸਨ ਤਾਂ ਕਿ ਗਲਤ ਕੰਮਾਂ (ਠੱਗੀ ਦੇ ਧੰਦਿਆਂ) ਦਾ ਕਿਸੇ ਨੂੰ ਪਤਾ ਹੀ ਨਾ ਲੱਗੇ।

ਉਨ੍ਹਾਂ ਠੱਗਾਂ ਨੇ ਪ੍ਰੇਮੀ ਨੂੰ ਇੱਕ ਨਿਸ਼ਚਿਤ ਥਾਂ ’ਤੇ ਸੱਦ ਰੱਖਿਆ ਸੀ ਜਿਓਂ ਹੀ ਉਹ ਆਪਣੇ ਘਰੋਂ ਤਿਆਰ ਹੋ ਕੇ ਉੱਥੇ ਪਹੁੰਚਿਆ ਤਾਂ ਉਹ ਠੱਗ ਆਪਣੀ ਸਾਜ਼ਿਸ ਦੇ ਅਨਸਾਰ ਉਸ ਨੂੰ ਲੁਧਿਆਣੇ ਤੋਂ ਲੈ ਕੇ ਚੱਲ ਪਏ। ਉਨ੍ਹਾਂ ਨੇ ਮੁਜ਼ਫਰਨਗਰ ਜਾਣ ਦੀ ਥਾਂ ਲੁਧਿਆਣਾ ਤੋਂ ਹੀ ਥੋੜ੍ਹੀ ਦੂਰ ’ਤੇ ਕੁਹਾੜਾ ਪਿੰਡ ਵਿੱਚ ਹੀ ਉੱਤਰ ਕੇ ਪ੍ਰੇਮੀ ਨੂੰ ਟਿਊਬਵੈਲ ਦੇ ਇੱਕ ਕਮਰੇ ਵਿੱਚ ਲੈ ਜਾ ਕੇ ਬੰਦ ਕਰ ਦਿੱਤਾ। ਉਹ ਖੁਦ ਕਿਸੇ ਕੰਮ ਦੇ ਬਹਾਨੇ ਬਾਹਰ ਨਿੱਕਲ ਆਏ। ਉਨ੍ਹਾਂ ਬਦਮਾਸ਼ਾਂ ਨੇ ਆਪਣੀ ਪੂਰੀ ਯੋਜਨਾ ਦੇ ਅਨੁਸਾਰ ਕਰਤਾਰ ਸਿੰਘ ਦੀ ਉਸੇ ਥਾਂ ’ਤੇ ਹੱਤਿਆ ਕਰਨੀ ਸੀ।

ਸੱਚੇ ਸਤਿਗੁਰੂ ਜੀ ਨੇ ਆਪਣੇ ਜੀਵ ਦੇ ਹਰ ਸਮੇਂ ਅੰਗ-ਸੰਗ ਰਹਿੰਦੇ ਹਨ ਤੇ ਹਰ ਦੁੱਖ-ਮੁਸੀਬਤ ਵਿੱਚ ਉਸ ਦੀ ਮੱਦਦ ਕਰਦੇ ਹਨ। ਉਨ੍ਹਾਂ ਬਦਮਾਸ਼ਾਂ ਦੇ ਬਾਹਰ ਨਿੱਕਲਦੇ ਹੀ ਸ਼ਹਿਨਸ਼ਾਹੋੋਂ ਕੇ ਸ਼ਹਿਨਸ਼ਾਹ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪ੍ਰੇਮੀ ਕਰਤਾਰ ਸਿੰਘ ਨੂੰ ਦਰਸ਼ਨ ਦਿੱਤੇ ਤੇ ਉਸ ਦੇ ਬਿਲਕੁਲ ਸਾਹਮਣੇ ਪ੍ਰਤੱਖ ਖੜ੍ਹੇ ਹੋ ਕੇ ਇਹ ਬਚਨ ਫ਼ਰਮਾਏ, ‘‘ਭਾਈ! ਕਿਹੜੇ ਮੁਜ਼ੱਫਰਨਗਰ ਜਾ ਰਿਹਾ ਹੈ, ਉੱਠ ਕੇ ਘਰ ਨੂੰ ਤੁਰ ਜਾ’’ ਇੰਨਾ ਕਹਿ ਕੇ ਸ਼ਹਿਨਸ਼ਾਹ ਜੀ ਉੱਥੋਂ ਅਲੋਪ ਹੋ ਗਏ।

