ਹੈਰੋਇਨ ਦੀ ਸਪਲਾਈ ਲਈ ਵਰਤੀ ਜਾਂਦੀ ਐਕਟਿਵਾ ਵੀ ਪੁਲਿਸ ਨੇ ਲਈ ਕਬਜ਼ੇ ’ਚ
(ਜਸਵੀਰ ਸਿੰਘ ਗਹਿਲ) ਲੁਧਿਆਣਾ। ਐਸਟੀਐਫ਼ ਲੁਧਿਆਣਾ ਨੇ ਨਸ਼ੇ ਦੀ ਤਸ਼ਕਰੀ ਕਰਨ ਦੇ ਦੋਸ਼ ’ਚ ਇੱਕ ਆਈ ਟਵੰਟੀ ਕਾਰ ਸਵਾਰ ਨੂੰ ਡੇਢ ਕਿੱਲੋਂ ਦੇ ਕਰੀਬ ਹੈਰੋਇਨ (Heroin) ਸਮੇਤ ਕਾਬੂ ਕੀਤਾ ਹੈ। ਇਸ ਤੋਂ ਇਲਾਵਾ ਪੁਲਿਸ ਨੇ ਉਕਤ ਵਿਅਕਤੀ ਵੱਲੋਂ ਸਪਲਾਈ ਲਈ ਵਰਤੀ ਜਾਂਦੀ ਐਕਟਿਵਾ ਵੀ ਬਰਾਮਦ ਕਰ ਲਈ ਹੈ।
ਜਾਣਕਾਰੀ ਦਿੰਦਿਆਂ ਇੰਸਪੈਕਟਰ ਹਰਬੰਸ ਸਿੰਘ ਇੰਚਾਰਜ ਐਸਟੀਐਫ ਲੁਧਿਆਣਾ ਰੇਂਜ ਨੇ ਦੱਸਿਆ ਕਿ ਟੀਮ ਸਥਾਨਕ ਸਿੰਗਾਰ ਸਿਨੇਮਾ ਏਰੀਆ ਥਾਣਾ ਡਵੀਜਨ ਨੰਬਰ 3 ਮੌਜੂਦ ਸੀ। ਜਿਸ ਨੇ ਮੁਖ਼ਬਰ ਦੀ ਇਤਲਾਹ ’ਤੇ ਸਿਵਮ ਬਾਲੀ ਉਰਫ਼ ਗੀਗਾ ਵਾਸੀ ਘਾਟੀ ਮੁਹੱਲਾ ਲੁਧਿਆਣਾ ਹਾਲ ਅਬਾਦ ਕਿਰਾਏਦਾਰ ਪੁੁਸ਼ਮਿੰਦਰ ਸਿੰਘ ਦਾ ਮਕਾਨ ਮੁਹੱਲਾ ਮੋਹਰ ਸਿੰਘ ਨਗਰ ਨੂੰ ਆਈ- ਟਵੰਟੀ ਕਾਰ ਨੰਬਰ ਪੀਬੀ- 13 ਏਕੇ-5251 ਵਿੱਚ ਸਵਾਰ ਹੋ ਕੇ ਜਾਂਦੇ ਨੂੰ ਗਿ੍ਰਫ਼ਤਾਰ ਕੀਤਾ। ਜਿਸ ਦੀ ਮੌਕੇ ’ਤੇ ਹੀ ਉਨਾਂ ਦੀ ਹਾਜ਼ਰੀ ’ਚ ਤਲਾਸ਼ੀ ਲਈ ਗਈ ਤਾਂ ਉਕਤ ਦੇ ਕਬਜੇ ਵਾਲੀ ਕਾਰ ਦੀ ਡਰਾਇਵਰ ਸੀਟ ਦੇ ਕਵਰ ਦੇ ਪਿੱਛੇ ਬਣੀ ਜੇਬ ’ਚ 1 ਕਿੱਲੋ 440 ਗ੍ਰਾਮ ਹੈਰੋਇਨ ਅਤੇ ਕਾਰ ਦੇ ਡੈਸ ਬੋਰਡ ਵਿੱਚੋਂ ਹੈਰੋਇਨ ਵੇਚਕੇ ਵੱਟੇ ਗਏ 35 ਹਜ਼ਾਰ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਹੋਈ। ਉਨਾਂ ਦੱਸਿਆ ਕਿ ਸਿਵਮ ਬਾਲੀ ਵਿਰੁੱਧ ਪਹਿਲਾਂ ਵੀ ਨਸ਼ਾ ਵੇਚਣ ਦੇ 3 ਮਾਮਲੇ ਦਰਜ਼ ਹਨ। (Heroin)
ਇਹ ਵੀ ਪੜ੍ਹੋ: ਸੀਆਈਏ ਟੀਮ ਵੱਲੋਂ ਇੱਕ ਪਿਸਟਲ, 4 ਜਿੰਦਾ ਕਾਰਤੂਸ ਸਮੇਤ 3 ਕਾਬੂ
ਉਨਾਂ ਦੱਸਿਆ ਕਿ ਖੁਦ ਵੀ ਨਸ਼ੇ ਦਾ ਆਦੀ ਸਿਵਮ ਬਾਲੀ ਜਨਵਰੀ 2023 ’ਚ ਹੀ ਲੁਧਿਆਣਾ ਜੇਲ ਤੋਂ ਬਾਹਰ ਆਇਆ ਹੈ, ਜਿਸ ਨੇ ਮੰਨਿਆ ਕਿ ਉਹ ਰੋਹਿਤ ਹੰਸਾ ਵਾਸੀ ਗੁਰੂ ਨਾਨਕ ਦੇਵ ਨਗਰ ਲੁਧਿਆਣਾ ਪਾਸੋਂ ਅਤੇ ਦਿੱਲੀ ਤੋਂ ਥੋਕ ’ਚ ਹੈਰੋਇਨ ਲਿਆ ਕੇ ਇੱਧਰ ਮਹਿੰਗੇ ਭਾਅ ਵੇਚਦਾ ਹੈ। ਉਨਾਂ ਦੱਸਿਆ ਕਿ ਪੁਲਿਸ ਨੇ ਸਿਵਮ ਬਾਲੀ ਤੋਂ ਬਰਾਮਦ ਹੋਈ 1 ਕਿੱਲੋਂ 440 ਗ੍ਰਾਮ ਹੈਰੋਇਨ ਸਮੇਤ ਆਈ ਟਵੰਟੀ ਕਾਰ ਅਤੇ ਪੀਬੀ-10- ਜੀਐਸ-8183 ਐਕਟਿਵਾ ਨੂੰ ਵੀ ਕਜਬੇ ’ਚ ਲੈ ਲਿਆ ਹੈ।