ਨਵੀ ਦਿੱਲੀ/ਬੀਜਿੰਗ, (ਏਜੰਸੀ)। ਭਾਰਤ-ਚੀਨ ਯੁੱਧ ਦੇ ਕੁਝ ਹੀ ਮਹੀਨਿਆਂ ਪਿੱਛੋਂ 1963 ‘ਚ ਫੜੇ ਗਏ ਚੀਨੀ ਫੌਜੀ ਵਾਂਗ ਚੀ ਆਪਣੇ ਪਰਿਵਾਰ ਨਾਲ ਸ਼ਨਿੱਚਰਵਾਰ ਨੂੰ ਆਪਣੇ ਦੇਸ਼ ਪਹੁੰਚ ਗਿਆ ਤੇ ਬੀਜਿੰਗ ਹਵਾਈ ਅੱਡੇ ‘ਤੇ ਚੀਨ ਦੇ ਵਿਦੇਸ਼ ਮੰਤਰਾਲਾ, ਸ਼ਾਂਕਸੀ ਦੀ ਸੂਬਾ ਸਰਕਾਰ ਤੇ ਭਾਰਤੀ ਸਫਾਰਤਖਾਨੇ ਦੇ ਅਧਿਕਾਰੀਆਂ ਨੇ ਵਾਂਗ ਚੀ ਦਾ ਸਵਾਗਤ ਕੀਤਾ। Chinese Soldier
ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਇੱਥੇ ਦੱਸਿਆ ਕਿ ਸਵੇਰੇ ਭਾਰਤੀ ਸਮੇਂ ਅਨੁਸਾਰ ਲਗਭਗ ਸਾਢੇ 10 ਵਜੇ ਵਾਂਗ ਚੀ ਦਾ ਜਹਾਜ਼ ਬੀਜਿੰਗ ਪਹੁੰਚ ਗਿਆ ਚੀਨ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀ, ਸ਼ਾਂਕਸੀ ਸੂਬੇ ਦੇ ਅਧਿਕਾਰੀ ਤੇ ਭਾਰਤੀ ਸਫਾਰਤਖਾਨੇ ਦੇ ਸੈਂਕਿੰਡ ਸੈਕ੍ਰੇਟਰੀ ਥੇਲਮਾ ਜਾਨ ਡੇਵਿਟ ਤੇ ਸਿਧਾਰਥ ਮਲਿਕ ਨੇ ਹਵਾਈ ਅੱਡੇ ‘ਤੇ ਵਾਂਗ ਚੀ ਤੇ ਆਪਣੇ ਪੁੱਤਰ ਵਿਸ਼ਣੂ ਵਾਂਗ, ਪੁੱਤਰੀ ਅਨੀਤਾ ਵਾਨਖੇੜੇ, ਪੁੱਤਰ ਨੂੰਹ ਨੇਹਾ ਵਾਂਗ ਤੇ ਪੋਤਰੇ ਖਨਕ ਵਾਂਗ ਦਾ ਸਵਾਗਤ ਕੀਤਾ ਭਾਰਤ ‘ਚ ਰਾਜ ਬਹਾਦਰ ਨਾਂਅ ਨਾਲ ਜਾਣੇ ਜਾਂਦੇ 77 ਸਾਲਾ ਵਾਂਗ ਚੀ ਨੂੰ ਭਾਰਤ-ਚੀਨ ਯੁੱਧ ਦੌਰਾਨ ਭਾਰਤੀ ਰੈਡ ਕਰਾਸ ਨੇ ਫੜ੍ਹਿਆ ਸੀ ਤੇ ਭਾਰਤੀ ਫੌਜ ਦੇ ਹਵਾਲੇ ਕਰ ਦਿੱਤਾ ਸੀ ਉਹ ਕਈ ਸਾਲ ਭਾਰਤ ਦੀ ਜੇਲ੍ਹ ‘ਚ ਰਹੇ ਤੇ ਫਿਰ ਮੱਧ ਪ੍ਰਦੇਸ਼ ਦੇ ਬਾਲਾਘਾਟ ‘ਚ। Chinese Soldier
ਜੋ ਦਹਾਕੇ ਪਹਿਲਾਂ ਭਾਰਤੀ ਸਰਹੱਦ ‘ਚ ਦਾਖਲ ਹੋ ਗਿਆ ਸੀ
ਉਨ੍ਹਾਂ ਨੂੰ ਵਸਾਇਆ ਗਿਆ ਵਾਂਗ ਚੀ ਨੇ ਹਾਲ ‘ਚ ਕਿਹਾ ਸੀ ਕਿ ਉਹ ਭਾਰਤੀ ਤੇ ਚੀਨੀ ਸਰਕਾਰ ਨੂੰ ਆਪਣੇ ਵਤਨ ਜਾ ਕੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੀ ਆਗਿਆ ਮੰਗ ਰਹੇ ਹਨ ਵਾਂਗ ਚੀ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸਬੰਧੀ ਬਹੁਤ ਸੁਣਿਆ ਹੈ ਤੇ ਮੈਂ ਉਨ੍ਹਾਂ ਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਆਪਣੇ ਭਰਾ-ਭੈਣਾਂ ਨਾਲ ਮਿਲਣ ਦਿਓ ਬੀਜਿੰਗ ‘ਚ ਵੀ ਚੀਨ ਸਰਕਾਰ ਨੇ ਕਿਹਾ ਸੀ ਕਿ ਉਹ ਆਪਣੇ ਉਸ ਫੌਜੀ ਨੂੰ ਵਾਪਸ ਲਿਆਉਣ ਲਈ ਭਾਰਤ ਨਾਲ ਸਾਂਝਾ ਯਤਨ ਕਰ ਰਹੀ ਹੈ, ਜੋ ਦਹਾਕੇ ਪਹਿਲਾਂ ਭਾਰਤੀ ਸਰਹੱਦ ‘ਚ ਦਾਖਲ ਹੋ ਗਿਆ ਸੀ ਤੇ ਰਿਹਾਅ ਹੋਣ ਤੋਂ ਬਾਅਦ ਉੱਥੇ ਵੱਸ ਗਿਆ ਚੀਨ ਦੇ ਸਰਕਾਰੀ ਮੀਡੀਆ ਨੇ ਕਿਹਾ ਕਿ ਵਾਂਗ ਚੀ ਦੀ ਘਰ ਵਾਪਸੀ ਨਾਲ ਦੋਵਾਂ ਦੇਸ਼ਾਂ ਦਰਮਿਆਨ ਆਪਸੀ ਸਮਝ ਵਧੇਗੀ ਤੇ ਸਬੰਧ ਬਿਹਤਰ ਹੋਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