ਐੱਨਆਈਏ ਨੇ 5 ਲੱਖ ਤੱਕ ਦਾ ਇਨਾਮ ਰੱਖਿਆ | Gangsters
ਰੇਵਾੜੀ (ਸੱਚ ਕਹੂੰ ਨਿਊਜ਼)। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਹਰਿਆਣਾ ਅਤੇ ਪੰਜਾਬ ਦੇ 8 ਗੈਂਗਸਟਰਾਂ (Gangsters) ਨੂੰ ਵਰੰਟ ਸੂਚੀ ’ਚ ਪਾਉਂਦੇ ਹੋਏ ਊਨ੍ਹਾਂ ’ਤੇ 1 ਤੋਂ 5 ਲੱਖ ਰੁਪਏ ਤੱਕ ਦਾ ਇਨਾਮ ਐਲਾਨ ਦਿੱਤਾ ਹੈ। ਇਸ ’ਚ ਬੰਬੀਹਾ ਸਿੰਡੀਕੇਟ ਨੂੰ ਆਪਰੇਟ ਕਰ ਰਹੇ ਲੱਕੀ ਪਟਿਆਲ ਤੋਂ ਇਲਾਵਾ ਗੈਂਗਸਟਰ ਕੌਸ਼ਲ ਚੌਧਰੀ ਦਾ ਖਾਸ ਗੁਰਗਾ ਸੰਦੀਪ ਉਰਫ਼ ਬੰਦਰ ਵੀ ਸ਼ਾਮਲ ਹੈ। ਇਹ ਸਾਰੇ ਗੈਂਗਸਟਰ ਲੰਮੇਂ ਸਮੇਂ ਤੋਂ ਫਰਾਰ ਚੱਲ ਰਹੇ ਹਨ। ਇਨ੍ਹਾ ’ਚ ਕੁਝ ਵਿਦੇਸ਼ ’ਚ ਲੁਕ ਕੇ ਨੈੱਟਵਰਕ ਚਲਾ ਰਹੇ ਹਨ।
ਇਨ੍ਹਾਂ ’ਤੇ ਐਲਾਨਿਆ ਗਿਆ ਇਨਾਮ
ਐੱਨਆਈਏ ਨੇ ਗੁਰੂਗ੍ਰਾਮ ’ਚ ਸ਼ਿਵਾਜੀ ਨਗਰ ਦੇ ਰਹਿਣ ਵਾਲੇ ਦਿਨੇਸ਼ ਸ਼ਰਮਾ ਉਰਫ਼ ਗਾਂਧੀ, ਨੀਜਰ ਉਰਫ਼ ਪੰਡਤ, ਗੁਰੂਗ੍ਰਾਮ ਦੇ ਨਾਹਰਪੁਰ ਰੂਪਾ ਨਿਵਾਸੀ ਸੰਦੀਪ ਉਰਫ਼ ਬੰਦਰ, ਕਰਨਾਲ ’ਚ ਅਸੰਧ ਦੇ ਰਹਿਣ ਵਾਲੇ ਦਲੇਰ ਸਿੰਘ ਉਰਫ਼ ਕੋਟਿਆ, ਪੰਜਾਬ ’ਚ ਲੁਧਿਆਣਾ ਦੇ ਗੁਰਪਿੰਦਰ ਸਿੰਘ ਉਰਫ਼ ਬਾਬਾ ਦੱਲਾ, ਮੋਗਾ ਨਿਵਾਸੀ ਸੁਖਦੂਰ ਸਿੰਘ ਉਰਫ਼ ਦੁੰਨੇਕੇ ’ਤੇ 1-1 ਲੱਖ ਰੁਪਏ ਅਤੇ ਅੱਤਵਾਦੀ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਅਤੇ ਗੌਰਵ ਪਟਿਆਲ ਉਰਫ਼ ਸੌਰਵ ਠਾਕੁਰ ਉਰਫ਼ ਲੱਕੀ ਪਟਿਆਲ ’ਤੇ 5 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ।
