ਟਰਾਈਸੀਟੀ ਵਿੱਚੋਂ ਧਮਕੀਆਂ ਦੇ ਕੇ ਲੈਂਦੇ ਸੀ ਫਿਰੌਤੀ
ਮੋਹਾਲੀ (ਐੱਮ ਕੇ ਸ਼ਾਇਨਾ)। ਮੋਹਾਲੀ ਪੁਲਿਸ ਵੱਲੋਂ ਕੈਨੇਡਾ ਬੈਠੇ ਗੈਂਗਸਟਰ ਪ੍ਰਿੰਸ ਚੌਹਾਨ ਅਤੇ ਕਾਲਾ ਰਾਣਾ ਦੇ ਟਰਾਈਸਿਟੀ (ਪੰਚਕੂਲਾ ਮੋਹਾਲੀ ਚੰਡੀਗੜ੍ਹ) ਵਿੱਚ ਧਮਕੀਆਂ ਦੇ ਕੇ ਫਿਰੌਤੀ ਮੰਗਣ ਵਾਲੇ ਗਿਰੋਹ ਦਾ ਪਰਦਾਫਾਸ਼ (Gangster) ਕੀਤਾ ਗਿਆ ਹੈ। ਐਸਐਸਪੀ ਸੰਦੀਪ ਗਰਗ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 08 ਜੂਨ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਰੋਹਿਤ ਗੁਪਤਾ ਉਰਫ ਸੋਨੂੰ ਪੁੱਤਰ ਲੇਟ ਬ੍ਰਿਜ ਮੋਹਨ ਗੁਪਤਾ ਵਾਸੀ ਧਨਾਸ, ਚੰਡੀਗੜ੍ਹ ਨੂੰ ਉਸ ਦੇ ਜੀ.ਐਮ.ਡੀ. ਸਟੋਰ, ਪਿੰਡ ਝਾਮਪੁਰ ਵਿਖੇ ਫਾਈਰਿੰਗ ਕਰਕੇ ਜ਼ਖਮੀ ਕਰ ਦਿੱਤਾ ਗਿਆ ਸੀ। ਜਿਸ ਉਪਰੰਤ ਮੁਕੱਦਮਾ ਨੰਬਰ: 84 ਮਿਤੀ 09-06-2023 ਅ/ਧ 307, 386,452,34 ਭ:ਦ: ਅਤੇ 25 ਅਸਲਾ ਐਕਟ, ਥਾਣਾ ਬਲੌਂਗੀ ਬਰਖਿਲਾਫ ਨਾ-ਮਲੂਮ ਵਿਅਕਤੀਆ ਦੇ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਸੀ।
ਮੋਹਾਲੀ ਪੁਲਿਸ ਨੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਅਣਪਛਾਤੇ ਵਿਅਕਤੀ ਨੂੰ ਟਰੇਸ ਕਰਦੇ ਹੋਏ 07 ਦੋਸ਼ੀਆ ਨੂੰ ਗ੍ਰਿਫਤਾਰ ਕਰਨ ਅਤੇ ਉਨ੍ਹਾਂ ਪਾਸੋਂ 02 ਪਿਸਟਲ 32 ਬੋਰ, 05 ਜਿੰਦਾ ਰੋਂਦਆਆ 32 ਬੋਰ, ਇੱਕ ਕਾਰ ਮਾਰਕਾ ਹੌਂਡਾ ਸਿਟੀ, ਇੱਕ ਮੋਟਰਸਾਇਕਲ ਡੀਲਕਸ ਹੀਰੋ-ਹੌਂਡਾ ਬਰਾਮਦ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ। ਐਸ ਐਸ ਪੀ ਡਾ. ਗਰਗ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਮੁਕੱਦਮੇ ਦੀ ਅਹਿਮੀਅਤ ਅਤੇ ਗੰਭੀਰਤਾ ਨੂੰ ਵੇਖਦੇ ਹੋਏ, ਦੋ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ।
