ਪਾਨੀਪਤ। ਲਾਰੈਂਸ ਬਿਸ਼ਨੋਈ ਦੇ ਸ਼ੂਟਰ ਪ੍ਰਿਯਵਰਤ ਦਾ ਛੋਟਾ ਭਰਾ ਰਾਕੇਸ਼ ਪੁਲਿਸ ਮੁਕਾਬਲੇ ’ਚ ਮਾਰਿਆ ਗਿਆ। ਜਦੋਂਕਿ ਇੱਕ ਹੋਰ ਬਦਮਾਸ਼ ਗੋਲੀ ਲੱਗਣ ਕਰਕੇ ਜਖ਼ਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਗੱਡੀ ’ਚ ਤਿੰਨ ਵਿਅਕਤੀ ਸਵਾਰ ਸਨ। ਮਿ੍ਰਤਕ ਦਾ ਭਰਾ ਪ੍ਰਿਯਵਰਤ ਉਰਫ਼ ਫੌਜੀ ਰੰਗਦਾਰੀ ਦੇ ਮਾਮਲੇ ’ਚ ਦੋਸ਼ੀ ਹੈ। ਬਦਮਾਸ਼ਾਂ ਦੇ ਇੱਕ ਸਾਥੀ ਬਾਰੇ ਅਜੇ ਕੋਈ ਸੁਰਾਗ ਹੱਥ ਨਹੀਂ ਲੱਗਿਆ ਹੈ। ਪੁਲਿਸ ਸੂਤਰਾਂ ਅਨੁਸਾਰ ਕੁਝ ਦਿਨ ਪਹਿਲਾਂ ਬਦਮਾਸ਼ਾਂ ਦੀ ਉਨ੍ਹਾਂ ਦੇ ਆਪਣੇ ਇਕ ਦੋ ਸਾਥੀਆਂ ਨਾਲ ਬਹਿਸ ਹੋ ਗਈ ਸੀ, ਜਿਸ ਕਾਰਨ ਉਨ੍ਹਾਂ ’ਚ ਰਜਿਸ਼ ਪੈਦਾ ਹੋ ਗਈ। (Sidhu Moosewala)
ਇਸ ਵਿੱਚ ਬਦਮਾਸ਼ਾਂ ਨੇ ਬਹਿਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਅਤੇ ਦੱਸਿਆ ਕਿ ਰਾਕੇਸ਼ ਆਪਣੇ ਸਾਥੀਆਂ ਨਾਲ ਸਮਾਲਖਾਂ ’ਚ ਹੈ। ਸੀਆਈਏ-ਟੂ ਪਾਨੀਪਤ ਇੰਚਾਰਜ ਵਰਿੰਦਰ ਕੁਮਾਰ ਸ਼ੁੱਕਰਵਾਰ ਰਾਤ 8 ਵਜੇ ਦੇ ਕਰੀਬ ਟੀਮ ਨਾਲ ਗਸ਼ਤ ਕਰ ਰਹੇ ਸਨ। ਉਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇੱਕ ਗੱਡੀ ’ਚ ਕੁਝ ਸ਼ੱਕੀ ਕਿਸਮ ਦੇ ਲੋਕ ਪਾਣੀਪਤ ਵੱਲ ਆ ਰਹੇ ਹਨ। (Sidhu Moosewala)
ਬਦਮਾਸ਼ ਬਿਨਾ ਨੰਬਰ ਪਲਟ ਵਾਲੀ ਗੱਡੀ ’ਚ ਜਾ ਰਹੇ ਸਨ। ਸੂਚਨਾ ’ਤੇ ਪੁਲਿਸ ਟੀਮ ਨੇ ਮੁਲਜ਼ਮਾਂ ਦਾ ਪਿੱਛਾ ਕੀਤਾ। ਜਿਵੇਂ ਹੀ ਉਹ ਨਜਾਇਣਾ ਰੋਡ ’ਤੇ ਟੋਡਰਪੁਰ ਮੋੜ ਕੋਲ ਪਹੰੁਚੇ ਤਾਂ ਬਦਮਾਸ਼ਾਂ ਨੇ ਪੁਲਿਸ ’ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਬਦਮਾਸ਼ਾਂ ਨੂੰ ਸਰੰਡਰ ਕਰਨ ਲਈ ਕਿਹਾ ਪਰ ਬਦਮਾਸ਼ਾਂ ਨੇ ਫਾਇਰਿੰਗ ਚਾਲੂ ਰੱਖੀ। ਇਸੇ ਦੌਰਾਨ ਪੁਲਿਸ ਵੱਲੋਂ ਜਵਾਬੀ ਫਾਇਰਿੰਗ ’ਚ 2 ਬਦਮਾਸ਼ਾਂ ਨੂੰ ਗੋਲੀਆਂ ਲੱਗੀਆਂ, ਜਦੋਂਕਿ ਤੀਜਾ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਦੋਹਾਂ ਬਦਮਾਸ਼ਾਂ ਨੂੰ ਲੈ ਕੇ ਸਿਵਲ ਹਸਪਤਾਲ ਪਹੰੁਚੀ, ਜਿੱਥੇ ਚੈੱਕਅਪ ਤੋਂ ਬਾਅਦ ਇੱਕ ਨੂੰ ਮਿ੍ਰਤਕ ਐਲਾਨ ਦਿੱਤਾ ਗਿਆ, ਜਦੋਂਕਿ ਦੂਜੇ ਦੀ ਹਾਲਤ ਨਾਜ਼ੁਰਕ ਹੋਣ ਕਾਰਨ ਉਸ ਨੂੰ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਗਿਆ। ਪੁਲਿਸ ਨੂੰ ਮੁਲਜ਼ਮਾਂ ਦੀ ਗੱਡੀ ’ਚੋਂ ਹਥਿਆਰਾਂ ਦਾ ਜਖ਼ੀਰਾ ਬਰਾਮਦ ਹੋਇਆ ਹੈ। ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਰਾਕੇਸ਼ ਉਰਫ਼ ਰਾਕਾ ਦੀ ਮੌਤ ਹੋ ਗਈ।