ਪਹਿਲੇ ਦਿਨ ਟ੍ਰੈਵਿਸ ਹੈਡ ਦਾ ਸੈਂਕੜਾ | India-Australia WTC Final
- ਸਮਿਥ 95 ਦੌੜਾਂ ਬਣਾ ਕੇ ਕ੍ਰੀਜ ’ਤੇ
ਏਜੰਸੀ, ਲੰਡਨ । ਭਾਰਤ ਅਤੇ ਅਸਟਰੇਲੀਆ (India-Australia WTC Final) ਵਿਚਕਾਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਇੰਗਲੈਂਡ ’ਚ ਖੇਡਿਆ ਜਾ ਰਿਹਾ ਹੈ। ਲੰਡਨ ਦੇ ਓਵਲ ਮੈਦਾਨ ’ਤੇ ਪਹਿਲੇ ਦਿਨ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਅਸਟਰੇਲੀਆ ਸਟੰਪ ਤੱਕ ਮਜ਼ਬੂਤ ਸਥਿਤੀ ’ਚ ਹੈ। ਟੀਮ ਨੇ 3 ਵਿਕਟਾਂ ’ਤੇ 327 ਦੌੜਾਂ ਬਣਾਈਆਂ ਹਨ। ਟ੍ਰੈਵਿਸ ਹੈਡ 146 ਅਤੇ ਸਟੀਵ ਸਮਿਥ ਨੇ 95 ਦੌੜਾਂ ਬਣਾ ਕੇ ਕ੍ਰੀਜ ’ਤੇ ਹਨ। ਦੋਵੇਂ ਦੂਜੇ ਦਿਨ ਅਸਟਰੇਲੀਆ ਦੀ ਪਾਰੀ ਦੀ ਅਗਵਾਈ ਕਰਨਗੇ। ਭਾਰਤ ਵੱਲੋਂ ਸਿਰਫ਼ ਮੁਹੰਮਦ ਸ਼ਮੀ, ਮੁਹੰਮਦ ਸਿਰਾਜ ਅਤੇ ਸ਼ਾਰਦੁਲ ਠਾਕੁਰ ਹੀ ਵਿਕਟਾਂ ਲੈ ਸਕੇ। ਅੱਜ ਦੂਜੇ ਦਿਨ ਦੀ ਖੇਡ ਦੁਪਹਿਰ 3:00 ਵਜੇ ਤੋਂ ਖੇਡੀ ਜਾਵੇਗੀ।
24.1 ਓਵਰਾਂ ’ਚ 3 ਵਿਕਟਾਂ ਲਈਆਂ | India-Australia WTC Final
ਟਾਸ ਜਿੱਤਣ ਤੋਂ ਬਾਅਦ (India-Australia WTC Final) ਮੁਹੰਮਦ ਸਿਰਾਜ ਅਤੇ ਮੁਹੰਮਦ ਸ਼ਮੀ ਨੇ ਟੀਮ ਇੰਡੀਆ ਨੂੰ ਚੰਗੀ ਸ਼ੁਰੂਆਤ ਦਿੱਤੀ। ਦੋਵਾਂ ਨੇ ਸਟੀਕ ਲਾਈਨ-ਲੈਂਥ ਗੇਂਦਬਾਜ਼ੀ ਕਰਕੇ ਕੰਗਾਰੂ ਬੱਲੇਬਾਜ਼ਾਂ ’ਤੇ ਦਬਾਅ ਬਣਾਈ ਰੱਖਿਆ। ਨਤੀਜਾ ਇਹ ਨਿਕਲਿਆ ਕਿ ਟੀਮ ਨੇ 25ਵੇਂ ਓਵਰ (24.1) ਤੱਕ ਅਸਟਰੇਲੀਆ ਦੇ ਸਿਖਰਲੇ ਕ੍ਰਮ ਨੂੰ ਪਵੇਲਿਅਨ ਭੇਜ ਦਿੱਤਾ। ਸ਼ਮੀ ਤੋਂ ਇਲਾਵਾ ਸਿਰਾਜ, ਸ਼ਾਰਦੁਲ ਠਾਕੁਰ ਨੂੰ ਵੀ ਇਕ-ਇਕ ਵਿਕਟ ਮਿਲੀ।
