ਕੈਰਾਨਾ (Kairana) (ਸੱਚ ਕਹੂੰ ਨਿਊਜ਼)। ਕੈਰਾਨਾ ਤੋਂ ਜਾਅਲੀ ਕਰੰਸੀ ਮਾਮਲੇ (Fake Currency Case) ’ਚ ਦੋ ਦੀ ਗਿ੍ਰਫ਼ਤਾਰੀ ਤੋਂ ਬਾਅਦ ਹੁਣ ਦਿੱਲੀ ਪੁਲਿਸ ਦੇ ਸਪੈਸਲ ਸੈੱਲ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਟੀਮ ਦਾ ਦਾਅਵਾ ਹੈ ਕਿ ਸਰਾਫ ਵਪਾਰੀ ਨੇ ਆਪਣੇ ਸਾਥੀ ਨਾਲ ਮਿਲ ਕੇ ਅਭਿਨੇਤਾ ਸਾਹਿਦ ਕਪੂਰ ਦੀ ਫਰਜੀ ਵੈੱਬ ਸੀਰੀਜ ਦੇਖਣ ਤੋਂ ਬਾਅਦ ਕੈਰਾਨਾ ‘ਚ 2,000 ਰੁਪਏ ਦੇ ਨਕਲੀ ਨੋਟ ਛਾਪਣੇ ਸ਼ੁਰੂ ਕਰ ਦਿੱਤੇ। ਇਹ ਨਕਲੀ ਨੋਟ ਉੱਤਰ ਪ੍ਰਦੇਸ਼, ਪੰਜਾਬ ਅਤੇ ਦਿੱਲੀ ਆਦਿ ਵਿੱਚ ਸਪਲਾਈ ਕੀਤੇ ਜਾਂਦੇ ਸਨ। ਮੁਲਜਮਾਂ ਕੋਲੋਂ 5.50 ਲੱਖ ਰੁਪਏ ਦੇ ਨਕਲੀ ਨੋਟ, ਕੱਚਾ ਮਾਲ, ਮੋਬਾਈਲ ਅਤੇ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ।
ਨਕਲੀ ਨੋਟ ਬਰਾਮਦ | Fake Currency Case
21 ਜੂਨ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮੁਹੱਲਾ ਲਾਲਗਲੀ ਜਾਮਾ ਮਸਜਿਦ ਕੈਰਾਨਾ, ਤਾਜੀਮ ਵਾਸੀ ਅਲੀਪੁਰ, ਦਿੱਲੀ ਨੂੰ ਗਿ੍ਰਫਤਾਰ ਕੀਤਾ ਸੀ। ਮੁਲਜਮਾਂ ਕੋਲੋਂ ਕਰੀਬ 2.5 ਲੱਖ ਦੇ ਨਕਲੀ ਨੋਟ ਬਰਾਮਦ ਹੋਏ ਹਨ। ਉਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਅਗਲੇ ਦਿਨ ਸਪੈਸਲ ਸੈੱਲ ਨੇ ਜਾਮਾ ਮਸਜਿਦ ਕੈਰਾਨਾ ਨੇੜੇ ਮੁਹੱਲਾ ਪੁਰਾਣਾ ਬਾਜ਼ਾਰ ਦੇ ਰਹਿਣ ਵਾਲੇ ਸਰਾਫ਼ਾ ਵਪਾਰੀ ਇਰਸ਼ਾਦ ਉਰਫ ਭੂਰੀ ਨੂੰ ਗਿ੍ਰਫਤਾਰ ਕਰ ਲਿਆ। ਇਸ ਤੋਂ ਬਾਅਦ ਟੀਮ ਨੇ ਮੁਲਜਮ ਸਰਾਫਾ ਵਪਾਰੀ ਦੀ ਪੁਰਾਣਾ ਬਾਜਾਰ ਸਥਿਤ ਉਸ ਦੀ ਦੁਕਾਨ ਅਤੇ ਘਰ ਵਿੱਚ ਤਲਾਸ਼ੀ ਮੁਹਿੰਮ ਚਲਾਈ।
ਇਹ ਵੀ ਪੜ੍ਹੋ : ਗੰਗਾ ਰਾਮ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਟੀਮ ਨੇ ਜਾਅਲੀ ਕਰੰਸੀ ਰੈਕੇਟ ਦੀ ਸੂਚਨਾ ’ਤੇ ਜਾਲ ਵਿਛਾਇਆ ਸੀ। ਪਹਿਲਾਂ ਤਾਜਿਮ ਨੂੰ ਅਲੀਪੁਰ ਤੋਂ ਗਿ੍ਰਫ਼ਤਾਰ ਕੀਤਾ ਗਿਆ ਅਤੇ ਫਿਰ ਇਰਸਾਦ ਨੂੰ ਕੈਰਾਨਾ ਤੋਂ ਗਿ੍ਰਫਤਾਰ ਕੀਤਾ ਗਿਆ। ਇਰਸ਼ਾਦ ਦੀ ਦੁਕਾਨ ਤੋਂ ਐਫਆਈਸੀਐਨ (ਜਾਅਲੀ ਭਾਰਤੀ ਕਰੰਸੀ ਨੋਟ) ਦੀ ਛਪਾਈ ਲਈ ਕਾਗਜ ਦੀ ਸੀਟ, ਸੁਰੱਖਿਆ ਧਾਗੇ ਵਜੋਂ ਵਰਤੀ ਜਾਂਦੀ ਹਰੇ ਫੁਆਇਲ ਸੀਟ, ਚਮਕਦਾਰ ਸਿਆਹੀ, ਕੱਚਾ ਮਾਲ, ਐਫਆਈਸੀਐਨ ਫਰੇਮ ਸਮੱਗਰੀ ਅਤੇ ਉਪਕਰਣ ਮਿਲੇ ਹਨ।
ਮੁਲਜਮ ਦੇ ਘਰੋਂ ਤਿੰਨ ਲੱਖ ਦੇ ਨਕਲੀ ਨੋਟ ਮਿਲੇ ਹਨ। ਸਾਰੇ ਦੋ-ਦੋ ਹਜ਼ਾਰ ਦੇ ਹਨ। ਮੁਲਜਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਸਾਹਿਦ ਕਪੂਰ ਦੀ ਵੈੱਬ ਸੀਰੀਜ ‘ਫਰਜੀ’ ਦੇਖੀ ਸੀ। ਇਸ ਸੀਰੀਜ ’ਚ ਸ਼ਾਹਿਦ ਨੂੰ ਨਕਲੀ ਨੋਟ ਛਾਪ ਕੇ ਕਮਾਈ ਕਰਦੇ ਦਿਖਾਇਆ ਗਿਆ ਹੈ। ਇਸ ਤੋਂ ਸਬਕ ਲੈ ਕੇ ਮੁਲਜ਼ਮਾਂ ਨੇ ਵੀ ਨਕਲੀ ਨੋਟ ਛਾਪਣੇ ਸ਼ੁਰੂ ਕਰ ਦਿੱਤੇ ਅਤੇ ਯੂਪੀ ਅਤੇ ਹੋਰ ਰਾਜਾਂ ਵਿੱਚ ਸਪਲਾਈ ਕਰਕੇ ਕਮਾਈ ਕਰਨੀ ਸ਼ੁਰੂ ਕਰ ਦਿੱਤੀ।