ਸਾਡੇ ਨਾਲ ਸ਼ਾਮਲ

Follow us

20.1 C
Chandigarh
Sunday, January 18, 2026
More
    Home ਵਿਚਾਰ ਲੇਖ ਇਸਰੋ ਨੇ ਸਿਰਜਿ...

    ਇਸਰੋ ਨੇ ਸਿਰਜਿਆ ਨਵਾਂ ਇਤਿਹਾਸ

    ISRO

    ਇਸਰੋ ਨੇ ਸਿਰਜਿਆ ਨਵਾਂ ਇਤਿਹਾਸ

    ਭਾਰਤੀ ਪੁਲਾੜ ਖੋਜ ਸੰਸਥਾਨ ਨੇ ਇਕੱਠੇ 104 Àੁੱਪ ਗ੍ਰਹਿ ਆਕਾਸ਼ ਵਿੱਚ ਲਾਂਚ ਕਰ ਕੇ ਵਿਸ਼ਵ ਇਤਿਹਾਸ ਰਚ ਦਿੱਤਾ ਹੈ   ਦੁਨੀਆ ਦੀ ਕਿਸੇ ਇੱਕ ਪੁਲਾੜ ਮੁਹਿੰਮ ‘ਚ ਇਸ ਤੋਂ ਪਹਿਲਾਂ ਇੰਨੇ Àੁੱਪ ਗ੍ਰਹਿ ਇਕੱਠੇ ਕਦੇ ਨਹੀਂ ਛੱਡੇ ਗਏ ਹਨ ਇਸਰੋ ਦਾ ਖੁਦ ਆਪਣਾ ਰਿਕਾਰਡ ਇਕੱਠੇ 20 Àੁੱਪ ਗ੍ਰਹਿ ਲਾਂਚ ਕਰਨ ਦਾ ਹੈ ਪਰ 2016 ‘ਚ ਕੀਤੇ ਗਏ ਇਸ ਅਜੂਬੇ ਤੋਂ ਬਾਦ ਇਹ ਜੋ ਚਮਤਕਾਰ ਕੀਤਾ ਹੈ, ਉਸ ਤੋਂ ਦੁਨੀਆ ਦਾ ਵਿਗਿਆਨ ਜਗਤ ਹੈਰਾਨ ਹੈ।

    ਇਨ੍ਹਾਂ Àੁੱਪ ਗ੍ਰਹਾਂ ‘ਚ ਤਿੰਨ ਭਾਰਤ ਦੇ ਹਨ ,  ਬਾਕੀ ਅਮਰੀਕਾ ,  ਇਜ਼ਰਾਇਲ, ਕਜਾਕਿਸਤਾਨ, ਨੀਦਰਲੈਂਡ ਅਤੇ ਸਵਿਟਜ਼ਰਲੈਂਡ  ਦੇ ਹਨ ਇਸਰੋ ਦੇ ਪ੍ਰਧਾਨ ਏਐਸ ਕਿਰਨ ਕੁਮਾਰ ਨੇ ਕਿਹਾ ਹੈ ਕਿ ਇਨ੍ਹਾਂ ‘ਚੋਂ ਇੱਕ Àੁੱਪ ਗ੍ਰਹਿ ਦਾ ਭਾਰ 730 ਕਿੱਲੋਗ੍ਰਾਮ ਹੈ,ਬਾਕੀ ਦੋ 19-19 ਕਿੱਲੋਗ੍ਰਾਮ ਦੇ ਹਨ ਇਨ੍ਹਾਂ ਤੋਂ ਇਲਾਵਾ ਸਾਡੇ ਕੋਲ 600 ਕਿਲੋਗਰਾਮ ਭਾਰ ਹੋਰ ਭੇਜਣ ਦੀ ਸਮਰੱਥਾ ਸੀ, ਇਸ ਲਈ 101 ਦੂਜੇ Àੁੱਪ ਗ੍ਰਹਿ ਲਾਂਚ ਕਰਨ ਦਾ ਅਹਿਮ ਫੈਸਲਾ ਲਿਆ ਗਿਆ ਇਹ ਸਾਰੇ Àੁੱਪ ਗ੍ਰਹਿ ਸ੍ਰੀ ਹਰਿਕੋਟਾ  ਦੇ ਸਤੀਸ਼ ਧਵਨ  ਪੁਲਾੜ ਕੇਂਦਰ ਤੋਂ ਧਰੁਵੀ Àੁੱਪ ਗ੍ਰਹਿ ਲਾਂਚ ਯਾਨ, ਭਾਵ ਪੋਰਲ ਸੈਟੇਲਾਈਟ ਲਾਂਚ ਵਹੀਕਲ ( ਪੀਐਸਐਲਬੀ )  ਤੋਂ ਛੱਡੇ ਗਏ ਇਸ ਤੋਂ ਪਹਿਲਾਂ ਭਾਰਤ ਗੂਗਲ ਅਤੇ ਏਅਰਬਸ ਦੇ ਵੀ Àੁੱਪ ਗ੍ਰਹਿ ਭੇਜ ਚੁੱਕਿਆ ਹੈ ਇਸ ਸਫਲਤਾ ਨਾਲ ਭਾਰਤ ਦੀਆਂ ਪੁਲਾੜ ‘ਚ Àੁੱਪ ਗ੍ਰਹਿ ਲਾਂਚਿੰਗ ਵਪਾਰ ਦੇ ਖੇਤਰ ‘ਚ ਧੁੰਮਾਂ ਪੈ ਗਈਆਂ ਹਨ।

