ਟੇਗੁਸਿਗਲਪਾ। ਅਮਰੀਕੀ ਦੇਸ਼ ਹੋਂਡੁਰਾਸ ਦੀ ਇੱਕ ਮਹਿਲਾ ਜੇਲ੍ਹ ’ਚ ਦੰਗਾ ਅਤੇ ਸਾੜ ਫੂਕ (Violence) ਦੀਆਂ ਘਟਨਾਵਾਂ ਨਾਲ ਕਰੀਬ 41 ਕੈਦੀਆਂ ਦੀ ਮੌਤ ਹੋ ਗਈ। ਲੋਕ ਮੰਤਰਾਲੇ ਦੇ ਫੋਰੈਂਸਿਕ ਮੈਡੀਸਿਨ ਡਾਇਰੈਕਟੋਰੇਟ ਨੇ ਪੁਸ਼ਟੀ ਕੀਤੀ। ਮੰਤਰਾਲੇ ਦੀ ਬੁਲਾਰੀ ਯੂਰੀ ਮੋਰਾ ਨੇ ਪੱਤਰਕਾਰਾਂ ਨੂੰ ਕਿਹਾ ਕਿ ‘ਮਾਰਾ’ ਗੈਂਗ ਕਾਰਨ ਇਹ ਹਿੰਸਾ ਹੋਈ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਪਤਾ ਲਾਇਆ ਹੈ ਕਿ ਰਾਜਧਾਨੀ ਸ਼ਹਿਰ ਟੇਗੁਸਿਗਲਪਾ ਤੋਂ ਲਗਭਗ 35 ਕਿਲੋਮੀਟਰ ਦੂਰ ਫਰਾਂਸਿਸਕੋ ਮੋਰਜਾਨ ’ਚ 25 ਔਰਤਾਂ ਦੀ ਅੱਗ ’ਚ ਝੁਲਸਣ ਲਾਲ ਮੌਤ ਹੋ ਗਈ ਅਤੇ ਹੋਰ 16 ਨੂੰ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮਿ੍ਰਤਕਾਂ ਦੀ ਗਿਣਤੀ ਵਧ ਸਕਦੀ ਹੈ।
ਕੀ ਹੈ ਮਾਮਲਾ? | Violence
ਕੈਦੀਆਂ ਦੇ ਰਿਸ਼ਤੇਦਾਰਾਂ ਦੇ ਇੱਕ ਪ੍ਰਤੀਨਿਧੀ ਡੇਲਮਾ ਆਡੋਨੇਰਜ ਨੇ ਕਿਹਾ ਕਿ ਅਧਿਕਾਰੀਆਂ ਦੁਆਰਾ ਜੇਲ੍ਹ ਲਈ ਨਵੇਂ ਨਿਯਮਾਂ ਦਾ ਐਲਾਨ ਕਰਨ ਤੋਂ ਬਾਅਦ ਦੰਗਾ ਭੜਕ ਗਿਆ, ਜਿਸ ’ਚ ਟੀਵੀ ਅਤੇ ਹੋਰ ਉਪਕਰਨਾਂ ’ਤੇ ਪਾਬੰਦੀ ਲਾਉਣੀ ਅਤੇ ਉਨ੍ਹਾਂ ਨੂੰ ਜਬਤ ਕਰਨਾ ਸ਼ਾਮਲ ਸੀ। ਮੀਡੀਆ ਦੇ ਅਨੁਸਾਰ ਜਖ਼ਮੀ ਕੈਦੀਆਂ ਨੂੰ ਟੇਗੁਸਿਗਲਪਾ ਦੇ ਇੱਕ ਹਸਪਤਾਲ ’ਚ ਟਰਾਂਫਰ ਕੀਤਾ ਗਿਆ ਹੈ। ਰਾਸ਼ਟਰਪਤੀ ਸ਼ਾਓਮਾਰਾ ਕਾਸਤਰੋ ਨੇ ਕਿਹਾ ਕਿ ਮਾਰਾ ਗੈਂਗ ਨੇ ਹੀ ਇਹ ਦੰਗਾ ਪਲਾਨ ਕੀਤਾ ਸੀ।
ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੁਢਲਾਡਾ ਪੁੱਜੇ
ਇਸ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਵੀ ਸੀ। ਉੱਪ ਰੱਖਿਆ ਮੰਤਰੀ ਜੁਲਿਸਾ ਵਿਲਾਨੁਏਵਾ ਨੇ ਦੰਗਾ ਸ਼ੁਰੂ ਹੋਣ ’ਤੇ ਟਵੀਟ ਦੇ ਜ਼ਰੀਏ ਕਿਹਾ, ‘ਅਸੀਂ ਇਸ ਜੇਲ੍ਹ ’ਚ ਜੁਲਮ ਦੀਆਂ ਹਰਕਤਾਂ ਅਤੇ ਬੇਨਿਯਮੀਆਂ ਨੂੰ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਐਮਰਜੈਂਸੀ ਐਲਾਨੀ ਅਤੇ ਰਾਸ਼ਟਰੀ ਪੁਲਿਸ ਅਤੇ ਫੌਜ ਦੇ ਨਾਲ ਨਾਲ ਅੱਗ ਬੁਝਾਊ ਦਸਤਿਆਂ ਨੂੰ ਦਖਲਅੰਦਾਜੀ ਕਰਨ ਲਈ ਕਿਹਾ।