ਸਾਡੇ ਨਾਲ ਸ਼ਾਮਲ

Follow us

18.3 C
Chandigarh
Wednesday, February 25, 2026
More
    Home Breaking News ਲਾਈਸੇਂਸੀ ਹਥਿਆ...

    ਲਾਈਸੇਂਸੀ ਹਥਿਆਰ ਨਾਲ ਖੁਦ ਨੂੰ ਗੋਲੀ ਮਾਰ ਕੇ ਵਿਅਕਤੀ ਵੱਲੋਂ ਖੁਦਕੁਸ਼ੀ

    Ludhiana News
    (ਸੰਕੇਤਕ ਫੋਟੋ)।

    ਘਟਨਾ ਹਰਿਆਣਾ ਦੇ ਸਰਸਾ ਜ਼ਿਲ੍ਹੇ ਦੇ ਪਿੰਡ ਦੀ | Suicide

    ਡਬਵਾਲੀ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਸਰਸਾ ਦੇ ਖੰਡ ਡਬਵਾਲੀ ’ਚ ਰਾਜਸਥਾਨ ਦੀ ਹੱਦ ਨਾਲ ਲਗਦੇ ਪਿੰਡ ਚੌਟਾਲਾ ਦੀ ਢਾਣੀ ਸਿੱਖਾਂ ਵਾਲੀ ’ਚ ਬੁੱਧਵਾਰ ਨੂੰ 60 ਸਾਲਾਂ ਬਜ਼ੂਰਗ ਨੇ ਆਪਣੇ ਲਾਈਸੇਂਸੀ ਹਥਿਆਰ ਨਾਲ ਖੁਦ ਨੂੰ ਗੋਲੀ ਮਾਰ ਕੇ (Suicide) ਖੁਦਕੁਸ਼ੀ ਕਰ ਲਈ ਹੈ। ਗੋਲੀ ਉਸ ਦੀ ਛਾਤੀ ’ਚ ਲੱਗੀ ਸੀ ਜਿਸ ਨੂੰ ਲੈ ਕੇ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਕੇ ਪਹੁੰਚੇ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਲਾਸ਼ ਨੂੰ ਕਬਜੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

    ਜ਼ਿਕਰਯੋਗ ਹੈ ਕਿ ਚੌਟਾਲਾ ਢਾਣੀ ਸਿੱਖਾਂਵਾਲੀ ’ਚ ਰਹਿਣ ਵਾਲੇ ਗੁਰਪਿਆਸ ਸਿੰਘ ਦੇ ਘਰ ਬੁੱਧਵਾਰ ਨੂੰ ਅਚਾਨਕ ਗੋਲੀ ਲੱਗਣ ਨਾਲ ਅਫਰਾ-ਤਫਰੀ ਮੱਚ ਗਈ। ਪਰਿਵਾਰਕ ਮੈਂਬਰ ਅਤੇ ਨਾਲ ਦੇ ਲੋਕਾਂ ਨੇ ਮੌਕੇ ’ਤੇ ਪਹੁੰਚੇ ਕੇ ਦੇਖਿਆ ਕਿ ਗੁਰਪਿਆਸ ਸਿੰਘ ਮੰਜੇ ਉਪਰ ਬੁਰੀ ਤਰ੍ਹਾਂ ਲਹੂਲੁਹਾਨ ਪਿਆ ਸੀ। ਉਸ ਦੀ ਲਾਈਸੇਂਸੀ ਬੰਦੂਕ ਵੀ ਉਸ ਦੇ ਕੋਲ ਹੀ ਪਈ ਸੀ।

    ਇਹ ਵੀ ਪੜ੍ਹੋ : ਜੇਲ੍ਹ ’ਚ ਹਿੰਸਾ ਦੌਰਾਨ 41 ਕੈਦੀਆਂ ਦੀ ਮੌਤ

    ਪਰਿਵਾਰਕ ਮੈਂਬਰ ਉਸ ਤੋਂ ਬਾਅਦ ਬਿਨ੍ਹਾਂ ਸਮਾਂ ਲਾਏ ਉਸ ਦੀ ਜਖਮੀ ਹਾਲਤ ’ਚ ਚੌਟਾਲਾ ਦੇ ਹਸਪਤਾਲ ’ਚ ਲੈ ਗਏ। ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਮ੍ਰਿਤਕ ਦੇ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਅਜੇ ਪੱਤਾ ਨਹੀਂ ਲੱਗ ਪਾਇਆ ਹੈ। ਮ੍ਰਿਤਕ ਆਪਣੇ ਪਿੱਛੇ 2 ਲੜਕੇ ਛੱਡ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਕਾਰਵਾਈ ਜਾਰੀ ਹੈ।

    LEAVE A REPLY

    Please enter your comment!
    Please enter your name here