    ISRO  ਇਸਰੋ ਨੇ ਸਿਰਜਿਆ ਨਵਾਂ ਇਤਿਹਾਸ

    ਮਨੁੱਖ ਦਾ ਜਿਗਿਆਸੂ ਸੁਭਾਅ ਉਸਦੀ ਪ੍ਰਕਿਰਤੀ ਦਾ ਹਿੱਸਾ ਰਿਹਾ ਹੈ ਮਨੁੱਖ ਦੀਆਂ ਖਗੋਲ ਸਬੰਧੀ  ਖੋਜਾਂ ਉਪਨਿਸ਼ਦਾਂ ਤੋਂ ਸ਼ੁਰੂ ਹੋ ਕੇ Àੁੱਪ ਗ੍ਰਹਿਆਂ ਤੱਕ ਪਹੁੰਚੀਆਂ ਹਨ  ਸਾਡੇ ਪੁਰਖਿਆਂ  ਨੇ ਸਿਫ਼ਰ(ਜ਼ੀਰੋ) ਅਤੇ ਉੜਨ ਤਸ਼ਤਰੀਆਂ  ਵਰਗੇ ਵਿਚਾਰਾਂ ਦੀ ਕਲਪਨਾ ਪੇਸ਼ ਕੀਤੀ ਸੀ ਸਿਫ਼ਰ ਦਾ ਵਿਚਾਰ ਹੀ ਵਿਗਿਆਨੀ ਖੋਜ਼ਾਂ ਦਾ ਕੇਂਦਰ ਬਿੰਦੂ ਹੈ ਬਾਰ੍ਹਵੀਂ ਸਦੀ  ਦੇ ਮਹਾਨ ਖਗੋਲ ਵਿਗਿਆਨੀ ਆਰਿਆ ਭੱਟ ਤੇ ਉਨ੍ਹਾਂ ਦੀ ਗਣਿਤ ਵਿਗਿਆਨੀ ਧੀ ਲੀਲਾਵਤੀ ਤੋਂ ਇਲਾਵਾ ਵਰਾਹਮੀਹਰ ,  ਭਾਸਕਰ ਆਚਾਰੀਆ ਅਤੇ ਯਵਨਾ ਚਾਰਿਆ ਬ੍ਰਹਿਮੰਡ  ਦੇ ਰਹੱਸਾਂ ਨੂੰ ਛਾਣਦੇ ਰਹੇ ਹਨ ਇਸ ਲਈ ਸਾਡੇ ਮੌਜ਼ੂਦਾ ਪੁਲਾੜ ਕਾਰਜਾਂ ਦੇ ਸੰਸਥਾਪਕ ਵਿਗਿਆਨੀ ਵਿਕਰਮ ਸਾਰਾਭਾਈ ਅਤੇ ਸਤੀਸ਼ ਧਵਨ  ਨੇ ਦੇਸ਼  ਦੇ ਪਹਿਲੇ ਸਵਦੇਸ਼ੀ Àੁੱਪ ਗ੍ਰਹਿ ਦਾ ਨਾਂਅ ‘ਆਰਿਆ ਭੱਟ’  ਦੇ ਨਾਂਅ ‘ਤੇ ਰੱਖਿਆ ਸੀ।

