ਨਵੀਂ ਦਿੱਲੀ। ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਤ ਦਾਸ ਨੇ ਕਿਹਾ ਕਿ ਆਰਬੀਆਈ 500 ਰੁਪਏ ਦੇ ਨੋਟਾਂ (500 Rupees Note) ਨੂੰ ਵਾਪਸ ਲੈਣ ਜਾਂ 1000 ਰੁਪਏ ਦੇ ਨੋਟ ਨੂੰ ਦੁਬਾਰਾ ਲਾਗੂ ਕਰਨ ਬਾਰੇ ਨਹੀਂ ਸੋਚ ਰਿਹਾ। ਦਾਸ ਨੇ ਵੀਰਵਾਰ ਨੂੰ ਪੋਸਟ-ਐਮਪੀਸੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਇਹ ਟਿੱਪਣੀ ਕੀਤੀ, ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਰੰਸੀ ਨੋਟਾਂ ਨੂੰ ਪਾਪਸ ਲੈਣ ਜਾਂ ਫਿਰ ਪੇਸ਼ ਕਰਨ ’ਤੇ ਅਨੁਮਾਨ ਨਹੀਂ ਲਾਉਣੇ ਚਾਹੀਦੇ। ਉਨ੍ਹਾਂ ਕਿਹਾ ਕਿ ਕੇਂਦਰੀ ਬੈਂਕ 500 ਰੁਪਏ ਦੇ ਨੋਟਾਂ ਨੂੰ ਵਾਪਸ ਲੈਣ ਜਾਂ 1000 ਰੁਪਏ ਦੇ ਨੋਟਾਂ ਨੂੰ ਫਿਰ ਤੋਂ ਪੇਸ਼ ਕਰਨ ਬਾਰੇ ਸੋਚ ਰਿਹਾ ਹੈ।
2000 ਰੁਪਏ ਦੇ ਨੋਟਾਂ ਨੂੰ ਚੱਲਣ ਤੋਂ ਵਾਪਸ ਲੈਣ ਦੇ ਮੱਦੇਨਜ਼ਰ ਆਰਬੀਆਈ ਗਵਰਨਰ ਦਾ ਸਪੱਸ਼ਟੀਕਰਨ ਆਇਆ ਹੈ। ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਪ੍ਰਚੱਲਨ ’ਚ 2000 ਰੁਪਏ ਦੇ ਨੋਟਾਂ ਦਾ 50 ਫ਼ੀਸਦੀ ਵਾਪਸ ਬੈਂਕ ਪ੍ਰਣਾਲੀ ’ਚ ਜਮ੍ਹਾ ਕੀਤਾ ਗਿਆ ਹੈ, ਜਿਸ ਦੀ ਰਾਸ਼ੀ 1.82 ਲੱਖ ਕਰੋੜ ਰੁਪਏ ਹੈ।
ਸਾਡੇ ਕੋਲ ਪੂਰਾ ਸਟਾਕ ਹੈ: RBI
ਇਸ ਤੋਂ ਪਹਿਲਾਂ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਸੀ ਕਿ ਬੰਦ ਕੀਤੇ ਗਏ 2000 ਰੁਪਏ ਦੇ ਬੈਂਕ ਨੋਟ ਸਰਕਾਰੀ ਖਜ਼ਾਨੇ ’ਚ ਵਾਪਸ ਆ ਜਾਣਗੇ। ਸਾਡੇ ਕੋਲ ਪੂਰੀ ਮਾਤਰਾ ’ਚ ਕਰੰਸੀ ਨੋਟ ਪਹਿਲਾਂ ਤੋਂ ਹੀ ਸਿਸਟਮ ’ਚ ਉਪਲੱਬਧ ਹਨ, ਨਾ ਸਿਰਫ਼ ਆਰਬੀਆਈ ਦੇ ਕੋਲ ਸਗੋਂ ਬੈਂਕਾਂ ਦੁਆਰਾ ਚਲਾਈ ਜਾਂਦੀ ਕਰੰਸੀ ਚੈਸਟ ਦੇ ਨਾਲ ਵੀ। ਚਿੰਤਾ ਦਾ ਕੋਈ ਕਾਰਨ ਨਹੀਂ ਹੈ। ਸਾਡੇ ਕੋਲ ਪੂਰਾ ਸਟਾਕ ਹੈ, ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ, ਦਾਸ ਨੇ ਕਿਹਾ ਸੀ। (500 Rupees Note)