ਚੋਰੀ ਹੋਏ ਸਮਾਨ ‘ਚ ਨੋਬਲ ਪੁਰਸਕਾਰ ਦਾ ਸਨਮਾਨ ਚਿੰਨ੍ਹ ਵੀ ਸ਼ਾਮਲ
ਨਵੀਂ ਦਿੱਲੀ, (ਏਜੰਸੀ)। ਨੋਬਲ ਪੁਰਸਕਾਰ ਜੇਤੂ ਕੈਲਾਸ਼ ਸੱਤਿਆਰਥੀ Kailash Satyarthi ਦੇ ਕਾਲਕਾ ਜੀ ਸਥਿੱਤ ਮਕਾਨ ‘ਚੋਂ ਚੋਰ ਬਹੁਤ ਸਾਰਾ ਸਮਾਨ ਚੋਰੀ ਕਰਕੇ ਲੈ ਗਏ, ਜਿਸ ‘ਚ ਉਨ੍ਹਾਂ ਨੂੰ ਮਿਲੇ ਨੋਬਲ ਪੁਰਸਕਾਰ ਦਾ ਸਨਮਾਨ ਚਿੰਨ੍ਹ ਵੀ ਸ਼ਾਮਲ ਹੈ ਪੁਲਿਸ ਨੇ ਕਿਹਾ ਕਿ ਇਹ ਮਾਮਲਾ ਉਸ ਸਮੇਂ ਧਿਆਨ ‘ਚ ਆਇਆ ਜਦੋਂ ਸੱਤਿਆਰਥੀ ਦਾ ਪੀਏ ਸਵੇਰੇ ਲਗਭਗ 9 ਵਜੇ ਕਾਲਕਾ ਜੀ ਸਥਿੱਤ ਉਨ੍ਹਾਂ ਦੇ ਮਕਾਨ ਤੋਂ ਕਾਰ ਲੈਣ ਗਿਆ। Kailash Satyarthi
ਪੁਲਿਸ ਨੂੰ ਨੋਬਲ ਪੁਰਸਕਾਰ ਦਾ ਸਨਮਾਨ ਚਿੰਨ੍ਹ ਦੀ ਕਥਿੱਤ ਚੋਰੀ ਸਬੰਧੀ ਸੂਚਿਤ ਕੀਤਾ ਗਿਆ ਤੇ ਟੀਮਾਂ ਉਂਗਲੀਆਂ ਦੇ ਨਿਸ਼ਾਨ ਇਕੱਠੇ ਕਰ ਰਹੀ ਹੈ ਤੇ ਚੋਰੀਸ਼ੁਦਾ ਸਮਾਨ ਦਾ ਵੇਰਵਾ ਲੈਣ ਲਈ ਘਟਨਾ ਸਥਾਨ ਦਾ ਜਾਇਜ਼ਾ ਲੈ ਹੈ ਪੁਲਿਸ ਨੇ ਕਿਹਾ ਕਿ ਸਾਰੇ ਲਾੱਕਰ ਤੋੜੇ ਗਏ ਹਨ ਤੇ ਸ਼ੱਕ ਹੈ ਕਿ ਇਹ ਚੋਰੀ ਸਵੇਰੇ ਕੀਤੀ ਗਈ ਸੱਤਿਆਰਥੀ ਇਸ ਸਮੇਂ ਅਮਰੀਕਾ ‘ਚ ਹਨ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਚੋਰੀ ਕੀਤੇ ਗਏ ਸਮਾਨ ‘ਚ ਨੋਬਲ ਪੁਰਸਕਾਰ ਦੀ ਕਾਪੀ ਸ਼ਾਮਲ ਹੈ ਉਨ੍ਹਾਂ ਦੀ ਬੇਟੀ ਦੇ ਵਿਆਹ ਦੇ ਗਹਿਣੇ ਵੀ ਗਾਇਬ ਹਨ।
ਉਨ੍ਹਾਂ ਹਾਲੇ ਤੱਕ ਲਾਪਤਾ ਸਮਾਨ ਦੀ ਪੂਰੀ ਸੂਚੀ ਸਾਂਝੀ ਨਹੀਂ ਕੀਤੀ ਤੇ ਇਸ ਸਮੇਂ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੂੰ ਸ਼ੱਕ ਹੈ ਕਿ ਉਸ ਮਕਾਨ ‘ਚ ਕੋਈ ਨਹੀਂ ਹੈ, ਇਹ ਸੂਚਨਾ ਸੁਸਾਇਟੀ ਤੋਂ ਕਿਸੇ ਨੇ ਜਿਵੇਂ ਦੋਧੀ ਜਾਂ ਅਖ਼ਬਾਰ ਵਾਲੇ ਆਦਿ ਨੇ ਲੀਕ ਕੀਤੀ ਹੈ ਪੁਲਿਸ ਉਸ ਇਲਾਕੇ ਦੇ ਸਥਾਨਕ ਅਪਰਾਧੀਆਂ ਤੋਂ ਪੁੱਛਗਿੱਛ ਕਰ ਰਹੀ ਹੈ, ਤਾਂ ਕਿ ਇਸ ਚੋਰੀ ਸਬੰਧੀ ਕੋਈ ਸੁਰਾਗ ਮਿਲ ਸਕੇ ਉਹ ਦੋਸ਼ੀਆਂ ਦਾ ਪਤਾ ਲਾਉਣ ਲਈ ਸੀਸੀਟੀਵੀ ਫੁਟੇਜ਼ ਵੀ ਚੈਕ ਕਰ ਰਹੀ ਹੈ ਬਾਲ ਅਧਿਕਾਰਾਂ ਲਈ ਕੰਮ ਕਰਨ ਵਾਲੇ ਸੱਤਿਆਰਥੀ ਨੂੰ 2014 ‘ਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ ਉਨ੍ਹਾਂ ਨੂੰ ਇਹ ਸਨਮਾਨ ਪਾਕਿਸਤਾਨ ਦੀ ਮਲਾਲਾ ਯੂਸੁਫਜਈ ਦੇ ਨਾਲ ਸਾਂਝੇ ਤੌਰ ‘ਤੇ ਮਿਲਿਆ ਸੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