    ਪੁਲਾੜ ਵਿਗਿਆਨ  ਦੇ ਸੁਨਹਿਰੇ ਅੱਖਰਾਂ ‘ਚ ਪਹਿਲੇ ਭਾਰਤੀ ਪੁਲਾੜ ਯਾਤਰੀ ਦੇ ਰੂਪ ਵਿੱਚ ਰਾਕੇਸ਼ ਸ਼ਰਮਾ  ਦਾ ਨਾਂਅ ਵੀ ਲਿਖਿਆ ਗਿਆ ਹੈ   ਉਨ੍ਹਾਂ ਨੇ 3 ਅਪਰੈਲ 1984 ਨੂੰ ਸੋਵੀਅਤ ਭੂਮੀ ਤੋਂ ਪੁਲਾੜ ਦੀ ਉਡਾਨ ਭਰਨ ਵਾਲੇ ਉਪ ਗ੍ਰਹਿ ‘ਸੋਊਜ ਟੀ – 11 ਵਿੱਚ ਯਾਤਰਾ ਕੀਤੀ ਸੀ   ਸੋਵੀਅਤ ਸੰਘ ਅਤੇ ਭਾਰਤ ਦਾ ਇਹ ਸਾਂਝੀ ਪੁਲਾੜ ਮੁਹਿੰਮ ਸੀ    ਤੈਅ ਹੈ ,  ਇਸ ਮੁਕਾਮ ਤੱਕ ਲਿਆਉਣ ਵਿੱਚ ਅਨੇਕਾਂ ਅਜਿਹੇ ਦੂਰਦਰਸ਼ੀ ਵਿਗਿਆਨੀਆਂ ਦੀ ਭੂਮਿਕਾ ਰਹੀ ਹੈ,  ਜਿਨ੍ਹਾਂ ਦੀਆਂ ਉਮੀਦਾਂ ਨੇ ਇਸ ਪੱਛੜੇ ਦੇਸ਼ ਨੂੰ ਨਾ ਸਿਰਫ਼ ਪੁਲਾੜ ਦੀਆਂ ਅਨੰਤ ਉਂਚਾਈਆਂ ਤੱਕ ਪਹੁੰਚਾਇਆ, ਸਗੋਂ ਹੁਣ ਪੈਸਾ ਕਮਾਉਣ ਦਾ ਆਧਾਰ ਵੀ ਮਜ਼ਬੂਤ ਕਰ ਦਿੱਤਾ ਇਹ ਉਪਲੱਬਧੀਆਂ ਕੂਟਨੀਤੀ ਨੂੰ ਵੀ ਨਵੀਂ ਦਿਸ਼ਾ ਦੇਣ ਦਾ ਜ਼ਰੀਆ ਬਣ ਰਹੀਆਂ ਹਨ।

    ਲਾਂਚਿੰਗ ਤਕਨੀਕ ਦੁਨੀਆ ਦੇ ਛੇ-ਸੱਤ ਦੇਸ਼ਾਂ ਦੇ ਕੋਲ ਹੀ ਹੈ

    ਦਰਅਸਲ ਲਾਂਚਿੰਗ ਤਕਨੀਕ ਦੁਨੀਆ ਦੇ ਛੇ-ਸੱਤ ਦੇਸ਼ਾਂ ਦੇ ਕੋਲ ਹੀ ਹੈ ਪਰ ਸਭ ਤੋਂ ਸਸਤਾ ਹੋਣ  ਕਾਰਨ ਦੁਨੀਆ ਦੇ ਇਸ ਤਕਨੀਕ ਤੋਂ ਵਾਂਝੇ ਦੇ ਅਮਰੀਕਾ,  ਰੂਸ ,  ਚੀਨ ,  ਜਾਪਾਨ ਦਾ ਰੁਖ਼ ਕਰਨ ਦੀ ਬਜਾਇ ਭਾਰਤ ਨਾਲ ਪੁਲਾੜ ਵਪਾਰ ਕਰਨ ਲੱਗੇ ਹਨ ਇਸਰੋ ਇਸ ਵਪਾਰ ਨੂੰ ਪੁਲਾੜ ਨਿਗਮ  ; ਐਂਟਰਿਕਸ ਕਾਰਪੋਰੇਸ਼ਨ ਦੇ ਜ਼ਰੀਏ ਕਰਦਾ ਹੈ   ਇਸਰੋ ‘ਤੇ ਭਰੋਸਾ ਕਰਨ ਦੀ ਦੂਜੀ ਵਜ੍ਹਾ ਇਹ ਵੀ ਹੈ ਕਿ Àੁੱਪ ਗ੍ਰਹਿ ਯਾਨ ਦੀ ਦੁਨੀਆ ਵਿੱਚ ਸਿਰਫ਼ ਯੂਰਪੀ ਪੁਲਾੜ ਏਜੰਸੀਆਂ ਨੂੰ ਛੱਡ ਕੋਈ ਦੂਜਾ ਅਜਿਹਾ ਲਾਂਚਿੰਗ ਯਾਨ ਨਹੀਂ ਹੈ,  ਜੋ ਸਾਡੇ ਪੀਐਸਐਲਵੀ-ਸੀ ਦੇ ਮੁਕਾਬਲੇ ਦਾ ਹੋਵੇ ਦਰਅਸਲ ਇਹ ਕਈ ਟਨ ਭਾਰ ਵਾਲੇ Àੁੱਪ ਗ੍ਰਹਿ ਢੋਣ ‘ਚ ਸਮਰੱਥ ਹੈ ਵਪਾਰਕ ਉਡਾਣਾਂ ਨੂੰ ਮੂੰਹ ਮੰਗੇ ਮੁੱਲ ਮਿਲ ਰਹੇ ਹਨ। ISRO