Shah Satinam Ji Maharaj

ਸਤਿਗੁਰੂ ਜੀ ਨੇ ਦਇਆ ਮਿਹਰ ਨਾਲ ਬਚਾਈ ਜੀਵ ਦੀ ਜ਼ਿੰਦਗੀ

ਪ੍ਰੇਮੀ ਨੂੰ ਅਸਲ ਗੱਲ ਦਾ ਪਤਾ ਚੱਲਿਆ ਕਿ ਉਹ ਤਾਂ ਬਦਮਾਸ਼ਾਂ ਦੇ ਚੁੰਗਲ ਵਿੱਚ ਹੈ ਬਦਮਾਸ਼ਾਂ ਦੇ ਆਉਣ ’ਤੇ ਉਨ੍ਹਾਂ ਬਦਮਾਸ਼ਾਂ ਨੂੰ ਨਿਮਰਤਾ ਪੂਰਵਕ ਬੇਨਤੀ ਕੀਤੀ ਕਿ ਉਹ ਸਿਰਫ਼ ਉਸ ਨੂੰ ਬੱਸ ਦਾ ਕਿਰਾਇਆ (4 ਰੁਪਏ) ਦੇ ਦੇਣ, ਉਹ ਤਾਂ ਇੱਥੋਂ ਹੀ ਆਪਣੇ ਘਰ ਚਲਾ ਜਾਵੇਗਾ ਉਹ ਨਾ ਕੋਈ ਵਪਾਰ ਕਰਨਾ ਚਾਹੁੰਦਾ ਹੈ ਤੇ ਨਾ ਹੀ ਉਨ੍ਹਾਂ ਦੇ ਨਾਲ ਮੁਜ਼ੱਫਰਨਗਰ ਜਾਣਾ ਚਾਹੁੰਦਾ ਹੈ। ਬੇਸ਼ੱਕ ਉਹ ਉਨ੍ਹਾਂ ਦੇ ਤਿੰਨ ਹਜ਼ਾਰ ਰੁਪਏ ਰੱਖ ਲੈਣ, ਪਰ ਉਸ ਨੂੰ ਛੱਡ ਦੇਣ।

ਪਿਆਰੇ ਸਤਿਗੁਰੂ ਜੀ (Shah Satnam Singh Ji Maharaj) ਨੇ ਦੂਸਰੇ ਪਾਸੇ ਉਨ੍ਹਾਂ ਬਦਮਾਸ਼ਾਂ ਨੂੰ ਵੀ ਕੋਈ ਅਜਿਹਾ ਭਿਆਨਕ ਦਿ੍ਰਸ਼ ਦਿਖਾਇਆ ਕਿ ਉਹ ਪ੍ਰੇਮੀ ਦੇ ਸਾਹਮਣੇ ਆਉਂਦੇ ਹੀ ਡਰ ਨਾਲ ਕੰਬਣ ਲੱਗੇ। ਉਨ੍ਹਾਂ ਨੇ ਹੱਥ ਜੋੜ ਕੇ ਪ੍ਰੇਮੀ ਤੋਂ ਮੁਆਫੀ ਮੰਗਦੇ ਹੋਏ ਕਿਹਾ ਕਿ ਹੁਣ ਉਹ ਉਸ ਨੂੰ ਕੁਝ ਨਹੀਂ ਕਹਿਣਗੇ ਉਹ ਉਸ ਦੇ ਸਾਰੇ ਪੈਸੇ ਵੀ ਵਾਪਸ ਕਰ ਦੇਣਗੇ। ਕਿਰਪਾ ਉਹ ਕਿਸੇ ਵੀ ਆਦਮੀ ਨੂੰ ਉਨ੍ਹਾਂ ਦੇ ਬੁਰੇ ਕਾਰਨਾਮਿਆਂ ਦੇ ਬਾਰੇ ਕੁਝ ਨਾ ਦੱਸੇ। ਇਸ ਤਰ੍ਹਾਂ ਖੁਦ ਪਰਮ ਪਿਤਾ ਪਰਮਾਤਮਾ ਨੇ ਪ੍ਰੇਮੀ ਨੂੰ ਮੌਤ ਦੇ ਮੂੰਹ ਵਿੱਚੋਂ ਕੱਢ ਲਿਆ।

