ਪੀਐਮ ਦੀ ਅਮਰੀਕਾ ਯਾਤਰਾ ਨੇ ਚੀਨ ਦਾ ਚੈਨ ਗੁਆਇਆ

PM's US Visit

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਦੀ ਸਰਕਾਰੀ ਯਾਤਰਾ | PM Modi

ਪ੍ਰਧਾਨ ਮੰਤਰੀ (PM Modi) ਨਰਿੰਦਰ ਮੋਦੀ ਦੀ ਅਮਰੀਕਾ ਦੀ ਸਰਕਾਰੀ ਯਾਤਰਾ ਕਈ ਨਜ਼ਰੀ ਦੇ ਨਾਲ ਨਵੀਆਂ ਉਮੀਦਾਂ ਨੂੰ ਖੰਭ ਲਾਉਣ ਦੇ ਨਾਲ ਭਾਰਤ ਨੂੰ ਸ਼ਕਤੀਸ਼ਾਲੀ ਬਣਾਉਣ ਵਾਲੀ ਸਾਬਤ ਹੋਵੇਗੀ ਅਮਰੀਕਾ ਦੀ ਯਾਤਰਾ ਦੌਰਾਨ ਹੋਏ ਵੱਖ-ਵੱਖ ਸਮਝੌਤੇ ਭਾਰਤ ਦੀਆਂ ਤਕਨੀਕੀ ਅਤੇ ਜੰਗੀ ਜ਼ਰੂਰਤਾਂ ਨੂੰ ਪੂਰਾ ਕਰਨ ’ਚ ਅਹਿਮ ਕਦਮ ਸਾਬਤ ਹੋਣਗੇ ਵਪਾਰ ਅਤੇ ਉਦਯੋਗ ਦੇ ਨਾਲ-ਨਾਲ ਤਕਨੀਕ ਦੇ ਖੇਤਰ ’ਚ ਅਮਰੀਕਾ ਦੇ ਨਾਲ ਦੁਵੱਲੇ ਸਹਿਯੋਗ ਨੇ ਨਵੀਆਂ ਉਮੀਦਾਂ ਜਗਾਈਆਂ ਹਨ ਇਸ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨੇ ਜੋ ਯਤਨ ਕੀਤੇ ਉਹ ਮੇਕ ਇਨ ਇੰਡੀਆ, ਆਤਮਨਿਰਭਰਤਾ ਦੇ ਯਤਨ, ਨਵੇਂ ਭਾਰਤ-ਮਜ਼ਬੂਤ ਭਾਰਤ ਅਤੇ ਸਮੁੱਚੇ ਵਿਕਾਸ ਦੀ ਪ੍ਰਾਪਤੀ ’ਚ ਸਹਾਇਕ ਸਿੱਧ ਹੋਣਗੇ ਭਾਰਤ ਦੀ ਅਮਰੀਕਾ ਯਾਤਰਾ ਨਾਲ ਚੀਨ ਦੀ ਨੀਂਦ ੳੱਡ ਗਈ ਹੈ।

