ਚੰਡਗੀੜ੍ਹ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ’ਚ ਬੋਲਦਿਆਂ ਕੇਂਦਰ ’ਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਗਵਰਨਰ (Governor) ਬਾਰੇ ਤਿੱਖੇ ਸ਼ਬਦਾਂ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਸੂਬਿਆਂ ਨੂੰ ਪ੍ਰੇਸ਼ਾਨ ਕਰਨ ਲਈ ਕੇਂਦਰ ਨੇ ਰਾਜਪਾਲ ਨੂੰ ਬਿਠਾਇਆ ਹੋਇਆ ਹੈ। ਵਿਹਲੇ ਬੈਠੇ ਗਵਰਨਰ ਦਾ ਕੰਮ ਸਿਰਫ਼ ਚਿੱਠੀਆਂ ਲਿਖਣ ਦਾ ਹੈ। ਗਵਰਨਰ ਨੇ ਮੈਨੂੰ ਵੀ ਕਈ ਲਵ ਲੈਟਰ ਲਿਖੇ, ਜਦੋਂਕਿ ਉਸ ਦਾ ਕੰਮ ਹੈ ਕਿ ਚਿੱਠੀਆਂ ਲਿਖਣ ਦੀ ਥਾਂ ਆਰਡੀਐੱਫ਼ ਦਾ ਮੁੱਦਾ ਚੁੱਕਣਾ। ਮੈਂ ਆਰਡੀਐੱਫ਼ ਦੇ ਪ੍ਰਸਤਾਵ ਦਾ ਸਮੱਰਥਨ ਕਰਦਾ ਹਾਂ ਤੇ ਉਮੀਦ ਕਰਦਾ ਹਾਂ ਕਿ ਕੇਂਦਰ ਫੰਡ ਜਾਰੀ ਕਰੇਗਾ। ਜੇ ਕੇਂਦਰ ਫੰਡ ਜਾਰੀ ਨਹੀਂ ਕਰੇਗਾ ਤਾਂ ਪਹਿਲੀ ਜੁਲਾਈ ਨੂੰ ਸੁਪਰੀਮ ਕੋਰਟ ਖੁੱਲ੍ਹ ਰਹੀ ਹੈ। (Governor)
ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ ਕੇਂਦਰ ਨੂੰ ਦਿੱਤੀ ਵੱਡੀ ਚੇਤਾਵਨੀ, ਵਿਧਾਨ ਸਭਾ ਸੈਸ਼ਨ ’ਚ ਕੀ ਬੋਲੇ?
ਨਾਲ ਹੀ ਉਨ੍ਹਾਂ ਕਿਹਾ ਕਿ ਰਾਜਪਾਲ ਸਿਰਫ਼ ਸੌਂਹਾਂ ਚੁਕਾਉਣ ਲਈ ਹੰੁਦਾ ਹੈ। ਜਦੋਂ ਕੈਬਨਿਟ ’ਚ ਕੋਈ ਮੈਂਬਰ ਸ਼ਾਮਲ ਕਰਨਾ ਹੁੰਦਾ ਹੈ ਤਾਂ ਉਸ ਨੂੰ ਸਹੂੰ ਚੁਕਾਉਣ ਦਾ ਕੰਮ ਕਰਦਾ ਰਹੇ ਲਾਉਣਾ ਕਿਸ ਨੂੰ ਹੈ ਸਰਕਾਰ ਦੇਖੇਗੀ ਜਾਂ ਜਨਤਾ ਦੇਖੇਗੀ।