ਇਨ੍ਹਾਂ ਸਾਰੇ ਮੋਸਟ ਵਾਂਟੇਡ ਅਪਰਾਧੀਆਂ ਦੀ ਦੇ ਇਸ਼ਤਿਹਾਰ ਦੇ ਨਾਲ ਉਨ੍ਹਾਂ ’ਤੇ ਇਨਾਮ ਦੀ ਰਾਸ਼ੀ ਐਲਾਨਣ ਤੋਂ ਬਾਅਦ ਜਨਤਕ ਕਰ ਦਿੱਤਾ ਹੈ। ਐੱਨਆਈਏ ਨੇ ਕਿਹਾ ਕਿ ਇਨ੍ਹਾਂ ਨਾਲ ਸਬੰਧਤ ਕਿਸੇ ਵੀ ਵਿਅਕਤੀ ਨੂੰ ਕੋਈ ਜਾਣਕਾਰੀ ਮਿਲੇ ਤਾਂ ਉਹ ਏਜੰਸੀ ਨੂੰ ਸੂਚਿਤ ਕਰਨ। ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਂਅ ਅਤੇ ਪਤਾ ਗੁਪਤ ਰੱਖਿਆ ਜਾਵੇਗਾ।
ਜ਼ਿਆਦਾਤਰ ਗੈਂਗਸਟਰ ਵਿਦੇਸ਼ਾਂ ’ਚ ਲੁਕੇ
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਪਿਛਲੇ ਇੱਕ ਸਾਲ ਤੋਂ ਗੈਂਗਸਟਰਾਂ ਅਤੇ ਅੱਤਵਾਦੀਆ ਦੇ ਖਿਲਾਫ਼ ਵੱਡੇ ਪੱਧਰ ’ਤੇ ਕਾਰਵਾਈ ਕਰ ਰਹੀ ਹੈ। ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ ਅਤੇ ਹੋਰ ਸੂਬਿਆਂ ’ਚ ਰੇਡ ਕਰ ਚੁੱਕੀ ਹੈ। ਸੂਤਰਾਂ ਦੇ ਅਨੁਸਾਰ ਇਨ੍ਹਾਂ ’ਚ ਜ਼ਿਆਦਾਤਰ ਗੈਂਗਸਟਰ ਭਾਰਤ ਛੱਡ ਕੇ ਵਿਦਸ਼ਾਂ ’ਚ ਲੁਕੇ ਹੋਏ ਹਨ।
ਇਹ ਵੀ ਪੜ੍ਹੋ : ਸਿਹਤ ਵਿਭਾਗ ਵੱਲੋਂ ਕੈਦੀਆਂ ਲਈ ਵੱਡਾ ਉਪਰਾਲਾ
ਐੱਨਆਈਏ ਨੇ ਇੱਕ ਹਫ਼ਤਾ ਪਹਿਲਾਂ ਹੀ ਅੱਤਵਾਦੀ ਸੰਗਠਨਾਂ ਨਾਲ ਸਬੰਧ ਰੱਖਣ ਵਾਲੇ ਗੈਂਗਸਟਰਾਂ ਦੀ ਸੂਚੀ ’ਚ 14 ਅਪਰਾਧੀਆਂ ਦੇ ਨਾਂਅ ਸ਼ਾਮਲ ਕੀਤੇ ਸਨ। ਜਿਨ੍ਹਾਂ ’ਚ ਟੌਪ ’ਤੇ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਕਾਲਾ ਜੇਠੜੀ ਤੋਂ ਇਲਾਵਾ ਸਤਵਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ, ਸਚਿਨ ਥਾਪਨ ਉਰਫ਼ ਸਚਿਨ ਬਿਸ਼ਨੋਈ, ਅਨਮੋਲ ਬਿਸ਼ਨੋਈ ਉਰਫ਼ ਭਾਨੂੰ, ਵਿਕਰਮਜੀਤ ਉਰਫ਼ ਵਿਕਰਮ ਬਰਾੜ, ਵਿਰੇਂਦਰ ਪ੍ਰਤਾਪ ਸਿੰਘ ਉਰਫ਼ ਕਾਲਾ ਰਾਣਾ, ਜੋਗਿੰਦਰ ਸਿੰਘ, ਰਾਜੇਸ਼ ਕੁਮਾਰ ਉਰਫ਼ ਰਾਜੂ ਬਸੌਦੀ,ਅਨਿਲ ਚਿੱਪੀ, ਨਰੇਸ਼ ਯਾਦਵ ਅਤੇ ਸ਼ਾਹਬਾਜ ਅੰਸਾਰੀ ਦੇ ਨਾਂਅ ਦਰਜ਼ ਕੀਤੇਸਨ।