ਡਿਗਰੀ ਕਾਲਜਾਂ ’ਚ ਵਿਗਿਆਨ, ਕਾਮਰਸ ਤੋਂ ਲੈ ਕੇ ਹਿਊਮੈਨਟੀਜ਼ ਦੀਆਂ ਸੀਟਾਂ ਭਰਨੀਆਂ ਔਖੀਆਂ ਹੋ ਰਹੀਆਂ ਹਨ ਕਾਰਨ ਇੱਕੋ-ਇੱਕ ਇਹ ਹੈ ਕਿ ਹਰ ਵਿਦਿਆਰਥੀ ਵਿਦੇਸ਼ ਜਾਣ ਦੀ ਦੌੜ ’ਚ ਹੈ ਆਈਲੈਟਸ ਸੈਂਟਰ, ਜੋ ਕਦੇ ਵੱਡੇ ਸ਼ਹਿਰਾਂ ’ਚ ਸਨ, ਹੁਣ ਕਸਬਿਆਂ ਅਤੇ ਕਈ ਵੱਡੇ ਪਿੰਡਾਂ ’ਚ ਵੀ ਖੁੱਲ੍ਹ ਰਹੇ ਹਨ ਇੰਜੀਨੀਅਰਿੰਗ ਤੇ ਮੈਡੀਕਲ ਨੂੰ ਛੱਡ ਕੇ ਦੇਸ਼ ਅੰਦਰ ਉੱਚ ਸਿੱਖਿਆ ਦਾ ਮਾਹੌਲ ਘਟ ਰਿਹਾ ਹੈ ਨੌਕਰੀ ਨੂੰ ਪ੍ਰਮੁੱਖਤਾ ਦਿੱਤੀ ਜਾ ਰਹੀ ਹੈ ਸਵੈ-ਰੁਜ਼ਗਾਰ ਨੂੰ ਬਿਲਕੁਲ ਨਜ਼ਰਅੰਦਾਜ਼ ਕਰ ਦਿੱਤਾ ਗਿਆ।
ਵਿਦੇਸ਼ ਜਾਣ ਦੇ ਨਾਂਅ ’ਤੇ ਲੋਕਾਂ ਨਾਲ ਧੋਖਾਧੜੀਆਂ ਵੀ ਹੋ ਰਹੀਆਂ ਹਨ ਜੋ ਕੈਨੇਡਾ ਵਰਗੇ ਮੁਲਕਾਂ ’ਚ ਪਹੁੰਚ ਜਾਂਦੇ ਹਨ ਉੱਥੇ ਕੰਮ ਨਹੀਂ ਮਿਲ ਰਿਹਾ ਤੇ ਵਿਦਿਆਰਥੀਆਂ ਨੂੰ ਸਖ਼ਤ ਸੰਘਰਸ਼ ਕਰਨਾ ਪੈ ਰਿਹਾ ਹੈ ਕਈ ਨੌਜਵਾਨ ਅਮਰੀਕਾ ਵਰਗੇ ਕਈ ਮੁਲਕਾਂ ’ਚ ਜਾਣ ਲਈ ਗੈਰ-ਕਾਨੂੰਨੀ ਤੌਰ ’ਤੇ ਸਮੁੰਦਰ ਜਾਂ ਮਾਰੂਥਲ ਪਾਰ ਕਰਦੇ ਜਾਨ ਵੀ ਗੁਆ ਰਹੇ ਹਨ ਇਸ ਰੁਝਾਨ ਦਾ ਅਸਲ ਕਾਰਨ ਸਿੱਖਿਆ ਤੇ ਰੁਜ਼ਗਾਰ ਵਰਗੇ ਖੇਤਰਾਂ ਦਾ ਆਪਸ ’ਚ ਤਾਲਮੇਲ ਟੁੱਟ ਜਾਣਾ ਹੈ ਆਰਥਿਕ ਨੀਤੀਆਂ ਵਿਕਾਸ ਦਰ ਦੀ ਗੱਲ ਕਰਦੀਆਂ ਹਨ ਤੇ ਗੱਡੀਆਂ ਦੀ ਵਧ ਰਹੀ ਖਰੀਦ ਦੇ ਆਧਾਰ ’ਤੇ ਵਿਕਾਸ ਦੀ ਤਸਵੀਰ ਪੇਸ਼ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਵੇਦਾਂਤਾ ਦੀ ਪ੍ਰਾਪਤੀ : ਟੀਐਸਪੀਐਲ ਚੋਟੀ ਦੀਆਂ 100 ਕੰਪਨੀਆਂ ’ਚੋਂ 75ਵੇਂ ਸਥਾਨ ’ਤੇ
