ਪੰਜਾਬ ਨੂੰ ਸਿਹਤਮੰਦ ਬਣਾਵੇਗੀ CM di Yogashala
ਜਲੰਧਰ। ਪੰਜਾਬ ਸਰਕਾਰ ਵੱਲੋਂ ਕੌਮਾਂਤਰੀ ਯੋਗਾ ਦਿਵਸ ਤੋਂ ਠੀਕ ਇੱਕ ਦਿਨ ਪਹਿਲਾਂ ਅੱਜ ਜਲੰਧਰ ਦੇ ਪੀਏਪੀ ਗਰਾਊਂਡ ’ਚ ‘ਸੀਐੱਮ ਦੀ ਯੋਗਸ਼ਾਲਾ’ (CM di Yogashala) ਦੀ ਸ਼ੁਰੂਆਤ ਕੀਤੀ ਗਈ। ਇਸ ਖੇਡ ਮੇਦਾਨ ਵਿੱਚ ਕਰੀਬ 15 ਹਜ਼ਾਰ ਲੋਕਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਯੋਗਾ ਕੀਤਾ। ਇਸ ਮੌਕੇ ਰਾਘਵ ਚੱਢਾ ਸਮੇਤ ਕਈ ਮੰਤਰੀਆ ਨੇ ਹਿੱਸਾ ਲਿਆ। ਯੋਗਾ ਅਧਿਆਪਕਾਂ ਨੇ ਸਾਰਿਆਂ ਨੂੰ ਯੋਗਾ ਕਰਨ ਲਈ ਪੇ੍ਰਰਿਆ।
ਬਾਕੀ ਦੇ ਕੰਮ ਬਾਅਦ 'ਚ ਪਹਿਲਾਂ ਸਿਹਤ ਜ਼ਰੂਰੀ ਹੈ… ਆਓ ਸਾਰੇ ਰਲ਼ ਕੇ ਪੰਜਾਬ ਨੂੰ ਤੰਦਰੁਸਤ ਤੇ ਸਿਹਤਮੰਦ ਪੰਜਾਬ ਬਣਾਈਏ… ਸਾਡੀ ਸਰਕਾਰ ਦਾ ਉਪਰਾਲਾ, CM ਦੀ ਯੋਗਸ਼ਾਲਾ… ਜਲੰਧਰ ਤੋਂ Live https://t.co/AEVBHI3L4D
— Bhagwant Mann (@BhagwantMann) June 20, 2023
‘ਸੀਐੱਮ ਦੀ ਯੋਗਸ਼ਾਲਾ’ ਦੀ ਸ਼ੁਰੂਆਤ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਨੇ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜ਼ਰੂਰੀ ਨਹੀਂ ਕਿ ਇੱਥੇ ਮੈਟ ’ਤੇ ਬੈਠ ਕੇ ਯੋਗਾ ਕੀਤਾ ਜਾਵੇ। ਅਸੀਂ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਵੀ ਯੋਗਾ ਕਰਦੇ ਹਾਂ। ਉਨ੍ਹਾਂ ਕਿਹ ਕਿ ਅੱਜ ਜਿਸ ਤਰ੍ਹਾਂ ਦੀ ਸਾਡੀ ਜੀਵਨ ਸ਼ੈਲੀ ਹੈ, ਉਸ ਨਾਲ ਲੋਕਾਂ ਵਿੱਚ ਡਿਪ੍ਰੈਸ਼ਨ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਯੋਗ ਹੀ ਪ੍ਰਾਚੀਨ ਸਾਧਨ ਹੈ। ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਮੇਰਾ ਪੰਜਾਬ ਸਿਹਤਮੰਦ ਹੋਵੇ। ਜੇ ਮੇਰਾ ਪੰਜਾਬ ਸਿਹਤਮੰਦ ਹੋਵੇਗਾ ਤਾਂ ਬਾਕੀਆਂ ਨੂੰ ਵੀ ਪਾਜ਼ਿਟਿਵ ਊਰਜਾ ਦੇਵੇਗਾ। ਇਹੀ ਸਾਡਾ ਮਕਸਦ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਇਲਾਕੇ ਵਿੱਚ 25 ਵਿਅਕਤੀ ਇਕੱਠੇ ਯੋਗਾ ਕਰਨਾ ਚਾਹੁੰਦੇ ਹਨ ਤਾਂ ਸਰਕਾਰ ਨੂੰ 7669400500 ’ਤੇ ਮਿੱਸ ਕਾਲ ਕਰੋ, ਯੋਗਾ ਟਰੇਨਰ ਤੁਹਾਡੇ ਤੱਕ ਮੁਫ਼ਤ ਪਹੰੁਚ ਜਾਵੇਗਾ।