    ਭਾਰਤ ਹਰ ਸਾਲ 5 Àੁੱਪ ਗ੍ਰਹਿ ਮੁਹਿੰਮਾਂ ਨੂੰ ਮੰਜ਼ਿਲ ਤੱਕ ਪਹੁੰਚਾਉਣ ਦੀ ਸਮਰੱਥਾ ਰੱਖਦਾ ਹੈ

    ਇਹੀ ਕਾਰਨ ਹੈ ਕਿ ਅਮਰੀਕਾ, ਜਰਮਨੀ ਅਤੇ ਬ੍ਰਿਟੇਨ ਵਰਗੇ ਵਿਕਸਿਤ ਦੇਸ਼ ਆਪਣੇ Àੁੱਪ ਗ੍ਰਹਿ ਲਾਂਚ ਕਰਨ ਦੇ ਮੌਕੇ ਭਾਰਤ ਨੂੰ ਦੇ ਰਹੇ ਹਨ ਸਾਡੀਆਂ Àੁੱਪ ਗ੍ਰਹਿ ਲਾਂਚ ਕਰਨ ਦੀਆਂ ਦਰਾਂ ਹੋਰ ਦੇਸ਼ਾਂ ਦੇ ਮੁਕਾਬਲੇ 60 ਤੋਂ 65 ਫ਼ੀਸਦੀ ਸਸਤੀਆਂ ਹਨ  ਇਸ ਦੇ ਬਾਵਜ਼ੂਦ ਭਾਰਤ ਨੂੰ ਇਸ ਵਪਾਰ ‘ਚ ਚੀਨ ਨਾਲ ਮੁਕਾਬਲਾ ਕਰਨਾ ਪੈ ਰਿਹਾ ਹੈ  ਮੌਜੂਦਾ ਹਾਲਤ ‘ਚ ਭਾਰਤ ਹਰ ਸਾਲ 5 Àੁੱਪ ਗ੍ਰਹਿ ਮੁਹਿੰਮਾਂ ਨੂੰ ਮੰਜ਼ਿਲ ਤੱਕ ਪਹੁੰਚਾਉਣ ਦੀ ਸਮਰੱਥਾ ਰੱਖਦਾ ਹੈ ਜਦੋਂ ਕਿ ਚੀਨ ਦੀ ਸਮਰੱਥਾ ਦੋ ਮੁਹਿੰਮਾਂ ਲਾਂਚ ਕਰਨ ਦੀ ਹੈ । ਇਸ ਦੇ ਬਾਵਜੂਦ ਇਸ ਮੁਕਾਬਲੇਬਾਜ਼ੀ ਨੂੰ ਪੁਲਾੜ ਵਪਾਰ  ਦੇ ਜਾਣਕਾਰ ਉਸੇ ਨਜ਼ਰ ਨਾਲ ਵੇਖ ਰਹੇ ਹਨ, ਜਿਸ ਤਰ੍ਹਾਂ ਦੀ ਹੋੜ ਕਦੇ ਵਿਗਿਆਨਕ ਉਪਲੱਬਧੀਆਂ ਨੂੰ ਲੈ ਕੇ ਅਮਰੀਕਾ ਅਤੇ ਸੋਵੀਅਤ ਸੰਘ ‘ਚ ਹੁੰਦੀ ਸੀ

