(ਗੁਰਤੇਜ ਜੋਸੀ) ਮਾਲੇਰਕੋਟਲਾ । ਪੰਜਾਬ ਵਿੱਚ ਹਿਊਮਨ ਸਮਗਲਿੰਗ ਦੇ ਕੇਸਾਂ ਵਿੱਚ ਹੋ ਰਹੇ ਵਾਧੇ ਅਤੇ ਧੋਖੇਬਾਜ਼ੀ ਦੀਆਂ ਵਧਦੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹੇ ਦੇ ਸਿਵਲ ਪ੍ਰਸ਼ਾਸ਼ਨ ਵੱਲੋਂ ਸਰਤਾਂ ਪੂਰੀਆਂ ਨਾ ਕਰਨ ਵਾਲੇ ਆਈਲੈਟਸ ਇੰਸਟੀਚਿਊਟ ਅਤੇ ਅਣ ਅਧਿਕਾਰਤ ਟਰੈਵਲ ਏਜੰਟ ਦਾ ਲਾਇਸੰਸਾਂ ਦੀ ਜਾਂਚ ( IELTS Institute Seal) ਕਰਨ ਲਈ ਐਸ.ਡੀ.ਐਮ ਅਹਿਮਦਗੜ, ਸ਼੍ਰੀ ਹਰਬੰਸ ਸਿੰਘ ਵੱਲੋਂ ਆਪਣੀ ਪੂਰੀ ਟੀਮ ਤਹਿਸੀਲਦਾਰ ਰਾਮਲਾਲ ਅਹਿਮਦਗੜ, ਨਾਲ ਨੇੜਲੇ ਕਸਬਾ ਸੰਦੌੜ ਵਿਖੇ ਟਿਕਟਿੰਗ ਏਜੰਟ, ਕੰਸਲਟੈਂਸੀ, ਜਨਰਲ ਸੇਲਜ਼ ਏਜੰਟ ਆਦਿ ਦੇ ਦਫ਼ਤਰਾਂ ਵਿਚ ਛਾਪੇਮਾਰੀ ਕੀਤੀ ਗਈ ਅਤੇ ਜਿਸ ਵਿੱਚੋਂ ਤਿੰਨ ਸੈਂਟਰਾਂ ਜਿਵੇਂ ਡਵਲਯੂ.ਡਵਲਯੂ.ਈ. ਏ.ਐੱਸ. ਆਈਲੈਟਸ ਇੰਸਟੀਚਿਊਟ ਅਤੇ ਟਰੈਵਲ ਏਜੰਟ, ਸਰਦਾਰ ਇੰਮੀਗ੍ਰੇਸ਼ਨ ਅਤੇ ਰੈਡੀਅਸ ਇੰਸਟੀਚਿਊਟ ਸੈਟਰਾਂ ਨੂੰ ਸਰਕਾਰੀ ਹੁਕਮਾਂ ਦੀ ਉਲੰਘਣਾਂ ਕਰਨ ਤੇ ਸਰਕਾਰੀ ਸੀਲ ਲਗਾਕੇ ਬੰਦ ਕਰ ਦਿੱਤੇ।
ਤਹਿਸੀਲਦਾਰ ਰਾਮਲਾਲ ਅਹਿਮਦਗੜ, ਨੇ ਇਹਨਾਂ ਨਾਮਾਂ ਦੀ ਪੁਸ਼ਟੀ ਕੀਤੀ ਕਿ ਇਹਨਾਂ ਤਿੰਨੇ ਆਈਲੈਟਸ ਇੰਸਟੀਚਿਊਟਾਂ ਨੂੰ ਅਗਲੇ ਹੁਕਮਾਂ ਤੱਕ ਸੀਲ ਕਰ ਦਿੱਤਾ ਹੈ। ( IELTS Institute Seal) ਇਸ ਮੌਕੇ ਪੱਤਰਕਾਰਾਂ ਨਾਲ ਜਾਣਕਾਰੀ ਸਾਝੀ ਕਰਦਿਆਂ ਤਹਿਸੀਲਦਾਰ ਰਾਮਲਾਲ ਅਹਿਮਦਗੜ, ਨੇ ਕਿਹਾ ਕਿ ਪ੍ਰਸਾਸ਼ਨ ਵੱਲੋਂ ਸਮੇਂ ਸਮੇਂ ‘ਤੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ‘ਚ ਖੁੱਲੇ ਅਣਅਧਿਕਾਰਤ ਆਈਲੈਟਸ ਸੈਂਟਰਾਂ ਦੀ ਚੈਕਿੰਗ ਕਰਕੇ ਸੀਲ ਕੀਤੇ ਜਾਣਗੇ।
ਇਹ ਵੀ ਪੜ੍ਹੋ : ਡਾ. ਸੇਠੀ ਅੰਤਰਰਾਸ਼ਟਰੀ ਵਿਗਿਆਨੀਆਂ ਦੀ ਸੂਚੀ ’ਚ 162227ਵੇਂ ਸਥਾਨ ’ਤੇ
ਉਨ੍ਹਾਂ ਪਿੰਡਾਂ ਅਤੇ ਕਸਬਿਆਂ ‘ਚ ਖੂੰਬਾ ਵਾਗ ਉੱਗੇ ਅਣਅਧਿਕਾਰਤ ਆਈਲੈਟਸ ਸੈਂਟਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਸਮਾਂ ਰਹਿੰਦਿਆਂ ਜਾਂ ਤਾਂ ਪ੍ਰਸਾਸ਼ਨ ਦੀਆਂ ਹਦਾਇਤਾਂ ਅਨੁਸਾਰ ਲਾਈਸੈਂਸ ਲੈ ਲੈਣ ਨਹੀਂ ਤਾਂ ਠੋਸ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪ੍ਰਸਾਸ਼ਨ ਦੀ ਇਸ ਕਾਰਵਾਈ ‘ਤੇ ਆਮ ਲੋਕਾਂ ਵੱਲੋਂ ਸ਼ਲਾਘਾ ਕਰਦਿਆਂ ਨੇ ਕਿਹਾ ਕਿ ਪ੍ਰਸਾਸ਼ਨ ਨੂੰ ਸਮੇਂ-ਸਮੇਂ ‘ਤੇ ਆਈਲੈਟਸ ਸੈਂਟਰਾਂ ਦੀ ਚੈਕਿੰਗ ਕਰਨੀ ਚਾਹੀਦੀ ਹੈ ਤਾਂ ਜੋ ਸਰਕਾਰੀ ਸ਼ਰਤਾਂ ਦੀ ਪੂਰਤੀ ਸਾਡੇ ਵਰਗੇ ਆਈਲੈਟਸ ਸੈਂਟਰਾਂ ‘ਤੇ ਆਮ ਲੋਕਾਂ ਦਾ ਵਿਸ਼ਵਾਸ਼ ਬਣਿਆ ਰਹੇ ਅਤੇ ਵਿਦਿਆਰਥੀਆਂ ਨੂੰ ਸਹੀ ਸੈਂਟਰ ਚੁਣਨ ‘ਚ ਕੋਈ ਪ੍ਰੇਸ਼ਾਨੀ ਨਾ ਆਵੇ। ਇਸ ਮੌਕੇ ਸੰਦੌੜ ਥਾਣਾ ਮੁਖੀ ਗਗਨਦੀਪ ਸਿੰਘ, ਸੁਖਵਿੰਦਰ ਸਿੰਘ ਰਾਠੀ ਮੌਜੂਦ ਸਨ।