ਹੁਸ਼ਿਆਰਪੁਰ। ਪੰਜਾਬ ਦੇ ਹੁਸ਼ਿਆਰਪੁਰ ’ਚ ਬੁੱਧਵਾਰ ਸਵੇਰੇ ਭਾਰੀ ਮੀਂਹ (Rain in Punjab) ਪਿਆ ਜੋ ਕਿ ਲਗਾਤਾਰ ਜਾਰੀ ਰਿਹਾ। ਪੰਜਾਬ ’ਚ ਮਾਨਸੂਨ ਪਹੁੰਚਣ ਤੋਂ ਬਾਅਦ ਲਗਾਤਾਰ ਦੂਜੇ ਦਿਨ ਪੈ ਰਹੇ ਮੀਂਹ ਨੇ ਜਨ-ਜੀਵਨ ਪ੍ਰਭਾਵਿਤ ਕੀਤਾ ਹੈ। ਸ਼ਹਿਰ ਦੀਆਂ ਸੜਕਾਂ ਦਰਿਆ ਬਣ ਗਈਆਂ ਹਨ। ਉੱਥੇ ਹੀ ਭੀਂਗੀ ਚੌ ਅਤੇ ਚੱਕ ਸਾਧੂ ਚੌ ਵੀ ਉਫ਼ਾਨ ’ਤੇ ਆ ਗਿਆ ਹੈ। ਸ਼ਹਿਰ ਦੀਆਂ ਸੜਕਾਂ ’ਤੇ 2 ਤੋਂ 3 ਫੁੱਟ ਪਾਣੀ ਖੜ੍ਹੇ ਹੋਣ ਨਾਲ ਵਾਹਨ ਚਾਲਕਾਂ ਨੂੰ ਵੀ ਆਵਾਜਾਈ ’ਚ ਕਾਫ਼ੀ ਪ੍ਰੇਸ਼ਾਨੀ ਹੋ ਰਹੀ ਹੈ।
ਇਹ ਵੀ ਪੜ੍ਹੋ: ਅਦਾਲਤ ਦੇ ਬਾਹਰ ਚੱਲੀਆਂ ਗੋਲੀਆਂ, ਲੋਕਾਂ ’ਚ ਦਹਿਸ਼ਤ
ਹਾਲਾਂਕਿ ਮਾਨਸੂਨ ਦੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਦਿਵਾਈ ਹੈ। ਮੌਸਮ ਵਿਭਾਗ ਦੇ ਮੁਤਾਬਿਕ 8 ਜੁਲਾਈ ਤੱਕ ਮੌਮ ਇੰਝ ਹੀ ਬਣਿਆ ਰਹੇਗਾ। 6 ਤੋਂ 8 ਜੁਲਾਈ ਤੱਕ ਪੰਜਾਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ ਜਾਰੀਕੀਤਾ ਗਿਆ ਹੈ।
10 ਤੋਂ 15 ਡਿਗਰੀ ਸੈਲਸੀਅਸ ਤੱਕ ਡਿੱਗਿਆ ਤਾਪਮਾਨ | Rain in Punjab
ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਗੁਰਦੇਵ ਸਿੰਘ ਨੇ ਦੱਸਿਆ ਕਿ ਹੁਸ਼ਿਆਰਪੁਰ ’ਚ 96 ਐੱਮਐੱਮ ਮੀਂਹ ਦਰਜ਼ ਕੀਤਾ ਗਿਆ ਹੈ। ਸਭ ਤੋਂ ਜ਼ਿਆਦਾ ਹੁਸ਼ਿਆਰਪੁਰ ਜ਼ਿਲ੍ਹੇ ’ਚ ਮੀਂਹ ਪਿਆ ਹੈ। ਤਾਪਮਾਨ ’ਚ 10 ਤੋਂ 15 ਡਿਗਰੀ ਸੈਲਸੀਅਸ ਤੱਕ ਗਿਰਾਵਟ ਦਰਜ਼ ਕੀਤੀ ਗਈ ਹੈ। ਮੀਂਹ ਕਾਰਨ ਜਿੱਥੇ ਹੁੰਮਸ ਘੱਟ ਹੋਈ ਹੈ ਉੱਥੇ ਹੀ ਤਾਪਮਾਨ ’ਚ ਵੀ ਕਾਫ਼ੀ ਗਿਰਾਵਟ ਆਈ ਹੈ। ਪਿਛਲੇ ਦਿਨੀਂ ਮਾਲਵਾ ਦੇ ਕੁਝ ਜ਼ਿਲ੍ਹਿਆਂ ’ਚ ਤਾਪਮਾਨ 40 ਡਿਗਰੀ ਤੋਂ 42 ਡਿਗਰੀ ਚੱਲ ਰਿਹਾ ਸੀ। ਉੱਥੇ ਹੀ ਹੁਣ ਇਹ ਤਾਪਮਾਨ 26 ਤੋਂ 28 ਡਿਗਰੀ ਸੈਲਸੀਅਸ ਦੇ ਵਿਚਕਾਰ ਚੱਲ ਰਿਹਾ ਹੈ।