ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਸੀਐੱਮਐੱਸ ਕੰਪਨੀ ‘ਚ ਡਾਕੇ ਤੋਂ ਬਾਅਦ ਕਹੀ ਵੱਡੀ ਗੱਲ, ਤੁਸੀਂ ਵੀ ਪੜ੍ਹੋ

CMS company

ਸੀਐਮਐਸ ਇਨਫੋਰਸਿਸਟਮ ਲਿਮਟਿਡ ਕੰਪਨੀ (CMS company) ਦਾ ਪੰਜਾਬ ਲਾਇਸੰਸ ਰੱਦ ਕਰਨ ਲਈ ਲਿਖਾਂਗਾ : ਕਮਿਸ਼ਨਰ ਸਿੱਧੂ

ਲੁਧਿਆਣਾ (ਜਸਵੀਰ ਸਿੰਘ ਗਹਿਲ)। ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਹੈ ਕਿ ਉਹ ਪੰਜਾਬ ਅੰਦਰ ਸੀਐਮਐਸ ਇਨਫੋਰਸਿਸਟਮ ਲਿਮਟਿਡ ਕੰਪਨੀ (CMS company) ਦਾ ਲਾਇਸੰਸ ਰੱਦ ਕਰਨ ਲਈ ਲਿਖਣਗੇ। ਕਿਉਂਕਿ ਇੰਨਾਂ ਨੇ ਬੇਹੱਦ ਮਾੜੇ ਸੁਰੱਖਿਆ ਸਿਸਟਮ ਅਪਣਾ ਕੇ ਜਨਤਾ ਦੇ ਪੈਸੇ ਅਤੇ ਕਰਮਚਾਰੀਆਂ ਦੀ ਜਾਨ ਨੂੰ ਜੋਖ਼ਮ ’ਚ ਪਾਇਆ ਹੈ। ਜਿਸ ਕਰਕੇ ਲੰਘੇ ਦਿਨੀ 8.49 ਕਰੋੜ ਰੁਪਏ ਦੀ ਲੁੱਟ ਹੋਈ। ਕਮਿਸ਼ਨਰ ਸਿੱਧੂ ਨੇ ਕਿਹਾ ਕਿ ਕੰਪਨੀ ਵੱਲੋਂ ਸਥਾਨਕ ਜ਼ਿਲੇ ’ਚ ਰਾਜਗੁਰੂ ਨਗਰ ’ਚ ਸਥਿੱਤ ਕੰਪਨੀ ਦੇ ਦਫ਼ਤਰ ਦੀ ਸੁਰੱਖਿਆ ’ਚ ਵੱਡੀ ਅਣਗਹਿਲੀ ਵਰਤੀ ਗਈ ਹੈ ਜੋ ਘਰ ਲੱਖ ਰੁਪਏ ਪਏ ਹੋਣ ਵਾਲਾ ਵੀ ਨਹੀਂ ਵਰਤਦਾ।

ਇਹ ਵੀ ਪੜ੍ਹੋ : ਪੰਜਾਬ, ਹਰਿਆਣਾ, ਚੰਡੀਗੜ੍ਹ ਸਮੇਤ ਉੱਤਰ ਭਾਰਤ ’ਚ ਆਇਆ ਭੂਚਾਲ