    ਦੂਜੇ ਦੇਸ਼ਾਂ ਦੇ ਛੋਟੇ Àੁੱਪ ਗ੍ਰਹਿਆਂ ਨੂੰ ਪੁਲਾੜ ਦੇ ਕੇਂਦਰ  ‘ਚ ਸਥਾਪਤ ਕਰਨ ਦੀ ਸ਼ੁਰੂਆਤ 26 ਮਈ 1999 ‘ਚ ਹੋਈ ਸੀ ਤੇ ਜਰਮਨ Àੁੱਪ ਗ੍ਰਹਿ ਟਬ ਸੈੱਟ  ਦੇ ਨਾਲ ਭਾਰਤੀ Àੁੱਪ ਗ੍ਰਹਿ ਓਸ਼ਨ ਸੈੱਟ ਵੀ ਪੁਲਾੜ ‘ਚ ਸਥਾਪਤ ਕੀਤੇ ਸਨ ਇਸ ਤੋਂ ਬਾਦ ਪੀਐਸਐਲਵੀ ਸੀ-3 ਨੇ 22 ਅਕਤੂਬਰ 2001 ਨੂੰ ਉੜਾਨ ਭਰੀ ਇਸ ਵਿੱਚ ਭਾਰਤ ਦਾ Àੁੱਪ ਗ੍ਰਹਿ ‘ਬਰਡ’ ਅਤੇ ਬੈਲਜੀਅਮ  ਦੇ Àੁੱਪ ਗ੍ਰਹਿ ‘ਪ੍ਰੋਬਾ’ ਸ਼ਾਮਲ ਸਨ  ਇਹ ਪ੍ਰੋਗਰਾਮ ਆਪਸ ਵਿੱਚ ਸਾਂਝਾ ਸੀ, ਇਸ ਲਈ ਪੈਸਾ ਨਹੀਂ ਲਿਆ ਗਿਆ  ਪਹਿਲੀ ਵਾਰ 22 ਅਪਰੈਲ 2007 ਨੂੰ ਧੁਰਵੀ ਯਾਨ ਪੀਐਸਐਲਵੀ ਸੀ-8 ਦੇ ਮਾਰਫ਼ਤ ਇਟਲੀ  ਦੇ ‘ਏਂਜਾਇਲ’ Àੁੱਪ ਗ੍ਰਹਿ ਦਾ ਲਾਂਚਿੰਗ ਚਾਰਜ ਲੈ ਕੇ ਕੀਤਾ ਗਿਆ ਹਾਲਾਂਕਿ ਇਸ ਦੇ ਨਾਲ ਵੀ ਭਾਰਤੀ Àੁੱਪ ਗ੍ਰਹਿ ਏਐਮ ਵੀ ਸੀ,ਇਸ ਲਈ ਇਸਰੋ ਨੇ ਇਸ ਯਾਤਰਾ ਨੂੰ ਮੁਕੰਮਲ ਵਪਾਰਕ ਦਰਜਾ ਨਹੀਂ ਦਿੱਤਾ।

    ਇਸਰੋ ਨੇ ਸਿਰਜਿਆ ਨਵਾਂ ਇਤਿਹਾਸ

    ਦਰਅਸਲ ਅੰਤਰਰਾਸ਼ਟਰੀ ਮਾਪਦੰਡਾਂ ਮੁਤਾਬਕ ਕਾਰੋਬਾਰੀ ਉਡਾਨ ਉਹੀ ਮੰਨੀ ਜਾਂਦੀ ਹੈ, ਜੋ ਸਿਰਫ਼ ਦੂਜੇ Àੁੱਪ ਗ੍ਰਹਿਆਂ ਨੂੰ ਲਾਂਚ ਕਰੇ ਇਸ ਦੀ ਪਹਿਲੀ ਸ਼ੁਰੂਆਤ 21 ਜਨਵਰੀ 2008 ਨੂੰ ਹੋਈ, ਜਦੋਂ ਪੀਐਸਐਲਵੀ ਸੀ-10 ਨੇ ਇਜ਼ਰਾਇਲ  ਦੇ ‘ਪੋਲਰਿਸ’ Àੁੱਪ ਗ੍ਰਹਿ ਨੂੰ ਪੁਲਾੜ ਦੇ ਕੇਂਦਰ’ਚ ਛੱਡਿਆ ਇਸ ਦੇ ਨਾਲ ਹੀ ਇਸਰੋ ਨੇ ਵਿਸ਼ਵ ਪੱਧਰ ‘ਤੇ ਮਾਪਦੰਡਾਂ ਮੁਤਾਬਕ Àੁੱਪ ਗ੍ਰਹਿ ਲਾਂਚਿੰਗ ਮੁੱਲ ਵਸੂਲਣਾ ਵੀ ਸ਼ੁਰੂ ਕਰ ਦਿੱਤਾ  ਇਹ ਕੀਮਤ 5 ਹਜ਼ਾਰ ਤੋਂ ਲੈ ਕੇ 20 ਹਜ਼ਾਰ ਡਾਲਰ ਪ੍ਰਤੀ ਕਿੱਲੋਗ੍ਰਾਮ ਪੇਲੋਡ ‘Àੁੱਪ ਗ੍ਰਹਿ ਦਾ ਭਾਰ’  ਦੇ ਹਿਸਾਬ ਨਾਲ ਲਈ ਜਾਂਦੀ ਹੈ।

