ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, February 12, 2026
More
    Home Breaking News ਤੇਜ਼ਧਾਰ ਹਥਿਆਰਾ...

    ਤੇਜ਼ਧਾਰ ਹਥਿਆਰਾਂ ਨਾਲ ਸਾਬਕਾ ਵਿਦਿਆਰਥੀ ਆਗੂ ਦਾ ਕਤਲ

    Murder Sachkahoon

    ਰਾਤ ਨੂੰ ਸੁੱਤੇ ਹੋਏ ’ਤੇ ਕੀਤਾ ਹਮਲਾ | Murder

    ਭਿਵਾਨੀ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਭਿਵਾਨੀ ’ਚ ਬੀਤੀ ਰਾਤ ਵਿਦਿਆਰਥੀ ਦਾ ਘਰ ’ਚ ਵੜ ਕੇ ਕਤਲ (Murder) ਕਰ ਦੇਣ ਦਾ ਸਮਾਚਾਰ ਸਾਹਮਣੇ ਆਇਆ ਹੈ। ਜਦੋਂ ਸਵੇਰੇ ਰਿਸ਼ਤੇਦਾਰ ਉਸ ਨੂੰ ਲੈਣ ਗਏ ਤਾਂ ਉਹ ਮਿ੍ਰਤਕ ਪਾਇਆ ਗਿਆ। ਸਿਰ ’ਤੇ ਤੇਜਧਾਰ ਹਥਿਆਰਾਂ ਦੇ ਹਮਲੇ ਦੇ ਨਿਸ਼ਾਨ ਸਨ ਅਤੇ ਕਮਰੇ ’ਚ ਖੂਨ ਖਿਲਰਿਆ ਪਿਆ ਸੀ। ਰਾਤ ਨੂੰ ਸੌਂਦੇ ਸਮੇਂ ਉਸ ਦਾ ਕਤਲ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੂੰ ਘਰ ’ਚ ਕਿਸੇ ਦੇ ਦਾਖਲ ਹੋਣ ਦੀ ਸੂਝ ਨਹੀਂ ਸੀ। ਪੁਲਿਸ ਅਤੇ ਫੋਰੈਂਸਿਕ ਟੀਮ ਮੌਕੇ ’ਤੇ ਜਾਂਚ ’ਚ ਜੁਟੀ ਹੋਈ ਹੈ।

    ਬਾਪੋਦਾ ਪਿੰਡ ਦਾ ਰਹਿਣ ਵਾਲਾ ਪਵਨ ਕੁਮਾਰ ਭਿਵਾਨੀ ’ਚ ਵਿਦਿਆਰਥੀ ਰਾਜਨੀਤੀ ’ਚ ਸਰਗਰਮ ਰਿਹਾ ਹੈ। ਇਸ ਸਮੇਂ ਉਨ੍ਹਾਂ ਦੀ ਉਮਰ 53 ਸਾਲ ਦੇ ਕਰੀਬ ਸੀ। ਉਹ ਪਿੰਡ ’ਚ ਹੀ ਪਰਿਵਾਰ ਸਮੇਤ ਰਹਿ ਰਿਹਾ ਸੀ। ਰਾਤ ਦੇ ਖਾਣੇ ਤੋਂ ਬਾਅਦ ਉਹ ਸੌਣ ਲਈ ਆਪਣੇ ਕਮਰੇ ’ਚ ਚਲਾ ਗਿਆ। ਰਾਤ ਸਮੇਂ ਬਦਮਾਸ਼ਾਂ ਨੇ ਘਰ ’ਚ ਦਾਖਲ ਹੋ ਕੇ ਉਸ ਦਾ ਕਤਲ ਕਰ ਦਿੱਤਾ।

    ਇਹ ਵੀ ਪੜ੍ਹੋ : ਲੁਧਿਆਣਾ ਦੇ ਨੌਜਵਾਨ ਦੀ ਅਮਰੀਕਾ ’ਚ ਮੌਤ

    ਉਹ ਸਵੇਰੇ ਮਿ੍ਰਤਕ ਪਾਇਆ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਉਸ ਦੇ ਸਿਰ ’ਚ ਤੇਜਧਾਰ ਹਥਿਆਰ ਨਾਲ ਵਾਰ ਕੀਤਾ ਗਿਆ ਸੀ। ਉਸ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ। ਰਿਸ਼ਤੇਦਾਰਾਂ ਦਾ ਦਾਅਵਾ ਹੈ ਕਿ ਪਵਨ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਉਸ ਦੇ ਕਤਲ ਤੋਂ ਪਰਿਵਾਰਕ ਮੈਂਬਰ ਵੀ ਸਦਮੇ ’ਚ ਹਨ। ਪਵਨ ਦੇ ਕਤਲ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਐੱਫਐੱਸਐੱਲ ਦੀ ਟੀਮ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

    LEAVE A REPLY

    Please enter your comment!
    Please enter your name here