ਮਲੋਟ-ਸ੍ਰੀ ਮੁਕਤਸਰ ਸਾਹਿਬ ਸੜਕ ਦੇ ਕੰਮ ਦੀ ਮੰਤਰੀ ਬਲਜੀਤ ਕੌਰ (Minister Baljit Kaur) ਨੇ ਕਰਵਾਈ ਸ਼ੁਰੂਆਤ
ਮਲੋਟ (ਮਨੋਜ)। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਅਣਥੱਕ ਯਤਨਾਂ ਨਾਲ ਮਲੋਟ ਸ੍ਰੀ ਮੁਕਤਸਰ ਸਾਹਿਬ ਸੜਕ ਨੂੰ ਚੌੜਾ ਕਰਨ ਅਤੇ ਨਵੀਨੀਕਰਨ ਦੇ ਕੰਮ ਦੀ ਸੁਰੂਆਤ ਪੰਜਾਬ ਦੇ ਇਸਤਰੀ ਤੇ ਬਾਲ ਵਿਕਾਸ, ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ (Minister Baljit Kaur) ਨੇ ਅੱਜ ਇੱਥੋਂ ਕਰਵਾਈ। ਇਸ ਮੌਕੇ ਬੋਲਦਿਆਂ ਡਾ. ਬਲਜੀਤ ਕੌਰ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਨੇ ਸਾਰੇ ਅੜਿੱਕੇ ਦੂਰ ਕਰਕੇ ਅੱਜ ਇਸ ਸੜਕ ਦਾ ਕੰਮ ਸੁਰੂ ਕਰਵਾਇਆ ਹੈ।
18 ਮਹੀਨੇ ਵਿਚ ਬਣ ਕੇ ਤਿਆਰ ਹੋਵੇਗੀ ਸੜਕ | Minister Baljit Kaur
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਸੜਕ ਦੇ ਨਿਰਮਾਣ ਤੇ 152.58 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਸਦੀ ਲੰਬਾਈ 27.660 ਕਿਲੋਮੀਟਰ ਹੋਵੇਗੀ। ਇਸ ਨੂੰ ਮਿੱਥੇ 18 ਮਹੀਨੇ ਦੇ ਸਮੇਂ ਵਿਚ ਪੂਰਾ ਕਰਕੇ ਇਲਾਕੇ ਦੇ ਲੋਕਾਂ ਨੂੰ ਇਹ ਸੜਕ ਸਮਰਪਿਤ ਕੀਤੀ ਜਾਵੇਗੀ। ਪੇਂਡੂ ਖੇਤਰਾਂ ਵਿਚ ਇਹ 10 ਮੀਟਰ ਅਤੇ ਨਿਰਮਤ ਖੇਤਰਾਂ ਵਿਚ ਇਸਦੀ ਚੋੜਾਈ 12 ਮੀਟਰ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਇਸ ਇਲਾਕੇ ਦੇ ਸੜਕੀ ਸੰਪਰਕ ਨੂੰ ਮਜਬੂਤ ਕਰਨ ਦੇ ਨਾਲ ਨਾਲ ਪੰਜਾਬ ਦੇ ਰਾਜਸਥਾਨ ਨਾਲ ਸੜਕੀ ਸੰਪਰਕ ਨੂੰ ਵੀ ਛੋਟਾ ਕਰੇਗੀ ਅਤੇ ਇਸ ਨਾਲ ਲੋਕਾਂ ਨੂੰ ਵੱਡੀ ਸਹੁਲਤ ਹੋਵੇਗੀ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪਹਿਲੇ ਪੜਾਅ ਵਿਚ ਸੜਕ ਨੂੰ ਚੌੜਾ ਕਰਨ ਲਈ ਦਰੱਖਤ ਪੁੱਟਣ ਦਾ ਕੰਮ ਸੁਰੂ ਹੋ ਰਿਹਾ ਹੈ। ਜਿਸ ਤੋਂ ਤੁਰੰਤ ਬਾਅਦ ਸੜਕ ਨਿਰਮਾਣ ਕਾਰਜ ਆਰੰਭ ਹੋ ਜਾਣਗੇ।