    ਸੂਚਨਾ ਤਕਨੀਕ ਦਾ ਜੋ ਭੂ ਮੰਡਲੀ  ਵਿਸਥਾਰ ਹੋਇਆ ਹੈ, ਉਸਦਾ ਜ਼ਰੀਆ ਪੁਲਾੜ ‘ਚ ਛੱਡੇ Àੁੱਪ ਗ੍ਰਹਿ ਹੀ ਹਨ   ਟੀਵੀ ਚੈਨਲਾਂ ‘ਤੇ ਪ੍ਰੋਗਰਾਮਾਂ ਦਾ ਪ੍ਰਸਾਰਣ ਵੀ Àੁੱਪ ਗ੍ਰਹਿ  ਦੇ ਜ਼ਰੀਏ ਹੁੰਦਾ ਹੈ ਇੰਟਰਨੈੱਟ ‘ਤੇ ਵੈੱਬਸਾਈਟ ,  ਫੇਸਬੁੱਕ ,  ਟਵਿੱਟਰ ,  ਬਲਾਗ ਅਤੇ ਵਟਸਐਪ ਦੀ ਰੰਗੀਨ ਦੁਨੀਆ ਤੇ ਗੱਲਬਾਤ ਸੰਚਾਰ ਕਾਇਮ  ਰੱਖਣ ਦੇ ਪਿਛੋਕੜ ‘ਚ Àੁੱਪ ਗ੍ਰਹਿ ਹਨ ਮੋਬਾਇਲ ਤੇ ਵਾਈ-ਫਾਈ ਵਰਗੀਆਂ ਸੰਚਾਰ ਸਹੂਲਤਾਂ Àੁੱਪ ਗ੍ਰਹਿ ਨਾਲ ਸੰਚਾਲਤ ਹੁੰਦੀ ਹੈ   ਹੁਣ ਤਾਂ ਸਿੱਖਿਆ,  ਸਿਹਤ,  ਖੇਤੀਬਾੜੀ,  ਮੌਸਮ ,  ਆਫ਼ਤਨ ਪ੍ਰਬੰਧਨ ਅਤੇ ਪ੍ਰਤੀਰੱਖਿਆ ਖੇਤਰਾਂ ‘ਚ ਵੀ Àੁੱਪ ਗ੍ਰਹਿਆਂ ਦੀ ਮੱਦਦ ਜ਼ਰੂਰੀ ਹੋ ਗਈ ਹੈ।

    ਇਸਰੋ ਨੇ ਸਿਰਜਿਆ ਨਵਾਂ ਇਤਿਹਾਸ

       ਭਾਰਤ ਆਪਦਾ ਪ੍ਰਬੰਧਨ ‘ਚ ਆਪਣੀ ਪੁਲਾੜ ਤਕਨੀਕ  ਦੇ ਜਰੀਏ ਗੁਆਂਢੀ ਦੇਸ਼ਾਂ ਦੀ ਮੱਦਦ ਪਹਿਲਾਂ ਤੋਂ ਹੀ ਕਰ ਰਿਹਾ ਹੈ ਹਾਲਾਂਕਿ ਇਹ ਕੂਟਨੀਤਿਕ ਇਰਾਦਾ ਕਿੰਨਾ ਵਿਹਾਰਕ ਬੈਠਦਾ ਹੈ ਤੇ ਇਸ ਦਾ ਕੀ ਨਫ਼ਾ- ਨੁਕਸਾਨ ਹੋਵੇਗਾ,  ਇਹ ਅਜੇ ਭਵਿੱਖ ਦੱਸੇਗਾ ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸਰੋ ਦੀ ਪੁਲਾੜ ‘ਚ ਆਤਮ ਨਿਰਭਰਤਾ ਬਹੁ-ਆਯਾਮੀ ਹੈ ਅਤੇ ਇਹ ਦੇਸ਼ ਨੂੰ ਵੱਖ-ਵੱਖ ਖੇਤਰਾਂ ‘ਚ ਇਨੋਵੇਸ਼ਨ ਦੇ  ਮੌਕੇ ਹਾਸਲ ਕਰਾ ਰਹੀ ਹੈ ਚੰਦਰ ਤੇ ਮੰਗਲ ਮੁਹਿੰਮ ਇਸਰੋ  ਦੇ ਬਹੁ ਉਮੀਦੀ  ਪੁਲਾੜ ਪ੍ਰੋਗਰਾਮ  ਦਾ ਹੀ ਹਿੱਸਾ ਹਨ  ਹੁਣ ਇਸਰੋ ਸ਼ੁੱਕਰ ਗ੍ਰਹਿ ‘ਤੇ ਵੀ ਯਾਨ ਉਤਾਰਨ ਦੀ ਤਿਆਰੀ ‘ਚ ਹੈ।

