(ਅਨਿਲ ਲੁਟਾਵਾ) ਅਮਲੋਹ। ਬੀਤੇ ਦਿਨ ਹੋਏ ਲੜਾਈ ਝਗੜੇ ਦੌਰਾਨ ਇੱਕ ਨਿਹੰਗ ਸਿੰਘ ਵੱਲੋਂ ਇੱਕ ਵਿਅਕਤੀ ਤੇ ਕਿਰਪਾਨ ਨਾਲ ਵਾਰ ਕਰਕੇ ਜਖਮੀ ਕਰਨੇ ਵਾਲੇ ਵਿਅਕਤੀ ਨੂੰ ਗਿਰਫ਼ਤਾਰ ਕਰਕੇ ਆ/ਧ 307 ਅਧੀਨ ਅਮਲੋਹ ਥਾਣੇ ਵਿੱਚ ਮੁਕੱਦਮਾ ਦਰਜ ਕਰਕੇ ਮਾਣਯੋਗ ਅਦਾਲਤ ਕੋਲੋਂ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਇਸ ਸਬੰਧੀ ਕਾਨਫਰੰਸ ਕਰਦਿਆਂ ਅਮਲੋਹ ਦੇ ਡੀਐੱਸਪੀ ਜੰਗਜੀਤ ਸਿੰਘ ਨੇ ਦੱਸਿਆ ਕਿ ਹਰਤੇਸ਼ ਕੌਸ਼ਿਕ ਮੁੱਖ ਅਫਸਰ ਥਾਣਾ ਅਮਲੋਹ, ਸਬ.ਇੰਸਪੈਕਟਰ ਸਹਿਬ ਸਿੰਘ ਨੇ ਦੱਸਿਆ ਕਿ ਬਲਜੀਤ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਅਲਾਦਾਦਪੁਰ ਨੇ ਆਪਣਾ ਬਿਆਨ ਲਿਖਵਾਉਂਦੇ ਹੋਏ ਕਿਹਾ ਉਸ ਦਾ ਬੇਟਾ ਤਰਨਵੀਰ ਸਿੰਘ ਪਲੱਸ ਵਨ ਕਲਾਸ ਵਿਚ ਪੜ੍ਹਦਾ ਹੈ। ( Crime News)
ਜਿਸ ਦਾ ਗੁਰਵਿੰਦਰ ਸਿੰਘ ਉਰਫ ਰਾਜੂ ਪੁੱਤਰ ਭੁਪਿੰਦਰ ਸਿੰਘ ਵਾਸੀ ਖਨਿਆਣ ਦੇ ਬੇਟੇ ਨਾਲ ਤਕਰਾਰ ਬਾਜੀ ਸੀ ਜਿਸ ਕਾਰਨ 13 ਜੂਨ 2023 ਮਿਤੀ ਸ਼ਾਮ ਨੂੰ ਬਲਜੀਤ ਸਿੰਘ ਆਪਣੇ ਲੜਕੇ ਨੂੰ ਲੈਣ ਲਈ ਸਿਵਲ ਹਸਪਤਾਲ ਅਮਲਹ ਨੇੜੇ ਆਇਆ ਸੀ ਤਾ ਉਥੇ ਗੁਰਵਿੰਦਰ ਸਿੰਘ ਨੇ ਬਲਜੀਤ ਸਿੰਘ ਨੂੰ ਮਾਰ ਦੇਣ ਦੀ ਨਿਯਤ ਨਾਲ ਆਪਣੀ ਕ੍ਰਿਪਾਨ ਦਾ ਵਾਰ ਬਲਜੀਤ ਸਿੰਘ ਦੇ ਸਿਰ ਵਿਚ ਕੀਤਾ ਜਿਸ ਜਿਸ ’ਤੇ ਬਲਜੀਤ ਸਿੰਘ ਨੇ ਅਪਣਾ ਬਚਾਉ ਕਰਦੇ ਹੋਏ ਆਪਣੀ ਖੱਬੀ ਬਾਹ ਅੱਗੇ ਕੀਤੀ ਜੋ ਕ੍ਰਿਪਾਨ ਬਲਜੀਤ ਸਿੰਘ ਦੀ ਬਾਹ ’ਤੇ ਲੱਗੀ ਜਿਸ ਤੇ ਗੁਰਵਿੰਦਰ ਸਿੰਘ ਮੌਕਾ ਤੋਂ ਆਪਣੀ ਕ੍ਰਿਪਾਨ ਅਤੇ ਇਨੋਵਾ ਗੱਡੀ ਲੈ ਕੇ ਭੱਜ ਗਿਆ। Crime News
ਡੀਐੱਸਪੀ ਜੰਗਜੀਤ ਸਿੰਘ ਨੇ ਦੱਸਿਆ ਕਿ ਬਲਜੀਤ ਸਿੰਘ ਦੇ ਬਿਆਨ ਤੇ ਅਧਾਰ ਤੇ ਮੁਕਦਮਾ ਨੰਬਰ 70 ਮਿਤੀ 14.06.2023 ਅਧ 307 PC ਥਾਣਾ ਅਮਲੋਹ ਦਰਜ ਕਰਕੇ ਅਤੇ ਤੁਰੰਤ ਕਾਰਵਾਈ ਕਰਦੇ ਹੋਏ ਸਹਾਇਕ ਥਾਣੇਦਾਰ ਸੰਜੀਵ ਕੁਮਾਰ ਦੇ ਸਮੇਤ ਪੁਲਿਸ ਪਾਰਟੀ ਨੇ ਦੋਸ਼ੀ ਗੁਰਵਿੰਦਰ ਸਿੰਘ ਨੂੰ ਇਸ ਮੁਕੱਦਮੇ ਗ੍ਰਿਫਤਾਰ ਕਰਕੇ ਵਾਰਦਾਤ ਵਿਚ ਵਰਤੀ ਇਨੋਵਾ ਗੱਡੀ ਨੰਬਰ ਸੀਐਚ 01- ਬੀਕੇ 8081 ਸਮੇਤ ਕ੍ਰਿਪਾਨ ਲੋਹਾ ਬ੍ਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ : ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸੱਚ ਕਹੂੰ ਦੀ 21ਵੀਂ ਵਰ੍ਹੇਗੰਢ ਦੀਆਂ ਦਿੱਤੀਆਂ ਵਧਾਈਆਂ
