7th Pay Commission
ਨਵੀਂ ਦਿੱਲੀ। ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਇੱਕ ਹੋਰ ਖੁਸ਼ੀ ਦੀ ਖ਼ਬਰ ਨਿੱਕਲ ਕੇ ਆ ਰਹੀ ਹੈ। ਸਰਕਾਰ ਜਲਦੀ ਹੀ ਇੱਕ ਹੋਰ ਤੋਹਫ਼ਾ ਦੇਣ ਦੀ ਤਿਆਰੀ ਵਿੱਚ ਹੈ। ਇਸ ਨਾਲ ਕਰਮਚਾਰੀਆਂ ਦੀ ਸਥਿਤੀ ਮਜ਼ਬੂਤ ਹੋਵੇਗੀ, ਕਿਉਂਕਿ ਵਧਦੀ ਮਹਿੰਗਾਈ ਦੇ ਦੌਰਾਨ ਸਰਕਾਰ ਉਨ੍ਹਾਂ ਦੇ ਹਾਊਸ ਰੈਂਟ ਅਲਾਊਂਸ ’ਚ ਵਾਧਾ ਕਰ ਸਕਦੀ ਹੈ। ਇੱਕ ਮੀਡੀਆ ਰਿਪੋਰਟ ਅਨੁਸਾਰ ਇਸ ਸਾਲ ਮਾਰਚ ’ਚ ਹੋਏ ਨਵੀਨਤਮ ਵਾਧੇ ਤੋਂ ਬਾਅਦ ਤੋਂ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਹਾਊਸ ਰੈਂਟ ਅਲਾਊਂਸ ਵਾਧਾ ਮਿਲਣ ਦੀ ਸੰਭਾਵਨਾ ਹੈ।
ਐੱਚਆਰਏ ਦਾ ਅਪਡੇਟ ਆਖਰੀ ਵਾਰ ਜੁਲਾਈ 2021 ’ਚ ਕੀਤਾ ਗਿਆ ਸੀ, ਜਦੋਂ ਡੀਏ ’ਚ 25 ਫ਼ੀਸਦੀ ਦਾ ਵਾਧਾ ਹੋਇਆ ਸੀ। ਇਸ ਵਾਰ ਐੱਚਆਰਏ ’ਚ ਤਬਲਾਅ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਇਹ ਦੇਖਦੇ ਹੋਏ ਕਿ ਡੀਏ ਨੂੰ ਪਹਿਲਾਂ ਤੋਂ ਵਧਾ ਦਿੱਤਾ ਗਿਆ ਹੈ। ਹਾਊਸ ਰੈਂਟ ਅਲਾਊਂਸ ਸ਼ਹਿਰ ਦੇ ਪ੍ਰਕਾਰ ’ਤੇ ਆਧਾਰਤ ਹੰੁਦਾ ਹੈ, ਜਿੱਥੇ ਕਰਮਚਾਰੀ ਕੰਮ ਕਰਦੇ ਹਨ। ਐੱਚਆਰਏ ਨੂੰ ਤਿੰਨ ਸ੍ਰੇਣੀਆਂ (X, Y ਅਤੇ Z) ’ਚ ਵੰਡਿਆ ਗਿਆ ਹੈ। ਵਰਤਮਾਨ ’ਚ ਜੈੱਡ ਸ੍ਰੇਣੀ ਦੇ ਕਰਮਚਾਰੀਆਂ ਲਈ ਐੱਚਆਰਏ ਉਨ੍ਹਾਂ ਦੀ ਬੇਸਿਕ ਤਨਖ਼ਾਹ ਦਾ 9 ਫ਼ੀਸਦੀ ਹੈ। (7th Pay Commission)
ਮੀਡੀਆ ਰਿਪੋਰਟਾਂ ਅਨੁਸਾਰ ਸਰਕਾਰੀ ਕਰਮਚਾਰੀਆਂ ਲਈ ਐੱਚਆਰਏ ’ਚ ਜਲਦੀ ਹੀ 3 ਫ਼ੀਸਦੀ ਤੱਕ ਦਾ ਵਾਧਾ ਹੋ ਸਕਦਾ ਹੈ। ਐਕਸ ਸ੍ਰੇਣੀ ਦੇ ਸ਼ਹਿਰਾਂ ’ਚ 3 ਫ਼ੀਸਦੀ ਦਾ ਵਾਧਾ ਹੋਣ ਦੀ ਸੰਭਾਵਨਾ ਹੈ, ਵਾਈ ਸ੍ਰੇਣੀ ਦੇ ਸ਼ਹਿਰਾਂ ’ਚ 2 ਫ਼ੀਸਦੀ ਦਾ ਵਾਧਾ ਹੋ ਸਕਦਾ ਹੈ ਅਤੇ ਜੈੱਡ ਸ੍ਰੇਣੀ ਦੇ ਸ਼ਹਿਰਾਂ ’ਚ 1 ਫ਼ੀਸਦੀ ਦਾ ਵਾਧਾ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਟਵਿੱਟਰ ਦੇ ਰੋਜ਼ਾਨਾ ਨਵੇਂ ਬਦਲਾਅ, ਹੁਣ ਪੋਸਟਾਂ ਵੇਖਣ ਦੀ ਹੱਦ ਹੋਈ ਤੈਅ
ਇਸ ਦੇ ਨਾਲ ਹੀ ਜੁਲਾਈ 2023 ’ਚ ਮਹਿੰਗਾਈ ਭੱਤੇ ’ਚ ਵਾਧਾ ਹੋਇਆ ਹੈ। ਸਕਰਾਰੀ ਕਰਮਚਾਰੀਆਂ ਨੂੰ ਹੁਣ ਡੀਏ ਦੇ ਭੁਗਤਾਨ ’ਚ 42 ਫ਼ੀਸਦੀ ਦੀ ਬਜਾਇ 46 ਫ਼ੀਸਦੀ ਦੀ ਦਰ ਨਾਲ ਮਹਿੰਗਾਈ ਭੱਤਾ ਮਿਲੇਗਾ। ਇਹ ਨਵੀਆਂ ਦਰਾਂ ਕਰਮਚਾਰੀਆਂ ਦੀ ਆਰਥਿਕ ਸੁਰੱਖਿਆ ’ਚ ਸੁਧਾਰ ਕਰਨਗੀਆਂ।