ਭ੍ਰਿਸ਼ਟਾਚਾਰ ਦੇ ਮਾਮਲੇ ਸਬੰਧੀ ਤਹਿਸੀਲਦਾਰ ਤੇ ਸਰਕਾਰ ’ਚ ਜੰਗ, ਸਰਕਾਰ ਕਹਿੰਦੀ ਕਾਰਵਾਈ ਕਰਕੇ ਰਹਾਂਗੇ

Corruption
ਫਾਈਲ ਫੋਟੋ।

ਹੜਤਾਲ ’ਤੇ ਗਏ ਤਹਿਸੀਲਦਾਰ, ਸਾਰਾ ਦਿਨ ਨਹੀਂ ਹੋਇਆ ਰਜਿਸਟਰੀਆਂ ਦਾ ਕੰਮ | Corruption

  • ਸ਼ਨਿੱਚਰਵਾਰ ਨੂੰ ਮੀਟਿੰਗ ਤੈਅ ਹੋਣ ਤੋਂ ਬਾਅਦ ਹੀ ਹੜਤਾਲ ਤੋਂ ਵਾਪਸ ਆਏ ਤਹਿਸੀਲਦਾਰ
  • ਤਹਿਸੀਲਦਾਰਾਂ ਨੇ ਕਿਹਾ- ਸਾਡੇ ’ਤੇ ਲਗਾਏ ਗਏ ਦੋਸ਼ ਝੂਠੇ ਅਤੇ ਬੇਬੁਨਿਆਦ ਹਨ

ਚੰਡੀਗੜ (ਅਸ਼ਵਨੀ ਚਾਵਲਾ)। ਪੰਜਾਬ ਦੇ ਤਹਿਸੀਲਦਾਰ ਅਤੇ ਸਰਕਾਰ ਵਿਚਕਾਰ ਹੀ ਭ੍ਰਿਸ਼ਟਾਚਾਰ ਨੂੰ ਲੈ ਕੇ ਜੰਗ ਛਿੜ ਗਈ ਹੈ। ਪੰਜਾਬ ਸਰਕਾਰ ਭ੍ਰਿਸ਼ਟਾਚਾਰ (Corruption) ਦੇ ਮਾਮਲੇ ਵਿੱਚ ਕਿਸੇ ਵੀ ਕਥਿਤ ਦੋਸ਼ੀ ਤਹਿਸੀਲਦਾਰ ਨੂੰ ਬਖ਼ਸ਼ਣਾ ਨਹੀਂ ਚਾਹੁੰਦੀ ਹੈ ਤਾਂ ਤਹਿਸੀਲਦਾਰ ਇਸ ਨੂੰ ਸਰਕਾਰ ਦੀ ਗਲਤ ਅਤੇ ਬਦਨਾਮ ਕਰਨ ਦੀ ਕਾਰਵਾਈ ਕਰਾਰ ਦੇ ਰਹੇ ਹਨ।

ਪੰਜਾਬ ਦੇ ਮੁੱਖ ਸਕੱਤਰ ਵਲੋਂ ਕਥਿਤ ਤੌਰ ’ਤੇ ਭ੍ਰਿਸ਼ਟਾਚਾਰ ਵਿੱਚ ਸਿੱਧੇ ਅਸਿੱਧੇ ਢੰਗ ਨਾਲ ਸ਼ਾਮਲ 19 ਜ਼ਿਲਿਆਂ ਦੇ 49 ਤਹਿਸੀਲਦਾਰਾਂ ਖ਼ਿਲਾਫ਼ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ ਤਾਂ ਤਹਿਸੀਲਦਾਰਾਂ ਨੇ ਵੀ ਬੁੱਧਵਾਰ ਨੂੰ ਹੜਤਾਲ ਕਰਦੇ ਹੋਏ ਸਰਕਾਰ ਨਾਲ ਸਿੱਧੀ ਟੱਕਰ ਲੈਣ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਬਾਅਦ ਦੁਪਹਿਰ ਤੱਕ ਸਰਕਾਰ ਨਾਲ ਹੋਈ ਗੱਲਬਾਤ ਤੋਂ ਬਾਅਦ ਸ਼ਨੀਵਾਰ ਤੱਕ ਹੜਤਾਲ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ, ਕਿਉਂਕਿ ਸ਼ਨੀਵਾਰ ਨੂੰ ਇਸ ਸਬੰਧੀ ਵਿੱਚ ਤਹਿਸੀਲਦਾਰ ਯੂਨੀਅਨ ਮੀਟਿੰਗ ਕਰਦੇ ਹੋਏ ਆਖਰੀ ਫੈਸਲਾ ਕਰੇਗੀ।