ਪਰ ਜਿੱਥੋਂ ਤੱਕ ਨੌਜਵਾਨ ਵਰਗ ਦੀ ਵਿਦੇਸ਼ਾਂ ਵੱਲ ਦੌੜ ਅਤੇੇ ਕਾਲਜਾਂ ਦਾ ਖਾਲੀ ਹੋਣਾ ਹੈ ਇਹ ਕਿਤੇ ਨਾ ਕਿਤੇ ਸਿੱਖਿਆ ਢਾਂਚੇ ’ਚ ਛੇਤੀ ਸੁਧਾਰ ਦੀ ਮੰਗ ਕਰਦਾ ਹੈ ਇਸ ਦੇ ਨਾਲ ਹੀ ਮਾਪਿਆਂ ਤੇ ਬੱਚਿਆਂ ਦਰਮਿਆਨ ਪੈਦਾ ਹੋ ਰਿਹਾ ਸੱਭਿਆਚਾਰਕ ਪਾੜਾ ਵੀ ਇੱਕ ਕਾਰਨ ਹੈ ਬਹੁਤ ਸਾਰੇ ਨੌਜਵਾਨ, ਜੋ ਰੁਜ਼ਗਾਰ ਦੇਣ ਦੇ ਕਾਰਨ ਹਨ, ਲੱਖਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇ ਸਕਦੇ ਹਨ, ਉਹ ਨੌਜਵਾਨ ਖੁਦ ਰੁਜ਼ਗਾਰ ਲਈ ਵਿਦੇਸ਼ ਜਾ ਰਹੇ ਹਨ ਰਵਾਇਤੀ ਧੰਦਿਆਂ ਨੂੰ ਵਿਕਸਿਤ ਕਰਕੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋ ਸਕਦੇ ਹਨ ਇਹ ਗੱਲ ਨਹੀਂ ਕਿ ਦੇਸ਼ ਅੰਦਰ ਰੁਜ਼ਗਾਰ ਦੀਆਂ ਸੰਭਾਵਨਾ ਨਹੀਂ।
ਵਿਦੇਸ਼ ਜਾਣ ਦੇ ਰੁਝਾਨ ਪਿੱਛੇ ਸਿਰਫ ਸਰਕਾਰੀ ਨੀਤੀਆਂ ਹੀ ਜਿੰਮੇਵਾਰ ਨਹੀਂ ਸਗੋਂ ਸਮਾਜਿਕ, ਸੱਭਿਅਚਾਰਕ ਢਾਂਚੇ ’ਚ ਆ ਰਹੇ ਨੁਕਸ ਵੀ ਸਮੱਸਿਆ ਨੂੰ ਪੈਦਾ ਕਰ ਰਹੇ ਹਨ ਵਿਦੇਸ਼ ਜਾਣਾ ਕੋਈ ਮਾੜੀ ਗੱਲ ਨਹੀਂ ਬਹੁਤ ਬਾਰੇ ਪ੍ਰਤਿਭਾਵਾਨ ਨੌਜਵਾਨ, ਜੋ ਦੇਸ਼ ਲਈ ਉਪਯੋਗੀ ਹਨ, ਉਹਨਾਂ ਦਾ ਦੇਸ਼ ਛੱਡ ਜਾਣਾ (ਬਰੇਨ ਡਰੇਨ) ਦੇਸ਼ ਦੇ ਵਿਕਾਸ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦਾ ਹੈ ਸਿਆਸੀ ਢਾਂਚੇ ’ਚ ਭਿ੍ਰਸ਼ਟਾਚਾਰ ਵੀ ਵੱਡਾ ਨੁਕਸ ਹੈ ਜੋ ਨੌਜਵਾਨਾਂ ’ਚ ਨਿਰਾਸ਼ਾ ਪੈਦਾ ਕਰਦਾ ਹੈ ਫਿਰ ਵੀ ਇਹ ਗੱਲ ਤਾਂ ਸਮਝਣੀ ਪੈਣੀ ਹੈ ਕਿ ਦੇਸ਼ ਦੇ ਵਿਕਾਸ ਲਈ ਦੇਸ਼ ਦੇ ਨੌਜਵਾਨਾਂ ਨੂੰ ਹੀ ਭੂਮਿਕਾ ਨਿਭਾਉਣੀ ਪੈਣੀ ਹੈ।