    ਇਸ ਦੇ ਬਾਵਜ਼ੂਦ ਚੁਣੌਤੀਆਂ ਘੱਟ ਨਹੀਂ ਹਨ,  ਕਿਉਂਕਿ ਸਾਡੇ ਪੁਲਾੜ ਵਿਗਿਆਨੀਆਂ ਨੇ ਅਨੇਕ ਉਲਟ ਹਾਲਾਤਾਂ ਤੇ ਕੌਮਾਂਤਰੀ ਪਾਬੰਦੀਆਂ  ਦੇ ਬਾਵਜ਼ੂਦ ਜੋ ਉਪਲੱਬਧੀਆਂ ਹਾਸਲ ਕੀਤੀਆਂ ਹਨ ,  ਉਹ ਮਾਣ ਕਰਨ ਲਾਇਕ ਹੈ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਅਮਰੀਕਾ ਦੇ ਦਬਾਅ ‘ਚ ਰੂਸ ਨੇ ਕ੍ਰਾਇਓਜੈਨਿਕ ਇੰਜਣ ਦੇਣ ਤੋਂ ਮਨਾ ਕਰ ਦਿੱਤਾ ਸੀ ਦਰਅਸਲ ਲਾਂਚਿੰਗ ਯਾਨ ਦਾ ਇਹੀ ਇੰਜਣ ਉਹ ਹਾਰਸ ਪਾਵਰ ਹੈ ਜੋ ਭਾਰੀ ਵਜਨ ਵਾਲੇ ਉੱਪ ਗ੍ਰਹਿਆਂ ਨੂੰ ਪੁਲਾੜ ‘ਚ ਭੇਜਣ ਦਾ ਕੰਮ ਕਰਦੀ ਹੈ ਫਿਰ ਸਾਡੇ ਜੀਐਸਐਲਐਸਵੀ ਜਿਵੇਂ ਭੂ-ਉੱਪ ਗ੍ਰਹਿ ਲਾਂਚਿੰਗ ਯਾਨ ਦੀ ਸਫਲਤਾ ਦੀ ਨਿਰਭਰਤਾ ਵੀ ਇਸ ਇੰਜਨ ਨਾਲ ਸੰਭਵ ਸੀ ਸਾਡੇ ਵਿਗਿਆਨੀਆਂ ਨੇ ਦ੍ਰਿੜ ਇੱਛਾ ਸ਼ਕਤੀ ਦਾ ਸਬੂਤ  ਦਿੱਤਾ ਅਤੇ ਸਵਦੇਸ਼ੀ ਤਕਨੀਕ  ਦੇ ਦਮ ‘ਤੇ ਕ੍ਰਾਇਓਜੈਨਿਕ ਇੰਜਣ ਵਿਕਸਿਤ ਕਰ ਲਿਆ ਹੁਣ ਇਸਰੋ ਦੀ ਇਸ ਸਵਦੇਸ਼ੀ ਤਕਨੀਕ ਦਾ ਦੁਨੀਆ ਲੋਹਾ ਮੰਨਦੀ ਹੈ