ਇਨ੍ਹਾਂ ਟੀਮਾਂ ਵੱਲੋ ਦੌਰਾਨੇ ਤਫਤੀਸ਼ ਉਕਤ ਮੁੱਕਦਮੇ ਦੇ ਅਣਪਛਾਤੇ ਦੋਸ਼ੀਆਂ ਨੂੰ ਤਕਨੀਕੀ ਅਤੇ ਵਿਗਆਨਿਕ ਢੰਗਾਂ ਨਾਲ ਟਰੇਸ ਕਰਕੇ ਮੁਕੱਦਮਾ ਵਿੱਚ 07 ਦੋਸ਼ੀਆ ਨੂੰ ਗ੍ਰਿਫਤਾਰ ਕਰਨ ਵਿੱਚ ਅਹਿਮ ਸਫਲਤਾ ਪ੍ਰਾਪਤ ਹੋਈ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆ ਨੇ ਵਿਦੇਸ਼ (ਕੈਨੇਡਾ) ਬੈਠੇ ਪ੍ਰਿੰਸ ਚੌਹਾਨ ਉਰਫ ਪ੍ਰਿੰਸ ਅਤੇ ਸੰਦੀਪ ਉਰਫ ਕਾਲਾ ਰਾਣਾ ਦੇ ਇਸ਼ਾਰੇ ਤੇ ਰੋਹਿਤ ਗੁਪਤਾ ਪੁੱਤਰ ਲੇਟ ਬ੍ਰਿਜਮੋਹਣ ਗੁਪਤਾ ਵਾਸੀ ਮਕਾਨ ਨੰ: 408, ਮਿਲਕ ਕਲੋਨੀ, ਧਨਾਸ, ਚੰਡੀਗੜ੍ਹ ਪਾਸੋਂ ਫਿਰੌਤੀ ਦੀ ਰਕਮ ਨਾ ਮਿਲਣ ਤੇ ਫਾਈਰਿੰਗ ਕਰਵਾ ਕੇ ਜਖਮੀ ਕਰ ਦਿੱਤਾ ਸੀ।
ਟਰਾਈਸੀਟੀ ਵਿੱਚੋਂ ਧਮਕੀਆਂ ਦੇ ਕੇ ਲੈਂਦੇ ਸੀ ਫਿਰੌਤੀ (Gangster )
ਮੁਕੱਦਮੇ ਵਿੱਚ ਨਿਮਨਲਿਖਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਹੇਠ ਲਿਖੇ ਅਨੁਸਾਰ ਬ੍ਰਾਮਦਗੀ ਕੀਤੀ ਗਈ ਹੈ। ਮੁੱਕਦਮਾ ਨੰਬਰ : 84 ਮਿਤੀ 09.06.2023 ਅ/ਧ 307,386,452,34 ਭ:ਦ: ਅਤੇ 25 ਅਸਲਾ ਐਕਟ, ਥਾਣਾ ਬਲੌਂਗੀ, ਮੋਹਾਲੀ ਦਰਜ ਕੀਤਾ ਗਿਆ ਹੈ। ਇਸ ਵਿਚ ਮਨਵੀਰ ਸਿੰਘ ਉਰਫ ਮਨਵੀਰ ਰਾਣਾ ਪੁੱਤਰ ਥਾਣਾ ਸਿੰਘ ਵਾਸੀ ਨੇੜੇ ਸਰਕਾਰੀ ਕਾਲਜ ਬਰਬਾਲਾ ਥਾਣਾ ਚੰਡੀ ਮੰਦਿਰ ਜਿਲ੍ਹਾ ਪੰਚਕੂਲਾ ਹਰਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ।
ਇਸ ਦੇ ਨਾਲ ਹੀ ਦੀਪਕ ਕੁਮਾਰ ਉਰਫ ਦੀਪੂ ਪੁੱਤਰ ਨਰੇਸ ਕੁਮਾਰ ਵਾਸੀ ਨੇੜੇ ਰਵੀਦਾਰ ਮੰਦਰ ਪਿੰਡ ਮੋਲੀ ਥਾਣਾ ਰਾਏਪੂਰ ਰਾਈ ਜਿਲ੍ਹਾ ਪੰਚਕੂਲਾ ਹਰਿਆਣਾ, ਪ੍ਰਵੀਨ ਕੁਮਾਰ ਪੱਤੁਰ ਰਾਜੇਸ ਕੁਮਾਰ ਵਾਸੀ ਪਿੰਡ ਤੇ ਥਾਣਾ ਘਰਾਊਡਾ ਜਿਲ੍ਹਾ ਕਰਨਾਲ ਹਰਿਆਣਾ,ਮਨੀਸ ਸੈਣੀ ਉਰਫ ਮਨੀ ਪੁੱਤਰ ਕ੍ਰਿਸ਼ਪਾਲ ਵਾਸੀੱ ਨੇੜੇ ਤਲਾਬ ਸਿਵ ਮੰਦਰ, ਬੀ.ਡੀ.ਓ ਦਫਤਰ ਬਰਬਾਲਾ ਥਾਣਾ ਚੰਡੀ ਮੰਦਿਰ ਜਿਲ੍ਹਾ ਪੰਚਕੂਲਾ ਹਰਿਆਣਾ,
