ਵੱਡਾ ਹਾਦਸਾ ਹੋਣੋਂ ਟਲਿਆ, ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ (Abohar Fair)
ਅਬੋਹਰ । ਅਬੋਹਰ ’ਚ ਮੇਲੇ ਦੌਰਾਨ ਝੂਲਾ ਡਿੱਗ ਗਿਆ। ਹਾਲਾਂਕਿ ਇਸ ਦੌਰਾਨ ਵੱਡੇ ਹਾਦਸੇ ਤੋਂ ਬਚਾ ਹੋ ਗਿਆ। ਭਾਵੇਂ ਝੂਲਾ ਡਿੱਗਣ ਕਾਰਨ ਇਸ ਵਿੱਚ ਸਵਾਰ ਲੋਕ ਸੁਰੱਖਿਅਤ ਹਨ (Abohar Fair) ਪਰ ਇੱਕ ਵਾਰ ਝੂਲੇ ਕਾਰਨ ਮੇਲੇ ਵਿੱਚ ਹਫੜਾ-ਦਫੜੀ ਮਚ ਗਈ। ਝੂਲਾ ਡਿੱਗਣ ਤੋਂ ਬਾਅਦ ਲੋਕਾਂ ਨੇ ਝੋਲੇ ਦੇ ਮਾਲਕ ਨੂੰ ਫੜ ਲਿਆ ਤੇ ਉਸ ਨਾਲ ਕੁੱਟਮਾਰ ਤੱਕ ਕਰਨ ਲੱਗ ਪਏ। ਇਸ ਦੌਰਾਨ ਉਸ ਨੇ ਝੂਲੇ ਦੀ ਟਿਕਟ ਦੇ ਪੈਸੇ ਲੋਕਾਂ ਨੂੰ ਵਾਪਸ ਦੇ ਕੇ ਪਿੱਛਾ ਛੁਡਵਾਇਆ। ਇਸ ਦੌਰਾਨ ਕੁਝ ਸਮੇਂ ਲਈ ਮੇਲੇ ’ਚ ਸੰਨਾਟਾ ਛਾ ਗਿਆ। ਮੇਲੇ ’ਚ ਆਏ ਲੋਕ ਇਸ ਘਟਨਾ ਤੋਂ ਬਾਅਦ ਸਹਿਮ ਗਏ।
ਇਹ ਵੀ ਪੜ੍ਹੋ : ਮਿਸਰ ਦੇ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤਾ ‘ਆਰਡਰ ਆਫ਼ ਦ ਨਾਈਲ’ ਸਰਵਉੱਚ ਸਨਮਾਨ
ਜਾਣਕਾਰੀ ਆਨੁਸਾਰ ਇਹ ਘਟਨਾ ਅਬੋਹਰ ਦੇ ਆਭਾ ਸਿਟੀ ਸਕੁਏਅਰ ਵਿੱਚ ਚੱਲ ਰਹੇ ਮਨੋਰੰਜਨ ਮੇਲੇ ਵਿੱਚ ਵਾਪਰੀ। ਜਦੋਂ ਲੋਕ ਝੂਲੇ ’ਚੇ ਬੇਫਿਕਰ ਹੋ ਝੂਲਾ ਝੂਲ ਰਹੇ ਸਨ ਤਾਂ 30 ਫੁੱਟ ਉੱਚਾ ਝੂਲਾ ਅਚਾਨਕ ਡਿੱਗ ਗਿਆ। ਹਾਦਸੇ ਦੇ ਸਮੇਂ ਝੂਲੇ ਵਿੱਚ 20 ਤੋਂ ਵੱਧ ਬੱਚੇ, ਔਰਤਾਂ ਅਤੇ ਮਰਦ ਸਵਾਰ ਸਨ ਝੂਲਾ ਡਿੱਗਣ ਸਾਰੇ ਹੀ ਮੇਲੇ ’ਚ ਹਫੜਾ ਦਫੜੀ ਮੱਚ ਗਈ। ਲੋਕ ਇੱਧਰ ਓਧਰ ਭੱਜਣ ਲੱਗੇ। ਰਾਹਤ ਵਾਲੀ ਗੱਲ ਹੀ ਕਿ ਇਸ ਹਾਦਸੇ ’ਚ ਕਿਸੇ ਦੀ ਜਾਨ ਨਹੀ ਗਈ। ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਜ਼ਰੂਰੀ ਲੱਗੀਆਂ ਹਨ। ਲੋਕਾਂ ਨੇ ਕਿਹਾ ਕਿ ਮੇਲੇ ਵਿੱਚ ਲੱਗੇ ਝੂਲੇ ਸੁਰੱਖਿਆ ਦੇ ਲਿਹਾਜ਼ ਨਾਲ ਠੀਕ ਨਹੀਂ ਹਨ। ਪ੍ਰਸ਼ਾਸਨ ਨੂੰ ਇਨ੍ਹਾਂ ਦੀ ਜਾਂਚ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ। ਕੁਝ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮੇਲੇ ’ਤੇ ਤੁਰੰਤ ਪਾਬੰਦੀ ਲਗਾਈ ਜਾਵੇ।