‘ਸੱਚ ਕਹੂੰ’ ਦੀ ਵਰੇਗੰਢ ਮੌਕੇ ਕੀਤੇ ਮਾਨਵਤਾ ਭਲਾਈ ਦੇ ਕਾਰਜ ਸ਼ਲਾਘਾਯੋਗ : ਐਸ.ਡੀ.ਐੈਮ. | welfare works
ਬਠਿੰਡਾ (ਸੁਖਨਾਮ)। ਹਰਮਨ ਪਿਆਰੇ ਰਾਸ਼ਟਰੀ ਰੋਜ਼ਾਨਾ ਅਖ਼ਬਾਰ ‘ਸੱਚ ਕਹੂੰ’ ਦੀ 21ਵੀਂ ਵਰੇਗੰਢ ਦੀ ਖੁਸ਼ੀ ਵਿਚ ਅੱਜ ਸਬ ਆਫਿਸ ਟੀਮ ਵੱਲੋਂ ਆਪਣੇ ਪਾਠਕਾਂ ਨਾਲ ਮਿਲ ਕੇ ਮਾਨਵਤਾ ਭਲਾਈ ਦੇ ਕਾਰਜ (welfare works) ਕੀਤੇ ਗਏ। ਇਸ ਮੌਕੇ ਮਾਡਲ ਫੇਜ 4-5 ਦੇ ਪਾਰਕ ਵਿਖੇ ਰੱਖੇ ਇੱਕ ਸੰਖੇਪ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ’ਚ ਗੋਪਾਲ ਸਿੰਘ (ਪੀ.ਸੀ.ਐਸ.) ਐਸ.ਡੀ.ਐਮ. ਬਰਨਾਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਰਮੀ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਪਾਠਕਾਂ ਵੱਲੋਂ ਪਾਰਕ ਵਿਚ ਪੰਛੀਆਂ ਦੇ ਲਈ ਪਾਣੀ ਅਤੇ ਦਾਣੇ ਵਾਲੇ ਕਟੋਰੇ ਰੱਖੇ ਗਏ। ਜਿਸ ਦੀ ਸ਼ੁਰੂਆਤ ਮੁੱਖ ਮਹਿਮਾਨ ਵੱਲੋਂ ਕੀਤੀ ਗਈ।
ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਗੋਪਾਲ ਸਿੰਘ ਨੇ ਕਿਹਾ ਕਿ ਅਸੀਂ ਦੇਖਦੇ ਹਾਂ ਕਿ ਗਰਮੀ ਦੇ ਮੌਸਮ ਵਿਚ ਪੰਛੀਆਂ ਨੂੰ ਪਾਣੀ ਦੀ ਭਾਲ ਲਈ ਇਧਰ ਉਧਰ ਭਟਕਣਾ ਪੈਂਦਾ ਹੈ, ਪਾਣੀ ਨਾ ਮਿਲਣ ਕਰਕੇ ਪੰਛੀਆਂ ਦੀ ਮੌਤ ਹੋ ਜਾਂਦੀ ਹੈ। ਇਸੇ ਨੂੰ ਧਿਆਨ ਵਿਚ ਰੱਖਦਿਆਂ ਅੱਜ ‘ਸੱਚ ਕਹੂੰ’ ਅਖ਼ਬਾਰ ਦੀ 21ਵੀਂ ਵਰੇਗੰਢ ਮੌਕੇ ਬਠਿੰਡਾ ਸ਼ਹਿਰ ਦੇ ਪਾਠਕਾਂ ਨੇ ਇਸ ਪਾਰਕ ਵਿਚ ਪੰਛੀਆਂ ਲਈ ਪਾਣੀ ਅਤੇ ਦਾਣੇ ਵਾਲੇ ਕਟੋਰੇ ਰੱਖੇ ਹਨ , ਜੋ ਸ਼ਲਾਘਾਯੋਗ ਕਾਰਜ਼ ਹੈ।
ਇਹ ਵੀ ਪੜ੍ਹੋ : ਸੱਚ ਕਹੂੰ ਦੀ ਵਰ੍ਹੇਗੰਢ ’ਤੇ ਵਿਸ਼ੇਸ਼ : ਛੋਟਾ ਜਿਹਾ ਪੌਦਾ ਅੱਜ 20 ਸਾਲ ਦਾ ਬਣਿਆ ਬੋਹੜ
ਉਨਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਆਮ ਲੋਕ ਵੀ ਇਸ ਕਾਰਜ਼ ਤੋਂ ਸੇਧ ਲੈ ਕੇ ਗਰਮੀ ਦੇ ਮੌਸਮ ਨੂੰ ਦੇਖਦਿਆਂ ਪੰਛੀਆਂ ਲਈ ਪਾਣੀ ਅਤੇ ਦਾਣੇ ਦਾ ਪ੍ਰਬੰਧ ਕਰਨਗੇ ਇਸ ਮੌਕੇ ਸੰਬੋਧਨ ਕਰਦਿਆਂ 85 ਮੈਂਬਰ ਪੰਜਾਬ ਕੁਲਬੀਰ ਇੰਸਾਂ ਨੇ ਕਿਹਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਨੁਮਾਈ ਹੇਠ ਅੱਜ ਦੇ ਦਿਨ ਸੰਨ 2002 ਵਿਚ ਸ਼ੁਰੂ ਹੋਇਆ।
‘ਸੱਚ ਕਹੂੰ’ ਪਾਠਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ ‘ਸੱਚ ਕਹੂੰ’ ਦੇ ਸਿਰ ਤੇ ਬਹੁਤ ਹਨੇਰੀਆਂ ਝੁੱਲੀਆਂ ਪ੍ਰੰਤੂ ਆਪਣੇ ਅਸੂਲਾਂ ਤੇ ਅਡਿਗ ਰਹਿ ਇਸ ਰਾਸ਼ਟਰੀ ਅਖ਼ਬਾਰ ਨੇ ਹਰ ਮੁਸ਼ਕਿਲ ਨੂੰ ਮਾਤ ਪਾਈ ਅਤੇ ਅੱਜ ਬੁਲੰਦੀਆਂ ਨੂੰ ਛੂਹ ਰਿਹਾ ਹੈ। ਉਨਾਂ ਪੂਜਨੀਕ ਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਕੀਤੀ ਕਿ ਇਹ ਅਦਾਰਾ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰੇ। ਇਸ ਮੌਕੇ ਬਲਾਕ ਬਠਿੰਡਾ ਦੇ ਪ੍ਰੇਮੀ ਸੇਵਕ ਬਾਰਾ ਸਿੰਘ ਇੰਸਾਂ ਨੇ ਮੁੱਖ ਮਹਿਮਾਨ ਅਤੇ ਪਾਠਕਾਂ ਦਾ ਇਸ ਸਮਾਗਮ ਵਿਚ ਪਹੁੰਚਣ ਲਈ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ 85 ਮੈਂਬਰ ਪੰਜਾਬ ਰਜਿੰਦਰ ਗੋਇਲ ਇੰਸਾਂ, ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਸੁਮਿੰਦਰ ਸਿੰਘ ਅਤੇ ਸੱਚ ਕਹੂੰ ਦੇ ਪਾਠਕ ਹਾਜਰ ਸਨ।