ਨਿਖਲ ਕੁਮਾਰ ਪੁੱਤਰ ਰਾਜੇਸ ਕੁਮਾਰ ਵਾਸੀ ਮਕਾਨ ਨੰ. 1287 ਅਦਰਸ ਨਗਰ ਨੇੜੇ ਸਿਵ ਮੰਦਰ ਨਵਾ ਗਰਾਓ ਜ਼ਿਲ੍ਹਾ ਮੋਹਾਲੀ, ਰੋਹਿਤ ਕੁਮਾਰ ਉਰਫ ਪੀਨੂ ਪੁੱਤਰ ਲੇਟ ਸੁਦਰਸ਼ਨ ਕੁਮਾਰ ਵਾਸੀ ਮਕਾਨ ਨੰ. 2271 ਡੱਡੂਮਾਜਰਾ ਕਲੌਨੀ ਸੈਕਟਰ-38 ਵੈਸਟ ਚੰਡੀਗੜ, ਦਿਕਸ਼ਾਤ ਉਰਫ ਦਿਕਸੂ ਪੁੱਤਰ ਰਾਮ ਸਿੰਘ ਵਾਸੀ ਪਿੰਡ ਪਿਆਰੇਵਾਲਾ ਥਾਣਾ ਰਾਏਪੁਰ ਰਾਣੀ ਜਿਲ੍ਹਾ ਪੰਚਕੂਲਾ ਹਰਿਆਣਾ ਨੂੰ 1 ਜੁਲਾਈ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਕੋਲੋਂ ਪਿਸਟਲ .32 ਬੋਰ, ਜਿੰਦਾ ਰੋਂਦ, 32 ਬੋਰ, ਕਾਰ ਮਾਰਕਾ ਹੌਡਾ ਸਿਟੀ, ਮੋਟਰਸਾਇਕਲ ਡੀਲੈਕਸ ਹੀਰੋ-ਹੋਡਾ ਬਰਾਮਦ ਹੋਈ ਹੈ। Gangster
ਇਹ ਵੀ ਪੜ੍ਹੋ : ਜ਼ਿਲ੍ਹਾ ਪੁਲਿਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਹਥਿਆਰਾਂ ਸਮੇਤ ਕਾਬੂ
ਇਹਨਾਂ ਮਾਮਲਿਆਂ ਵਿਚ ਪ੍ਰਿੰਸ ਚੋਹਾਨ ਉਰਫ ਪ੍ਰਿੰਸ ਪੁੱਤਰ ਰਣਵੀਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਸੋਤਲ ਬਾਬਾ ਥਾਣਾ ਸਿੰਘ ਭਗੰਵਤਪੁਰਾ ਜਿਲ੍ਹਾਂ ਰੋਪੜ। (ਹਾਲ ਵਾਸੀ ਕੈਨੇਡਾ), ਦਿਲਬਰ ਪੁੱਤਰ ਰਾਮੇਸ਼ ਹੈਰੋ ਵਾਸੀ ਭੈਰੇ ਵਾਲੀ ਥਾਂਣਾ ਨਰਾਇਣਗੜ੍ਹ ਜਿਲ੍ਹਾਂ ਅੰਬਾਲਾ, ਸੰਦੀਪ ਉਰਫ ਕਾਲਾ ਰਾਣਾ ਪੁੱਤਰ ਧਰਮ ਸਿੰਘ ਵਾਸੀ ਕਨੌਲੀ ਥਾਣਾ ਚੰਡੀ ਮੰਦਿਰ ਜਿਲ੍ਹਾ ਪੰਚਕੂਲਾ ਹਰਿਆਣਾ। (ਹਾਲ ਵਾਸੀ ਕੈਨੇਡਾ) ਨੂੰ ਨਾਮਜ਼ਦ ਕੀਤਾ ਗਿਆ ਹੈ।
ਮੁਕੱਦਮੇ ਦੀ ਤਫਤੀਸ਼ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਦੋਸ਼ੀਆਂ ਨੇ ਮਿਤੀ 15.06.2023 ਦੀ ਸ਼ਾਮ ਨੂੰ ਅਸਕੇਪ ਕਲੱਬ, ਪੰਚਕੂਲਾ (ਹਰਿਆਣਾ) ਦੇ ਮਾਲਕ ਵੱਲੋਂ ਫਿਰੌਤੀ ਨਾ ਦੇਣ ਤੇ ਉਸ ਦੇ ਕਲੱਬ ਦੇ ਬਾਹਰ ਫਾਇਰਿੰਗ ਕੀਤੀ ਸੀ ਅਤੇ ਇਸ ਸਬੰਧੀ ਪੰਚਕੂਲਾ ਪੁਲਿਸ ਵੱਲੋ ਮੁੱਕਦਮਾ ਨੰ: 191 ਮਿਤੀ 16-06-23 ਅ/ਧ 286, 506, 336 ਭ:ਦ 25 ਅਸਲਾ ਐਕਟ, ਥਾਣਾ ਸੈਕਟਰ-5, ਪੰਚਕੂਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਸਾਰੇ ਦੋਸ਼ੀਆਂ ਖਿਲਾਫ ਪਹਿਲਾਂ ਵੀ ਹਰਿਆਣਾ ਵਿੱਚ ਅਸਲਾ, ਡਕੈਤੀ ਅਤੇ ਲੜਾਈ ਝਗੜੇ ਦੇ ਕਾਫੀ ਮੁੱਕਦਮੇ ਹਨ।