ਇਹ ਵੀ ਪੜ੍ਹੋ : ਸੜਕ ’ਤੇ ਖੜੇ ਕੰਨਟੇਨਰ ਨਾਲ ਮੋਟਰਸਾਇਕਲ ਟਕਰਾਉਣ ਕਾਰਨ ਦੋ ਦੀ ਮੌਤ, ਇੱਕ ਜ਼ਖਮੀ

ਉੱਥੇ ਪਾਕਿਸਤਾਨ ਵੀ ਬੁਖਲਾਇਆ ਹੋਇਆ ਹੈ ਭਾਰਤ ਦੇ ਦੋਵੇਂ ਦੁਸ਼ਮਣ ਰਾਸ਼ਟਰਾਂ ਦੀ ਘਬਰਾਹਟ ਨਾਲ ਜਾਹਿਰ ਹੋ ਰਿਹਾ ਹੈ ਕਿ ਭਾਰਤ ਹੁਣ ਇੱਕ ਵੱਡੀ ਤਾਕਤ ਬਣ ਰਿਹਾ ਹੈ ਚੀਨ ਬੈਚੇਨ ਹੈ ਭਾਰਤ ਦੇ ਪ੍ਰਧਾਨ ਮੰਤਰੀ ਦੀ ਇਸ ਇਤਿਹਾਸਕ, ਫੈਸਲਾਕੁੰਨ ਅਮਰੀਕਾ ਯਾਤਰਾ ਨਾਲ ਭਾਰਤ ਅਤੇ ਅਮਰੀਕਾ ਵਿਚਕਾਰ ਹੋਏ ਸਮਝੌਤੇ ਇਹ ਵੀ ਦਰਸਾਉਂਦੇ ਹਨ ਕਿ ਅੱਜ ਭਾਰਤ ਨੂੰ ਜਿੰਨੀ ਲੋੜ ਅਮਰੀਕਾ ਦੀ ਹੈ, ਉਸ ਤੋਂ ਕਿਤੇ ਜ਼ਿਆਦਾ ਉਸ ਨੂੰ ਭਾਰਤ ਦੀ ਹੈ ਇਸ ਦਾ ਇੱਕ ਕਾਰਨ ਅੰਤਰਰਾਸ਼ਟਰੀ ਪੱਧਰ ’ਤੇ ਅਮਰੀਕਾ ਦਾ ਘੱਟ ਹੁੰਦਾ ਪ੍ਰਭਾਵ ਅਤੇ ਭਾਰਤ ਦਾ ਵਧਦਾ ਹੋਇਆ ਕੱਦ ਹੈ ਅਮਰੀਕਾ ਇਹ ਜਾਣ ਰਿਹਾ ਹੈ ਕਿ ਚੀਨ ਦੇ ਤਾਨਾਸ਼ਾਹੀ ਰਵੱਈਏ ਨਾਲ ਨਜਿੱਠਣ ਲਈ ਭਾਰਤ ਦਾ ਸਾਥ ਜ਼ਰੂਰੀ ਹੈ ਅਸਲ ਵਿਚ ਇਸ ਜ਼ਰੂਰਤ ਨੇ ਵੀ ਅਮਰੀਕਾ ’ਚ ਭਾਰਤ ਦੀ ਅਹਿਮੀਅਤ ਵਧਾਉਣ ਦਾ ਕੰਮ ਕੀਤਾ ਹੈ ਇਹ ਅਹਿਮੀਅਤ ਇਹੀ ਦੱਸ ਰਹੀ ਹੈ ਕਿ ਹੁਣ ਭਾਰਤ ਦਾ ਸਮਾਂ ਆ ਗਿਆ ਹੈ। (PM Modi)

ਭਾਰਤ ਅਮਰੀਕਾ ਦੀ ਦੋਸਤੀ ਪ੍ਰਧਾਨ ਮੰਤਰੀ ਦੀ ਯਾਤਰਾ ਨਾਲ ਮਜਬੂਤ | PM Modi

ਭਾਰਤ ਅਤੇ ਅਮਰੀਕਾ ਦੀ ਦੋਸਤੀ ਪ੍ਰਧਾਨ ਮੰਤਰੀ ਦੀ ਯਾਤਰਾ ਨਾਲ ਮਜਬੂਤ ਹੋਈ ਹੈ, ਜੋ ਦੋਵਾਂ ਦੇਸ਼ਾਂ ਲਈ ਸ਼ੁੱਭ ਦਾ ਸੂਚਕ ਹੈ ਮੋਦੀ ਦੀ ਇਸ ਯਾਤਰਾ ਨਾਲ ਭਾਰਤ-ਅਮਰੀਕਾ ਸਬੰਧਾਂ ਦੀ ਇੱਕ ਨਵੀਂ ਇਬਾਰਤ ਲਿਖੀ ਗਈ ਹੈ ਅਤੇ ਨਵੇਂ ਸੰਕਲਪਾਂ ਦੀ ਮਾਣਮੱਤੀ ਯਾਤਰਾ ਸ਼ੁਰੂ ਹੋ ਗਈ ਹੈ ਦੁਨੀਆ ਦੇ ਦੋ ਮਹਾਨ ਲੋਕਤੰਤਰ ਦੇਸ਼ ਦੁਨੀਆ ਨੂੰ ਬਿਹਤਰ ਬਣਾਉਣ ਲਈ ਆਪਣੇ ਬੰਧਨ ਨੂੰ ਮਜ਼ਬੂਤ ਕਰ ਰਹੇ ਹਨ ਭਾਰਤ ਲੋਕਤੰਤਰ ਦੀ ਜਨਨੀ ਹੈ ਅਤੇ ਅਮਰੀਕਾ ਆਧੁਨਿਕ ਲੋਕਤੰਤਰ ਦਾ ਚੈਂਪੀਅਨ ਹੈ ਦੁਨੀਆ ’ਚ ਲੋਕਤੰਤਰਿਕ ਵਿਵਸਥਾਵਾਂ ਨੂੰ ਮਜ਼ਬੂਤੀ ਦੇਣ ’ਚ ਦੋਵਾਂ ਦੇ ਸਾਂਝੇ ਯਤਨਾਂ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ ਪ੍ਰਧਾਨ ਮੰਤਰੀ ਮੋਦੀ ਨੇ ਸਵਦੇਸ਼ ਪਰਤ ਕੇ ਭਾਰਤ-ਅਮਰੀਕਾ ਸਬੰਧਾਂ ਬਾਰੇ ਕਿਹਾ, ‘‘ਅਸੀਂ ਇਕੱਠੇ ਮਿਲ ਕੇ ਸਿਰਫ਼ ਨੀਤੀਆਂ ਅਤੇ ਸਮਝੌਤੇ ਹੀ ਨਹੀਂ ਬਣਾ ਰਹੇ ਹਾਂ।

