ਮੋਗਾ ਸਵਰਨਕਾਰ ਕਤਲ ਕਾਂਡ: ਸਮੁੱਚੇ ਪੰਜਾਬ ’ਚ ਸੁਨਿਆਰੇ ਭਾਈਚਾਰੇ ਨੇ ਰੋਸ ਵਜੋਂ ਰੱਖਿਆ ਬੰਦ

Murder Case

ਪੁਲਿਸ ਪ੍ਰਸ਼ਾਸ਼ਨ ਨੂੰ 72 ਘੰਟਿਆ ਦਾ ਅਲਟੀਮੇਟਮ (Murder Case)

(ਗੁਰਪ੍ਰੀਤ ਸਿੰਘ) ਸੰਗਰੂਰ/ਮੋਗਾ। ਬੀਤੇ ਦਿਨ ਮੋਗਾ ਵਿਖੇ ਵਾਪਰੇ ਸੋਨੇ ਦੇ ਵਪਾਰੀ ਦੇ ਕਤਲ ਤੇ ਲੁੱਟ ਦੀ ਘਟਨਾ ਨੂੰ ਲੈ ਕੇ ਸਾਰੇ ਪੰਜਾਬ ਦੇ ਸੁਨਿਆਰਾ ਭਾਈਚਾਰੇ ਵੱਲੋਂ ਰੋਸ ਪ੍ਰਗਟਾਵਾ ਕੀਤਾ ਗਿਆ ਤੇ ਪੰਜਾਬ ਦੇ ਸਾਰੇ ਜ਼ਿਲਿਆਂ ਮੋਗਾ, ਫ਼ਿਰੋਜ਼ਪੁਰ, ਫਰੀਦਕੋਟ, ਬਠਿੰਡਾ, ਸੰਗਰੂਰ, ਬਰਨਾਲਾ, ਪਟਿਆਲਾ, ਫ਼ਤਹਿਗੜ੍ਹ ਸਾਹਿਬ, ਮੁਕਤਸਰ ਸਾਹਿਬ, ਮਾਨਸਾ ਆਦਿ ਜ਼ਿਲ੍ਹਿਆਂ ਵਿੱਚ ਸੁਨਿਆਰਾ ਮਾਰਕੀਟਾਂ ਬੰਦ ਰਹੀਆਂ। ਮੋਗਾ ਸ਼ਹਿਰ ਵਪਾਰ ਮੰਡਲ ਵਲੋਂ ਬੰਦ ਰੱਖਿਆ ਗਿਆ। ਅੱਜ ਵੱਡੀ ਗਿਣਤੀ ਵਿੱਚ ਸੁਨਿਆਰਾ ਭਾਈਚਾਰੇ ਦੇ ਆਗੂ ਮੋਗਾ ਵਿਖੇ ਪੁਜੇ ਤੇ ਸਰਕਾਰ ਤੇ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ। (Murder Case)

ਬੀਤੇ ਦਿਨੀ ਸਰਾਫਾ ਬਾਜ਼ਾਰ ਦੇ ਦੁਕਾਨਦਾਰ ਪਰਮਿੰਦਰ ਵਿੱਕੀ ਦਾ ਗੋਲੀਆਂ ਮਾਰ ਕੇ ਕਰ ਦਿੱਤਾ ਸੀ ਕਤਲ 

ਜਿਕਰਯੋਗ ਹੈ ਕਿ ਬੀਤੇ ਦਿਨੀਂ ਮੋਗਾ ਦੇ ਸਰਾਫਾ ਬਾਜ਼ਾਰ ਦੇ ਦੁਕਾਨਦਾਰ ਪਰਮਿੰਦਰ ਵਿੱਕੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਤੇ ਉਸਦੀ ਦੁਕਾਨ ਤੋਂ ਸੋਨੇ ਤੇ ਚਾਂਦੀ ਲੁੱਟ ਕੇ ਲੈ ਗਏ ਸਨ। ਸੱਚ ਕਹੂੰ ਨਾਲ ਗੱਲਬਾਤ ਕਰਦਿਆਂ ਪੰਜਾਬ ਸਵਰਨਕਾਰ ਸੰਘ ਦੇ ਸੂਬਾ ਪ੍ਰਧਾਨ ਕਰਤਾਰ ਸਿੰਘ ਜੌੜਾ ਨੇ ਕਿਹਾ ਕਿ ਇਸ ਘਟਨਾ ਨੇ ਸਾਨੂੰ ਪੁਰਾਣੇ ਦਿਨਾਂ ਦੀ ਯਾਦ ਦਿਵਾ ਦਿਤੀ । ਜਦੋਂ ਸ਼ਰੇਆਮ ਗੋਲੀਆਂ ਮਾਰ ਕੇ ਆਮ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਸੀ।

Murder Case

ਇਹ ਵੀ ਪੜ੍ਹੋ : ਸਭ ਤੋਂ ਵੱਡੇ ਜਾਅਲੀ ਫਾਈਨੈਂਸ ਕੰਪਨੀਆਂ ਦੇ ਅੰਤਰਰਾਜ਼ੀ ਗਿਰੋਹ ਦਾ ਪਰਦਾਫਾਸ਼

ਉਹਨਾਂ ਕਿਹਾ ਕਿ ਵਿਕੀ ਦੇ ਕਤਲ ਬਾਰੇ ਅਸੀਂ ਅੱਜ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਨਾਲ ਗੱਲਬਾਤ ਕੀਤੀ ਹੈ ਅਤੇ ਉਹਨਾਂ ਨੂੰ ਕਿਹਾ ਹੈ ਕੇ ਜੇਕਰ 72 ਘੰਟਿਆਂ ਵਿਚ ਦੋਸ਼ੀ ਨਹੀਂ ਫੜੇ ਜਾਂਦੇ ਤਾਂ ਅਸੀਂ ਇਸ ਦੇ ਖਿਲਾਫ ਕੋਈ ਵੱਡਾ ਐਕਸ਼ਨ ਉਲੀਕਾਂਗੇ। ਉਹਨਾਂ ਕਿਹਾ ਕਿ ਮਰਹੂਮ ਵਿਕੀ ਆਪਣੇ ਪਰਿਵਾਰ ਦਾ ਮੁਖੀ ਸੀ, (Murder Case) ਜਿਹੜਾ ਆਪਣੇ ਪਰਿਵਾਰ ਦੀਆਂ ਜਿੰਮੇਵਾਰੀਆਂ ਚੁੱਕ ਰਿਹਾ ਸੀ, ਉਹਨਾਂ ਦੇ ਪਰਿਵਾਰ ਦੀ ਹਾਲਤ ਬੇਹਦ ਨਾਜ਼ੁਕ ਹੈ। ਉਹਨਾ ਕਿਹਾ ਕਿ ਪੰਜਾਬ ਵਿੱਚ ਅੱਜ ਕੋਈ ਵੀ ਸੁਰੱਖਿਅਤ ਨਹੀਂ ਲੁਟੇਰੇ ਸ਼ਰੇਆਮ ਹਥਿਆਰਾਂ ਦੀ ਨੋਕ ਤੇ ਲੁੱਟਾਂ ਖੋਹਾਂ ਤੇ ਕਤਲ ਕਰ ਰਹੇ ਹਨ ਤੇ ਪੁਲਿਸ ਮੂਕ ਦਰਸ਼ਕ ਬਣ ਕੇ ਬੈਠੀ ਹੋਈ ਹੈ।