(ਏਜੰਸੀ), ਨਵੀਂ ਦਿੱਲੀ। ਭਾਰਤੀ ਸੀਮਤ ਓਵਰਾਂ ਦੀ ਟੀਮ ਦੀ ਕਪਤਾਨੀ ਛੱਡਣ ਤੋਂ ਬਾਅਦ ਮਹਿੰਦਰ ਸਿੰਘ ਧੋਨੀ Dhoni ਨੇ ਆਈਪੀਐੱਲ ਦੇ 10ਵੇਂ ਟੂਰਨਾਮੈਂਟ ਦੀ ਨਿਲਾਮੀ ਦੀ ਪਹਿਲੀ ਸ਼ਾਮ ‘ਤੇ ਰਾਇਜਿੰਗ ਪੁਣੇ ਸੁਪਰਜਾਇੰਟਸ ਦੀ ਕਪਤਾਨੀ ਵੀ ਛੱਡੀ ਦਿੱਤੀ। ਉਨ੍ਹਾਂ ਦੀ ਜਗ੍ਹਾ ਹੁਣ ਅਸਟਰੇਲੀਆÂਂੀ ਕਪਤਾਨ ਸਟੀਵਨ ਸਮਿੱਥ ਨੂੰ ਪੁਣੇ ਦਾ ਨਵਾਂ ਕਪਤਾਨ ਬਣਾਇਆ ਜਾਵੇਗਾ। ਧੋਨੀ ਨੇ ਪਿਛਲੇ ਦੋ ਮਹੀਨਿਆਂ ਦੇ ਅੰਦਰ ਇਹ ਦੁਜਾ ਹੈਰਾਨੀਜਨਕ ਫੈਸਲਾ ਕੀਤਾ ਹੈ ਧੋਨੀ ਨੇ ਇੰਗਲੈਂਡ ਖਿਲਾਫ ਜਨਵਰੀ ‘ਚ ਇੱਕ ਰੋਜ਼ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਸੀਮਤ ਓਵਰਾਂ ਦੀ ਕਪਤਾਨੀ ਛੱਡ ਦਿੱਤੀ ਸੀ ਅਤੇ ਹੁਣ ਆਈਪੀਐੱਲ 10 ਦੀ ਨਿਲਾਮੀ ਨਾਲ ਇੱਕ ਦਿਨ ਪਹਿਲਾਂ ਉਨ੍ਹਾਂ ਨੇ ਸੁਪਰ ਜਾਇੰਟਸ ਦੀ ਕਪਤਾਨੀ ਤੋਂ ਅਸਤੀਫਾ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਮੰਨਿਆ ਜਾ ਰਿਹਾ ਹੈ ਕਿ ਸਟੀਵਨ ਸਮਿੱਥ ਪੰਜ ਅਪਰੈਲ ਤੋਂ ਸ਼ੁਰੂ ਹੋ ਰਹੇ 10ਵੇਂ ਟੂਰਨਾਮੈਂਟ ‘ਚ ਸੁਪਰਜਾਇੰਟਸ ਟੀਮ ਦੀ ਅਗਵਾਈ ਕਰਨਗੇ।
ਆਈਪੀਐੱਲ 10 ਲਈ ਨਿਲਾਮੀ 20 ਫਰਵਰੀ ਨੂੰ ਬੰਗਲੌਰ ‘ਚ ਹੋਵੇਗੀ ਧੋਨੀ Dhoni ਦੇ ਅਚਾਨਕ ਅਸਤੀਫਾ ਦੇਣ ਨਾਲ ਅਟਕਲਾਂ ਦਾ ਬਾਜ਼ਾਰ ਗਰਮ ਹੋ ਗਿਆ ਕਿ ਧੋਨੀ ਨੂੰ ਹਟਾਇਆ ਗਿਆ ਹੈ ਜਾਂ ਫਿਰ ਉਨ੍ਹਾਂ ਨੇ ਖੁਦ ਕਪਤਾਨੀ ਛੱਡੀ ਹੈ ਇਸ ਮੁੱਦੇ ‘ਤੇ ਫ੍ਰੈਂਚਾਇਜ਼ੀ ਸੂਤਰ ਦਾ ਕਹਿਣਾ ਹੈ ਕਿ ਇਹ ਫੈਸਲਾ ਕਰਨ ਤੋਂ ਪਹਿਲਾਂ ਧੋਨੀ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਸੀ ਪਰ ਸੂਤਰ ਨੇ ਧੋਨੀ ਨੂੰ ਬਰਖਾਸਤ ਕਰਨ ਦੀਆਂ ਖਬਰਾਂ ਦੀ ਨਾ ਤਾਂ ਪੁਸ਼ਟੀ ਅਤੇ ਨਾ ਹੀ ਇਸ ਤੋਂ ਇਨਕਾਰ ਕੀਤਾ ਪਿਛਲੇ ਸਾਲ ਆਪਣੇ ਸ਼ੁਰੂਆਤੀ ਸਾਲ ‘ਚ ਰਾਇਜਿੰਗ ਪੁਣੇ ਸੁਪਰ ਜਾਇੰਟਸ ਦਾ ਆਈਪੀਐੱਲ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ ਸੀ।
ਟੀਮ ਨੇ ਧੋਨੀ Dhoni ਦੀ ਕਪਤਾਨੀ ‘ਚ 14 ‘ਚੋਂ ਸਿਰਫ ਪੰਜ ਮੈਚਾਂ ‘ਚ ਹੀ ਜਿੱਤੇ
ਟੀਮ ਨੇ ਧੋਨੀ ਦੀ ਕਪਤਾਨੀ ‘ਚ 14 ‘ਚੋਂ ਸਿਰਫ ਪੰਜ ਮੈਚਾਂ ‘ਚ ਹੀ ਜਿੱਤ ਦਰਜ ਕੀਤੀ ਸੀ ਖੁਦ ਕਪਤਾਨ ਧੋਨੀ ਦਾ ਵੀ ਪ੍ਰਦਰਸ਼ਨ ਠੀਕ ਨਹੀਂ ਸੀ ਅਤੇ ਉਨ੍ਹਾਂ ਨੇ 12 ਪਾਰੀਆਂ ‘ਚ ਸਿਰਫ 284 ਦੌੜਾਂ ਬਣਾਈਆਂ ਸਨ ਜਿਸ ‘ਚ ਇੱਕ ਅਰਧ ਸੈਂਕੜਾ ਸ਼ਾਮਲ ਸੀ ਭਾਰਤ ਦੇ ਸਭ ਤੋਂ ਸਫਲ ਕਪਤਾਨ ਧੋਨੀ 2008 ਨਾਲ ਹੀ ਚੇਨੱਈ ਸੁਪਰ ਕਿੰਗਸ ਦੇ ਕਪਤਾਨ ਸਨ ਜਿਸ ਨੂੰ ਫਿਕਸਿੰਗ ਦੇ ਮਾਮਲੇ ‘ਚ ਦੋ ਸਾਲ ਲਈ ਬਰਖਾਸਤ ਕਰ ਦਿੱਤਾ ਗਿਆ ਹੈ। ਧੋਨੀ ਨੇ ਆਪਣੀ ਕਪਤਾਨੀ ‘ਚ ਚੇਨੱਈ ਨੂੰ ਲਗਾਤਾਰ ਦੋ ਵਾਰ 2010 ਅਤੇ 2011 ‘ਚ ਖਿਤਾਬ ਜਿਤਾਇਆ ਸੀ ਇਸ ਤੋਂ ਇਲਾਵਾ ਚੇਨੱਈ ਨੇ ਧੋਨੀ ਦੀ ਅਗਵਾਈ ‘ਚ ਹੀ 2010 ਅਤੇ 2014 ‘ਚ ਚੈਂਪੀਅਨਜ਼ ਲੀਗ ਦਾ ਖਿਤਾਬ ਜਿੱਤਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