ਬਲਾਕ ‘ਚ ਸਰੀਰਦਾਨੀਆਂ ਦੀ ‘ਹਾਫ਼ ਸੈਂਚਰੀ’ ਹੋਈ ਪਾਰ (Body Donation)
- 2200 ਦੀ ਆਬਾਦੀ ਵਾਲਾ ਅਮਲਾ ਸਿੰਘ ਵਾਲਾ ਪਿੰਡ ‘ਚ 11 ਸਰੀਰਦਾਨੀ ਬਣੇ
(ਗੁਰਪ੍ਰੀਤ ਸਿੰਘ) ਬਰਨਾਲਾ। ਸਾਹਿਤ ਦੀ ਰਾਜਧਾਨੀ ਜਾਣੇ ਜਾਂਦੇ ਬਰਨਾਲਾ ਨੂੰ ਜੇਕਰ ਹੁਣ ‘ਸਰੀਰਦਾਨੀਆਂ ਦੀ ਰਾਜਧਾਨੀ’ ਵੀ ਕਿਹਾ ਜਾਵੇ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿਉਂਕਿ ਬਰਨਾਲਾ ਵਿੱਚ ਹੁਣ 55 ਵਿਅਕਤੀਆਂ ਦੇ ਦੇਹਾਂਤ ਤੋਂ ਬਾਅਦ ਮੈਡੀਕਲ ਖੋਜਾਂ ਲਈ ਸਰੀਰਦਾਨ ਹੋ ਚੁੱਕੇ ਹਨ। ਸੱਚਮੁੱਚ ਇਹ ਹੈਰਾਨੀਕੁਨ ਅੰਕੜਾ ਹੈ ਕਿਉਂਕਿ ਥੋੜ੍ਹੇ ਜਿਹੀ ਆਬਾਦੀ ਵਾਲੇ ਬਲਾਕ ਬਰਨਾਲਾ-ਧਨੌਲਾ ਵਿੱਚ ਮਾਨਵਤਾ ਲਈ ਏਨੀ ਚੇਤਨਤਾ ਆਪਣੇ ਆਪ ਵਿੱਚ ਬਾਕਮਾਲ ਹੈ । (Body Donation) ਇਹ 55 ਸਰੀਰ ਅੱਧਖੜ੍ਹ ਉਮਰ ਤੋਂ ਲੈ ਕੇ ਬਜ਼ੁਰਗ ਵਿਅਕਤੀਆਂ ਤੇ ਔਰਤਾਂ ਦੇ ਸ਼ਾਮਿਲ ਹਨ ਜਿਨ੍ਹਾਂ ਦਾ ਸਰੀਰ ਅੱਜ ਮਰ ਕੇ ਵੀ ਨਵੀਆਂ ਬਿਮਾਰੀਆਂ ਦੇ ਇਲਾਜ ਲਈ ਕਾਰਗਰ ਸਾਬਤ ਹੋ ਰਿਹਾ ਹੈ ਧਨੌਲਾ ਕਸਬਾ ਬਰਨਾਲਾ ਬਲਾਕ ਦੇ ਨਾਲ ਜੁੜਿਆ ਹੋਣ ਕਾਰਨ ਇਸ ਨੂੰ ਬਰਨਾਲਾ-ਧਨੌਲਾ ਬਲਾਕ ਆਖਿਆ ਜਾਂਦਾ ਹੈ
ਹਾਸਲ ਹੋਈ ਜਾਣਕਾਰੀ ਮੁਤਾਬਕ ਦਰਜ਼ਨਾਂ ਛੋਟੇ ਵੱਡੇ ਪਿੰਡਾਂ ਨਾਲ ਮਿਲ ਕੇ ਬਣਿਆ ਇਹ ਬਲਾਕ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਬਹੁਤ ਹੀ ਵਧੀਆ ਉਪਰਾਲੇ ਕਰ ਰਿਹਾ ਹੈ ਡੇਰਾ ਸੱਚਾ ਸੌਦਾ ਨਾਲ ਸਬੰਧਿਤ ਪ੍ਰੇਮੀਆਂ ਵੱਲੋਂ ਪੂਜ਼ਨੀਕ ਹਜ਼ੂਰ ਪਿਤਾ ਜੀ ਵੱਲੋਂ ਦਰਸਾਏ ਰਾਹ ‘ਤੇ ਚੱਲ ਕੇ ਨਿੱਤ ਦਿਨ ਨਵੀਆਂ ਬੁਲੰਦੀਆਂ ਹਾਸਲ ਕੀਤੀਆਂ ਜਾ ਰਹੀਆਂ ਹਨ ਬਲਾਕ ਵੱਲੋਂ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿੱਚ ਮਾਨਵਤਾ ਭਲਾਈ ਦੇ ਕੰਮ ਜਿਨ੍ਹਾਂ ਵਿੱਚ ਕਿਸੇ ਦਾ ਮਕਾਨ ਬਣਾ ਕੇ ਦੇਣਾ,
ਖੂਨਦਾਨ ਕਰਨਾ, ਬਿਮਾਰਾਂ-ਲਾਚਾਰਾਂ ਦਾ ਇਲਾਜ ਕਰਵਾਉਣਾ, ਅੱਖਾਂ ਦਾਨ, ਲੋੜਵੰਦਾਂ ਨੂੰ ਰਾਸ਼ਨ ਦੇਣਾ, ਗਰਮੀ ਸਰਦੀਆਂ ਦੇ ਕੱਪੜੇ, ਬੱਚਿਆਂ ਨੂੰ ਪੜ੍ਹਾਈ ਦਾ ਸਮਾਨ ਆਦਿ ਹੋਰ ਵੀ ਦਰਜ਼ਨਾਂ ਕੰਮ ਬਲਾਕ ਵੱਲੋਂ ਕੀਤੇ ਜਾ ਰਹੇ ਹਨ ਪਰ ਇਸ ਦੇ ਵਿੱਚ ਇੱਕ ਹੈਰਾਨੀਜਨਕ ਅੰਕੜਾ ਉੱਭਰ ਕੇ ਆ ਰਿਹਾ ਹੈ, ਉਹ ਹੈ ਮਰਨ ਤੋਂ ਬਾਅਦ ਸਰੀਰਦਾਨ ਕਰਨ ਦਾ ਹੈ ਇਸ ਦੇ ਵਿੱਚ ਬਰਨਾਲਾ ਬਲਾਕ ਪੰਜਾਬ ਦੇ ਮੋਹਰੀ ਬਲਾਕਾਂ ਦਾ ਝੰਡਾ ਬਰਦਾਰ ਬਣਿਆ ਹੋਇਆ ਹੈ, ਇਸ ਛੋਟੇ ਜਿਹੇੇ ਬਲਾਕ ਵਿੱਚ ਹੁਣ ਤੱਕ 55 ਸਰੀਰਦਾਨ ਹੋ ਚੁੱਕੇ ਹਨ।
ਅਮਲਾ ਸਿੰਘ ਵਾਲਾ ਵਿੱਚ 8 ਜੋੜੀਆਂ ਅੱਖਾਂ ਦਾਨ ਵੀ ਹੋ ਚੁੱਕੀਆਂ ਹਨ (Body Donation)
ਜੇਕਰ ਪਿੰਡ ਵਾਈਜ਼ ਗੱਲ ਕੀਤੀ ਜਾਵੇ ਛੋਟੀ ਜਿਹੀ ਆਬਾਦੀ ਵਾਲੇ ਪਿੰਡ ਅਮਲਾ ਸਿੰਘ ਵਾਲਾ ਜਿਸ ਦੀ ਆਬਾਦੀ ਮਹਿਜ਼ 2200 ਦੇ ਕਰੀਬ ਹੀ ਹੈ ਪਰ ਇਸ ਪਿੰਡ ਵਿੱਚੋਂ 11 ਸਰੀਰਦਾਨ ਹੋ ਚੁੱਕੇ ਹਨ ਇਹ ਪਿੰਡ ਸਰੀਰਦਾਨੀਆਂ ਵਿੱਚ ਬਲਾਕ ਦੀ ਸ਼ਾਨ ਬਣਿਆ ਹੋਇਆ ਹੈ ਇਸ ਵਿੱਚ ਵਿੱਚ ਡੇਰਾ ਪ੍ਰੇਮੀਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ ਅਤੇ ਕਾਫ਼ੀ ਪੁਰਾਣੇ ਸਮੇਂ ਤੋਂ ਵੱਡੀ ਗਿਣਤੀ ਪਿੰਡ ਵਾਸੀ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਹਨ ਇੱਥੇ ਹੀ ਬੱਸ ਨਹੀਂ ਅਮਲਾ ਸਿੰਘ ਵਾਲਾ ਵਿੱਚ 8 ਜੋੜੀਆਂ ਅੱਖਾਂ ਦਾਨ ਵੀ ਹੋ ਚੁੱਕੀਆਂ ਹਨ ।