ਇਹ ਵੀ ਪੜ੍ਹੋ : ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਮੌਤ, ਖਬਰ ਦੀ ਪੁਸ਼ਟੀ ਨਹੀਂ ਹੋਈ

ਅਸੀਂ ਜੀਵਨ, ਸੁਫਨਿਆਂ ਅਤੇ ਨੀਅਤੀ ਨੂੰ ਵੀ ਆਕਾਰ ਦੇ ਰਹੇ ਹਾਂ’’ ਅਸਲ ਵਿਚ ਅੱਜ ਅਮਰੀਕਾ ਹੀ ਨਹੀਂ, ਵਿਸ਼ਵ ਦਾ ਹਰ ਮੁੱਖ ਦੇਸ਼ ਭਾਰਤ ਨੂੰ ਆਪਣੇ ਨਾਲ ਰੱਖਣਾ ਜ਼ਰੂਰੀ ਸਮਝ ਰਿਹਾ ਹੈ ਕਹਿਣਾ ਹੋਵੇਗਾ ਕਿ ਸੰਸਾਰਕ ਮੰਚ ’ਤੇ ਯੋਗ ਦਾ ਵਿਸ਼ਾ ਹੋਵੇ, ਜਾਂ ਅਹਿੰਸਾ ਦਾ ਜਾਂ ਫਿਰ ਅੱਤਵਾਦ ਨਾਲ ਨਜਿੱਠਣ ਦਾ, ਜਲਵਾਯੂ ਬਦਲਾਅ ਦਾ ਮਸਲਾ ਹੋਵੇ ਜਾਂ ਫਿਰ ਜੀ-20 ਦੇਸ਼ਾਂ ਦੀ ਪ੍ਰਧਾਨਗੀ ਦੀ ਗੱਲ, ਭਾਰਤ ਦੁਨੀਆ ਨੂੰ ਨਵੀਂ ਦਿਸ਼ਾ ਦੇ ਰਿਹਾ ਹੈ, ਨਵੀਆਂ ਉਮੀਦਾਂ ਜਗਾ ਰਿਹਾ ਹੈ ਖੁਦ, ਸਮਾਜ ਅਤੇ ਰਾਸ਼ਟਰ ਦੇ ਵਿਕਾਸ ਨਾਲ ਅੱਗੇ ਵਧਣ ਦੀ ਸੋਚ ਦੇਣ ਵਾਲਾ ਭਾਰਤ ਹੁਣ ਦੁਨੀਆ ਦਾ ਵਿਕਾਸ ਹੈ, ਇਹੀ ਵਸੂਧੈਵ ਕੁਟੁੰਬਕਮ ਦਾ ਮੰਤਰ ਅੱਜ ਦੁਨੀਆ ਨੂੰ ਭਾਅ ਰਿਹਾ ਹੈ ਅਤੇ ਇਸੇ ਕਾਰਨ ਹਰ ਕੋਈ ਭਾਰਤ ਵੱਲ ਉਮੀਦ ਭਰੀਆਂ ਨਜ਼ਰਾਂ ਨਾਲ ਦੇਖ ਰਿਹਾ ਹੈ। (PM Modi)

