ਹਾਈਵੋਲਟੇਜ਼ ਤਾਰਾਂ ਘਰ ਦੀ ਕੰਧ ਨਾਲ ਛੂਹੀਆਂ

High voltage

3 ਘਰਾਂ ਦੇ ਬਿਜਲੀ ਉਪਕਰਨ ਮੱਚੇ | High voltage

  • ਪੀੜਤਾਂ ਨੇ ਸਬੰਧਤ ਵਿਭਾਗ ਤੋਂ ਨੁਕਸਾਨ ਦੀ ਭਰਪਾਈ ਕਰਨ ਦੀ ਕੀਤੀ ਮੰਗ | High voltage

ਬਰਨਾਲਾ (ਗੁਰਪ੍ਰੀਤ ਸਿੰਘ)। ਸਥਾਨਕ ਧਨੌਲਾ ਰੋਡ ਤੇ ਟਰੱਕ ਯੂਨੀਅਨ ਸਾਹਮਣੇ ਬਾਬਾ ਫਤਿਹ ਸਿੰਘ ਨਗਰ ਵਿਖੇ ਬਾਅਦ ਦੁਪਿਹਰ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਕੰਧ ਨਾਲ ਲੱਗਣ ਕਾਰਨ 3 ਘਰਾਂ ਦੇ ਬਿਜਲੀ ਉਪਕਰਨਾ ਪੂਰੀ ਤਰ੍ਹਾਂ ਸੜ੍ਹ ਗਏ । ਇਸ ਸਬੰਧੀ ਜਾਣਕਾਰੀ ਦਿੰਦਿਆ ਸੋਮਨਾਥ ਅਤੇ ਗਿਆਨ ਚੰਦ ਪੁੱਤਰ ਹਰੀ ਰਾਮ ਵਾਸੀ ਬਾਬਾ ਫਤਿਹ ਸਿੰਘ ਨਗਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਪਿਛਲੇ ਪਾਸੇ ਤੋਂ ਲੰਘਦੀ 66 ਕੇਵੀ ਵੋਲਟੇਜ ਬਿਜਲੀ ਦੀਆਂ ਤਾਰਾਂ ਦੀ ਪਿਛਲੇ ਦਿਨੀ ਬਿਜਲੀ ਵਿਭਾਗ ਵੱਲੋਂ ਮੁਰੰਮਤ ਕੀਤੀ ਗਈ ਸੀ ਜਿਸ ਦੌਰਾਨ ਇਹ ਤਾਰਾਂ ਢਿੱਲੀਆਂ ਰਹਿਣ ਕਾਰਨ ਘਰ ਦੀ ਪਿਛਲੀ ਕੰਧ ਨੂੰ ਛੂਹ ਗਈਆਂ ਜਿਸ ਕਾਰਨ ਘਰ ਵਿੱਚ ਲੱਗੇ ਬਿਜਲੀ ਉਪਰਕਨ ਜਿਵੇਂ ਏਸੀ, ਘਰ ਦੇ ਸਾਰੇ ਪੱਖੇ, ਫਿਟਿੰਗ ਇਨਵਰਟਰ, ਫਰਿਜ਼, ਆਰਓ ਸੜ ਗਿਆ। (High voltage)

High voltage

ਗਿਆਨ ਚੰਦ ਨੇ ਦੱਸਿਆ ਕਿ ਉਸਦੇ ਘਰ ਦੀ ਪੂਰੀ ਫਿਟਿੰਗ, ਫਰਿਜ਼ ਪੱਖੇ ਅਤੇ ਆਰਓ ਸੜ ਗਿਆ । ਪ੍ਰੀਤਮ ਸਿੰਘ ਨੇ ਦੱਸਿਆ ਕਿ ਉਸਦੇ ਘਰ ਦੀ ਮੇਨ ਸਵਿੱਚ ਜਿਆਦਾ ਕਰੰਟ ਆਉਣ ਕਾਰਨ ਸੜ ਗਈ ਅਤੇ ਇੱਕ ਹੋਰ ਨਾਲ ਲੱਗਦੇ ਘਰ ਦੇ ਪਿਛੇ ਪਾਏ ਹੋਏ ਸੈੱਡ ਦਾ ਕਾਫੀ ਨੁਕਸਾਨ ਹੋਇਆ ਹੈ। ਜਦ ਇਹ ਘਟਨਾ ਵਾਪਰੀ ਤਾਂ ਬਹੁਤ ਜਬਰਦਸ਼ਤ ਪਟਾਕਾ ਪਿਆ ਜਿਸ ਤੋਂ ਸਹਿਮ ਦੇ ਆਸੇ ਪਾਸੇ ਦੇ ਲੋਕ ਇੱਕਠੇ ਹੋ ਗਏ। ਉਨ੍ਹਾਂ ਮੰੰਗ ਕੀਤੀ ਹੈ ਕਿ ਸਬੰਧਤ ਵਿਭਾਗ ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰੇ ਅਤੇ ਘਰ ਦੇ ਪਿਛੇ ਤੋਂ ਜਾਂਦੀਆਂ ਹਾਈਵੋਲਟੇਜ਼ ਤਾਰਾਂ ਨੂੰ ਉੱਚਾ ਚੁੱਕਿਆ ਜਾਵੇ ਤਾਂ ਜੋ ਮੁੜ ਅਜਿਹਾ ਹਾਦਸਾ ਨਾ ਵਾਪਰੇ।

High voltage