ਜਸ਼ਨਪ੍ਰੀਤ ਸਿੰਘ ਨੇ ਆਲ ਇੰਡੀਆ ਜੇ.ਈ.ਈ. 2023 ‘ਚੋਂ ਕੀਤਾ 171 ਵਾਂ ਰੈਂਕ ਹਾਸਲ

JEE Advance 2023
ਪੁਜੀਸ਼ਨ ਪ੍ਰਾਪਤ ਕਰਨ ਵਾਲਾ ਹੋਣਹਾਰ ਜਸ਼ਨਪ੍ਰੀਤ ਸਿੰਘ ਅਤੇ ਨਾਲ ਮਾਪੇ ਅਤੇ ਹੋਰ, ਖੁਸ਼ੀ ’ਚ ਮੂੰਹ ਮਿੱਠਾ ਕਰਵਾਉਦੇ।

ਜਲਾਲਾਬਾਦ (ਰਜਨੀਸ਼ ਰਵੀ)। ਨੈਸ਼ਨਲ ਟੈਸਟਿੰਗ ਏਜੰਸੀ (ਏਟੀਏ) ਵੱਲੋਂ ਜੇ.ਈ.ਈ. (JEE Advance 2023) ਅਡਵਾਂਸ ਦਾ ਨਤੀਜਾ ਐਲਾਨਿਆ ਗਿਆ ਹੈ। ਜੇ.ਈ.ਈ. ਅਡਵਾਂਸ,2023 ਦੇ ਨਤੀਜੇ ਵਿਚੋਂ ਜਲਾਲਾਬਾਦ ਨਿਵਾਸੀ ਜਸ਼ਨਪ੍ਰੀਤ ਸਿੰਘ ਨੇ 273 ਅੰਕ ਲੈ ਕੇ ਆਲ ਇੰਡੀਆ 171ਵਾਂ ਰੈਂਕ ਪ੍ਰਾਪਤ ਕੀਤਾ ਹੈ ਅਤੇ ਪੂਰੇ ਸਰਹੱਦੀ ਇਲਾਕੇ, ਜਲਾਲਾਬਾਦ ਜਿਲਾ ਫਾਜਿਲਕਾ ਦਾ ਮਾਣ ਵਧਾਇਆ ਹੈ। ਜਸ਼ਨਪ੍ਰੀਤ ਸਿੰਘ ਦੇ ਮਾਤਾ-ਪਿਤਾ ਪੇਸ਼ੇ ਵਜੋਂ ਅਧਿਆਪਕ ਹਨ।

ਪਿਤਾ ਹਰਬੰਸ ਸਿੰਘ ਲੈਕਚਰਾਰ ਅਤੇ ਮਾਤਾ ਮੈਡਮ ਸਿਮਰਜੀਤ ਕੌਰ ਹਨ। ਇਸ ਮੌਕੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਨੇ ਪਰਿਵਾਰ ਨਾਲ ਖੁਸ਼ੀ ਸਾਂਝੀ ਕੀਤੀ ਅਤੇ ਲੱਡੂ ਵੰਡ ਕੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ। ਸ.ਫੁੰਮਣ ਸਿੰਘ ਸੀਨੀਅਰ ਐਕਸੀਅਨ ਪੀ.ਐਸ.ਪੀ.ਸੀ.ਐਲ. ਜਲਾਲਾਬਾਦ ਮੌਜੂਦਾ ਵਿਜਿਟਿੰਗ ਪ੍ਰੋਫੈਸਰ ਅਤੇ ਮੈਂਬਰ ਬੋਰਡ ਆਫ ਸਟੱਡੀਜ ਇਲੈਕਟ੍ਰੀਕਲ ਇੰਜੀਨੀਅਰ ਡਿਪਾਰਟਮੈਂਟ (JEE Advance 2023) ਸ਼ਹੀਦ ਭਗਤ ਸਿੰਘ ਟੈਕਨੀਕਲ ਯੂਨੀਵਰਸਿਟੀ ਮੋਗਾ ਰੋਡ ਫਿਰੋਜਪੁਰ, ਹਰਬੰਸ ਸਿੰਘ ਲੈਕਚਰਾਰ ਪੰਜਾਬੀ, ਹਰਸਿਮਰਨ ਸਿੰਘ ਬੀ.ਐਸ. ਵਿਸ਼ੇਸ਼ ਤੌਰ ’ਤੇ ਹਾਜਰ ਰਹੇ।

ਇਹ ਵੀ ਪੜ੍ਹੋ : ਯਾਦਗਾਰ ਕੋਠੀ ਸਰਕਾਰ ਦੀ ਅਣਦੇਖੀ ਦਾ ਹੋ ਰਹੀ ਸ਼ਿਕਾਰ