ਇਸ ਤੋਂ ਇਲਾਵਾ ਬਲਾਕ ਦਾ ਇੱਕ ਹੋਰ ਛੋਟਾ ਜਿਹਾ ਪਿੰਡ ਜੋਧਪੁਰ ਜਿਹੜਾ ਵੱਡੇ ਪਿੰਡ ਚੀਮਾ ਦੇ ਬਿਲਕੁਲ ਨਾਲ ਹੈ, ਵਿੱਚ ਵੀ ਡੇਰਾ ਪ੍ਰੇਮੀਆਂ ਵੱਲੋਂ ਉਤਸ਼ਾਹ ਨਾਲ ਮਾਨਵਤਾ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਇਸ ਪਿੰਡ ਵਿੱਚ ਪੰਜ ਜਣਿਆਂ ਦੇ ਸਰੀਰਦਾਨ ਹੋ ਚੁੱਕੇ ਹਨ ਬਰਨਾਲਾ ਨੇੜਲੇ ਪਿੰਡ ਖੁੱਡੀ ਕਲਾਂ ‘ਚ ਵੀ 3 ਜਣਿਆਂ ਦੇ ਸਰੀਰਦਾਨ ਹੋ ਚੁੱਕੇ ਹਨ ਬਰਨਾਲਾ ਸ਼ਹਿਰ ਵਿੱਚ ਵੀ 15 ਜਣਿਆਂ ਦੇ ਸਰੀਰਦਾਨ ਹੋ ਚੁੱਕੇ ਹਨ ਇਹ ਸਾਰੇ ਮਿ੍ਤ ਸਰੀਰ ਵੱਖ ਵੱਖ ਰਾਜਾਂ ਦੇ ਮੈਡੀਕਲ ਕਾਲਜਾਂ ਵਿੱਚ ਮਨੁੱਖੀ ਸਰੀਰ ਦੇ ਅੰਗਾਂ ਨੂੰ ਸਮਝਣ ਅਤੇ ਬਿਮਾਰੀਆਂ ਦੇ ਇਲਾਜ ਦਾ ਜ਼ਰੀਆ ਬਣੇ ਹੋਏ ਹਨ। (Body Donation)
Body Donation
ਬਰਨਾਲ ਸ਼ਹਿਰ ਨੂੰ ਤਿੰਨ ਜ਼ੋਨਾਂ ਵਿੱਚ ਵੰਡਿਆ ਗਿਆ ਹੈ ਜਿਸ ਤਹਿਤ ਹਰੇਕ ਜ਼ੋਨ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਬਹੁਤ ਹੀ ਸਰਗਰਮੀ ਦਿਖਾ ਰਿਹਾ ਹੈ ਜ਼ੋਨ 1 ਦੇ ਪ੍ਰੇਮੀ ਸੇਵਕ ਬਲਵੀਰ ਸਿੰਘ ਇੰਸਾਂ ਨੇ ਦੱਸਿਆ ਕਿ ਸਮੂਹ ਬਲਾਕ ਵਿੱਚ ਮਾਨਵਤਾ ਭਲਾਈ ਦੇ ਕੰਮਾਂ ਬਹੁਤ ਹੀ ਵਧੀਆ ਤਰੀਕੇ ਨਾਲ ਚੱਲ ਰਹੇ ਹਨ ਸਾਡੇ ਜ਼ੋਨ ਵਿੱਚ ਵੀ ਪੂਰੇ ਬਲਾਕ ਵਾਂਗ ਬਲਾਕ ਦਾ ਹਰ ਕੰਮ ਹੇਠਲੇ ਪੱਧਰ ਤੇ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਹੈ।
