ਹੁਸੈਨੀਵਾਲਾ ਤੋਂ ਸਵੇਰੇ ਛੱਡੇ 82351 ਕਿਊਸਿਕ ਪਾਣੀ ਨੇ ਲਿਆਂਦੀ ਸਰਹੱਦੀ ਪਿੰਡਾਂ ਵਿੱਚ ਤਬਾਹੀ | Satluj in Ferozepur
ਫਿਰੋਜਪੁਰ (ਸਤਪਾਲ ਥਿੰਦ)। ਹੁਸੈਨੀਵਾਲਾ ਤੋਂ ਅੱਜ ਸਵੇਰੇ ਹਲਕਾ ਗੁਰੂਹਰਸਹਾਏ, ਜਲਾਲਾਬਾਦ ਤੇ ਫਾਜ਼ਿਲਕਾ ਵੱਲ ਸਤਲੁਜ ਵਿੱਚ ਛੱਡੇ ਪਾਣੀ ਨੇ ਹੁਣ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਪਾਣੀ ਦੇ ਵਧੇ ਪੱਧਰ ਕਾਰਨ ਸਰਹੱਦੀ ਪਿੰਡ ਦੋਨਾ ਮੱਤੜ, ਗਜਨੀ ਵਾਲਾ ਦੇ ਕਿਸਾਨਾਂ ਨੂੰ ਦਰਿਆ ਤੋਂ ਖੇਤੀ ਕਰਨ ਲਈ ਜਾਣਾ ਔਖਾ ਹੋ ਗਿਆ ਹੈ ਕਿਉਂਕਿ ਪਾਣੀ ਦਾ ਵਹਾਅ ਤੇਜ ਹੋਣ ਕਾਰਨ ਦਰਿਆ ਨੂੰ ਬੇੜੇ ਨਾਲ ਪਾਰ ਕਰਨਾ ਵੱਡਾ ਰਿਸਕ ਬਣ ਚੁੱਕਾ ਹੈ। (Satluj in Ferozepur)
ਕਿਸਾਨਾਂ ਦੇ ਦਰਿਆ ਤੋਂ ਪਾਰ ਪਸ਼ੂਧਨ ਤੇ ਟਰੈਕਟਰ ਖੇਤਾਂ ਵਿੱਚ ਖੜ੍ਹੇ ਹਨ ਜਿਸ ਕਾਰਨ ਲੋਕ ਡਾਹਢੇ ਪ੍ਰੇਸ਼ਾਨ ਹੋ ਰਹੇ ਹਨ ਤੇ ਲੋਕ ਵਧੇ ਪਾਣੀ ਦੇ ਬਾਵਜੂਦ ਦਰਿਆ ਤੋਂ ਪਾਰ ਜਦ ਬੇੜੇ ’ਤੇ ਕੱਲ ਸ਼ਾਮ ਘਰ ਵਾਪਸ ਆ ਰਹੇ ਸਨ ਪਾਣੀ ਦੇ ਤੇਜ ਵਹਾਅ ਕਾਰਨ ਬੇੜਾ ਰੁੜ ਗਿਆ। ਜਿਸ ਨੂੰ ਮੁਸ਼ਕਲ ਨਾਲ ਪਾਣੀ ’ਚ ਤੈਰਾਕਾਂ ਨੇ ਛਾਲਾਂ ਮਾਰਕ ਕੇ ਬੇੜੇ ਨੂੰ ਰੋਕਿਆ, ਨਹੀ ਤਾਂ ਇਹ ਸਾਰੇ ਲੋਕ ਪਾਕਿਸਤਾਨ ਵਾਲੇ ਪਾਸੇ ਚਲੇ ਜਾਂਦੇਜੇਕਰ ਬੇੜਾ ਨਾ ਰੁਕਦਾ। ਕਾਨੂੰਨ ਮੁਤਾਬਿਕ ਜੇਕਰ ਇਹ ਲੋਕ ਪਾਕਿਸਤਾਨ ਵਾਲੇ ਪਾਸੇ ਚਲੇ ਜਾਂਦੇ ਤਾਂ ਇਨ੍ਹਾਂ ਨੂੰ ਪਾਕਿਸਤਾਨ ਰੇਂਜਰਾਂ ਵੱਲੋਂ ਗਿ੍ਰਫ਼ਤਾਰ ਕੀਤਾ ਜਾ ਸਕਦਾ ਸੀ।