ਜਾਣਕਾਰੀ ਅਨੁਸਾਰ ਪੰਜਾਬ ਦੇ ਵਿਜੀਲੈਂਸ ਬਿਊਰੋ ਵਲੋਂ ਮੁੱਖ ਸਕੱਤਰ ਪੰਜਾਬ ਨੂੰ ਭਿ੍ਰਸ਼ਟਾਚਾਰ ਦੇ ਮਾਮਲੇ ਵਿੱਚ 49 ਤਹਿਸੀਲਦਾਰਾਂ ਦੀ ਲਿਸਟ ਭੇਜੀ ਸੀ। ਜਿਸ ਲਿਸਟ ਨੂੰ ਮੁੱਖ ਸਕੱਤਰ ਵੀ.ਕੇ. ਜੰਜੂਆ ਵਲੋਂ ਅਗਲੀ ਕਾਰਵਾਈ ਲਈ ਮਾਲ ਵਿਭਾਗ ਦੇ ਵਧੀਕ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਕੋਲ ਭੇਜ ਦਿੱਤਾ ਗਿਆ। ਮੁੱਖ ਸਕੱਤਰ ਦੇ ਦਫ਼ਤਰ ਤੋਂ ਗਏ ਇਸ ਪੱਤਰ ਦੀ ਕਾਪੀ ਮੀਡੀਆ ਵਿੱਚ ਲੀਕ ਹੋਣ ਤੋਂ ਬਾਅਦ ਪੰਜਾਬ ਭਰ ਵਿੱਚ ਭਾਜੜਾਂ ਪੈ ਗਈ।

ਇਹ ਵੀ ਪੜ੍ਹੋ : ਭੂਆ ਘਰ ਆਏ ਨੌਜਵਾਨ ਦਾ ਤੇਜਧਾਰ ਹਥਿਆਰਾਂ ਨਾਲ ਕਤਲ

ਕਿਉਂਕਿ ਭ੍ਰਿਸ਼ਟਾਚਾਰ ਦੇ ਕਥਿਤ ਦੋਸ਼ ਵਿੱਚ 19 ਜ਼ਿਲੇ ਦੇ ਤਹਿਸੀਲਦਾਰਾਂ ਦਾ ਬਕਾਇਦਾ ਨਾਅ ਦਰਜ਼ ਦੇ ਨਾਲ ਹੀ ਦੱਸਿਆ ਗਿਆ ਸੀ ਕਿ ਉਨਾਂ ਤਹਿਸੀਲਦਾਰਾਂ ਲਈ ਭਿ੍ਰਸ਼ਟਾਚਾਰ ਦੇ ਪੈਸੇ ਕਿਹੜੇ ਕਰਮਚਾਰੀ ਜਾਂ ਫਿਰ ਵਿਅਕਤੀ ਲੈਣ ਦੀ ਡਿਊਟੀ ਲਗੀ ਹੋਈ ਸੀ। ਇਨਾਂ ਨੂੰ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਇਨਾਂ ਤਹਿਸੀਲਦਾਰਾਂ ਅਤੇ ਰਿਸ਼ਵਤ ਲੈਣ ਵਾਲੇ ਕਰਮਚਾਰੀ ਤੇ ਵਿਅਕਤੀ ਵਿਸ਼ੇਸ਼ ਦੀ ਜਾਣਕਾਰੀ ਫੀਲਡ ਵਿੱਚੋਂ ਆਪਣੇ ਅਧਿਕਾਰੀਆਂ ਰਾਹੀਂ ਲਈ ਗਈ ਹੈ।