ਪੰਜਾਬੀ ਆਪਣੀ ਸਿਹਤ ਤੇ ਤੰਦਰੁਸਤੀ ਲਈ ਜਾਣੇ ਜਾਂਦੇ ਰਹੇ ਨੇ…ਸਾਡੀ ਸਰਕਾਰ ਨੇ #CMdiYogshala ਇੱਕ ਉਪਰਾਲਾ ਪੰਜਾਬ ਦੇ ਜ਼ਿਲ੍ਹਿਆਂ ‘ਚ ਸ਼ੁਰੂ ਕੀਤਾ ਤੇ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ…
ਜਲੰਧਰ ਵਿਖੇ ਵੱਡੀ ਗਿਣਤੀ ‘ਚ ਲੋਕਾਂ ਨਾਲ ਯੋਗ ਕਰਿਆ.. ਅੱਜ ਪੂਰੇ ਪੰਜਾਬ ‘ਚ ਲਗਭਗ 50 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਇਸ ਮੁਹਿੰਮ ਨਾਲ ਜੁੜਕੇ ਯੋਗ… pic.twitter.com/kfRYSusBNx
— Bhagwant Mann (@BhagwantMann) June 20, 2023
ਜ਼ਿੰਦਗੀ ‘ਚ ਰੁਝੇਵੇਂ ਵੀ ਜ਼ਰੂਰੀ ਨੇ ਪਰ ਬਾਕੀ ਦੇ ਕੰਮ ਬਾਅਦ ‘ਚ ਪਹਿਲਾਂ ਸਿਹਤ ਜ਼ਰੂਰੀ ਹੈ..ਅੱਜ 15 ਹਜ਼ਾਰ ਤੋਂ ਵੱਧ ਲੋਕਾਂ ਨੇ ਜਲੰਧਰ ਵਿਖੇ ਯੋਗਾ ਕਰਿਆ…ਯੋਗਾ ਨੂੰ ਆਪਣੀ ਜ਼ਿੰਦਗੀ ‘ਚ ਹਿੱਸਾ ਬਣਾਓ.. pic.twitter.com/zTFqwV8BRQ
— Bhagwant Mann (@BhagwantMann) June 20, 2023
ਇਹ ਵੀ ਪੜ੍ਹੋ : Ashes Series : ਇੰਗਲੈਂਡ 273 ਦੌੜਾਂ ’ਤੇ ਆਲਆਉਟ, ਅਸਟਰੇਲੀਆ ਨੂੰ 281 ਦੌੜਾਂ ਦਾ ਟੀਚਾ
ਅਸੀਂ ਚਾਹੁੰਦੇ ਹਾਂ ਕਿ ਸਾਡਾ ਪੰਜਾਬ ਸਿਹਤਮੰਦ ਹੋਵੇ…ਲੋਕ ਸਕਰਾਤਮਕ ਊਰਜਾ ਨਾਲ ਆਪਣੇ ਕੰਮ ਧੰਦੇ ਕਰਨ…ਸਵੇਰੇ ਸਵੇਰੇ ਜਲਦੀ ਉਠ ਕੇ ਯੋਗਾ ਕਰਕੇ ਸਾਰਾ ਦਿਨ ਇਨਸਾਨ ਊਰਜਾ ਨਾਲ ਭਰਿਆ ਰਹਿੰਦਾ ਹੈ..ਸੋ ਯੋਗਾ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ… pic.twitter.com/bore2pjFX5
— Bhagwant Mann (@BhagwantMann) June 20, 2023
ਪੰਜਾਬ ‘ਚ ਜੇ ਤੁਸੀਂ ਕਿਸੇ ਵੀ ਮੁਹੱਲੇ ‘ਚ 25 ਤੋਂ ਵੱਧ ਲੋਕ ਹੋ ਤਾਂ 7669 400 500 ਨੰਬਰ ‘ਤੇ ਮਿਸ ਕਾਲ ਦਿਓ, ਯੋਗਾ ਕਰਵਾਉਣ ਲਈ ਟ੍ਰੇਨਰ ਆਵੇਗਾ…ਮੁਫ਼ਤ ‘ਚ ਤੁਹਾਨੂੰ ਟ੍ਰੇਨਿੰਗ ਦੇਵੇਗਾ…ਆਓ ਵੱਧ ਤੋਂ ਵੱਧ ਲੋਕਾਂ ਨੂੰ ਯੋਗ ਨਾਲ ਜੋੜੀਏ ਤੇ ਪੰਜਾਬ ਨੂੰ ਸਿਹਤਮੰਦ ਬਣਾਉਣ ‘ਚ ਮਦਦ ਕਰੀਏ.. pic.twitter.com/rMcYQOnMVS
— Bhagwant Mann (@BhagwantMann) June 20, 2023