ਸਬੂਤ ਮੰਗਣ ਵਾਲਿਆਂ ਨੂੰ ਮਿਲਿਆ ਪੂਰਾ ਕਰਾਰਾ ਜਵਾਬ: ਬਰਾਲਾ
- ਹਰਿਆਣਾ ਭਾਜਪਾ ਪ੍ਰਧਾਨ ਨੇ ਸਾਥੀਆਂ ਸਮੇਤ ਵੇਖੀ ਫਿਲਮ ਤੇ ਕੀਤੀ ਭਰਪੂਰ ਸ਼ਲਾਘਾ
- ਬਰਾਲਾ ਨੇ ਟਵਿੱਟਰ ‘ਤੇ ਪੂਜਨੀਕ ਗੁਰੂ ਜੀ ਨੂੰ ਦੇਸ਼ ਭਗਤੀ ਦੀ ਫਿਲਮ ਬਣਾਉਣ ਦੀ ਵਧਾਈ ਦਿੱਤੀ
(ਸੱਚ ਕਹੁੰ ਨਿਊਜ਼) ਟੋਹਾਣਾ। ਹਰਿਆਣਾ ਦੇ ਭਾਜਪਾ ਪ੍ਰਧਾਨ ਤੇ ਟੋਹਾਣਾ ਵਿਧਾਇਕ ਸੁਭਾਸ਼ ਬਰਾਲਾ ਨੇ ਟੋਹਾਣਾ ਦੇ ਰਿਟੀਜ਼ ਸਿਨੇਮਾਘਰ ਵਿੱਚ ਡਾ. ਐੱਮਐੱਸਜੀ ਦੀ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ ਫਿਲਮ ਵੇਖੀ ਇਸ ਮੌਕੇ ਉਨ੍ਹਾਂ ਨਾਲ ਭਾਜਪਾ ਆਗੂ ਤੇ ਸ਼ਹਿਰ ਦੇ ਪਤਵੰਤੇ ਵਿਅਕਤੀ ਹਾਜ਼ਰ ਸਨ ਹਿੰਦ ਕਾ ਨਾਪਾਕ ਕੋ ਜਵਾਬ ਫਿਲਮ ਵੇਖਣ ਲਈ ਸੁਭਾਸ਼ ਬਰਾਲਾ ਸ਼ਾਮ 6 ਵਜੇ ਸਿਨੇਮਾਘਰ ਪਹੁੰਚੇ।
ਉੱਥੇ ਫਿਲਮ ਵੇਖਣ ਤੋਂ ਬਾਅਦ ਸਿਨੇਮਾਘਰ ਤੋਂ ਬਾਹਰ ਆਏ ਬਰਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫਿਲਮ ਦੇ ਪੋਸਟਰਾਂ ਤੇ ਸੋਸ਼ਲ ਮੀਡੀਆ ਵਿੱਚ ਹੋ ਰਹੇ ਪ੍ਰਚਾਰ ਤੋਂ ਫਿਲਮ ਬਾਰੇ ਪਤਾ ਲੱਗ ਰਿਹਾ ਹੈ ਕਿ ਇਹ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਫਿਲਮ ਹੈ ਤੇ ਇਸ ਕਾਰਨ ਉਹ ਫਿਲਮ ਵੇਖਣ ਲਈ ਉਤਸ਼ਾਹਿਤ ਹਸਨ ਪਰ ਸਮਾਂ ਨਹੀਂ ਮਿਲ ਰਿਹਾ ਸੀਬਰਾਲਾ ਨੇ ਕਿਹਾ ਕਿ ਫਿਲਮ ਅੰਦਰ ਦੇਸ਼ ਭਗਤੀ ਦੇ ਪ੍ਰਤੀ ਜਜ਼ਬੇ ਨੂੰ ਭਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਸੁਭਾਸ਼ ਬਰਾਲਾ ਨੇ ਕਿਹਾ ਕਿ ਉਨ੍ਹਾਂ ਲੋਕਾਂ ਨੂੰ ਵੀ ਸਬਕ ਦਿੱਤਾ ਹੈ ਜੋ ਫੌਜ ਦੀ ਕਾਰਵਾਈ ‘ਤੇ ਸਵਾਲ ;ਸਬੂਤ ਮੰਗਣ ਵਾਲਿਆਂ….ਚੁੱਕ ਰਹੇ ਹਨ ਤੇ ਸਾਡੀ ਫੌਜ ਤੋਂ ਸਬੂਤ ਮੰਗ ਰਹੇ ਹਨ।
ਹਰਿਆਣਾ ਭਾਜਪਾ ਪ੍ਰਧਾਨ ਨੇ ਸਾਥੀਆਂ ਸਮੇਤ ਵੇਖੀ ਫਿਲਮ ਤੇ ਕੀਤੀ ਭਰਪੂਰ ਸ਼ਲਾਘਾ
ਫਿਲਮ ਅੰਦਰ ਸਬੂਤ ਮੰਗਣ ਵਾਲਿਆਂ ਨੂੰ ਜਵਾਬ ਦੇ ਨਾਲ-ਨਾਲ ਸਾਡੇ ਗੁਆਂਢੀ ਦੇਸ਼ ਦੀ ਨਾਪਾਕ ਹਰਕਤਾਂ ਨੂੰ ਵੀ ਵਿਖਾਇਆ ਗਿਆ ਹੈ ਕਿ ਕਿਵੇਂ ਗੁਆਂਢੀ ਦੇਸ਼ ਵੱਖ-ਵੱਖ ਤਰੀਕੇ ਅਪਨਾ ਕੇ ਸਾਡੇ ਦੇਸ਼ ਨੂੰ ਤੋੜਨਾ ਚਾਹੁੰਦੇ ਹਨ ਇਸ ਮੌਕੇ ਸੁਭਾਸ਼ ਬਰਾਲਾ ਨਾਲ ਉਨ੍ਹਾਂ ਦੇ ਨਿੱਜੀ ਸਕੱਤਰ ਕ੍ਰਿਸ਼ਨ ਨੈਣ, ਜ਼ਿਲ੍ਹੇ ਸਿੰਘ ਬਰਾਲਾ, ਨਗਰ ਪਰਿਸ਼ਦ ਚੇਅਰਮੈਨ ਕੁਲਦੀਪ, ਵੇਦ ਜਾਂਗੜਾ, ਸੁਸ਼ੀਲ, ਸ਼ੰਕਰ ਵਧਵਾ, ਜ਼ਿਲ੍ਹੇ ਸਿੰਘ ਡਾਂਗਰਾ, ਮਾਸਟਰ ਮੋਮਨ, ਸੁਭਾਸ਼ ਮੂੰਡ, ਉਮੇਦ ਮੁੰਡ, ਬਲਰਾਜ ਸੇਲਵਾਲ, ਚਾਂਦ ਰਾਮ ਡਾਂਗਰਾ, ਬਲਾਕ ਭੰਗੀਦਾਸ ਸਿਮਰ ਇੰਸਾਂ, ਜਿੰਮੇਵਾਰ ਰਮੇਸ਼ ਸੈਣੀ, ਸੰਜੈ ਇੰਸਾਂ, ਜਤਿੰਦਰ ਇੰਸਾਂ, ਡਾ. ਦਲਸ਼ੇਰ ਸਿੰਘ, ਡਾ. ਸੁਭਾਸ਼ ਇੰਸਾਂ ਸਮੈਣ, ਪ੍ਰਕਾਸ਼ ਇੰਸਾਂ ਜਮਾਲਪੁਰ , ਮਿਸਤਰੀ ਜਸਪਾਲ ਇੰਸਾਂ,ਵੇਦ ਦੀਵਾਨਾ, ਸਤੀਸ਼ ਇੰਸਾਂ ਤੋਂ ਇਲਾਵਾ ਹੋਰ ਹਾਜਰ ਸਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