ਜ਼ੋਨ 2 ਦੇ ਪ੍ਰੇਮੀ ਸੇਵਕ ਪ੍ਰੇਮ ਇੰਸਾਂ ਨੇ ਦੱਸਿਆ ਡੇਰਾ ਸੱਚਾ ਸੌਦਾ ਵੱਲੋਂ ਆਰੰਭੇ ਕੰਮਾਂ ਨੂੰ ਜ਼ੋਨ ਵਿੱਚ ਬਹੁਤ ਹੀ ਯੋਜਨਾਬੱਧ ਨਾਲ ਸਿਰੇ ਚੜ੍ਹਾਇਆ ਜਾਂਦਾ ਹੈ ਉਨ੍ਹਾਂ ਕਿਹਾ ਕਿ ਜ਼ੋਨ ਵਿੱਚ ਖੂਨਦਾਨ, ਰਾਸ਼ਨਵੰਡ, ਲੋੜਵੰਦਾਂ ਦੀ ਮੱਦਦ ਤੇ ਹੋਰ ਮਨੁੱਖਤਾ ਭਲਾਈ ਦੇ ਕੰਮ ਚਲਦੇ ਰਹਿੰਦੇ ਹਨ ਜ਼ੋਨ ਨੰਬਰ 3 ਦੇ ਪ੍ਰੇਮੀ ਸੇਵਕ ਸੁਰਿੰਦਰ ਜਿੰਦਲ ਇੰਸਾਂ ਨੇ ਕਿਹਾ ਕਿ ਪੂਜ਼ਨੀਕ ਹਜ਼ੂਰ ਪਿਤਾ ਜੀ ਦੀ ਰਹਿਮਤ ਨਾਲ ਸਮੁੱਚਾ ਬਲਾਕ ਇਕਮੁਠਤਾ ਨਾਲ ਚੱਲ ਰਿਹਾ ਹੈ ਅਤੇ ਹਰ ਦਿਨ ਮਨੁੱਖਤਾ ਭਲਾਈ ਕੰਮਾਂ ਦੀ ਰਫ਼ਤਾਰ ਤੇਜ ਹੋ ਰਹੀ ਹੈ ਉਨ੍ਹਾਂ ਕਿਹਾ ਕਿ ਪਿਤਾ ਜੀ ਦੀ ਰਹਿਮਤ ਨਾਲ ਇਸ ਜ਼ੋਨ ਵਿੱਚ ਵੀ ਸਾਰੇ ਕੰਮ ਬਹੁਤ ਹੀ ਤਰਤੀਬ ਅਨੁਸਾਰ ਚੱਲ ਰਹੇ ਹਨ।
ਡੇਰਾ ਪ੍ਰੇਮੀਆਂ ਦੀ ਇਸ ਸੇਵਾ ਦਾ ਕੋਈ ਸਾਨੀ ਨਹੀਂ : ਸਿਵਲ ਸਰਜਨ ਬਰਨਾਲਾ
ਇਸ ਸਬੰਧੀ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਬਰਨਾਲਾ ਦੇ ਸਿਵਲ ਸਰਜਨ ਡਾ: ਜਸਵੀਰ ਸਿੰਘ ਔਲਖ ਕਿਹਾ ਕਿ ਮਰਨ ਉਪਰੰਤ ਸਰੀਰਦਾਨ ਕਰਨ ਏਨੀ ਵੱਡੀ ਸੇਵਾ ਹੈ, ਜਿਸਦਾ ਇਲਮ ਸ਼ਾਇਦ ਮੈਡੀਕਲ ਨਾਲ ਸਬੰਧਿਤ ਵਿਅਕਤੀਆਂ ਨੂੰ ਆਮ ਲੋਕਾਂ ਨਾਲੋਂ ਜ਼ਿਆਦਾ ਹੋਵੇ ਕਿਉਂਕਿ ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਨਵੇਂ ਵਿਦਿਆਰਥੀਆਂ ਨੂੰ ਮਨੁੱਖੀ ਅੰਗਾਂ ਦੀ ਬਣਤਰ ਨੂੰ ਸਮਝਣ ਲਈ ਇੱਕ ਪੂਰੇ ਮਨੁੱਖੀ ਸਰੀਰ ਦੀ ਲੋੜ ਹੁੰਦੀ ਹੈ, ਪਹਿਲਾਂ ਅਕਸਰ ਹੀ ‘ਡੈਡ ਬਾਡੀਜ਼’ ਦੀ ਘਾਟ ਹੁੰਦੀ ਸੀ ਪਰ ਡੇਰਾ ਪ੍ਰੇਮੀਆਂ ਦੀ ਚੇਤਨਤਾ ਕਾਰਨ ਇਹ ਘਾਟ ਪੂਰੀ ਹੋ ਚੁੱਕੀ ਹੈ।