60.5 ਓਵਰਾਂ ਤੱਕ ਵਿਕਟਾਂ ਦੀ ਦਰਕਾਰ | India-Australia WTC Final
ਲਾਬੂਸ਼ੇਨ 25ਵੇਂ ਓਵਰ ’ਚ 26 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਟੈ੍ਰਵਿਸ ਹੈੱਡ ਨੇ ਸਟੀਵ ਸਮਿਥ ਨਾਲ ਪਾਰੀ ਨੂੰ ਸੰਭਾਲਿਆ। ਸਮਿਥ ਨੇ ਇਕ ਸਿਰਾ ਫੜਿਆ ਅਤੇ ਦੂਜੇ ਸਿਰੇ ’ਤੇ ਹੈੱਡ ਨੇ ਤੇਜ਼ ਦੌੜਾਂ ਬਣਾਈਆਂ। ਦਿਨ ਦੀ ਖੇਡ ਖਤਮ ਹੋਣ ਤੱਕ ਦੋਵਾਂ ਨੇ 251 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਹੈੱਡ 146 ਅਤੇ ਸਮਿਥ 95 ਦੌੜਾਂ ’ਤੇ ਨਾਬਾਦ ਰਹੇ। ਅਸਟਰੇਲੀਆ ਨੇ ਪਹਿਲੇ ਦਿਨ 85 ਓਵਰਾਂ ਦੀ ਬੱਲੇਬਾਜ਼ੀ ਕੀਤੀ। ਭਾਵ ਭਾਰਤੀ ਗੇਂਦਬਾਜ਼ ਖੇਡ ਦੇ ਆਖਰੀ 60.5 ਓਵਰਾਂ ’ਚ ਕੋਈ ਵਿਕਟ ਨਹੀਂ ਲੈ ਸਕੇ।
ਸ਼ੈਸ਼ਨ ਪਹਿਲਾ : ਭਾਰਤੀ ਤੇਜ਼ ਗੇਂਦਬਾਜ਼ਾਂ ਦਾ ਦਬਦਬਾ | India-Australia WTC Final
ਪਹਿਲੇ ਦਿਨ ਦੇ ਪਹਿਲੇ ਸੈਸ਼ਨ ’ਚ ਭਾਰਤੀ ਗੇਂਦਬਾਜ਼ਾਂ ਦਾ ਦਬਦਬਾ ਰਿਹਾ। ਕੰਗਾਰੂ ਟੀਮ ਨੇ 73 ਦੌੜਾਂ ’ਤੇ 2 ਵਿਕਟਾਂ ਗੁਆ ਦਿੱਤੀਆਂ ਸਨ। ਗ੍ਰੀਨ ਟਰੈਕ ’ਤੇ ਸ਼ਮੀ-ਸਿਰਾਜ ਦੀ ਜੋੜੀ ਨੇ ਆਪਣੀ ਸਵਿੰਗ ਦਿਖਾਈ ਅਤੇ ਟੀਮ ਨੂੰ ਚੌਥੇ ਓਵਰ ਦੀ ਚੌਥੀ ਗੇਂਦ ’ਤੇ ਪਹਿਲੀ ਸਫਲਤਾ ਮਿਲੀ। ਇੱਥੇ ਸਿਰਾਜ ਨੇ ਖਵਾਜਾ ਨੂੰ ਪਵੇਲਿਅਨ ਭੇਜਿਆ। 2 ਦੌੜਾਂ ਦੇ ਸਕੋਰ ’ਤੇ ਪਹਿਲੀ ਵਿਕਟ ਗੁਆਉਣ ਤੋਂ ਬਾਅਦ ਵਾਰਨਰ-ਲਾਬੂਸ਼ੇਨ ਵਿਚਾਲੇ 69 ਦੌੜਾਂ ਦੀ ਸਾਂਝੇਦਾਰੀ ਹੋਈ। ਸ਼ਾਰਦੁਲ ਠਾਕੁਰ ਨੇ ਇਸ ਸਾਂਝੇਦਾਰੀ ਨੂੰ ਤੋੜਿਆ।