ਚਾਹੇ ਉਹ ਸ਼ਕਤੀਸ਼ਾਲੀ ਰਾਸ਼ਟਰ ਹੀ ਕਿਉਂ ਨਾ ਹੋਵੇ ਨਜ਼ਰਾਂ ਸਿਰਫ਼ ਚੀਨ ਅਤੇ ਪਾਕਿਸਤਾਨ ਦੀਆਂ ਹੀ ਨਹੀਂ, ਸਗੋਂ ਭਾਰਤੀ ਪ੍ਰਧਾਨ ਮੰਤਰੀ ਦੇ ਅਮਰੀਕੀ ਦੌਰੇ ’ਤੇ ਦੁਨੀਆ ਭਰ ਦੇ ਦੇਸ਼ਾਂ ਦੀਆਂ ਸਨ ਇਹ ਚੰਗਾ ਹੋਇਆ ਕਿ ਭਾਰਤੀ ਪ੍ਰਧਾਨ ਮੰਤਰੀ ਅਤੇ ਅਮਰੀਕੀ ਰਾਸ਼ਟਰਪਤੀ ਵਿਚਕਾਰ ਸਿਖ਼ਰ ਗੱਲਬਾਤ ਤੋਂ ਬਾਅਦ ਜੋ ਸਾਂਝਾ ਬਿਆਨ ਜਾਰੀ ਹੋਇਆ, ਉਸ ’ਚ ਪਾਕਿਸਤਾਨ ਦੇ ਨਾਲ ਚੀਨ ’ਤੇ ਵੀ ਨਿਸ਼ਾਨਾ ਵਿੰਨ੍ਹਿਆ ਗਿਆ ਅਜਿਹਾ ਕਰਨਾ ਇਸ ਲਈ ਜ਼ਰੂਰੀ ਸੀ, ਕਿਉਂਕਿ ਪਾਕਿਸਤਾਨ ਜਿੱਥੇ ਅੱਤਵਾਦ ਨੂੰ ਸਹਿਯੋਗ-ਸਮੱਰਥਨ ਅਤੇ ਸਰਪ੍ਰਸਤੀ ਦੇਣ ਤੋਂ ਬਾਜ ਨਹੀਂ ਆ ਰਿਹਾ ਹੈ, ੳੱੁਥੇ ਚੀਨ ਆਪਣੀਆਂ ਵਿਸਥਾਰਵਾਦੀ ਨੀਤੀਆਂ ਦੇ ਚੱਲਦਿਆਂ ਏਸ਼ੀਆ ਹੀ ਨਹੀਂ, ਪੂਰੇ ਸੰਸਾਰ ਲਈ ਖਤਰਾ ਬਣ ਗਿਆ ਹੈ ਅੱਜ ਦੁਨੀਆ ਅੱਤਵਾਦਮੁਕਤ ਸੰਸਾਰ ਦਾ ਢਾਂਚਾ ਚਾਹੁੰਦੀ ਹੈ। (PM Modi)

ਅਮਰੀਕਾ ਦੀ ਸਰਕਾਰੀ ਯਾਤਰਾ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਦਾ ਵਾਈਟ ਹਾਊੁਸ ’ਚ ਜਿਵੇਂ ਭਰਵਾਂ ਸਵਾਗਤ ਹੋਇਆ ਅਤੇ ਅਮਰੀਕੀ ਸੰਸਦ ’ਚ ਉਨ੍ਹਾਂ ਦੇ ਸੰਬੋਧਨ ਨੂੰ ਜਿਸ ਤਰ੍ਹਾਂ ਨਾਲ ਸਲਾਹਿਆ ਗਿਆ, ਉਸ ਨਾਲ ਜੇਕਰ ਕੁਝ ਸਪੱਸ਼ਟ ਹੋ ਰਿਹਾ ਹੈ ਤਾਂ ਇਹੀ ਕਿ ਦੋਵਾਂ ਦੇਸ਼ਾਂ ਦੇ ਸਬੰਧ ਇੱਕ ਨਵੇਂ ਯੁੱਗ ’ਚ ਪਹੰੁਚ ਰਹੇ ਹਨ ਉਂਜ ਤਾਂ ਦੋਵਾਂ ਦੇਸ਼ਾਂ ਦੇ ਸਬੰਧ ਇੱਕ ਲੰਮੇ ਸਮੇਂ ਤੋਂ ਮਜ਼ਬੂਤ ਹੋ ਰਹੇ ਹਨ, ਪਰ ਇਸ ਤੋਂ ਪਹਿਲਾਂ ਕਿਸੇ ਭਾਰਤੀ ਪ੍ਰਧਾਨ ਮੰਤਰੀ ਨੂੰ ਅਮਰੀਕਾ ’ਚ ਸ਼ਾਇਦ ਹੀ ਐਨੀ ਮਹੱਤਤਾ ਮਿਲੀ ਹੋਵੇ। (PM Modi)