ਮਾਲ ਵਿਭਾਗ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਵਲੋਂ ਇਨਾਂ ਦੇ ਖ਼ਿਲਾਫ਼ ਕਾਰਵਾਈ ਵੀ ਜਲਦ ਕੀਤੀ ਜਾਣੀ ਹੈ, ਕਿਉਂਕਿ ਉਨਾਂ ਨੂੰ ਇਸ ਤਰਾਂ ਦੇ ਮਾਮਲੇ ਵਿੱਚ ਕਾਰਵਾਈ ਕਰਨ ਲਈ ਹੀ ਆਦੇਸ਼ ਦਿੱਤੇ ਗਏ ਹਨ। ਇਸ ਸਬੰਧੀ ਜਾਣਕਾਰੀ ਮੀਡੀਆ ਰਾਹੀਂ ਬਾਹਰ ਆਉਣ ਦੇ ਚਲਦੇ ਤਹਿਸੀਲਦਾਰਾਂ ਵਲੋਂ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਕਿ ਉਨਾਂ ਨੂੰ ਬਿਨਾਂ ਵਜਾ ਬਦਨਾਮ ਕਰਨ ਦੀ ਕੋਸ਼ਸ਼ ਕੀਤੀ ਜਾ ਰਹੀ ਹੈ, ਲਿਸਟ ਵਿੱਚ ਸ਼ਾਮਲ ਇੱਕ ਵੀ ਤਹਿਸੀਲਦਾਰ ਨੂੰ ਰਿਸ਼ਵਤ ਲੈਣ ਗਿ੍ਰਫ਼ਤਾਰ ਨਹੀਂ ਕੀਤਾ ਗਿਆ ਜਾਂ ਫਿਰ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ ਤਾਂ ਇਸ ਤਰਾਂ ਸ਼ਕ ਦੇ ਆਧਾਰ ’ਤੇ ਕਿਵੇਂ ਦੋਸ਼ ਲਗਾਇਆ ਜਾ ਸਕਦਾ ਹੈ।

ਭ੍ਰਿਸ਼ਟਾਚਾਰ ’ਚ ਨਹੀਂ ਮਿਲੇਗੀ ਕੋਈ ਰਾਹਤ, ਹੋਏਗੀ ਕਾਰਵਾਈ : ਮੁੱਖ ਸਕੱਤਰ | Corruption

ਪੰਜਾਬ ਦੇ ਮੁੱਖ ਸਕੱਤਰ ਵੀ.ਕੇ ਜੰਜੂਆ ਨੇ ਭਿ੍ਰਸ਼ਟਾਚਾਰ ਦੇ ਮਾਮਲੇ ਵਿੱਚ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਏਗਾ ਅਤੇ ਕਿਸੇ ਵੀ ਤਰਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਹੋਏਗੀ। ਉਨਾਂ ਕਿਹਾ ਕਿ ਭਿ੍ਰਸ਼ਟਾਚਾਰ ਨੂੰ ਲੈ ਕੇ ਮੌਜੂਦਾ ਸਰਕਾਰ ਆਪਣਾ ਸਟੈਂਡ ਪਹਿਲਾਂ ਹੀ ਸਾਫ਼ ਕਰ ਚੁੱਕ ਹੈ ਤਾਂ ਹੁਣ ਕਥਿਤ ਦੋਸ਼ਾਂ ’ਚ ਘਿਰੇ ਤਹਿਸੀਲਦਾਰਾਂ ਨੂੰ ਕਿਵੇਂ ਛੱਡਿਆ ਜਾ ਸਕਦਾ ਹੈ।

ਉਨਾਂ ਕਿਹਾ ਕਿ ਇਸ ਮਾਮਲੇ ਵਿੱਚ ਵਿਭਾਗੀ ਜਾਂਚ ਲਈ ਕਿਹਾ ਗਿਆ ਹੈ, ਜੇਕਰ ਉਸ ਦੋਸ਼ੀ ਨਹੀਂ ਹਨ ਤਾਂ ਉਨਾਂ ਨੂੰ ਡਰਨ ਦੀ ਲੋੜ ਨਹੀਂ ਹੈ ਪਰ ਦੋਸ਼ੀ ਪਾਏ ਗਏ ਤਾਂ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਏਗਾ ਅਤੇ ਹਰ ਦੇ ਖ਼ਿਲਾਫ਼ ਕਾਰਵਾਈ ਹੋਏਗੀ। ਉਨਾਂ ਕਿਹਾ ਕਿ ਫਿਲਹਾਲ ਜਾਂਚ ਵਿੱਚ ਸਹਿਯੋਗ ਦਿੰਦੇ ਹੋਏ ਆਪਣੇ ’ਤੇ ਲਗੇ ਦੋਸ਼ਾਂ ਸਬੰਧੀ ਸਬੂਤ ਪੇਸ਼ ਕਰਨ ਤਾਂ ਕਿ ਸਚਾਈ ਬਾਹਰ ਆ ਸਕੇ।