ਮੋਗਾ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਮਾਨ ਨੇ ਅੱਜ ਇੱਕ ਹੋਰ ਟੋਲ ਪਲਾਜ਼ਾ ਬੰਦ ਕਰਕੇ ਪੰਜਾਬੀਆਂ ਦੀ ਜੇਬ੍ਹ ਦਾ ਭਾਰ ਘਟਾਉਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਇਹ 10 ਵਾਂ ਟੋਲ ਪਲਾਜ਼ਾ ਬੰਦ ਕਰਵਾਇਆ ਹੈ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਮਾਨ ਨੇ ਇਸ ਸਬੰਧੀ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਪੋਸਟ ਵੀ ਸਾਂਝੀ ਕੀਤੀ ਹੈ। (Chief Minister Mann)
ਉਨ੍ਹਾਂ ਕਿਹਾ ਕਿ ਅੱਜ ਮੋਗਾ-ਕੋਟਕਪੂਰਾ ਰੋਡ ’ਤੇ ਸਿੰਘਾਂਵਾਲਾ ਵਿਖੇ ਲੱਗਿਆ ਟੋਲ ਪਲਾਜਾ ਬੰਦ ਕਰਵਾ ਕੇ ਹਮੇਸ਼ਾ ਲਈ ਆਮ ਲੋਕਾਂ ਵਾਸਤੇ ਫ੍ਰੀ ਕਰ ਦਿੱਤਾ ਹੈ ਨਾਲ ਹੀ ਇਸ ਟੋਲ ਨੂੰ 436 ਦਿਨਾਂ ਲਈ ਵਧਾਉਣ ਦੀ ਅਪੀਲ ਖਾਰਿਜ ਕੀਤੀ… ਹੁਣ ਤੱਕ 10 ਟੋਲ ਪਲਾਜੇ ਸਾਡੀ ਸਰਕਾਰ ਸਵਾ ਸਾਲ ’ਚ ਬੰਦ ਕਰਵਾ ਚੁੱਕੀ ਹੈ.. ਜਿਸ ਨਾਲ ਰੋਜ਼ਾਨਾ ਲਗਭਗ 45 ਲੱਖ ਰੁਪਏ ਲੋਕਾਂ ਦੇ ਬਚ ਰਹੇ ਨੇ…। ਅਸੀਂ ਪਹਿਲਾਂ ਵਾਲਿਆਂ ਵਾਂਗ ਹਿੱਸੇ-ਪੱਤੀਆਂ ਨਹੀਂ ਪਾਉਂਦੇ, ਲੋਕਾਂ ਦੇ ਪੈਸੇ ਦੀ ਕਦਰ ਕਰਦੇ ਹਾਂਲੋਕਾਂ ਦੀ ਹਰ ਕਿਸਮ ਦੀ ਹੁੰਦੀ ਲੁੱਟ ਬੰਦ ਕਰਵਾਉਣ ਲਈ ਲੱਗੇ ਹੋਏ ਹਾਂ। (Chief Minister Mann)
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਟੋਲ ਪਲਾਜ਼ੇ ਬੰਦ ਕੀਤੇ ਗਏ ਤਾਂ ਵਿਰੋਧੀ ਧਿਰਾਂ ਨੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ। ਇਸ ਵਾਰ ਵੀ ਵਿਰੋਧ ਧਿਰਾਂ ਵੱਲੋਂ ਇਸ ’ਤੇ ਸਵਾਲ ਚੁੱਕੇ ਜਾ ਰਹੇ ਹਨ।