ਇਹ ਵੀ ਪੜ੍ਹੋ : ਸਾਬਕਾ ਸੀਐਮ ਚੰਨੀ ਤੋਂ ਵਿਜੀਲੈਂਸ ਨੇ ਕੀਤੀ 3 ਘੰਟੇ ਪੁੱਛਗਿੱਛ

ਇਸ ਮਹੱਤਤਾ ਨੂੰ ਰੇਖਾਂਕਿਤ ਕਰ ਰਹੇ ਹਨ ਰੱਖਿਆ, ਤਕਨੀਕ, ਉਦਯੋਗ ਆਦਿ ਖੇਤਰ ’ਚ ਹੋਏ ਉਹ ਕਈ ਮਹੱਤਵਪੂਰਨ ਸਮਝੌਤੇ, ਜੋ ਭਾਰਤ ਅਤੇ ਅਮਰੀਕਾ ਵਿਚਕਾਰ ਹੋਏ ਇਸ ’ਚ ਕੁਝ ਸਮਝੌਤੇ ਅਜਿਹੇ ਹਨ, ਜਿਨ੍ਹਾਂ ਲਈ ਭਾਰਤ ਦਹਾਕਿਆਂ ਤੋਂ ਯਤਨਸ਼ੀਲ ਸੀ, ਜਿਵੇਂ ਕਿ ਜੀਈ ਏਅਰੋਸਪੇਸ ਅਤੇ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ਵਿਚਕਾਰ ਜੰਗੀ ਜਹਾਜ਼ਾਂ ਦੇ ਇੰਜਣ ਐਫ 414 ਨੂੰ ਮਿਲ ਕੇ ਭਾਰਤ ’ਚ ਬਣਾਉਣ ਦਾ ਸਮਝੌਤਾ ਇਸ ਤਰ੍ਹਾਂ ਦੇ ਸਮਝੌਤੇ ਦੋਵਾਂ ਦੇਸ਼ਾਂ ਦੀ ਨਜ਼ਦੀਕੀ ਨੂੰ ਵੀ ਰੇਖਾਂਕਿਤ ਕਰ ਰਹੇ ਹਨ ਅਤੇ ਇੱਕ-ਦੂਜੇ ਪ੍ਰਤੀ ਭਰੋਸੇ ਨੂੰ ਵੀ ਅਮਰੀਕਾ ਦਾ ਭਾਰਤ ’ਤੇ ਵਧਦਾ ਭਰੋਸਾ ਇਸ ਗੱਲ ਦਾ ਗਵਾਹ ਹੈ।

