6 ਸੂਬਿਆਂ ’ਚ ਅਜੇ ਵੀ ਖਤਰਾ
- ਟੇ੍ਰਨਾਂ ਅਤੇ ਫਲਾਈਟਾਂ ਰੱਦ
ਜੈਪੁਰ, (ਸੱਚ ਕਹੂੰ ਨਿਊਜ਼)। ਗੁਜਰਾਤ ਤੋਂ ਬਾਅਦ ਹੁਣ ਰਾਜਸਥਾਨ ‘ਚ ਵੀ ਚੱਕਰਵਾਤੀ (Cyclone Biperjoy) ਤੂਫਾਨ ਬਿਪਰਜੋਏ ਨੇ ਤਬਾਹੀ ਮਚਾ ਕੇ ਆਪਣਾ ਰੂਪ ਦਿਖਾਇਆ ਹੈ। ਸ਼ਨਿੱਚਰਵਾਰ ਸਵੇਰੇ ਤੋਂ ਹੀ ਬਾੜਮੇਰ, ਸਿਰੋਹੀ, ਉਦੈਪੁਰ, ਜਾਲੋਰ, ਜੋਧਪੁਰ ਸੂਬਿਆਂ ’ਚ ਮੀਂਹ ਪੈ ਰਿਹਾ ਹੈ। 50 ਤੋਂ 60 ਕਿਲੋਮੀਟਰ ਪਰ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਪਿਛਲੇ 24 ਘੰਟਿਆਂ ਦੌਰਾਨ ਇਸ ਦਾ ਸਭ ਤੋਂ ਵੱਧ ਅਸਰ ਜਲੌਰ, ਸਿਰੋਹੀ ਅਤੇ ਬਾੜਮੇਰ ’ਚ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ : ਚੱਕਰਵਾਤ ਬਿਪਰਜੋਏ ਕਾਰਨ ਇਹਨਾਂ ਰੇਲ ਗੱਡੀਆਂ ਦੀਆਂ ਸੇਵਾਵਾਂ ਰੱਦ ਰਹਿਣਗੀਆਂ, ਵੇਖੋ
ਇਨ੍ਹਾਂ ਸੂਬਿਆਂ ’ਚ 4 ਤੋਂ 5 ਇੰਚ ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਬਾੜਮੇਰ, ਜਲੌਰ, ਸਿਰੋਹੀ ਅਤੇ ਪਾਲੀ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਰੇਲਵੇ ਨੇ ਬਾੜਮੇਰ ਤੋਂ ਲੰਘਣ ਵਾਲੀਆਂ 14 ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਇਸੇ ਤਰ੍ਹਾਂ ਉਦੈਪੁਰ ਤੋਂ ਦਿੱਲੀ ਅਤੇ ਮੁੰਬਈ ਦੀਆਂ ਦੋ ਉਡਾਣਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਪਾਕਿਸਤਾਨ ਸਰਹੱਦ ਨਾਲ ਲੱਗਦੇ 5 ਪਿੰਡਾਂ ਬਾੜਮੇਰ (ਬਖਸਰ, ਸੇਦਵਾ ਚੌਹਾਤਾਨ, ਰਾਮਸਰ, ਧੂਰੀਮਨਾ) ਦੇ ਪੰਜ ਹਜਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜ ਦਿੱਤਾ ਗਿਆ ਹੈ।
ਸੂਬੇ ’ਚ ਵੇਖਿਆ ਗਿਆ ਇਸ ਦਾ ਅਸਰ
ਬਿਪਰਜੋਏ ਦੇ ਪ੍ਰਭਾਵ ਕਾਰਨ ਰਾਜਸਥਾਨ ਦਾ 80 ਫੀਸਦੀ ਖੇਤਰ ਪਿਛਲੇ ਦੋ ਦਿਨਾਂ ਤੋਂ ਬੱਦਲਾਂ ਨਾਲ ਢੱਕਿਆ ਹੋਇਆ ਹੈ। ਇਸ ਸਿਸਟਮ ਕਾਰਨ ਬੀਤੀ ਰਾਤ ਚੁਰੂ ਦੇ ਬਿਦਾਸਰ ’ਚ 76 ਐਮਐਮ (3 ਇੰਚ) ਮੀਂਹ ਪਿਆ। ਸਿਰੋਹੀ ਦੇ ਕਈ ਇਲਾਕਿਆਂ ’ਚ 62 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ ਹਵਾਵਾਂ ਚੱਲ ਰਹੀਆਂ ਹਨ। ਪਿਛਲੇ 24 ਘੰਟਿਆਂ ’ਚ ਬਾੜਮੇਰ ਦੇ ਸੇਦਵਾ ਅਤੇ ਸਿਰੋਹੀ ਦੇ ਮਾਊਂਟ ਆਬੂ ’ਚ ਸਭ ਤੋਂ ਵੱਧ 5-5 ਇੰਚ ਮੀਂਹ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਬੀਤੀ ਰਾਤ ਤੋਂ ਹੁਣ ਤੱਕ ਸਿਰੋਹੀ ’ਚ 27 ਐਮਐਮ ਇੱਕ ਇੰਚ ਤੋਂ ਵੱਧ ਮੀਂਹ ਪਿਆ ਹੈ। ਇਸ ਦੇ ਨਾਲ ਹੀ ਜੋਧਪੁਰ, ਜਲੌਰ, ਉਦੈਪੁਰ, ਬਾਂਸਵਾੜਾ, ਅਜਮੇਰ, ਭੀਲਵਾੜਾ, ਬੀਕਾਨੇਰ, ਜੈਸਲਮੇਰ, ਟੋਂਕ, ਰਾਜਸਮੰਦ ਸਮੇਤ ਹੋਰ ਜ਼ਿਲ੍ਹਿਆਂ ’ਚ ਵੀ 1 ਤੋਂ 30 ਐਮਐਮ ਤੱਕ ਮੀਂਹ ਪਿਆ।
ਪਿੰਡਾਂ ’ਚ ਬਿਜਲੀ ਬੰਦ
ਜਲੌਰ ਸੂਬੇ ਦੇ ਸੰਚੌਰ ’ਚ ਰਾਤ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਬੀਤੀ ਰਾਤ ਤੋਂ ਇੱਥੋਂ ਦੇ ਕਈ ਪਿੰਡਾਂ ’ਚ ਬਿਜਲੀ ਬੰਦ ਕੀਤੀ ਹੋਈ ਹੈ। ਇੱਥੇ ਪਥਮੇਡਾ ’ਚ 50 ਹਜਾਰ ਗਾਵਾਂ ਲਈ ਚਾਰੇ ਨੂੰ ਲੈ ਕੇ ਸੰਕਟ ਖੜ੍ਹਾ ਹੋ ਗਿਆ ਹੈ। ਇਸ ਚੱਕਰਵਾਤ ਕਾਰਨ ਬੱਸ ਅਤੇ ਰੇਲ ਸੇਵਾ ਪੂਰੀ ਤਰ੍ਹਾਂ ਬੰਦ ਹੋ ਗਈਆਂ ਹਨ। ਜਦੋਂ ਕਿ ਡੂੰਗਰਪੁਰ ਦੇ ਪਿੰਡ ਨਾਈਗਾਮਾ ’ਚ ਦੇਰ ਰਾਤ ਤੇਜ ਹਨੇਰੀ ਆਈ ਅਤੇ ਮੀਂਹ ਪਿਆ। ਤੇਜ ਹਵਾਵਾਂ ਕਾਰਨ 500 ਸਾਲ ਪੁਰਾਣਾ ਅੰਬ ਦਾ ਦਰੱਖਤ ਉੱਖੜ ਕੇ ਪਿੰਡ ਦੀ ਮੁੱਖ ਸੜਕ ’ਤੇ ਡਿੱਗ ਗਿਆ। ਜਿਸ ਨੂੰ ਸ਼ਨਿੱਚਰਵਾਰ ਸਵੇਰੇ ਪਿੰਡ ਵਾਸੀਆਂ ਨੇ ਜੇਸੀਬੀ ਦੀ ਮਦਦ ਨਾਲ ਹਟਾਇਆ।
ਸ਼ੁੱਕਰਵਾਰ ਨੂੰ ਰਾਜਸਥਾਨ ਪਹੁੰਚਿਆ ਬਿਪਰਜੋਏ | Cyclone Biperjoy
ਚੱਕਰਵਾਤ ਬਿਪਰਜੋਏ ਸ਼ੁੱਕਰਵਾਰ ਰਾਤ ਰਾਜਸਥਾਨ ਪਹੁੰਚਿਆ। ਇਸ ਦੀ ਰਫਤਾਰ ਘੱਟ ਗਈ ਹੈ। ਇਸ ਦਾ ਅਸਰ ਸੂਬੇ ’ਚ ਐਤਵਾਰ ਤੱਕ ਰਹੇਗਾ। ਤੂਫਾਨ ਦੇ ਪ੍ਰਭਾਵ ਕਾਰਨ ਮੱਧ ਪ੍ਰਦੇਸ਼, ਯੂਪੀ ਅਤੇ ਦਿੱਲੀ ਦੇ ਕੁਝ ਇਲਾਕਿਆਂ ’ਚ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪੱਛਮੀ ਰਾਜਸਥਾਨ ’ਚ ਗਰਜ ਨਾਲ ਮੀਂਹ ਪਿਆ। ਜਲੌਰ, ਬਾੜਮੇਰ, ਜੋਧਪੁਰ ’ਚ ਇੱਕ ਇੰਚ ਤੱਕ ਮੀਂਹ ਪਿਆ। ਮੀਂਹ ਕਾਰਨ ਨੀਵੇਂ ਇਲਾਕਿਆਂ ’ਚ ਪਾਣੀ ਭਰ ਗਿਆ। ਵੱਖ-ਵੱਖ ਥਾਵਾਂ ’ਤੇ ਦਰੱਖਤ ਅਤੇ ਬਿਜਲੀ ਦੇ ਖੰਭੇ ਉੱਖੜ ਗਏ।