ਪੰਜਾਬ ‘ਚ ਇੰਜ ਹੋ ਰਿਹੈ ਸਮਾਰਟ ਮੀਟਰਾਂ ਦਾ ਜ਼ਬਰਦਸਤ ਵਿਰੋਧ

Smart Meters

ਹਰਿਆਣਾ ‘ਚ ਕਿਸਾਨਾਂ ਤੇ ਹੋਏ ਲਾਠੀਚਾਰਜ ਦੇ ਵਿਰੋਧ ‘ਚ ਫੂਕਿਆ ਖੱਟਰ ਸਰਕਾਰ ਦਾ ਪੁਤਲਾ | Smart Meters

ਗੁਰੂਹਰਸਹਾਏ (ਵਿਜੈ ਹਾਂਡਾ)। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਚਿੱਪ ਵਾਲੇ ਸਮਾਰਟ ਮੀਟਰਾਂ (Smart Meters) ਦਾ ਲਗਾਤਾਰ ਵਿਰੋਧ ਕੀਤਾ ਜਾਂ ਰਿਹਾ ਹੈ ਤੇ ਇਸ ਦੇ ਵਿਰੋਧ ਵਿੱਚ ਕਿਸਾਨਾਂ ਵਲੋਂ ਪਾਵਰਕੌਮ ਗੁਰੂਹਰਸਹਾਏ ਦੇ ਦਫ਼ਤਰ ਦੇ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਧਰਮ ਸਿੰਘ ਸਿੱਧੂ ਤੇ ਜੋਨ ਪ੍ਰਧਾਨ ਗੁਰਬਖਸ਼ ਸਿੰਘ ਗੱਲਬਾਤ ਕਰਦਿਆਂ ਕਿਹਾ ਕਿ ਪਿੰਡਾਂ ਅੰਦਰ ਬਿਜਲੀ ਵਾਲੇ ਸਮਾਰਟ ਕਿਸੇ ਵੀ ਕੀਮਤ ਤੇ ਨਹੀਂ ਲੱਗਣ ਦਿੱਤੇ ਜਾਣਗੇ।

ਇਹ ਵੀ ਪੜ੍ਹੋ : ਸਾਵਧਾਨ ! ਕਿਤੇ ਤੁਹਾਡਾ ਵੀ ਨਾ ਬਦਲਿਆ ਜਾਵੇ ਏਟੀਐੱਮ ਕਾਰਡ…

ਉਹਨਾਂ ਕਿਹਾ ਕਿ ਬਿਜਲੀ ਦੇ ਰੇਟ 2 ਰੁਪਏ ਯੂਨਿਟ ਕਰਨ,ਉਵਰਲੋਡ ਟ੍ਰਾਂਸਫਾਰਮਰ,ਗਰਿਡ ਫੀਡਰ ਡੀਲੋਡ ਕਰਨ,ਸੜੇ ਹੋਏ ਟ੍ਰਾਂਸਫਾਰਮਰ 24 ਘੰਟੇ ਵਿੱਚ ਬਦਲਣ , ਬਿਜਲੀ ਦਫ਼ਤਰ ਚ ਰਿਸ਼ਵਤਖੋਰੀ ਬੰਦ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਕਿਸਾਨ ਆਗੂ ਮੰਗਲ ਸਿੰਘ ਤੇ ਮੇਜ਼ਰ ਸਿੰਘ ਵਲੋਂ ਹਰਿਆਣਾ ਵਿੱਚ ਕਿਸਾਨਾਂ ਤੇ ਹੋਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਗਈ ਤੇ ਖੱਟਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਫੁੰਮਣ ਸਿੰਘ, ਸੁਖਦੇਵ ਸਿੰਘ,ਰਾਜ ਕੁਮਾਰ, ਕ੍ਰਿਸ਼ਨ ਲਾਲ, ਸਵਰਨ ਸਿੰਘ, ਪ੍ਰੀਤਮ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ। (Smart Meters)

Smart Meters