ਅਸੀਂ ਸਿਹਤ ਵਿਭਾਗ ਰਾਹੀਂ ਕੈਂਪ ਲਾ ਲਾ ਕੇ ਲੋਕਾਂ ਨੂੰ ਅੱਖਾਂ ਦਾਨ, ਖੂਨਦਾਨ ਕਰਨ ਲਈ ਪ੍ਰੇਰਿਤ ਕਰਦੇ ਹਾਂ ਪਰ ਡੇਰਾ ਪ੍ਰੇਮੀਆਂ ਦੀ ਇਹ ਚੇਤਨਤਾ ਬਾਕਮਾਲ ਹੈ ਜਿਸਦਾ ਸਮਾਜ ਨੂੰ ਵੱਡਾ ਲਾਭ ਮਿਲ ਰਿਹਾ ਹੈ ਵਾਕਿਆ ਹੀ ਡੇਰਾ ਪ੍ਰੇਮੀਆਂ ਦੀ ਇਸ ਵਿੱਚ ਕੋਈ ਸਾਨੀ ਨਹੀਂ ਹੈ।
ਬਲਾਕ ‘ਚ ਮਨੁੱਖਤਾ ਭਲਾਈ ਦੇ ਕੰਮਾਂ ਨੂੰ ਹੋਰ ਤੇਜ਼ ਕਰਾਂਗੇ : ਹਰਦੀਪ ਠੇਕੇਦਾਰ
ਇਸ ਸਬੰਧੀ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਬਲਾਕ ਪ੍ਰੇਮੀ ਸੇਵੀ ਹਰਦੀਪ ਸਿੰਘ ਇੰਸਾਂ (ਠੇਕੇਦਾਰ) ਨੇ ਕਿਹਾ ਕਿ ਪੂਜ਼ਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬਲਾਕ ਦੇ ਅਪਾਰ ਰਹਿਮਤ ਹੈ ਜਿਸ ਕਾਰਨ ਮਨੁੱਖਤਾ ਭਲਾਈ ਦੇ ਕੰਮਾਂ ਵਿੱਚ ਹਰ ਦਿਨ ਤਰੱਕੀ ਹੋ ਰਹੀ ਹੈ ਉਨ੍ਹਾਂ ਕਿਹਾ ਕਿ ਬਲਾਕ ਵਿੱਚ ਸਰੀਰਦਾਨ ਨੂੰ ਲੈ ਕੇ ਕਾਫ਼ੀ ਚੇਤਨਤਾ ਹੈ ਜਿਸ ਕਾਰਨ ਬਲਾਕ ਵਿੱਚ ਇਹ ਅੰਕੜਾ 55 ਤੱਕ ਪੁੱਜ ਗਿਆ ਹੈ। (Body Donation)
ਉਨ੍ਹਾਂ ਕਿਹਾ ਕਿ ਬਲਾਕ ਵਿੱਚ ਹਰ ਸਾਲ ਹਜ਼ਾਰਾਂ ਲੋੜਵੰਦਾਂ ਨੂੰ ਰਾਸ਼ਨ ਵੀ ਦਿੱਤਾ ਜਾਂਦਾ ਹੈ ਅਤੇ ਲੋੜਵੰਦਾਂ ਦੀ ਹਰ ਪੱਖੋਂ ਮੱਦਦ ਵੀ ਕੀਤੀ ਜਾਂਦੀ ਹੈ ਉਨ੍ਹਾਂ ਕਿਹਾ ਕਿ ਮਨੁੱਖਤਾ ਭਲਾਈ ਦੇ ਕੰਮਾਂ ਨੂੰ ਹੋਰ ਤੇਜ਼ ਕਰਨ ਲਈ ਬਲਾਕ ਦੇ ਸਮੂਹ ਜ਼ਿੰਮੇਵਾਰ ਪੂਰੀ ਤਨਦੇਹੀ ਨਾਲ ਲੱਗੇ ਹੋਏ ਹਨ ਅਤੇ ਇਨ੍ਹਾਂ ਕੰਮਾਂ ਰਫ਼ਤਾਰ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