ਭਾਰਤ ਵਿਸ਼ਵ ਦੀ ਇੱਕ ਮਹਾਂਸ਼ਕਤੀ ਬਣਨ ਦੇ ਰਾਹ ’ਤੇ ਤੁਰ ਰਿਹਾ ਹੈ

ਕਿ ਭਾਰਤ ਵਿਸ਼ਵ ਦੀ ਇੱਕ ਮਹਾਂਸ਼ਕਤੀ ਬਣਨ ਦੇ ਰਾਹ ’ਤੇ ਤੁਰ ਰਿਹਾ ਹੈ ਅਤੇ ਭਾਰਤ ਬਿਨਾਂ ਚੀਨ ਨੂੰ ਕਰਾਰਾ ਜਵਾਬ ਦੇਣਾ ਨਾਮੁਮਕਿਨ ਹੈ ਇਨ੍ਹਾਂ ਨਵੇਂ ਬਣਦੇ ਪਰਿਦਿ੍ਰਸ਼ਾਂ ’ਚ ਚੀਨੀ ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕਾ ਦੀ ਕੋਸ਼ਿਸ਼ ਭਾਰਤ ਨੂੰ ਚੀਨ ਨਾਲ ਮੁਕਾਬਲੇ ਲਈ ਤਿਆਰ ਕਰਨ ਦੀ ਹੈ, ਜਦੋਂਕਿ ਦੂਜੇ ਪਾਸੇ ਉਹ ਚੀਨ ਦੀ ਆਰਥਿਕ ਤਰੱਕੀ ਨੂੰ ਰੋਕਣਾ ਚਾਹੰੁਦਾ ਹੈ ਕੁਝ ਮਾਹਿਰਾਂ ਮੁਤਾਬਿਕ ਭਾਰਤ ਨਾਲ ਆਰਥਿਕ ਅਤੇ ਵਪਾਰਕ ਸਹਿਯੋਗ ਮਜ਼ਬੂਤ ਕਰਨ ਦੇ ਅਮਰੀਕਾ ਦੇ ਪੁਰਜ਼ੋਰ ਯਤਨ ਦਾ ਮੁੁੱਖ ਮਕਸਦ ਚੀਨ ਦਾ ਆਰਥਿਕ ਵਿਕਾਸ ਹੌਲਾ ਕਰਨਾ ਹੈ।

ਇਹ ਵੀ ਪੜ੍ਹੋ : ਮੀਂਹ ਦਾ ਅਸਰ : ਬਿਜਲੀ ਦੀ ਮੰਗ 7 ਹਜ਼ਾਰ ਮੈਗਾਵਾਟ ਘਟੀ

ਇਨ੍ਹਾਂ ਦਾਅਵਿਆਂ ਤੋਂ ਇਲਾਵਾ ਇੱਕ ਤੱਥ ਇਹ ਹੈ ਕਿ ਭਾਰਤ ਲਈ ਅਮਰੀਕਾ ਨਾਲ ਵਪਾਰ ਕਰਨਾ ਫਾਇਦੇ ਦਾ ਸੌਦਾ ਰਿਹਾ ਹੈ ਭਾਰਤ ਨੂੰ ਅਮਰੀਕਾ ਨਾਲ ਵਪਾਰ ਕਰਕੇ ਜ਼ਿਆਦਾ ਆਮਦਨ ਹੁੰਦੀ ਹੈ, ਜਦੋਂਕਿ ਚੀਨ ਨਾਲ ਵਪਾਰ ਕਾਰਨ ਬੀਤੇ ਕੁਝ ਸਾਲਾਂ ਤੋਂ ਦੇਸ਼ ਨੂੰ ਸਾਲਾਨਾ ਔਸਤਨ 60 ਅਰਬ ਡਾਲਰ ਦਾ ਨੁਕਸਾਨ ਹੋ ਰਿਹਾ ਸੀ ਐਡਵਾਂਸਡ ਐਪਲਾਈਡ ਮੈਟੀਰੀਅਲਸ ਦੇ ਗੈਰੀ ਡਿਕਰਸਨ ਨੇ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਇੱਕ ਇੰਜੀਨੀਅਰਿੰਗ ਕੇਂਦਰ ਸਥਾਪਿਤ ਕਰਨ ਲਈ 400 ਮਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨ ਵੀ ਕੀਤਾ ਹੈ ਜਿਸ ਨਾਲ ਕਈ ਕਾਰੋਬਾਰੀ ਮੌਕੇ ਪੈਦਾ ਹੋਣਗੇ ਮੱਧ ਪ੍ਰਦੇਸ਼ ਤੋਂ ਵੱਡੀ ਗਿਣਤੀ ’ਚ ਵਿਦਿਆਰਥੀ, ਅਮਰੀਕੀ ਯੂਨੀਵਰਸਿਟੀਆਂ ’ਚ ਪੜ੍ਹਨ ਜਾਂਦੇ ਹਨ।

