ਕੌਮਾਂਤਰੀ ਜਲ ਵਿਵਾਦ ਸੁਲਝਾਉਣ ਲਈ ਬਣੇਗੀ ਕਮੇਟੀ

Inello-Akali

ਨਵੀਂ ਦਿੱਲੀ (ਏਜੰਸੀ)। ਕੌਮਾਂਤਰੀ ਜਲ ਵਿਵਾਦ ਨੂੰ ਸੁਲਝਾਉਣ ਲਈ ਸਰਕਾਰ ਵਿਵਾਦ ਸੁਲਝਾਊ ਕਮੇਟੀ ਬਣਾਏਗੀ ਜੋ ਦੋ ਸਾਲਾਂ ਦੇ ਅੰਦਰ ਇਸ ਵਿਵਾਦ ਨੂੰ ਸੁਲਝਾਏਗੀ ਕੇਂਦਰੀ ਬਿਜਲੀ ਮੰਤਰੀ ਪੀਯੂਸ਼ ਗੋਇਲ ਨੇ ਅੱਜ ਕੇਂਦਰੀ ਵਿਕਾਸ ਵਸੀਲੇ ਮੰਤਰੀ ਦੀ ਗੈਰਹਾਜ਼ਰੀ ‘ਚ ਉਨ੍ਹਾਂ ਵੱਲੋਂ ਪ੍ਰਸ਼ਾਨ ਕਾਲ ‘ਚ ਭਾਕਪਾ ਕੇ ਡੀ. ਰਾਜਾ ਦੇ ਸਵਾਲ ਦੇ ਜਵਾਬ ‘ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੇਸ਼ ‘ਚ ਕਈ ਨਦੀਆਂ ਦੇ ਜਲ ਵਿਵਾਦ ਨੂੰ ਸੁਲਝਾਉਣ ‘ਚ ਪੰਚਾਇਤਾਂ ਨੂੰ ਕਈ ਸਾਲ ਲੱਗ ਗਏ ਪਰ ਸਮੱਸਿਆ ਦਾ ਹੱਲ ਨਹੀਂ ਹੋਇਆ ਕਾਵੇਰੀ ਜਲ ਦੇ ਮੁੱਦੇ ‘ਤੇ ਪੂਰੇ ਦੇਸ਼ ‘ਚ ਵਿਵਾਦ ਖੜਾ ਹੋ ਗਿਆ ਇਨ੍ਹਾਂ ਸਾਰੇ ਵਿਵਾਦਾਂ ਨੂੰ ਸੁਲਝਾਉਣ ਲਈ ਕੌਮਾਂਤਰੀ ਨਦੀ ਜਲ ਵਿਵਾਦ ਕਾਨੂੰਨ 1916 ਨੂੰ ਫਿਰ ਸੋਧਿਆ ਜਾ ਰਿਹਾ ਹੈ ਇਸ ‘ਚ ਵਿਵਾਦ ਨਿਪਟਾਰਾ ਕਮੇਟੀ ਬਣਾਈ ਜਾਵੇਗੀ ਉਨ੍ਹਾਂ ਦੱਸਿਆ ਕਿ ਇਹ ਕਮੇਟੀ ਦੋ ਸਾਲਾਂ ਦੇ ਅੰਦਰ ਮਾਮਲੇ ਦਾ ਨਿਪਟਾਰਾ ਕਰੇਗੀ ਵਿਸ਼ੇਸ਼ ਹਾਲਾਤਾਂ ‘ਚ ਇੰਕ ਸਾਲ ਦਾ ਹੋਰ ਸਮਾਂ ਦਿੱਤਾ ਜਾਵੇਗਾ।