ਪੰਜ ਜਾਨਾਂ ਬਚਾਈਆਂ | Bus Accident
ਮਹਾਂਰਾਸ਼ਟਰ। ਮਹਾਰਾਸ਼ਟਰ ਦੇ ਬੁਲਢਾਨਾ ਜ਼ਿਲ੍ਹੇ ’ਚ ਸ਼ੁੱਕਰਵਾਰ ਦੇਰ ਰਾਤ ਸਮਰਿਧੀ ਐਕਸਪ੍ਰੈੱਸ ਵੇਅ ’ਤੇ ਬੱਸ ਨੂੰ ਅੱਗ ਲੱਗਣ ਕਾਰਨ 25 ਯਾਤਰੀ ਝੁਲਸ ਗਏ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇੱਕ ਪੁਲਿਸ ਅਧਿਕਾਰੀ ਦੇ ਅਨੁਸਾਰ, ਪ੍ਰਾਈਵੇਟ ਟਰੈਵਲਸ ਦੀ ਪੁਣੇ ਤੋਂ ਨਾਗਪੁਰ ਜਾ ਰਹੀ ਇੱਕ ਬੱਸ ਸਵੇਰੇ 1.30 ਵਜੇ ਦੇ ਕਰੀਬ ਬੁਲਢਾਨਾ ਜ਼ਿਲ੍ਹੇ ਵਿੱਚ ਸਿੰਦਖੇਦਰਾਜਾ ਨੇੜੇ ਇੱਕ ਡਿਵਾਈਡਰ ਨਾਲ ਟਕਰਾ ਗਈ, ਉਸ ਦਾ ਟਾਇਰ ਫਟ ਗਿਆ ਅਤੇ ਇੱਕ ਖੰਭੇ ਨਾਲ ਟਕਰਾ ਗਿਆ, ਜਿਸ ਨੂੰ ਅੱਗ ਲੱਗ ਗਈ।
ਬੱਸ ਵਿੱਚ ਕੁੱਲ 33 ਯਾਤਰੀ ਸਵਾਰ ਸਨ | Bus Accident
ਉਨ੍ਹਾਂ ਦੱਸਿਆ ਕਿ ਬੱਸ ਵਿੱਚ ਕੁੱਲ 33 ਸਵਾਰੀਆਂ ਸਨ, ਜਿਨ੍ਹਾਂ ਵਿੱਚੋਂ 25 ਦੀ ਜਿਉਂਦੇ ਸੜਨ ਨਾਲ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ। ਉਸ ਨੇ ਕਿਹਾ ਕਿ ਅੱਠ ਬਚੇ ਯਾਤਰੀਆਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ। ਉਹ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਯਾਤਰੀ ਨਾਗਪੁਰ, ਵਰਧਾ ਅਤੇ ਯਵਤਮਾਲ ਦੇ ਸਨ। ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਇਸ ਦਰਦਨਾਕ ਹਾਦਸੇ ਵਿੱਚ ਮਾਰੇ ਗਏ 25 ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਮਿ੍ਰਤਕਾਂ ਦੇ ਵਾਰਸਾਂ ਨੂੰ ਪੰਜ-ਪੰਜ ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ਭਤੀਜੀ ਨੇ ਚਾਚੇ ’ਤੇ ਲਾਏ ਗੰਭੀਰ ਦੋਸ਼, ਪੁਲਿਸ ਵੱਲੋਂ ਗ੍ਰਿਫ਼ਤਾਰ
ਹਾਦਸੇ ਵਿੱਚ ਬਾਲ-ਬਾਲ ਬਚ ਗਏ ਯਾਤਰੀ ਨੇ ਦੱਸਿਆ ਕਿ ਬੱਸ ਦਾ ਟਾਇਰ ਫਟ ਗਿਆ। ਇਸ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ ਅਤੇ ਕੁਝ ਹੀ ਦੇਰ ’ਚ ਅੱਗ ਦੀਆਂ ਲਪਟਾਂ ਚਾਰੇ ਪਾਸੇ ਫੈਲ ਗਈਆਂ। ਉਸ ਨੇ ਦੱਸਿਆ ਕਿ ਮੈਂ ਅਤੇ ਮੇਰੇ ਨਾਲ ਬੈਠੇ ਯਾਤਰੀ ਬੱਸ ਦਾ ਪਿਛਲਾ ਸੀਸਾ ਤੋੜ ਕੇ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਏ। (Bus Accident)
ਇਸ ਯਾਤਰੀ ਅਨੁਸਾਰ ਹਾਦਸੇ ਤੋਂ ਤੁਰੰਤ ਬਾਅਦ ਪੁਲਿਸ ਦੀਆਂ ਟੀਮਾਂ ਅਤੇ ਫਾਇਰ ਬਿ੍ਰਗੇਡ ਮੌਕੇ ’ਤੇ ਪਹੁੰਚ ਗਏ। ਇੱਕ ਸਥਾਨਕ ਵਿਅਕਤੀ ਨੇ ਦੱਸਿਆ ਕਿ ਚਾਰ-ਪੰਜ ਯਾਤਰੀ ਬੱਸ ਦੀ ਖਿੜਕੀ ਦਾ ਸੀਸਾ ਤੋੜ ਕੇ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਏ। ਪੁਲਿਸ ਨੇ ਦੱਸਿਆ ਕਿ ਬੱਸ ਹਾਦਸੇ ’ਚ ਕੁੱਲ 5 ਲੋਕ ਬਾਲ-ਬਾਲ ਬਚ ਗਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਇਹ ਸਾਰੇ ਲੋਕ ਸੁਰੱਖਿਅਤ ਹਨ।