ਲੋਕਾਂ ਨੇ ਕਿਹਾ ਧੰਨਵਾਦ ਪੰਜਾਬ ਸਰਕਾਰ | Minister Baljit Kaur
ਇਸ ਮੌਕੇ ਡਾ. ਬਲਜੀਤ ਕੌਰ ਨੇ ਕਿਹਾ ਕਿ ਪਿੱਛਲੇ 10 ਸਾਲ ਤੋਂ ਇਹ ਸੜਕ ਖਸਤਾ ਹਾਲ ਸੀ ਪਰ ਪਿੱਛਲੀਆਂ ਸਰਕਾਰਾਂ ਨੇ ਇਸਦੇ ਲਈ ਕੋਈ ਧਿਆਨ ਨਹੀਂ ਦਿੱਤਾ ਅਤੇ ਲੋਕਾਂ ਦੇ ਦੁੱਖਾਂ ਦੀ ਪਿੱਛਲੇ ਸਾਸਕਾਂ ਨੇ ਸਾਰ ਨਹੀਂ ਲਈ ਪਰ ਜਦ ਤੋਂ ਲੋਕਾਂ ਨੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਲੋਕਾਂ ਦੇ ਦੁੱਖ ਦਰਦ ਦੂਰ ਕਰਨ ਵਾਲੀ ਸਰਕਾਰ ਬਣਾਈ ਹੈ ਉਦੋਂ ਤੋਂ ਹੀ ਉਹ ਇਸ ਸੜਕ ਦੇ ਨਿਰਮਾਣ ਵਿਚ ਆ ਰਹੇ ਅੜਿੱਕੇ ਦੂਰ ਕਰਨ ਤੇ ਲੱਗੇ ਹੋਏ ਸਨ ਅਤੇ ਹੁਣ ਜਦ ਸਾਰੀਆਂ ਰੁਕਾਵਟਾਂ ਦੂਰ ਕਰ ਲਈਆਂ ਗਈਆਂ ਹਨ ਤਾਂ ਇਸ ਸੜਕ ਦਾ ਕੰਮ ਸੁਰੂ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਮਲੋਟ ਸ੍ਰੀ ਮੁਕਤਸਰ ਸਾਹਿਬ ਇਲਾਕੇ ਦੇ ਸਮੂਹ ਲੋਕਾਂ ਨੂੰ ਇਸ ਪ੍ਰੋਜੈਕਟ ਦੇ ਸੁਰੂ ਹੋਣ ਦੀ ਵਧਾਈ ਦਿੱਤੀ। ਇਸ ਮੌਕੇ ਦੇ ਵੱਡੀ ਗਿਣਤੀ ਵਿਚ ਪੁੱਜੇ ਲੋਕਾਂ ਨੇ ਸੜਕ ਦਾ ਕੰਮ ਸੁਰੂ ਹੋਣ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ : ਲੁਧਿਆਣਾ ਕੈਸ਼ ਲੁੱਟ ਮਾਮਲੇ ’ਚ ਪੁਲਿਸ ਦੀ ਵੱਡੀ ਕਾਰਵਾਈ
ਇਸ ਮੌਕੇ ਜੰਗਲਾਤ ਵਿਭਾਗ ਦੇ ਖੇਤਰੀ ਮੈਨੇਜਰ ਬਠਿੰਡਾ ਗੁਰਪਾਲ ਸਿੰਘ ਢਿੱਲੋਂ, ਵਣ ਮੰਡਲ ਅਫਸਰ ਅੰਮਿ੍ਤਪਾਲ ਸਿੰਘ ਬਰਾੜ, ਪ੍ਰੋਜੈਕਟ ਅਫਸਰ ਕੁਲਦੀਪ ਸਿੰਘ ਸੰਧੂ, ਪਰਮਜੀਤ ਸਿੰਘ ਗਿੱਲ ਜਿਲ੍ਹਾ ਮੀਤ ਪ੍ਰਧਾਨ ਐਸਸੀ ਵਿੰਗ, ਬਲਾਕ ਪ੍ਰਧਾਨ ਲਵਲੀ ਸੰਧੂ, ਕੁਲਵਿੰਦਰ ਸਿੰਘ ਬਰਾੜ, ਸਿਮਰਜੀਤ ਸਿੰਘ ਬਰਾੜ, ਗਗਨਦੀਪ ਔਲਖ, ਲਾਲੀ ਗਗਨੇਜਾ, ਜਸਮੀਤ ਬਰਾੜ, ਸਤਗੁਰਦੇਵ ਗਰਗ (ਪੱਪੀ), ਜੋਨੀ ਗਰਗ, ਨਗਿੰਦਰ ਕੁਮਾਰ ਟਿੰਕਾ, ਗੁਰਵਿੰਦਰ ਸਿੰਘ ਰੁਪਾਣਾ, ਕਮਲਪ੍ਰੀਤ ਕੌਰ ਸਮਾਘ ਮੈਂਬਰ ਸਟੇਟ ਵਿਜੀਲੈਂਸ ਅਤੇ ਮੋਨੀਟਰਿੰਗ ਕਮੇਟੀ ਵੀ ਹਾਜਰ ਸਨ।