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਅਪਾਰ ਰਹਿਮਤ ਦਾ ਕਮਾਲ

ਕਰਤਾਰ ਸਿੰੰਘ ਦੀ ਭੈਣ ਨੇ ਵੀ ਇਸ ਘਟਨਾ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਉਸ ਦੇ ਭਾਈ ਦਾ ਜਦੋਂ ਉਨ੍ਹਾਂ ਨੂੰ ਕਿਤੇ ਵੀ ਪਤਾ ਨਹੀਂ ਚੱਲਿਆ ਤਾਂ ਉਸ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਸਰੂਪ ਦੇ ਸਾਹਮਣੇ ਆਪਣੇ ਭਾਈ ਦੀ ਰੱਖਿਆ ਦੇ ਲਈ ਬੇਨਤੀ ਕੀਤੀ ਕਰਤਾਰ ਸਿੰਘ ਮਾਲਕ ਦੀ ਕਿਰਪਾ ਨਾਲ ਸ਼ਾਮ ਨੂੰ 5-6 ਵਜੇ ਘਰ ਪਹੁੰਚਿਆ ਤਾਂ ਸਭ ਨੇ ਕੁੱਲ ਮਾਲਕ ਪਿਆਰੇ ਸਤਿਗੁੁਰੂ ਜੀ ਦਾ ਕਰੋੜਾਂ-ਕਰੋੜਾਂ ਵਾਰ ਧੰਨਵਾਦ ਕੀਤਾ।

ਇਹ ਸਾਰੀ ਘਟਨਾ ਸੁਣਾਉਂਦੇ ਹੋਏ ਕਰਤਾਰ ਸਿੰਘ ਨੇ ਆਪਣੀ ਭੈਣ ਨੂੰ ਦੱਸਿਆ, ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਹੀ ਖੁਦ ਉਸ ਨੂੰ ਉਨ੍ਹਾਂ ਬਦਮਾਸ਼ਾਂ ਦੇ ਚੁੰਗਲ ਵਿੱਚੋਂ ਮੁਕਤ ਕਰਵਾਇਆ ਹੈ, ਨਹੀਂ ਤਾਂ ਉਹ ਉਸ ਨੂੰ ਜਾਨੋਂ ਮਾਰ ਦਿੰਦੇ ਸਰਵ-ਸਮਰੱਥ ਦਾਤਾ ਜੀ ਦੇ ਉਸ ਅਦਭੁੱਤ ਕਮਾਲ (ਕੁੱਲ ਮਾਲਕ ਦੀ ਅਪਾਰ ਰਹਿਮਤ) ’ਤੇ ਪ੍ਰੇਮੀ ਦਾ ਸਾਰਾ ਪਰਿਵਾਰ ਆਪਣੇ ਪਿਆਰੇ ਸਤਿਗੁਰੂ ਜੀ ਦਾ ਧੰਨਵਾਦ ਕਰਨ ਲੱਗੇ।