ਵੀਜ਼ਾ ਦੀ ਗਿਣਤੀ ’ਚ ਵਾਧਾ ਨੌਜਵਾਨਾਂ ਨੂੰ ਨਵੇਂ ਮੌਕੇ ਦੇਵੇਗਾ | PM Modi

ਮਾਹਿਰ ਮਜ਼ਦੂਰਾਂ, ਵਿਦਿਆਰਥੀਆਂ ਆਦਿ ਦੇ ਆਦਾਨ-ਪ੍ਰਦਾਨ ਦੇ ਨਿਯਮਾਂ ਨੂੰ ਸਰਲ ਬਣਾਉਣ ਨਾਲ ਨਾ ਸਿਰਫ਼ ਵੀਜ਼ਾ ਪ੍ਰਕਿਰਿਆ ਰਫਤਾਰ ਫੜੇਗੀ ਸਗੋਂ ਵੀਜ਼ਾ ਦੀ ਗਿਣਤੀ ’ਚ ਵਾਧਾ ਨੌਜਵਾਨਾਂ ਨੂੰ ਨਵੇਂ ਮੌਕੇ ਦੇਵੇਗਾ ਅਹਿਮਦਾਬਾਦ ਅਤੇ ਬੇਂਗਲੁਰੂ ’ਚ ਅਮਰੀਕਾ ਦੇ ਦੋ ਨਵੇਂ ਵਪਾਰਕ ਦੂਤਘਰ ਖੋਲ੍ਹਣ ਅਤੇ ਭਾਰਤ ਵੱਲੋਂ ਅਮਰੀਕਾ ਦੇ ਸਿਏਟਲ ’ਚ ਅਤੇ ਇਸ ਤੋਂ ਬਾਅਦ ਦੋ ਹੋਰ ਥਾਵਾਂ ’ਤੇ ਵਪਾਰਕ ਦੂਤਘਰ ਖੋਲ੍ਹਣ ਦੀ ਸਹਿਮਤੀ ਨੂੰ ਵੀ ਉਮੀਦ ਭਰੇ ਮੌਕਿਆਂ ਦੇ ਇਸੇ ਨਜ਼ਰੀਏ ਨਾਲ ਦੇਖਿਆ ਜਾ ਸਕਦਾ ਹੈ ਅਮਰੀਕਾ ਅਤੇ ਭਾਰਤ ਵਿਚਕਾਰ ਵਧਦੀ ਨੇੜਤਾ ਨਾਲ ਚੀਨ ’ਤੇ ਭਾਰਤ ਦੀ ਨਿਰਭਰਤਾ ਘੱਟ ਹੋ ਜਾਵੇਗੀ ਚੀਨ ਦੀ ਦਾਦਾਗਿਰੀ ਉਸ ਲਈ ਕਿੰਨੀ ਨੁਕਸਾਨਦੇਹ ਸਾਬਤ ਹੋ ਰਹੀ ਹੈ ਕਿ ਇੱਕ ਵੱਡਾ ਬਜ਼ਾਰ ਚੀਨ ਦੇ ਹੱਥੋਂ ਨਿੱਕਲ ਰਿਹਾ ਹੈ ਗੱਲ ਭਾਰਤ ਅਤੇ ਅਮਰੀਕਾ ਦੀ ਹੀ ਨਹੀਂ ਹੈ। (PM Modi)