    ਇਸਰੋ ਨੇ ਸਿਰਜਿਆ ਨਵਾਂ ਇਤਿਹਾਸ

    ਇਸਰੋ ਦੀਆਂ ਮੌਜ਼ੂਦਾ ਉਪਲੱਬਧੀਆਂ ਤੋਂ ਜਾਹਿਰ ਹੋਇਆ ਹੈ ਕਿ ਅਕਾਦਮਿਕ ਵਰਗ , ਸਰਕਾਰ ਅਤੇ Àੁੱਦਮਿਤਾ ‘ਚ ਬਰਾਬਰੀ ਸੰਭਵ ਹੈ ਇਸ ਗੱਠਜੋੜ  ਦੇ ਦਮ ‘ਤੇ ਵਿੱਦਿਅਕ ਤੇ ਅਜ਼ਾਦ ਖੋਜ ਸੰਸਥਾਨਾਂ ਨੂੰ ਆਤਮ ਨਿਰਭਰ ਬਣਾਇਆ ਜਾ ਸਕਦਾ ਹੈ ਬਸ਼ਰਤੇ ਇਸਰੋ ਵਾਂਗ ਦੂਜਿਆਂ ਨੂੰ ਵੀ ਖੋਜਾਂ  ਨਾਲ ਵਪਾਰਕ ਫਾਇਦਾ ਲੈਣ ਦੀ ਆਗਿਆ ਦੇ ਦਿੱਤੀ ਜਾਵੇ ਇਸ ਦਿਸ਼ਾ ‘ਚ ਪਹਿਲ ਕਰਦੇ ਹੋਏ ਡਾ. ਮਨਮੋਹਨ ਸਿੰਘ  ਦੇ ਅਗਵਾਈ  ਵਾਲੀ ਸਰਕਾਰ ਸਰਕਾਰੀ ਸਹਾਇਤਾ ਪ੍ਰਾਪਤ ਬੌਧਿਕ ਜਾਇਦਾਦ ਗਾਰਡੀਅਨ ਬਿਲ 2008 ਲਿਆਈ ਸੀ ਇਸਦਾ ਉਦੇਸ਼ ਖੋਜ ਸੰਸਥਾਨਾਂ ‘ਚ ਖੋਜ਼ਾਂ ਦੀ ਪ੍ਰਕਿਰਿਆ ਨੂੰ ਉਤਸ਼ਾਹਿਤ ਕਰਨਾ ਅਤੇ ਬੌਧਿਕ ਜਾਇਦਾਦ  ਦੇ ਅਧਿਕਾਰਾਂ ਨੂੰ ਸੁਰੱਖਿਆ ਤੇ ਬਾਜ਼ਾਰ ਉਪਲੱਬਧ ਕਰਾਉਣਾ ਹੈ।

    ਇਸ Àੁੱਦਮਸ਼ੀਲਤਾ ਨੂੰ ਜੇਕਰ ਸੁਚੱਜੀ ਤਰ੍ਹਾਂ ਲਾਗੂ ਕੀਤਾ ਜਾਂਦਾ ਹੈ ਤਾਂ ਵਿਗਿਆਨ ਦੇ ਖੇਤਰ ‘ਚ ਯੋਗ ਵਿਦਿਆਰਥੀ ਅੱਗੇ ਆਉਣਗੇ ਤੇ ਖੋਜਾਂ  ਦੇ ਨਾਯਾਬ ਸਿਲਸਿਲੇ ਦੀ ਸ਼ੁਰੂਆਤ ਸੰਭਵ ਹੋਵੇਗੀ ਕਿਉਂਕਿ ਤਮਾਮ ਲੋਕ ਅਜਿਹੇ ਹੁੰਦੇ ਹਨ,  ਜੋ ਜੰਗ ਲੱਗੀ ਸਿੱਖਿਆ ਪ੍ਰਣਾਲੀ ਨੂੰ ਚੁਣੌਤੀ ਦਿੰਦੇ ਹੋਏ ਆਪਣੀ ਕਾਬਲੀਅਤ ਦੇ ਦਮ ‘ਤੇ ਕੁਝ ਲੀਕ  ਤੋਂ ਹਟ ਕੇ ਵੱਖਰਾ ਕਰਨਾ ਚਾਹੁੰਦੇ ਹਨ ਅਨੋਖੇਪਨ ਦੀ ਇਹੀ ਚਾਹਤ ਨਵੀਆਂ ਤੇ ਮੌਲਿਕ ਖੋਜਾਂ ਦੀ ਜਨਨੀ ਹੁੰਦੀ ਹੈ ਭਾਵ, ਇਸ ਯੋਗਤਾ ਨੂੰ ਲੋੜੀਂਦੀ ਸੁਤੰਤਰਤਾ   ਦੇ ਨਾਲ ਖੋਜ਼  ਦੇ ਅਨੁਕੂਲ ਮਾਹੌਲ ਦੇਣ ਦੀ ਵੀ ਜ਼ਰੂਰਤ ਹੈ ਅਜਿਹੇ ਉਪਾਅ ਜੇਕਰ ਅਮਲ ‘ਚ ਆਉਂਦੇ ਹਨ ਤਾਂ ਅਸੀਂ ਆਤਮਨਿਰਭਰ  ਤਾਂ ਬਣਾਂਗੇ ਹੀ , ਵਿਦੇਸ਼ੀ ਧਨ ਕਮਾਉਣ ‘ਚ ਵੀ ਸਮਰੱਥ ਹੋ ਜਾਵਾਂਗੇ
    ਪ੍ਰਮੋਦ ਭਾਰਗਵ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here