ਅੱਜ ਸਵੇਰੇ ਜਦ ਲੋਕ ਫਿਰ ਬੇੜੇ ਰਾਹੀਂ ਦਰਿਆ ਪਾਰ ਕਰਨ ਲੱਗੇ ਪਾਣੀ ਦੇ ਤੇਜ ਵਹਾਅ ਕਾਰਨ ਇੱਕ ਵਾਰ ਫਿਰ ਬੇੜਾ ਸਹੀ ਰਸਤੇ ਜਾਣ ਦੀ ਬਜਾਇ ਪਾਕਿਸਤਾਨ ਵਾਲੇ ਪਾਸੇ ਨੂੰ ਤੁਰ ਪਿਆ। ਲੋਕਾਂ ਨੇ ਦਰਿਆ ਵਿੱਚ ਛਾਲਾਂ ਮਾਰ ਕੇ ਕਾਬੂ ਕੀਤਾ। ਪਿੰਡ ਦੇ ਲੋਕਾਂ ਨੇ ਕਿਹਾ ਕਿ ਸਰਕਾਰਾਂ ਸਾਡੀ ਸਾਰ ਨਹੀਂ ਲੈਂਦੀਆਂ। ਤੇਜ ਵਹਾਅ ਕਾਰਨ ਮੱਲੋ-ਮੱਲੀ ਬੇੜਾ ਜਦ ਉਪਰੋ ਤੋਰ ਕੇ ਦਰਿਆ ਪਾਰ ਕਰਨ ਦੀ ਕੋਸ਼ਿਸ ਕਰਦੇ ਹਾਂ ਤਾਂ ਬੇੜੇ ਨੂੰ ਪਾਣੀ ਦਾ ਵਹਾਅ ਥੱਲੇ ਵੱਲ ਖਿੱਚ ਕੇ ਲੈ ਜਾਂਦਾ ਹੈ।
ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦੇ ਦਿਸੇ ਲੋਕ | Satluj in Ferozepur
ਪੰਜਾਬ ਦੇ ਸਾਬਕਾ ਮਰਹੂਮ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਬਾਦਲ ਸਾਹਿਬ ਲੋਕਾਂ ਦੀ ਸਾਰ ਲੇੈਂਦੇ ਸਨ ਸਾਡੇ ਪਿੰਡ ਸੰਗਤ ਦਰਸ਼ਨ ਦਾ ਪ੍ਰੋਗਰਾਮ ਵੀ ਰੱਖਿਆ ਗਿਆ ਸੀ ਕਿਸਾਨਾਂ ਨੂੰ ਜਮੀਨਾਂ ਪੱਕੀਆਂ ਤੇ ਖੇਤਾਂ ਲਈ ਬਿਜਲੀ ਦੀ ਸਪਲਾਈ ਦੀ ਦਰਿਆ ਤੋਂ ਪਾਰ ਦੇਣ ਵੀ ਪ੍ਰਕਾਸ਼ ਸਿੰਘ ਬਾਦਲ ਦੀ ਹੈ ਪਰ ਸਾਨੂੰ ਇਸ ਜਗ੍ਹਾ ’ਤੇ ਪੁਲ ਚਾਹੀਦਾ ਹੈ ਜਾਂ ਮੋਟਰ ਬੋਟ ਇੱਜਣ ਵਾਲੀਆਂ ਕਿਸ਼ਤੀਆਂ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਜਲਦ ਕੀਤਾ ਜਾਵੇ।