ਡੀਐੱਸਪੀ ਜੰਗਜੀਤ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਮ ਸਿੰਘ ਪੁੱਤਰ ਕਮਲ ਸਿੰਘ ਵਾਸੀ ਸ਼ੇਰ ਗੜ ਨੇ ਆਪਣਾ ਬਿਆਨ ਲਿਖਵਾਇਆ ਸੀ ਉਸ ਦੇ ਪਿਤਾ ਪਿੰਡ ਮਾਲੋਵਾਲ ਵਿਖੇ ਗੁਰੂ ਨਾਨਕ ਮੈਡੀਕਲ ਸਟੋਰ ਦੀ ਦੁਕਾਨ ਕਰਦਾ ਹੈ। ਜਿਸ ਦਾ ਮੋਟਰਸਾਇਕਲ ਮਿਤੀ 2 ਜੂਨ 2023 ਨੂੰ ਆਪਣੇ ਪਿਤਾ ਨਾਲ ਮੋਟਰਸਾਇਕਲ ਨੰਬਰ ਪੀਬੀ 10ਡੀਵਾਈ 1671 ਮਾਰਕਾ ਸਪਲੈਡਰ ਤੇ ਘਰ ਨੂੰ ਜਾ ਰਹੇ ਸੀ ਅਤੇ ਮੈਡੀਕਲ ਸਟੋਰ ਦੀ ਰੋਜ਼ ਦੀ ਸੇਲ ਸੀ ਜਿਸਨੂੰ ਕਿ ਆਪਣੇ ਬੈਗ ਵਿਚ ਪਾਇਆ ਹੋਇਆ ਸੀ ਜਦੋਂ ਉਹ ਮਾਲੋਵਾਲ ਤੋਂ ਕਪੂਰਗੜ੍ਹ ਵੱਲ ਨੂੰ ਜਾਂਦੀ ਲਿੰਕ ਰੋਡ ਕੋਲ ਪੁੱਜੇ ਤਾਂ ਇੱਕ ਦਮ ਉਹਨਾਂ ਦੇ ਮੋਟਰਸਾਇਕਲ ਅੱਗੇ 3 ਮੁੰਡੇ ਆ ਗਏ ਜਿਨਾ ਦੇ ਮੂੰਹ ਬੰਨੇ ਹੋਏ ਸੀ ਜਿਨਾਂ ਨੇ ਮੋਟਰਸਾਇਕਲ ਨੂੰ ਲੱਤ ਮਾਰ ਕੇ ਥੱਲੇ ਸੁੱਟ ਦਿਤਾ।
ਹਥਿਆਰ ਤੇ ਗੱਡੀਆਂ ਵੀ ਬਰਾਮਦ ( Crime News)
ਇਹਨਾਂ ਨੌਜਵਾਨਾਂ ਕੋਲੋਂ ਲੋਹੇ ਦੀ ਰਾਡ ਸੀ ਤੇ ਉਹ, ਉਨ੍ਹਾਂ ਦਾ ਪੈਸਿਆਂ ਵਾਲਾ ਬੈਗ ਅਤੇ ਮੋਟਰਸਾਇਕਲ ਖੋਹ ਕੇ ਲੈ ਗਏ ਜਿਸ ਦੌਰਾਨ ਧੱਕਾ ਮੁਕੀ ਦੌਰਾਨ ਉਕਤ ਤਿੰਨੇ ਨੌਜਵਾਨਾਂ ਦੇ ਮੂੰਹ ’ਤੇ ਬੰਨਿਆ ਹੋਏ ਕੱਪੜੇ ਉਤਰ ਗਏ ਜਿਨਾਂ ਵਿਚ ਇੱਕ ਲੜਕਾ ਸੰਦੀਪ ਸਿੰਘ ਉਰਫ ਗਜਾ ਪੁੱਤਰ ਅਵਤਾਰ ਸਿੰਘ ਵਾਸੀ ਤੰਦਾਂ ਬੱਧਾ ਕਲਾ ਅਤੇ ਹਰਪ੍ਰੀਤ ਸਿੰਘ ਪੁੱਤਰ ਹਰਬੰਸ ਵਾਸੀ ਤੰਦਾ ਬੱਧਾ ਕਲਾ ਅਤੇ ਪੀਤਾ ਸੀ।
ਜੰਗਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂਨਾ ਖਿਲਾਫ ਮੁਕਦਮਾ ਨੰਬਰ 75 ਮਿਤੀ 13.06,2023 ਅਧ32,323, 4115034 1PC ਥਾਣਾ ਅਮਲੋਹ ਵਿੱਚ ਮੁਕੱਦਮਾ ਦਰਜ ਕਰਕੇ ਸੰਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਜਿਨਾਂ ਕੋਲੋਂ ਵਾਰਦਾਤ ਵਿਚ ਖੋਹਿਆ ਮੋਟਰਸਾਇਕਲ ਲੈਟਰਪੈਡ ਬੈਗ ਸਮੇਤ ਪੈਸੇ ਬਰਾਮਦ ਕੀਤੇ ਗਏ। ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।