ਇਹ ਵੀ ਪੜ੍ਹੋ : ਸਿਹਤ ਵਿਭਾਗ ਦੀ ਟੀਮ ਨੇ ਤੰਬਾਕੂ ਵੇਚਣ ਵਾਲਿਆਂ ਦੇ ਕੱਟੇ ਚਲਾਨ

ਸਗੋਂ ਦੁਨੀਆ ਦੇ ਕਈ ਦੇਸ਼ ਚੀਨ ਦੀ ਨੀਤੀ ਅਤੇ ਨੀਅਤ ਤੋਂ ਪ੍ਰੇਸ਼ਾਨ ਹਨ ਗੱਲ ਖਣਿਜ ਖੇਤਰ ਦੀ ਕਰੀਏ ਤਾਂ ਅਮਰੀਕਾ ਦੇ ਨਾਲ ਬਣੀ ‘ਖਣਿਜ ਸੁਰੱਖਿਆ ਸਾਂਝੇਦਾਰੀ’ ਤਹਿਤ ਧਾਤਾਂ ਦੇ ਖੇਤਰ ’ਚ ਬਣੀ ਸਹਿਮਤੀ ਨਾਲ ਚੀਨ ’ਤੇ ਨਿਰਭਰਤਾ ਖਤਮ ਹੋ ਸਕੇਗੀ ਖਾਸ ਤੌਰ ’ਤੇ ਈਵੀ ਬੈਟਰੀਆਂ ਦੇ ਨਿਰਮਾਣ ’ਚ ਆਤਮ-ਨਿਰਭਰਤਾ ਤਾਂ ਮਿਲੇਗੀ ਹੀ, ਡਰੋਨ, ਸੋਲਰ ਪੈਨਲ ਆਦਿ ਨਿਰਮਾਣਾਂ ਨੂੰ ਵੀ ਰਫ਼ਤਾਰ ਮਿਲੇਗੀ ਸਾਰੇ ਜਾਣਦੇ ਹਨ ਕਿ ਅਮਰੀਕਾ ਅਤੇ ਇਜ਼ਰਾਇਲ ਦੁਆਰਾ ਤਕਨੀਕ ਦੇ ਖੇਤਰ ’ਚ ਸਾਂਝੇਦਾਰੀ ਨੇ ਦੋਵਾਂ ਦੇਸ਼ਾਂ ਦੀ ਅਰਥਵਿਵਸਥਾ ਦੇ ਵਿਕਾਸ ਅਤੇ ਸਥਿਰਤਾ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ’ਚ ਵੱਡਾ ਯੋਗਦਾਨ ਦਿੱਤਾ ਹੈ ਇਸੇ ਤਰ੍ਹਾਂ ਭਾਰਤ ਦੇ ਅਮਰੀਕਾ ਦੇ ਨਾਲ ਜੰਗੀ ਸਬੰਧ ਵੀ ਮਹੱਤਵਪੂਰਨ ਹਨ ਅਮਰੀਕਾ ਨਾਲ ਹੋਏ ਵਪਾਰਕ ਸਮਝੌਤਿਆਂ ਨਾਲ ਭਾਰਤ ਦੀ ਵਪਾਰਕ ਅਤੇ ਉਦਯੋਗਿਕ ਵਿਕਾਸ ਦੀ ਰਫ਼ਤਾਰ ਨੂੰ ਨਵੇਂ ਖੰਭ ਲੱਗਣਗੇ। (PM Modi)

ਚੀਨ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕਾ ਯਾਤਰਾ ਨੂੰ ਆਪਣੀਆਂ ਇੱਛਾਵਾਂ ’ਤੇ ਪਾਣੀ ਫੇਰਨ ਵਾਲਾ ਮੰਨ ਰਿਹਾ ਹੈ

ਇਸ ਤਰ੍ਹਾਂ, ਚੀਨ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕਾ ਯਾਤਰਾ ਨੂੰ ਆਪਣੀਆਂ ਇੱਛਾਵਾਂ ’ਤੇ ਪਾਣੀ ਫੇਰਨ ਵਾਲਾ ਮੰਨ ਰਿਹਾ ਹੈ ਇਹ ਇੱਛਾਵਾਂ ਹਨ ਏਸ਼ੀਆ ਵਿਚ ਫੌਜੀ, ਆਰਥਿਕ ਅਤੇ ਤਕਨੀਕ ਖੇਤਰਾਂ ’ਚ ਖੁਦਮੁਖਤਿਆਰੀ ਜਮਾਉਣਾ ਚੀਨ ਏਸ਼ੀਆ ’ਤੇ ਆਪਣੀ ਅਗਵਾਈ ਥੋਪਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਦੇ ਇੱਕ ਹਿੱਸੇ ਦੇ ਰੂਪ ’ਚ ਭਾਰਤ, ਵੀਅਤਨਾਮ, ਇੰਡੋਨੇਸ਼ੀਆ ਅਤੇ ਹੋਰ ਦੇਸ਼ਾਂ ਦੀ ਅਜ਼ਾਦ ਫੈਸਲੇ ਲੈਣ ਦੀ ਸਮਰੱਥਾ ’ਤੇ ਸਵਾਲ ਉਠਾਉਣਾ ਸ਼ਾਮਲ ਹੈ ਇਨ੍ਹਾਂ ਹਾਲਾਤ ਵਿਚਕਾਰ ਮੋਦੀ ਦੀ ਅਮਰੀਕਾ ਯਾਤਰਾ ਏਸ਼ੀਆ ਦੀ ਕਿਸਮਤ ਲਈ ਨਵੇਂ ਸੂਰਜ ਦਾ ਉਦੈ ਕਹੀ ਜਾ ਸਕਦੀ ਹੈ। (PM Modi)